Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਹੁਰੀਅਤ ਕਾਨਫਰੰਸ ਵਲੋਂ ਕਸ਼ਮੀਰ ਬੰਦ ਦੇ ਸੱਦੇ ਨੂੰ ਨਾਕਾਮ ਕਰਨ ਲਈ ਸਰਕਾਰ ਵਲੋਂ ਲਾਈਆਂ ਗਈਆਂ ਪਾਬੰਦੀਆਂ

ਹੁਰੀਅਤ ਕਾਨਫਰੰਸ ਵਲੋਂ ਕਸ਼ਮੀਰ ਬੰਦ ਦੇ ਸੱਦੇ ਨੂੰ ਨਾਕਾਮ ਕਰਨ ਲਈ ਸਰਕਾਰ ਵਲੋਂ ਲਾਈਆਂ ਗਈਆਂ ਪਾਬੰਦੀਆਂ

ਸ੍ਰੀਨਗਰ: ਕਸ਼ਮੀਰ ‘ਚ ਅਜ਼ਾਦੀ ਪਸੰਦ ਜਥੇਬੰਦੀਆਂ ਦੇ ਵਿਰੋਧ ਪ੍ਰਦਰਸ਼ਨਾਂ ਦੇ ਸੱਦੇ ਨੂੰ ਵੇਖਦਿਆਂ ਸ਼ੁੱਕਰਵਾਰ (22 ਦਸੰਬਰ) ਸ੍ਰੀਨਗਰ ਦੇ ਕਈ ਇਲਾਕਿਆਂ ‘ਚ ਪ੍ਰਸ਼ਾਸਨ ਵਲੋਂ ਪਾਬੰਦੀਆਂ ਲਾਈਆਂ ਗਈਆਂ ਸਨ। ਇਸ ਦੌਰਾਨ ਭਾਰਤੀ ਦਸਤਿਆਂ ਵਲੋਂ ਕੀਤੀ ਜਾਂਦੀ ਗੋਲੀਬਾਰੀ ਦੌਰਾਨ ਆਮ ਨਾਗਰਿਕਾਂ ਦੇ ਮਾਰੇ ਜਾਣ ‘ਤੇ ਵਿਰੋਧ ਪ੍ਰਗਟ ਕਰਦਿਆਂ ਰੋਸ ਮਾਰਚ ਕੱਢੇ ਗਏ ਹਨ। ਹੁਰੀਅਤ ਆਗੂ ਸਈਅਦ ਅਲੀ ਸ਼ਾਹ ਗਿਲਾਨੀ, ਉਮਰ ਫਾਰੂਕ ਤੇ ਯਾਸੀਨ ਮਲਿਕ ਵਲੋਂ ਵਿਰੋਧ ਪ੍ਰਦਰਸ਼ਨਾਂ ਦੇ ਸੱਦੇ ਨੂੰ ਦੇਖਦਿਆਂ ਪੁਲਿਸ ਨੇ ਸ਼ੁੱਕਰਵਾਰ (22 ਦਸੰਬਰ) ਸ਼ਹਿਰ ਦੇ 6 ਥਾਣਾ ਖੇਤਰਾਂ ‘ਚ ਪਾਬੰਦੀਆਂ ਲਗਾਈਆਂ ਸਨ।

ਵਿਰੋਧ ਪ੍ਰਦਰਸ਼ਨਾਂ ਨੂੰ ਪੁਲਿਸ ਵਲੋਂ ਰੋਕੇ ਜਾਣ 'ਤੇ ਕਸ਼ਮੀਰੀ ਨੌਜਵਾਨਾਂ ਅਤੇ ਪੁਲਿਸ ਵਿਚਾਲੇ ਪੱਥਰਬਾਜ਼ੀ
ਵਿਰੋਧ ਪ੍ਰਦਰਸ਼ਨਾਂ ਨੂੰ ਪੁਲਿਸ ਵਲੋਂ ਰੋਕੇ ਜਾਣ ‘ਤੇ ਕਸ਼ਮੀਰੀ ਨੌਜਵਾਨਾਂ ਅਤੇ ਪੁਲਿਸ ਵਿਚਾਲੇ ਪੱਥਰਬਾਜ਼ੀ

ਇਸ ਦੌਰਾਨ ਮੀਰ ਵਾਇਜ਼ ਉਮਰ ਫਾਰੂਕ ਤੇ ਸਈਅਦ ਅਲੀ ਸ਼ਾਹ ਗਿਲਾਨੀ ਨੂੰ ਉਨ੍ਹਾਂ ਦੇ ਘਰਾਂ ‘ਚ ਜਦਕਿ ਯਾਸੀਨ ਮਲਿਕ ਨੂੰ ਸ੍ਰੀਨਗਰ ਦੀ ਕੇਂਦਰੀ ਜੇਲ੍ਹ ‘ਚ ਨਜ਼ਰਬੰਦ ਰੱਖਿਆ ਗਿਆ। ਸ਼ਹਿਰ ਦੇ ਨੌਹਟਾ, ਖਾਨਯਾਰ, ਮਹਾਰਾਜਗੰਜ, ਸਫਾਕਦਲ ਤੇ ਰੈਨਾਵਾਰੀ ਵਿਖੇ ਸਖ਼ਤ ਨਾਕਾਬੰਦੀ ਤੇ ਕਰਫ਼ਿਊ ਵਰਗੀਆਂ ਪਾਬੰਦੀਆਂ ਕਾਰਨ ਇਤਿਹਾਸਕ ਜਾਮਿਆ ਮਸਜਿਦ ‘ਚ ਸ਼ੁੱਕਰਵਾਰ ਦੀ ਹਫ਼ਤਾਵਾਰੀ ਨਮਾਜ਼ ਅਦਾ ਨਹੀਂ ਹੋ ਸਕੀ, ਉੱਤਰੀ ਕਸ਼ਮੀਰ ਦੇ ਹੰਦਵਾੜਾ ‘ਚ ਆਜ਼ਾਦ ਵਿਧਾਇਕ ਇੰਜ. ਰਸ਼ੀਦ ਦੀ ਅਗਵਾਈ ‘ਚ ਕੱਢੇ ਰੋਸ ਮਾਰਚ ਦੌਰਾਨ ਹੰਦਵਾੜਾ ਚੌਕ ਵਿਖੇ ਪੁਲਿਸ ਤੇ ਭਾਰਤੀ ਨੀਮ ਫੌਜੀ ਦਸਤਿਆਂ ਨਾਲ ਹੋਈ ਝੜਪਾਂ ਤੋਂ ਬਾਅਦ ਪੁਲਿਸ ਨੇ ਵਿਧਾਇਕ ਰਸ਼ੀਦ ਨੂੰ ਗ੍ਰਿਫਤਾਰ ਕਰ ਲਿਆ। ਪੁਲਵਾਮਾ, ਤਰਾਲ, ਸੋਪਰ, ਪਟਨ, ਬਾਰਾਮੁਲਾ, ਹਾਜਨ, ਸ਼ੌਪੀਆਂ ਆਦਿ ਕਸਬਿਆਂ ‘ਚ ਵੀ ਨਮਾਜ਼ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਹੋਣ ਦੀ ਖ਼ਬਰ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਅਮਰੀਕਾ ਦੇ ਰਾਸ਼ਟਰਪਤੀ ਦੀ ਭਾਰਤ ਫੇਰੀ ਤੋਂ 72 ਘੰਟੇ ਪਹਿਲਾਂ ਦਲ ਖਾਲਸਾ ਨੇ ਡੋਨਾਲਡ ਟਰੰਪ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤੀ ਹਕੂਮਤ ਦੇ ਇਸ ਤਰਕ ਕਿ ਦੇਸ਼ ਅੰਦਰ ਵਸਦੀਆਂ
• ਰਾਜਸਥਾਨ ਨੇ ਨਾ.ਸੋ.ਕਾ., ਨਾਗਰਿਕਤਾ ਰਜਿਸਟਰ ਅਤੇ ਜਨਸੰਖਿਆ ਰਜਿਸਟਰ ਖਿਲਾਫ ਮਤਾ ਕੀਤਾ ਪਾਸ। • ਨਾ.ਸੋ.ਕਾ. ਵਿੱਚ ਸੋਧਾਂ ਨੂੰ ਵਾਪਸ ਲੈਣ ਲਈ ਕਿਹਾ। • ਜਨਸੰਖਿਆ ਰਜਿਸਟਰ ਦੇ ਖਦਸ਼ਿਆਂ ਨੂੰ ਦੂਰ ਕਰਨ
ਭਾਰਤ ਅਤੇ ਪਾਕਿਸਤਾਨ ਦਰਮਿਆਨ ਚੱਲ ਰਹੇ ਤਣਾਅ ਦੌਰਾਨ ਅੱਜ ਦੋਵਾਂ ਪਾਸਿਆਂ ਦੀ ਫੌਜ ਨੇ ਮੁੜ ਇਕ ਦੂਜੇ ਉੱਤੇ ਗੋਲੀਆਂ ਦਾਗੀਆਂ। ਕਸ਼ਮੀਰ ਦੇ ਤੰਗਧਾਰ ਅਤੇ ਕੰਜ਼ਾਬਤਾਂ ਖੇਤਰਾਂ ਵਿੱਚ ਲੰਘੇ ਸ਼ੁੱਕਰਵਾਰ ਤੋਂ
ਭਾਵੇਂ ਕਿ ਭਾਰਤੀ ਉਪਮਹਾਂਦੀਪ ਦੀ ਸੱਤਾ ਉੱਤੇ ਕਾਬਜ਼ ਭਾਰਤੀ ਜਨਤਾ ਪਾਰਟੀ ਕੋਲ ਮੁਕਾਮੀ ਪੱਧਰ ਉੱਤੇ ਇੰਨੀ ਸਿਆਸੀ ਤਾਕਤ ਹੈ ਕਿ ਇਹ ਆਪਣੇ ਚਿਰਾਂ ਤੋਂ ਐਲਾਨੇ ਕਾਰਜਾਂ ਨੂੰ ਸਾਰੇ ਵਿਰੋਧਾਂ ਨੂੰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: