ਚੰਡੀਗੜ੍ਹ(15 ਫਰਵਰੀ, 2015): ਹਰਿਆਣਾ ਦੀ ਭਾਜਪਾ ਸਰਕਾਰ ਨੇ ਵਿਵਾਦਤ ਸੌਦਾ ਸਾਧ ਗੁਰਮੀਤ ਰਾਮ ਰਹੀਮ ਸਿਰਸਾ ਡੇਰੇ ਵਿੱਚ ਹਥਿਆਰਾਂ ਦੀ ਟਰੇਨਿੰਗ ਦੇਣ ਦੀਆਂ ਗਤੀਵਿਧੀਆਂ ਨੂੰ ਨਕਾਰ ਦਿੱਤਾ ਹੈ।

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂਮੰ ਹਰਿਆਣਾ ਸਰਕਾਰ ਨੇ ਦੱਸਿਆ ਕਿ ਸਰਕਾਰ ਦੀ ਇੱਕ ਕਮੇਟੀ ਵੱਲੋਂ ਕੀਤੀ ਗਈ ਜਾਂਚ ਵਿੱਚ ਡੇਰੇ ਅੰਦਰ ਫੋਜ ਦੇ ਬੰਦਿਆਂ ਜਾਂ ਕਿਸੇ ਹੋਰ ਵੱਲੋ ਹਥਿਆਰਾਂ ਦੀ ਟ੍ਰੇਨਿੰਗ ਦੇਣ ਦੇ ਕੋਈ ਤੱਥ ਸਾਹਮਣੇ ਨਹੀਂ ਆਏ ਅਤੇ ਸੌਦਾ ਡੇਰੇ ਅੰਦਰ ਕਿਸੇ ਨੂੰ ਹਥਿਆਰਾਂ ਦੀ ਟਰੇਨਿੰਗ ਨਹੀਂ ਦਿੱਤੀ ਜਾਂਦੀ।
ਇਹ ਰਿਪੋਰਟ ਹਾਈਕੋਰਟ ਦੇ ਜਸਟਿਸ ਸਤੀਸ਼ ਕੁਮਾਰ ਮਿੱਤਲ ਦੀ ਅਗਵਾਈ ਵੱਲੇ ਬੈਂਚ ਸਾਹਮਣੇ ਵੀ ਰੱਖੀ ਗਈ।
ਡੇਰੇ ਦੇ ਵਕੀਲ਼ ਨੇ ਇਸ ਸਬੰਧੀ ਡੇਰੇ ਵੱਲੋਂ ਜਵਾਬ ਦਾਇਰ ਕਰਨ ਲਈ ਹੋਰ ਸਮਾਂ ਮੰਗਿਆ ਹੈ ਅਤੇ ਇਸ ਮਾਮਲੇ ਦੀ ਸੁਣਵਾਈ ਹੁਣ 13 ਮਾਰਚ ਨੂੰ ਹੋਵੇਗੀ।ਡੇਰੇ ਵਿੱਚ ਹਥਿਆਰਾਂ ਦੀ ਟਰੇਨਿੰਗ ਸਬੰਧੀ ਅਖਬਾਰਾਂ ਵਿੱਚ ਛਪੀਆਂ ਖਬਰਾਂ ‘ਤੇ ਸਵੈ ਨਟਿਸ ਲੈਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 30 ਦਸੰਬਰ ਨੂੰ ਹਰਿਆਣਾ ਸਰਕਾਰ ਅਤੇ ਸੌਦਾ ਡੇਰੇ ਨੂੰ ਨੋਟਿਸ ਭੇਜੇ ਸਨ।