Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਹਥਿਆਰਬੰਦ ਹਮਲਾਵਰਾਂ ਨੇ ਦੀਨਾ ਨਗਰ ਥਾਣੇ ‘ਤੇ ਕੀਤਾ ਹਮਲਾ, ਗੋਲੀਬਾਰੀ ਜਾਰੀ

ਹਥਿਆਰਬੰਦ ਹਮਲਾਵਰਾਂ ਨੇ ਦੀਨਾ ਨਗਰ ਥਾਣੇ ‘ਤੇ ਕੀਤਾ ਹਮਲਾ, ਗੋਲੀਬਾਰੀ ਜਾਰੀ

ਗੁਰਦਾਸਪੁਰ (27 ਜੁਲਾਈ, 2015): ਗੁਰਦਾਸਪੁਰ ਦੇ ਦੀਨਾਨਗਰ ਪੁਲਿਸ ਥਾਣੇ ‘ਤੇ ਮਾਰੂ ਹਥਿਆਰਾਂ ਨਾਲ ਲੈਸ਼ ਹਮਲਾਵਰਾਂ ਨੇ ਨੇ ਹਮਲਾ ਕਰ ਦਿੱਤਾ ਹੈ , ਜਿਸ ਵਿਚ ਦੋ ਪੁਲਸ ਕਰਮਚਾਰੀ ਦੇ ਮਾਰੇ ਜਾਣ ਅਤੇ ਕਈ ਹੋਰਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ । ਇਸ ਦੇ ਇਲਾਵਾ ਕਈ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ ।

ਹਥਿਆਰਬੰਦ ਹਮਲਾਵਰਾਂ ਨੇ ਦੀਨਾ ਨਗਰ ਥਾਣੇ 'ਤੇ ਕੀਤਾ ਹਮਲਾ
ਹਥਿਆਰਬੰਦ ਹਮਲਾਵਰਾਂ ਨੇ ਦੀਨਾ ਨਗਰ ਥਾਣੇ ‘ਤੇ ਕੀਤਾ ਹਮਲਾ

ਦੀਨਾ ਨਗਰ ਪਠਾਨਕੋਟ ਰੇਲਰ ਲਾਈਨ ‘ਤੇ ਪੰਜ ਬੰਬ ਵੀ ਮਿਲੇ ਹਨ, ਜਿੰਨਾਂ ਦੀ ਜਾਂਚ ਪੁਲਿਸ ਅਤੇ ਸੁਰੱਖਿਆ ਮਾਹਿਰ ਕਰ ਰਹੇ ਹਨ ।

ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਗੱਲ ਕੀਤੀ ਹੈ । ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਸਫ਼ੇਦ ਮਾਰੂਤੀ ਕਾਰ ‘ਚ ਆਏ ਸਨ ਅਤੇ ਉਨ੍ਹਾਂ ਨੇ ਗੋਲੀ ਚਲਾਉਂਦੇ ਹੋਏ ਥਾਣੇ ‘ਤੇ ਕਬਜ਼ਾ ਕਰ ਲਿਆ । ਸੁਰੱਖਿਆ ਜਵਾਨਾਂ ਨੇ ਥਾਣੇ ਨੂੰ ਘੇਰ ਲਿਆ ਹੈ ਅਤੇ ਹਮਲਾਵਰਾਂ ‘ਤੇ ਕਾਰਵਾਈ ਕੀਤੀ ਜਾ ਰਹੀ ਹੈ ।

ਫਾਇਰਿੰਗ ਦੀਆਂ ਆਵਾਜ਼ਾਂ ਲਗਾਤਾਰ ਆ ਰਹੀਆਂ ਹਨ । ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਕੋਲ ਭਾਰੀ ਗਿਣਤੀ ‘ਚ ਹਥਿਆਰ ਮੌਜੂਦ ਹਨ । ਫੌਜ ਦੀ ਵਰਦੀ ਵਿੱਚ ਆਏ ਇਨ੍ਹਾਂ ਹਮਲਾਵਰਾਂ ਦੀ ਗਿਣਤੀ 15 ਤੱਕ ਦੱਸੀ ਜਾ ਰਹੀ ਹੈ ।
ਸੁਰੱਖਿਆ ਦੇ ਮੱਦੇਨਜ਼ਰ ਗੁਰਦਾਸਪੁਰ ਦੇ ਸਾਰੇ ਸਕੂਲਾਂ, ਕਾਲਜ਼ਾਂ ਨੂੰ ਬੰਦ ਕਰ ਦਿੱਤਾ ਗਿਆ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਸ. ਖੁਸ਼ਹਾਲ ਸਿੰਘ ਨੇ ਪੈ੍ਰਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਸਿੱਖਾਂ ਕੋਲੋਂ ਰਾਜਸੀ ਤਾਕਤ ਹਾਸਲ ਕਰਕੇ, ਮੁੜ
ਪੰਜਾਬ ਸਰਕਾਰ ਨੇ ਦੀਨਾਨਗਰ ਵਿੱਚ 27 ਜੁਲਾਈ ਨੂੰ ਹੋਏ ਹਥਿਆਰਬੰਦ ਹਮਲੇ ਦੀ ਪਡੜਤਾਲ ਨੈਸ਼ਨਲ ਜਾਂਚ ਏਜੰਸੀ ਨੂੰ ਸੌਂਪਣ ਤੋਂ ਇਨਕਾਰ ਕਰ ਦਿੱਤਾ ਹੈ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: