Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਿੰਗਾਪੁਰ ਵਿਚ ਅਧਿਆਪਕ ਤੋਂ ਪੱਤਰਕਾਰ ਤੇ ਪ੍ਰਸ਼ਾਸਕ ਬਣੇ ਸਿੱਖ ਸੰਤੋਖ ਸਿੰਘ ਗਰੇਵਾਲ ਅਕਾਲ ਚਲਾਣਾ

ਸਿੰਗਾਪੁਰ ਵਿਚ ਅਧਿਆਪਕ ਤੋਂ ਪੱਤਰਕਾਰ ਤੇ ਪ੍ਰਸ਼ਾਸਕ ਬਣੇ ਸਿੱਖ ਸੰਤੋਖ ਸਿੰਘ ਗਰੇਵਾਲ ਅਕਾਲ ਚਲਾਣਾ

ਸਿੰਗਾਪੁਰ: ਸਿੰਗਾਪੁਰ ਵਿਚ ਅਧਿਆਪਕ ਤੋਂ ਪੱਤਰਕਾਰ ਤੇ ਪ੍ਰਸ਼ਾਸਕ ਬਣੇ ਸਿੱਖ ਸੰਤੋਖ ਸਿੰਘ ਗਰੇਵਾਲ ਅਕਾਲ ਚਲਾਣਾ ਕਰ ਗਏ। ਆਖਰੀ ਸਮੇਂ ਉਹ ਫੁਟਬਾਲ ਦਾ ਮੈਚ ਦੇ ਰਹੇ ਸਨ। 56 ਸਾਲ ਦੇ ਗਰੇਵਾਲ ਨੇ ਆਪਣਾ ਪੱਤਰਕਾਰੀ ਸਫਰ 1995 ਵਿਚ ‘ਦ ਸਟ੍ਰੇਟਸ ਟਾਈਮਜ਼’ ਤੋਂ ਸ਼ੁਰੂ ਕੀਤਾ ਅਤੇ ਪੰਜ ਸਾਲਾਂ ਦੌਰਾਨ ਉਨ੍ਹਾਂ ਅਜਿਹੀਆਂ ਖ਼ਬਰਾਂ ਦਿਤੀਆਂ ਜਿਨ੍ਹਾਂ ਲਈ ਉਨ੍ਹਾਂ ਨੂੰ ਪੁਰਸਕਾਰ ਵੀ ਮਿਲੇ। ਫ਼ੁਟਬਾਲ ਤੇ ਹਾਕੀ ਦਾ ਜਨੂੰਨ ਹੋਣ ਕਾਰਨ, ਉਨ੍ਹਾਂ ਖੇਡਾਂ ਬਾਰੇ ਰੀਪੋਰਟਾਂ ਦਿੰਦਿਆਂ ਕਈ ਪੁਰਸਕਾਰ ਜਿੱਤੇ।

santokh singh grewal

ਸੰਤੋਖ ਸਿੰਘ ਗਰੇਵਾਲ ਸਿੰਗਾਪੁਰ ਸਿੱਖ ਐਜੂਕੇਸ਼ਨ ਫ਼ਾਊਂਡੇਸ਼ਨ ਦੇ ਸਾਬਕਾ ਚੈਅਰਮੇਨ ਤੇ ਮੌਜੂਦਾ ਸਲਾਹਕਾਰ, ਸਿੰਗਾਪੁਰ ਖ਼ਾਲਸਾ ਕਲੱਬ ਦੇ ਮੈਨੇਜਮੈਂਟ ਕਮਿਊਨਟੀ ਮੈਂਬਰ ਅਤੇ ਇਕ ਸਥਾਨਕ ਪੋਲੀਟੈਕਨਿਕ ਦੇ ਡਾਇਰੈਕਟਰ ਸਨ।

ਸੰਤੋਖ ਸਿੰਘ ਦੇ ਪਰਵਾਰ ਵਿਚ ਪਤਨੀ ਅਤੇ ਦੋ ਬੇਟੇ ਤੇ ਇਕ ਬੇਟੀ ਹਨ। ਉਨ੍ਹਾਂ ਦੀ ਪਤਨੀ ਅਨੁਸਾਰ ਸੰਤੋਖ ਸਿੰਘ ਦਾ ਖਾਣਾ ਖਾਣ ਤੋਂ ਬਾਅਦ ਫ਼ੁਟਬਾਲ ਮੈਚ ਵੇਖਦਿਆਂ ਦਿਹਾਂਤ ਹੋਇਆ। ‘ਦ ਸਟ੍ਰੇਟਸ ਟਾਈਮਜ਼ ਨੇ ਕਿਹਾ, ”ਸ਼ਾਇਦ ਉਹ ਇਸ ਤਰ੍ਹਾਂ ਹੀ ਜਾਣਾ ਪਸੰਦ ਕਰਦੇ ਸਨ। ਉਨ੍ਹਾਂ ਨੂੰ ਖੇਡਾਂ ਨਾਲ ਬਹੁਤ ਪਿਆਰ ਸੀ।”

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੰਗਾਪੁਰ ਦੇ 20 ਨੌਜਵਾਨ ਪੰਜਾਬ ਦੇ ਇਕ ਪਿੰਡ ਵਿੱਚ ਸਕੂਲ ਦੀ ਮੁਰੰਮਤ ਕਰਨਗੇ। ਉਹ ਇਥੇ ਤਿੰਨ ਹਫ਼ਤਿਆਂ ਦੀ ਛੁੱਟੀ ਬਿਤਾਉਣਗੇ। ਇਹ ਜਾਣਕਾਰੀ ਇਕ ਮੀਡੀਆ ਰਿਪੋਰਟ ਵਿੱਚ ਦਿੱਤੀ ਗਈ ਹੈ। ਇਨ੍ਹਾਂ
ਪੱਤਰਕਾਰ ਸੁਰਿੰਦਰ ਸਿੰਘ (ਬੋਲਦਾ ਪੰਜਾਬ) ਵਲੋਂ ਸਿੱਖ ਰਾਜਨੀਤਕ ਵਿਸ਼ਲੇਸ਼ਕ ਅਤੇ ਲਿਖਾਰੀ ਭਾਈ ਅਜਮੇਰ ਸਿੰਘ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ। ਜੋ ਕਿ ਗਲੋਬਰ ਪੰਜਾਬ ਚੈਨਲ 'ਤੇ ਜਾਰੀ ਕੀਤੀ ਗਈ। ਬਰਤਾਨੀਅਤ ਦੇ
ਮੰਗਲਵਾਰ ਨੂੰ ਸਿੰਘਾਪੁਰ ਤੋਂ ਸਿੱਧੀ ਉਡਾਣ ਸੇਵਾ ਰਾਹੀਂ 137 ਯਾਤਰੀ ਸ੍ਰੀ ਗੁਰੂ ਰਾਮ ਦਾਸ ਕੌਮਾਂਤਰੀ ਹਵਾਈ ਅੱਡਾ, ਅੰਮ੍ਰਿਤਸਰ ਵਿਖੇ ਪਹੁੰਚੇ। ਯਾਤਰੀਆਂ ਨੂੰ ਲੈ ਕੇ ਬੋਇੰਗ 787-9 ਡਰੀਮ ਲਾਈਨ ਸਕੂਟ ਏਅਰਵੇਜ਼
ਇੱਥੋਂ ਦੀ ਸਿੱਖ ਸੰਸਥਾ "ਸਿੱਖ ਰਿਸਰਚ ਇੰਸੀਟਿਉਟ" ਵੱਲੋਂ 21 ਅਗਸਤ ਤੋਂ 23 ਅਗਸਤ ਤੱਕ ਤਿੰਨ ਦਿਨਾ ਗੁਰਮਤਿ ਸਿਖਲਾਈ ਕੈਪ ਲਾਇਆ ਜਾ ਰਿਹਾ ਹੈ।ਜਿਸ ਵਿੱਚ ਸ਼ਾਮਲ ਹੋਣ ਲਈ ਸਿੱਖ ਸੰਗਤਾਂ ਨੂਮ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: