Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸ: ਅਜਮੇਰ ਸਿੰਘ ਦੀ ਨਵੀਂ ਕਿਤਾਬ ‘ਤੀਸਰੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ’ ਯੂ ਕੇ ਵਿਚ ਕੀਤੀ ਰਲੀਜ਼

ਸ: ਅਜਮੇਰ ਸਿੰਘ ਦੀ ਨਵੀਂ ਕਿਤਾਬ ‘ਤੀਸਰੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ’ ਯੂ ਕੇ ਵਿਚ ਕੀਤੀ ਰਲੀਜ਼

ਲੰਡਨ ( 22 ਜੁਲਾਈ ,2015):  ਗੁਰੂ ਸਿੰਘ ਸਭਾ ਗੁਰਦੁਆਰਾ ਕਾਵੈਂਟਰੀ ਵਿਖੇ ਐਤਵਾਰ 19 ਜੁਲਾਈ ਨੂੰ ਸ: ਅਜਮੇਰ ਸਿੰਘ ਦੀ ਨਵੀਂ ਕਿਤਾਬ ‘ਤੀਸਰੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ’ ਦਾ ਯੂ ਕੇ ਦੇ ਲੇਖਕਾਂ, ਬੁੱਧੀਜੀਵੀਆਂ ਅਤੇ ਪ੍ਰਮੁਖ ਸਿੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਪੁਰਜੋ਼ਰ ਸਵਾਗਤ ਕਰਦਿਆਂ ਇਹ ਕਿਤਾਬ ਜੈਕਾਰਿਆਂ ਦੀ ਗੂੰਜ ਵਿਚ ਯੂ ਕੇ ਵਿਚ ਰਲੀਜ਼ ਕੀਤੀ ਗਈ।

book releas
ਸ: ਅਜਮੇਰ ਸਿੰਘ ਦੀ ਨਵੀਂ ਕਿਤਾਬ ‘ਤੀਸਰੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ’ਯੂ ਕੇ ਵਿਚ ਕੀਤੀ ਰਲੀਜ਼

ਇਸ ਮੌਕੇ ਤੇ ਸ: ਅਮਰਜੀਤ ਸਿੰਘ ਖਾਲੜਾ, ਜਥੇਦਾਰ ਮਹਿੰਦਰ ਸਿੰਘ ਖੈਰਾ, ਡਾ: ਸਰੂਪ ਸਿੰਘ ਅਲੱਗ, ਸ: ਚਰਨਜੀਤ ਸਿੰਘ ਸੁੱਜੋਂ, ਸ: ਗੁਰਚਰਨ ਸਿੰਘ ਗੁਰਾਇਆ (ਜਰਮਨੀ), ਸ: ਅਵਤਾਰ ਸਿੰਘ ਵਾਲਸਾਲ, ਸ: ਮਹਿੰਦਰ ਸਿੰਘ ਜਵੰਦਾ  ਕਨੇਡਾ, ਸ: ਲਵਛਿੰਦਰ ਸਿੰਘ ਡੱਲੇਵਾਲ, ਸ: ਅਮਰੀਕ ਸਿੰਘ ਧੌਲ ਅਤੇ ਬੀਬੀ ਰੁਪਿੰਦਰਜੀਤ ਕੌਰ (ਮੁਖੀ ਮਾਤਾ ਭਾਗ ਕੌਰ ਸੁਸਾਇਟੀ) ਨੇ ਸਟੇਜ ਤੋਂ ਸੰਗਤਾਂ ਨੂੰ ਮੁਖਾਤਬ ਕੀਤਾ ਅਤੇ ਇਸ ਕਿਤਾਬ ਦਾ ਜ਼ਿਕਰ ਕਰਦਿਆਂ ਸ: ਅਜਮੇਰ ਸਿੰਘ ਦੀ ਇਤਹਾਸਕ ਸਾਹਿਤਕ ਦੇਣ ਦਾ ਪੁਰਜ਼ੋਰ ਸ਼ਬਦਾਂ ਵਿਚ ਸਵਾਗਤ ਕੀਤਾ।

 ਚੇਤੇ ਰਹੇ ਕਿ ਇਸ ਪੁਸਤਕ ਵਿਚ ਸ: ਅਜਮੇਰ ਸਿੰਘ ਨੇ ਚੁਰਾਸੀ ਦੇ ਦੌਰ ਵਿਚ ਜਿਥੇ ਭਾਰਤ ਦੇ ਖਬੇ ਪੱਖੀਆਂ ਵਲੋਂ ਸਰਕਾਰੀ ਸੱਜਾ ਹੱਥ ਬਣ ਕੇ ਸਿੱਖ ਵਿਦਰੋਹੀਆਂ ਖਿਲਾਫ ਭੁਗਤਣ ਨੂੰ ਆਢੇ ਹੱਥੀਂ ਲਿਆ ਹੈ ਉਥੇ ਉਸ ਨੇ ਪੰਜਾਬੀ ਸਾਹਿਤ ਦੇ ਉਹਨਾਂ ਵੱਡੇ ਵੱਡੇ ਨਾਵਾਂ ਦੀ ਉਲਾਰ, ਅਤੇ ਸਰਕਾਰੀ ਮਾਨਸਿਕਤਾ ਦਾ ਜ਼ਿਕਰ ਵੀ ਕੀਤਾ ਹੈ ਜਿਹਨਾਂ ਦੇ ਨਾਮ ਪੰਜਾਬੀ ਸਾਹਿਤ ਦੇ ਧੁਨੰਤਰ ਹੋਣ ਦਾ ਭੁਲੇਖਾ ਪਾਉਂਦੇ ਹਨ।

ਸ: ਅਜਮੇਰ ਸਿੰਘ ਨੇ ਇਸ ਗੱਲ ਤੇ ਬੇਹੱਦ ਹੈਰਾਨੀ ਪ੍ਰਗਟ ਕੀਤੀ ਹੈ ਕਿ ਪੱਛਮੀ ਸਭਿਆਚਾਰਕ ਸਮਾਜਾਂ (Civic Societies)) ਦਾ ਲੋਕ ਰਾਜ ਦਾ ਵਿਕਸਤ ਸੰਕਲਪ ਜਦੋਂ ਵਰਣ ਵੰਡ ‘ਤੇ ਅਧਾਰਤ ਭਾਰਤੀ ਬਹੁਗਿਣਤੀ ‘ਤੇ ਲਾਗੂ ਕੀਤਾ ਜਾਂਦਾ ਹੈ ਤਾਂ ਉਹ ਉਸ ਬਹੁਗਿਣਤੀ ਨੂੰ ਰਾਜ ਭਾਗ ਸੌਂਪਦਾ ਹੈ ਜੋ ਕਿ ਘੱਟ ਗਿਣਤੀਆਂ ਦੇ ਸਰਬਨਾਸ਼ (genocide) ਵਿਚ ਹੀ ਆਪਣਾ ਬੋਲ ਬਾਲਾ ਸਮਝਦਾ ਹੈ ਪਰ ਇਸ ਅਨਿਆਂ ਅਤੇ ਜ਼ੁਲਮ ਦੇ ਖਿਲਾਫ ਸਿੱਖ ਮਰਜੀਵੜਿਆਂ ਵਲੋਂ ਲੜੇ ਜਾ ਰਹੇ ਅਜ਼ਾਦੀ ਦੇ ਅੰਦੋਲਨ ਨੂੰ ਅਖੌਤੀ ਅਗਾਂਹ ਵਧੂ ਲੇਖਕ ਅਤੇ ਖੱਬੇ ਪੱਖੀ ਲੋਕ ਅੰਧਾਧੁੰਦ ਫਿਰਕੂ, ਰਾਖਸ਼ੀ, ਦੇਸ਼ ਧ੍ਰੋਹੀ, ਵੱਖਵਾਦੀ ਅਤੇ ਅਤੰਕਵਾਦੀ ਦੇ ਫਤਵੇ ਜਾਰੀ ਕਰਦੇ ਹੋਏ ਜ਼ਾਲਮ ਹਾਕਮ ਜਮਾਤ ਦੇ ਹੱਕ ਵਿਚ ਜਾ ਖੜ੍ਹਦੇ ਹਨ ਜਿਸ ਨੇ ਕਿ ਬਖਸ਼ਣਾਂ ਕਿਸੇ ਨੂੰ ਵੀ ਨਹੀਂ ।

ਸਿੰਘ ਸਭਾ ਗੁਰਦੁਆਰਾ ਕਾਵੈਂਟਰੀ ਦੇ ਟਰੱਸਟੀ ਅਤੇ ਪੰਥਕ ਆਗੂ ਸ: ਜੋਗਾ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੂੰ ਬੇਹੱਦ ਖੁਸ਼ੀ ਹੈ ਕਿ ਯੂ ਕੇ ਦੇ ਲੇਖਕਾਂ ਅਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਸ: ਅਜਮੇਰ ਸਿੰਘ ਦੀ ਕਿਤਾਬ ‘ਤੇ ਅਧਾਰਤ ਸਿੱਖ ਕੇਸ ਦੇ ਬਣ ਰਹੇ ਉਸ ਅਧਾਰ ਨੂੰ ਪਛਾਣਿਆਂ ਹੈ ਜਿਸ ਤੋਂ ਕਿ ਦੁਨੀਆਂ ਦਾ ਕੋਈ ਵੀ ਇਨਸਾਫ ਪਸੰਦ ਵਿਅਕਤੀ ਅਤੇ ਮਨੁੱਖੀ ਹੱਕਾਂ ਨੂੰ ਪਰਨਾਇਆ ਵਿਅਕਤੀ ਇਨਕਾਰ ਨਹੀਂ ਕਰ ਸਕਦਾ। ਉਹਨਾਂ ਹੋਰ ਕਿਹਾ ਕਿ ਭਾਰਤ ਵਿਚ ਜਾਤ ਪਾਤ,ਕਾਣੀ ਵੰਡ, ਫਿਰਕੂ ਅਤੇ ਅਣਮਨੁੱਖੀ ਮੁੱਲਾਂ ਦੀ ਪਾਲਤੂ ਹਾਕਮ ਜਮਾਤ ਦੀ ਗੁਲਾਮੀ ਚੋਂ ਨਿਕਲਣਾਂ ਹਰ ਘੱਟ ਗਿਣਤੀ ਦਾ ਜਨਮ ਸਿੱਧ ਅਧਿਕਾਰ ਹੈ ਜਿਸ ਵਿਚ ਪਹਿਲ ਕਦਮੀ ਸਿੱਖਾਂ ਨੂੰ ਹੀ ਕਰਨੀ ਪੈਣੀ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਅਮਰੀਕਾ ਅਧਾਰਤ ਸਿੱਖ ਖੋਜ ਅਦਾਰੇ 'ਸਿੱਖ ਰਿਸਰਚ ਇੰਸਚੀਟਿਊਟ' ਵੱਲੋਂ "ਸਿੱਖ, ਪੰਜਾਬ, ਇੰਡੀਆ ਅਤੇ ਡਾਇਸਪੋਰਾ (ਪਰਵਾਸੀ ਭਾਈਚਾਰਾ): ਇਤਿਹਾਸਕ ਪ੍ਰਸੰਗ ਬਾਰੇ ਖਾਸ ਲੇਖਾ (1984 ਤੋਂ 2013)" ਸਿਰਲੇਖ ਹੇਠ ਇਕ 14 ਸਫਿਆਂ ਦਾ
ਅਮਰੀਕਾ ਅਧਾਰਤ ਸਿੱਖ ਖੋਜ ਅਦਾਰੇ 'ਸਿੱਖ ਰਿਸਰਚ ਇੰਸਚੀਟਿਊਟ' ਵੱਲੋਂ "ਸਿੱਖ, ਪੰਜਾਬ, ਇੰਡੀਆ ਅਤੇ ਡਾਇਸਪੋਰਾ (ਪਰਵਾਸੀ ਭਾਈਚਾਰਾ): ਇਤਿਹਾਸਕ ਪ੍ਰਸੰਗ ਬਾਰੇ ਖਾਸ ਲੇਖਾ (1984 ਤੋਂ 2013)" ਸਿਰਲੇਖ ਹੇਠ ਇਕ 14 ਸਫਿਆਂ ਦਾ
ਇੰਡੀਆ ਵੱਲੋਂ ਪੱਛਮੀ ਮੁਲਕਾਂ ਵਿੱਚ ਸਿੱਖ ਆਜ਼ਾਦੀ ਲਹਿਰ ਨਾਲ ਸੰਬੰਧਿਤ ਵਿਅਕਤੀਆਂ ਦੇ ਕਤਲਾਂ ਦੀ ਵਿਉਂਤ ਸਾਹਮਣੇ ਆਉਣ ਤੋਂ ਬਾਅਦ ਇੰਡੀਆ ਦੀ ਖੁਫੀਆ ਏਜੰਸੀ ਰਾਅ ਦੇ ਅਧਿਕਾਰੀਆਂ ਨੂੰ ਅਮਰੀਕਾ ਇੰਗਲੈਂਡ ਅਤੇ
ਇੰਡੀਆ ਵੱਲੋਂ ਪੱਛਮੀ ਮੁਲਕਾਂ ਵਿੱਚ ਸਿੱਖ ਆਜ਼ਾਦੀ ਲਹਿਰ ਨਾਲ ਸੰਬੰਧਿਤ ਵਿਅਕਤੀਆਂ ਦੇ ਕਤਲਾਂ ਦੀ ਵਿਉਂਤ ਸਾਹਮਣੇ ਆਉਣ ਤੋਂ ਬਾਅਦ ਇੰਡੀਆ ਦੀ ਖੁਫੀਆ ਏਜੰਸੀ ਰਾਅ ਦੇ ਅਧਿਕਾਰੀਆਂ ਨੂੰ ਅਮਰੀਕਾ ਇੰਗਲੈਂਡ ਅਤੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: