ਸਿਡਨੀ:ਬੀਤੇ ਦਿਨੀਂ ਸਿਡਨੀ ਦੇ ਪਛਮੀ ਇਲਾਕੇ ਵਿੱਚ ਸਥਿਤ ਅਾਸਟਰੇਲੀਅਾ ਦੇ ਸਭ ਤੋਂ ਵੱਡੇ ਗੁਰੂਘਰ ਗੁਰਦੁਅਾਰਾ ਸਾਹਿਬ ਗਲੈਨਵੁਡ (ਪਾਰਕਲੀ) ਵਿਖੇ ਤੀਜੇ ਘੱਲੂਘਾਰੇ ਦੇ ਸਹੀਦਾਂ ਦੀ ਯਾਦਗਾਰ ਨੂੰ ਸਮਰਪਿਤ ਿੲੱਕ ਵਿਸ਼ੇਸ ਸਮਾਗਮ ਹੋਇਅਾ।
ਸਿੱਖ ਫੈਡਰੇਸ਼ਨ ਅਾਫ ਅਾਸਟਰੇਲੀਅਾ ਅਤੇ ਅਾਸਟਰੇਲੀਅਨ ਸਿੱਖ ਐਸੋਸ਼ੀਏਸਨ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਹੋਏ ਿੲਸ ਤਿੰਨ ਦਿਨਾਂ ਸਮਾਗਮ ਵਿੱਚ ਸ੍ਰੀ ਗਿਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪਾਏ , ਰਸ ਭਿੰਨਾ ਕੀਰਤਨ ਅਤੇ ਕਵੀਸਰੀ ਤੋਂ ਇਲਾਵਾ ਧਾਰਮਿਕ ਅਤੇ ਰਾਜਸੀ ਵਿਚਾਰਾਂ ਹੋਈਅਾਂ।ਿੲਸ ਸਮੇ ਸੰਗਤਾਂ ਨੂਂ ਸੰਬੋਧਨ ਕਰਦਿਅਾਂ ਭਾਈ ਗੁਰਮੇਜ ਸਿੰਘ ਅਤੇ ਭਾਈ ਦਵਿੰਦਰ ਸਿੰਘ (ਕੌਮੀ ਅਵਾਜ ਰੇਡੀਉ) ਨੇ ਕਿਹਾ ਕਿ ਤੀਜੇ ਘੱਲੂਘਾਰੇ ਅਤੇ ਹੋਰ ਪੁਰਾਤਨ ਸਿੱਖ ਇਤਿਹਾਸ ਤੋਂ ਸੇਧ ਲੈ ਕਿ ਸਿੱਖ ਕੌਮ ਨੂੰ ਅਾਪਣਾ ਭਵਿੱਖ ਘੜਨਾ ਪਵੇਗਾ। ਅਹਨਾ ਕਿਹਾ ਕਿ ਦਰਬਾਰ ਸਾਹਿਬ ਤੇ ਹੋਰ ਗੁਰਦੁਅਅਰਿਅਾਂ ਤੇ ਜੂਨ 1984 ਵਿੱਚ ਭਾਰਤੀ ਹਕੂਮਤ ਵੱਲੋਂ ਕੀਤਾ ਗਿਅਾ ਹਮਲਾ ਦਿੱਲੀ ਦੀਅਾਂ ਸਿੱਖ ਵਿਰੋਧੀ ਨੀਤੀਅਾਂ ਦਾ ਸਿਖਰ ਸੀ, ਪਰ ਇਹ ਹਮਲੇ ਸਿੱਖ ਰਾਜ ਦੇ ਜਾਣ ਨਾਲ ਹੀ ਸੁਰੂ ਹੋ ਗਏ ਸਨ ਜੋ ਆਜ ਵੀ ਕਿਸੇ ਨਾ ਕਿਸੇ ਰੂਪ ਵਿੱਚ ਜਾਰੀ ਹਨ ।

ਉਹਨਾਂ ਕਿਹਾ ਕਿ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਵਾਲਿਅਾਂ ਅਤੇ ਉਨ੍ਹਾ ਨਾਲ ਸਿੰਘਾਂ ਸਿੰਘਣੀਅਾਂ ਨੇ ਸਿੱਖ ਰਵਾਇਤਾਂ ਤੇ ਪਹਿਰਾ ਦਿੰਦਿਅਾਂ ਦਿੱਤੀ ਗਈ ਇਤਿਹਾਸਿਕ ਕੁਰਬਾਨੀ ਸਾਡੇ ਲਈ ਸਦਾ ਚਾਨਣ ਮੁਨਾਰੇ ਦਾ ਕੰਮ ਕਰੇਗੀ।
ਿੲਸ ਮੋਕੇ ਸੰਗਤਾਂ ਨੂੰ ਮੁਖਾਤਿਬ ਹੁੰਦਿਅਾਂ ਅਾਸਟਰੇਲੀਅਨ ਨੇਵੀ ਵਿੱਚੋਂ ਉੱਚੇ ਅਹੁਦੇ ਤੋਂ ਸੇਵਾ ਮੁਕਤ ਹੋੇਏ ਸਰਦਾਰ ਅੰਗਦ ਸਿੰਘ ਨੇ ਧਰਮੀ ਫੋਜੀਅਾਂ ਦਾ ਉਚੇਚੇ ਤੋਰ ਤੲ ਜਿਕਰ ਕਰਦਿਅਾਂ ਦੱਸਿਅਾ ਕਿ ਕਿਸ ਤਰਾਂ ਅਾਪਣੀ ਸਹੁੰ ਮੁਤਾਬਿਕ ਅਾਪਣਾ ਫਰਜ ਨਿਭਉਂਦਿਅਾਂ ਬੈਰਕਾਂ ਛੱਡਣ ਵਾਲੲ ਸਾਡੇ ਵੀਰਾਂ ਨਾਲ ਹਰ ਪੱਧਰ ਤੇ ਵਧੀਕੀਅਾਂ ਕੀਤੀਅਾਂ ਜਿਸ ਦੇ ਪਰਭਾਵ ਅੱਜ ਵੀ ੳਨ੍ਹਾ ਦੇ ਪਰਿਵਾਰਾਂ ਤੇ ਦੇਖੇ ਜਾ ਸਕਦੇ ਹਨ।
ਗਿਅਾਨੀ ਸੰਤੋਖ ਸਿੰਘ ਨੇ ਨਹਿਰੂ ਗਾਂਧੀ ਪਰਿਵਾਰ ਦੇ ਸਿੱਖ ਵਿਰੋਧੀ ਇਤਿਹਾਸ ਤੇ ਵਿਸਥਾਰਤ ਚਾਨਣਾ ਪਾਇਅਾ। ਿੲਸ ਮੋਕੇ ਤੇ ਗਿਅਾਨੀ ਮੇਹਰ ਸਿੰਾਘ, ਭਾਈ ਕੁਲਦੀਪ ਸੀੰਘ ਦਿੳ, ਸ. ਉਧਮ ਸਿੰਘ ਤੲ ਸਾਬਕਾ ਪ੍ਰਧਾਨ ਨੇ ਵੀ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ।
ਭਾਈ ਰਾਜਵੀਰ ਸਿੰਘ, ਦਮਨਜੀਤ ਸਿੰਘ ਤੇ ਵੀਰ ਸਿੰਘ ਦੇ ਜਥੇ ਵੱਲੋਂ ਕਵੀਸਰੀ ਪੇਸ਼ ਕੀਤੀ ਗੲੀ। ਰਾਗੀ ਸਿੰਘਾਂ ਨੇ ਕੀਰਤਨ ਦੁਅਾਰਾ ਸੰਗਤਾਂ ਨੂਂ ਨਿਹਾਲ ਕੀਤਾ। ਅਾਈਅਾਂ ਸੰਗਤਾਂ ਦਾ ਧੰਨਵਾਦ ਕਰਦਿਅਾਂ ਸਿੱਖ ਫੈਡਰੇਸ਼ਨ ਅਾਗੂ ਭਾਈ ਮਨਜੀਤ ਸਿੰਘ ਪੁਰੇਵਾਲ ਨੇ ਕਿਹਾ ਕਿ ਅਾਉਂਦੇ ਵਰ੍ੇ ਵਿੱਚ ਸੰਗਤਾਂ ਦੇ ਸਹਿਯੋਗ ਨਾਲ ਸੈਮੀਨਾਰ ਕਰਵਾਇਅਾ ਜਾਵੇਗਾ ਜਿਸ ਵਿੱਚ ਕੌਮ ਦੀ ਮੋਜੂਦਾ ਸਥਿਤੀ ਤੇ ਭਵਿੱਖ ਬਾਰੇ ਵਿਸਥਾਰਤ ਚਰਚਾ ਕੀਤੀ ਜਾਵੇਗੀ। ਗੁਰੂਘਰ ਦੇ ਪ੍ਰਧਾਨ ਕੈਪਟਨ ਸਰਜਿੰਦਰ ਸਿੰਘ ਵੱਲੋਂ ਬਾਹਰੋਂ ਅਾਏ ਬੁਲਾਰਿਅਾਂ ਦਾ ਸਨਮਾਨ ਕੀਤਾ ਗਿਅਾ।