Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸੌਦਾ ਸਾਧ ਦੀ ਅਗਲੀ ਪੇਸ਼ੀ 18 ਅਪ੍ਰੈਲ ਨੂੰ

ਸੌਦਾ ਸਾਧ ਦੀ ਅਗਲੀ ਪੇਸ਼ੀ 18 ਅਪ੍ਰੈਲ ਨੂੰ

ਸਿਰਸਾ (6 ਅਪਰੈਲ ,2015): ਸਿਰਸਾ ਸਥਿਤ ਵਿਵਾਦਤ ਡੇਰਾ ਸੌਦਾ ਦੇ ਗੁਰਮੀਤ ਰਾਮ ਰਹੀਮ ਨੇ ਅੱਜ ਆਪਣੇ ਹੀ ਡੇਰੇ ਦੀ ਸਾਧਵੀ ਕਾਲ ਬਲਾਤਕਾਰ ਕਰਨ ਦੇ ਕੇਸ, ਡੇਰੇ ਦੇ ਸਾਬਕਾ ਮੈਨੇਜ਼ਰ ਰਣਜੀਤ ਸਿੰਘ ਅਤੇ ਸਿਰਸਾ ਦੇ ਪੂਰਾ ਸੱਚ ਅਖਬਾਰ ਦੇ ਸੰਪਾਦਕ (ਪੱਤਰਕਾਰ) ਰਾਮ ਚੰਦਰ ਛਤਰਪਤੀ ਦੇ ਕਤਲ ਕੇਸ ਵਿੱਚ ਸੀਬੀਆਈ ਅਦਲਾਤ ਪੰਚਕੂਲਾ ਵਿੱਚ ਵੀਡੀਅੁ ਕਾਨਫਰੰਸ ਦੇ ਜਰੀਏ ਪੇਸ਼ੀ ਭੁਗਤੀ।

ਰਾਮ ਰਹੀਮ
ਰਾਮ ਰਹੀਮ

ਪੇਸ਼ੀ ਭੁਗਤਣ ਲਈ ਸੌਦਾ ਸਾਧ ਆਪਣੇ ਲਾਮ ਲਸ਼ਕਰ ਅਤੇ ਆਪਣੇ ਚੇਲਿਆਂ, ਲੱਠਮਾਰਾ ਨਾਲ ਸਿਰਸਾ ਦੀ ਅਦਾਲਤ ਵਿੱਚ ਪੇਸ਼ ਹੋਇਆਂ , ਜਿੱਥੋਂ ਉਸਨੇ ਸੀਬੀਆਈ ਅਦਾਲਤ ਪੰਚਕੁਲ਼ਾ ਵਿੱਚ ਚੱਲ ਰਹੀ ਕਾਰਵਾਈ ਵਿੱਚ ਵੀਡੀਓੁ ਕਾਨਫਰੰਸ ਰਾਹੀਂ ਆਪਣੀ ਹਾਜ਼ਰੀ ਲੁਆਈ।

ਪੇਸ਼ੀ ਦੌਰਾਨ ਪੁਲੀਸ ਪ੍ਰਸ਼ਾਸਨ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਡੇਰਾ ਪ੍ਰੇਮੀ ਵੱਡੀ ਗਿਣਤੀ ਵਿੱਚ ਅਦਾਲਤ ਦੇ ਬਾਹਰ ਅਤੇ ਅਦਾਲਤ ਨੂੰ ਜਾਣ ਵਾਲੀ ਸੜਕ ’ਤੇ ਪੇਸ਼ੀ ਭੁਗਤਣ ਤੱਕ ਤਾਇਨਾਤ ਰਹੇ।

ਸੌਦਾ ਸਾਧ ਅੱਜ ਸਾਧਵੀ ਦੇ ਸਰੀਰਕ ਸ਼ੋਸ਼ਣ ਦੇ ਮਾਮਲੇ ਤੋਂ ਇਲਾਵਾ ‘ਪੂਰਾ ਸੱਚ’ ਅਖ਼ਬਾਰ ਦੇ ਬਾਨੀ ਤੇ ਸੰਪਾਦਕ ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਕੇਸ ਤੋਂ ਇਲਾਵਾ ਡੇਰੇ ਦੇ ਹੀ ਇੱਕ ਸਾਬਕਾ ਸ਼ਰਧਾਲੂ ਰਣਜੀਤ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਅਦਾਲਤ ਵਿੱਚ ਪੇਸ਼ ਹੋਇਆ।

ਸੌਦਾ ਸਾਧ ਦੀ ਸੁਰੱਖਿਆ ਦੇ ਮੱਦੇਨਜ਼ਰ ਇਹ ਪੇਸ਼ੀਆਂ ਸਿਰਸਾ ਦੀ ਅਦਾਲਤ ਵਿੱਚ ਬਣੇ ਇੱਕ ਵਿਸ਼ੇਸ਼ ਵੀਡੀਓ ਕਾਨਫਰੰਸਿੰਗ ਰੂਮ ਜ਼ਰੀਏ ਪੰਚਕੂਲਾ ਸਥਿਤ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵਿੱਚ ਭੁਗਤੀਆਂ ਜਾ ਰਹੀਆਂ ਹਨ। ਪੇਸ਼ੀ ਦੌਰਾਨ ਜਿੱਥੇ ਪੁਲੀਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ, ਉੱਥੇ ਹੀ ਡੇਰਾ ਪ੍ਰੇਮੀ ਵੀ ਵੱਡੀ ਗਿਣਤੀ ਵਿੱਚ ਅਦਾਲਤ ਦੇ ਬਾਹਰ ਬਰਨਾਲਾ ਰੋਡ ਤੇ ਅਦਾਲਤ ਨੂੰ ਜਾਣ ਵਾਲੇ ਰਾਹ ’ਤੇ ਤਾਇਨਾਤ ਰਹੇ। ਸੂਤਰਾਂ ਅਨੁਸਾਰ ਇਨ੍ਹਾਂ ਕੇਸਾਂ ਦੀ ਅਗਲੀ ਤਰੀਕ ਅਦਾਲਤ ਵੱਲੋਂ 18 ਅਪਰੈਲ ਤੈਅ ਕੀਤੀ ਗਈ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਬਾਲਤਕਾਰ ਤੋਂ ਬਾਅਦ ਹੁਣ ਕਤਲ ਦੇ ਮਾਮਲੇ ਵਿਚ ਦੋਸ਼ੀ ਪਾਏ ਗਏ ਡੇਰਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਬੀਤੇ ਕੱਲ ਸੀ.ਬੀ.ਆਈ. ਦੀ ਅਦਾਲਤ ਮੂਹਰੇ ਸੁਣਵਾਈ ਦੌਰਾਨ ਕਿਹਾ ਕਿ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਰਿਪੋਰਟ ਦੇ ਕੇ ਖ਼ਦਸ਼ਾ ਜ਼ਾਹਿਰ ਕੀਤਾ ਹੈ ਕਿ ਡੇਰਾ ਸਿਰਸਾ ਦੇ ਨਾਮ ’ਤੇ ਬੇਨਾਮੀ ਟ੍ਰਾਂਜ਼ੈਕਸ਼ਨ ਹੋਈ ਹੈ। ਆਮਦਨ ਕਰ ਵਿਭਾਗ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: