Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

10 ਜ਼ਿਲ੍ਹਾ ਪੁਲਿਸ ਮੁਖੀ, ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ, ਬਠਿੰਡਾ ਤੇ ਪਟਿਆਲਾ ਦੇ ਜ਼ੋਨਲ ਆਈ.ਜੀ. ਬਦਲੇ ਗਏ

10 ਜ਼ਿਲ੍ਹਾ ਪੁਲਿਸ ਮੁਖੀ, ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ, ਬਠਿੰਡਾ ਤੇ ਪਟਿਆਲਾ ਦੇ ਜ਼ੋਨਲ ਆਈ.ਜੀ. ਬਦਲੇ ਗਏ

ਚੰਡੀਗੜ੍ਹ: ਚੋਣ ਕਮਿਸ਼ਨ ਨੇ ਸ਼ੁੱਕਰਵਾਰ ਸ਼ਾਮ ਪੰਜਾਬ ਦੇ 10 ਜ਼ਿਲ੍ਹਾ ਪੁਲਿਸ ਮੁਖੀਆਂ ਸਮੇਤ ਆਈ.ਜੀ. ਪੱਧਰ ਦੇ 4 ਅਧਿਕਾਰੀਆਂ ਦੇ ਤਬਾਦਲਿਆਂ ਦੇ ਹੁਕਮ ਜਾਰੀ ਕੀਤੇ, ਜਿਨ੍ਹਾਂ ਵਿਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ, ਬਠਿੰਡਾ ਤੇ ਪਟਿਆਲਾ ਦੇ ਆਈ.ਜੀ. ਜ਼ੋਨ ਵੀ ਸ਼ਾਮਿਲ ਹਨ। ਕੱਲ੍ਹ ਸ਼ਾਮ ਰਾਜ ਦੇ ਮੁੱਖ ਸਕੱਤਰ ਨੂੰ ਭੇਜੇ ਗਏ ਆਦੇਸ਼ ਅਨੁਸਾਰ ਅਲੋਕ ਨਾਥ ਆਂਗਰਾ ਦੀ ਥਾਂ ਜੀ. ਨਗੇਸ਼ਵਰਾ ਰਾਓ ਆਈ.ਪੀ.ਐਸ. ਨੂੰ ਅੰਮ੍ਰਿਤਸਰ ਦਾ ਪੁਲਿਸ ਕਮਿਸ਼ਨਰ ਲਾਇਆ ਗਿਆ ਹੈ, ਜਦੋਂਕਿ ਏ. ਕੇ. ਅਸਥਾਨਾ ਦੀ ਜਗ੍ਹਾ ਨਿਰਲੱਭ ਕਿਸ਼ੋਰ ਨੂੰ ਆਈ.ਜੀ.ਪੀ. ਜ਼ੋਨ ਬਠਿੰਡਾ ਅਤੇ ਪਰਮਰਾਜ ਸਿੰਘ ਉਮਰਾਨੰਗਲ ਦੀ ਜਗ੍ਹਾ ਬੀ. ਚੰਦਰਸ਼ੇਖਰ ਨੂੰ ਆਈ. ਜੀ. ਜ਼ੋਨ ਪਟਿਆਲਾ ਤੇ ਅੰਮ੍ਰਿਤ ਪ੍ਰਸ਼ਾਦ ਨੂੰ ਆਈ.ਜੀ.ਪੀ. ਇੰਟੈਲੀਜੈਂਸ ਤੇ ਕਾਊਂਟਰ ਇੰਟੈਲੀਜੈਂਸ ਬਠਿੰਡਾ ਨਿਯੁਕਤ ਕੀਤਾ ਗਿਆ ਹੈ।

ਜਿਨ੍ਹਾਂ ਜ਼ਿਲ੍ਹਾ ਪੁਲਿਸ ਮੁਖੀਆਂ ਦੇ ਤਬਾਦਲੇ ਕੀਤੇ ਗਏ ਹਨ ਉਨ੍ਹਾਂ ‘ਚ ਗੁਰਪ੍ਰੀਤ ਸਿੰਘ ਗਿੱਲ ਦੀ ਜਗ੍ਹਾ ਧਰੂਮਨ ਐਚ. ਨਿਬਲੇ ਆਈ.ਪੀ.ਐਸ. ਨੂੰ ਮੁਕਤਸਰ ਦਾ ਐਸ.ਐਸ.ਪੀ., ਸਨੇਹਦੀਪ ਸ਼ਰਮਾ ਦੀ ਜਗ੍ਹਾ ਹਰਜੀਤ ਸਿੰਘ ਨੂੰ ਐਸ. ਐਸ. ਪੀ. ਤਰਨਤਾਰਨ, ਗੌਰਵ ਗਰਗ ਨੂੰ ਐਸ.ਐਸ.ਪੀ. ਫਿਰੋਜ਼ਪੁਰ, ਗੁਰਮੀਤ ਸਿੰਘ ਚੌਹਾਨ ਦੀ ਜਗ੍ਹਾ ਐਸ. ਭੂਪਤੀ ਨੂੰ ਐਸ.ਐਸ.ਪੀ. ਪਟਿਆਲਾ, ਹਰਕੰਵਲਪ੍ਰੀਤ ਸਿੰਘ ਖੱਖ ਦੀ ਜਗ੍ਹਾ ਜੇ. ਐਲਨ ਜੀਆਂਨ ਐਲਨ ਚੇਜਿਆਨ ਨੂੰ ਐਸ.ਐਸ.ਪੀ. ਅੰਮ੍ਰਿਤਸਰ ਦਿਹਾਤੀ, ਮਨਮੋਹਨ ਕੁਮਾਰ ਸ਼ਰਮਾ ਦੀ ਜਗ੍ਹਾ ਦੀਪਕ ਹਿਲੌਰੀ ਨੂੰ ਐਸ.ਐਸ.ਪੀ. ਬਟਾਲਾ, ਨਰਿੰਦਰ ਭਾਰਗਵ ਦੀ ਜਗ੍ਹਾ ਪਾਤਿਲ ਕੇਤਨ ਬਲੀ ਰਾਮ ਨੂੰ ਐਸ.ਐਸ.ਪੀ. ਫਾਜ਼ਿਲਕਾ, ਨਾਨਕ ਸਿੰਘ ਨੂੰ ਐਸ.ਐਸ.ਪੀ. ਫਰੀਦਕੋਟ, ਰਜਿੰਦਰ ਸਿੰਘ ਦੀ ਜਗ੍ਹਾ ਐਲਕਾ ਮੀਨਾ ਨੂੰ ਐਸ.ਐਸ.ਪੀ. ਕਪੂਰਥਲਾ ਤੇ ਵਿਵੇਕ ਸੀ ਸੋਨੀ ਨੂੰ ਐਸ.ਐਸ.ਪੀ. ਮਾਨਸਾ ਲਾਇਆ ਗਿਆ ਹੈ।

ਪ੍ਰਤੀਕਾਤਮਕ ਤਸਵੀਰ
ਪ੍ਰਤੀਕਾਤਮਕ ਤਸਵੀਰ

ਬਦਲੇ ਗਏ ਬਹੁਤੇ ਜ਼ਿਲ੍ਹਾ ਪੁਲਿਸ ਮੁਖੀ ਪੀ.ਪੀ.ਐਸ. ਅਧਿਕਾਰੀ ਸਨ, ਜਦੋਂਕਿ ਕਮਿਸ਼ਨ ਵੱਲੋਂ ਪੰਜਾਬ ਸਰਕਾਰ ਨੂੰ ਆਪਣੀ ਚੰਡੀਗੜ੍ਹ ਫੇਰੀ ਦੌਰਾਨ ਜ਼ਿਲ੍ਹਿਆਂ ਵਿਚ ਆਈ.ਪੀ.ਐਸ. ਅਧਿਕਾਰੀ ਲਾਉਣ ਦੇ ਆਦੇਸ਼ ਦਿੱਤੇ ਸਨ ਪਰ ਬਦਲੇ ਗਏ ਜ਼ਿਲ੍ਹਾ ਪੁਲਿਸ ਮੁਖੀਆਂ ‘ਚ 2 ਅਧਿਕਾਰੀ ਐਸ. ਐਸ. ਪੀ. ਪਟਿਆਲਾ ਅਤੇ ਐਸ.ਐਸ.ਪੀ. ਮੁਕਤਸਰ ਸਾਹਿਬ ਦੋਵੇਂ ਹੀ ਆਈ.ਪੀ.ਐਸ. ਅਧਿਕਾਰੀ ਸਨ ਪਰ ਚੋਣ ਕਮਿਸ਼ਨ ਦੇ ਉਕਤ ਤਬਾਦਲਿਆਂ ਤੋਂ ਬਾਅਦ ਵੀ ਗੁਰਦਾਸਪੁਰ, ਬਰਨਾਲਾ, ਖੰਨਾ, ਜਗਰਾਉਂ ਤੇ ਰੋਪੜ ਦੇ ਜ਼ਿਲ੍ਹਾ ਪੁਲਿਸ ਮੁਖੀ ਅਜੇ ਵੀ ਪੀ.ਪੀ.ਐਸ. ਅਧਿਕਾਰੀ ਲੱਗੇ ਹੋਏ ਹਨ ਤੇ ਉਕਤ ਅਧਿਕਾਰੀਆਂ ਨੂੰ ਚੋਣ ਕਮਿਸ਼ਨ ਪ੍ਰਵਾਨ ਕਰਦਾ ਹੈ ਜਾਂ ਨਹੀਂ? ਇਹ ਵੀ ਵੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਮੁੱਖ ਚੋਣ ਕਮਿਸ਼ਨਰ ਆਪਣੀ ਪੰਜਾਬ ਫੇਰੀ ਦੌਰਾਨ ਇਹ ਸਪੱਸ਼ਟ ਕਰਕੇ ਗਏ ਸਨ ਕਿ ਕਾਡਰ ਪੋਸਟਾਂ ‘ਤੇ ਆਈ.ਪੀ.ਐਸ. ਦੇ ਅਧਿਕਾਰੀ ਹੀ ਲਾਏ ਜਾਣ।

ਸੂਚਨਾ ਅਨੁਸਾਰ ਆਈ.ਜੀ. ਪੱਧਰ ਦੇ ਤਬਦੀਲ ਕੀਤੇ ਗਏ ਅਧਿਕਾਰੀਆਂ ਨੂੰ ਕਮਿਸ਼ਨ ਵੱਲੋਂ ਆਪਣੀਆਂ ਖੁਫੀਆ ਰਿਪੋਰਟਾਂ ਦੇ ਅਧਾਰ ‘ਤੇ ਬਦਲਿਆ ਗਿਆ ਹੈ ਤੇ ਕਈ ਅਧਿਕਾਰੀਆਂ ਵਿਰੁੱਧ ਅਜਿਹਾ ਪ੍ਰਭਾਵ ਸੀ ਕਿ ਉਹ ਮੌਜੂਦਾ ਸਰਕਾਰ ਦੇ ਵਿਸ਼ਵਾਸਪਾਤਰ ਹਨ। ਰਾਜ ਦੇ ਮੁੱਖ ਸਕੱਤਰ ਨੂੰ ਕਮਿਸ਼ਨ ਦੇ ਸਕੱਤਰ ਏ.ਐਨ. ਦਾਸ ਵਲੋਂ ਭੇਜੇ ਗਏ ਇਨ੍ਹਾਂ ਆਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਕਮਿਸ਼ਨ ਨੂੰ 7 ਜਨਵਰੀ ਦਿਨੇ 12 ਵਜੇ ਤੱਕ ਉਕਤ ਹੁਕਮਾਂ ਦੀ ਤਾਮੀਲ ਸਬੰਧੀ ਸੂਚਨਾ ਭੇਜੀ ਜਾਵੇ ਪਰ ਦਿਲਚਸਪ ਗੱਲ ਇਹ ਹੈ ਕਿ ਨਿਰਲੱਭ ਕਿਸ਼ੋਰ ਤੇ ਬੀ. ਚੰਦਰਸ਼ੇਖਰ ਜੋ ਕਿ ਕਮਿਸ਼ਨ ਵੱਲੋਂ ਰਾਜ ਸਰਕਾਰ ਦੇ ਭੇਜੇ ਗਏ ਪੈਨਲ ਵਿਚ ਸ਼ਾਮਿਲ ਨਾ ਹੋਣ ਦੇ ਬਾਵਜੂਦ ਨਿਯੁਕਤ ਕੀਤੇ ਗਏ ਹਨ, ਸਬੰਧੀ ਰਾਜ ਸਰਕਾਰ ਤੋਂ ਕੱਲ੍ਹ ਸ਼ਾਮ 4 ਵਜੇ ਤੱਕ ਰਾਜ ਸਰਕਾਰ ਦੀ ਟਿੱਪਣੀ ਅਤੇ ਉਨ੍ਹਾਂ ਸਬੰਧੀ ਵਿਜੀਲੈਂਸ ਦੀ ਪ੍ਰਵਾਨਗੀ ਵੀ ਮੰਗੀ ਗਈ ਹੈ। ਜਿਸ ਤੋਂ ਸਪੱਸ਼ਟ ਹੈ ਕਿ ਉਕਤ ਦੋਵਾਂ ਅਧਿਕਾਰੀਆਂ ਦੀ ਨਿਯੁਕਤੀ ਸਬੰਧੀ ਹੁਕਮ ਕੱਲ੍ਹ ਸ਼ਾਮ ਤੋਂ ਬਾਅਦ ਹੀ ਅਮਲ ਵਿਚ ਆ ਸਕਣਗੇ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਾਲ 1991 ਵਿੱਚ ਭਾਈ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਤੇ ਕਤਲ ਕਰਨ ਦੇ ਮਾਮਲੇ ਵਿੱਚ 29 ਸਾਲ ਬਾਅਦ ਕਾਨੂੰਨ ਦੀ ਦਾੜ੍ਹ ਹੇਠ ਆਏ ਪੰਜਾਬ ਦੇ ਸਾਬਕਾ ਡਾਇਰੈਕਟਰ ਜਨਰਲ ਪੁਲਿਸ ਸੁਮੇਧ
ਭਾਰਤ ਵਿਚ ਫੌਜ ਜਾਂ ਪੁਲੀਸ ਦੀ ਮਹਿਮਾ ਇਸ ਲਈ ਕੀਤੀ ਜਾਂਦੀ ਹੈ ਕਿ ਉਹ ਸਰਹੱਦਾਂ 'ਤੇ ਸਾਡੇ ਵਾਸਤੇ ਦਿਨ ਰਾਤ ਦੀ ਡਿਊਟੀਆਂ ਕਰਦੇ ਹਨ। ਇਹਨਾਂ ਸੁਰੱਖਿਆ ਕਰਮੀਆਂ ਦੀ ਬਦੌਲਤ ਜਨਤਾ
ਪਟਿਆਲਾ ਵਿਖੇ ਪੁਲਿਸ ਅਤੇ ਨਿਹੰਗ ਸਿੰਘਾਂ ਦਰਮਿਆਨ ਹੋਈ ਝੜਪ ਬਾਰੇ ‘ਸਰਕਾਰੀ ਪੱਖ ਤੋਂ ਵੱਖਰਾ ਪੱਖ’ ਰੱਖਣ ਵਾਲਿਆਂ ਵਿਰੁੱਧ ਪੁਲਿਸ ਵਲੋਂ ਕੀਤੀ ਜਾ ਰਹੀ ਕਾਰਵਾਈ ਦੀ ਕਈ ਹਿੱਸਿਆਂ ਵਲੋਂ ਕਰੜੀ ਨਿਖੇਧੀ
ਸੰਨ ਸੰਤਾਲੀ ਦੀ ਵੰਡ, ਜਿਸ ਨੂੰ ਦਿੱਲੀ ਦਰਬਾਰ ਅਤੇ ਪਾਕਿਸਤਾਨ ਵੱਲੋਂ ਆਜਾਦੀ ਦਾ ਨਾਂ ਦਿੱਤਾ ਗਿਆ, ਦੀ ਪੰਜਾਬ ਅਤੇ ਸਿੱਖਾਂ ਨੂੰ ਭਾਰੀ ਕੀਮਤ ਤਾਰਨੀ ਪਈ। ਪੰਜ ਦਰਿਆਵਾਂ ਦੀ ਧਰਤੀ ਦੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: