Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਾਰਾ ਪਰਿਵਾਰ ਗਵਾ ਕੇ 22 ਸਾਲਾਂ ਤੋਂ ਸ੍ਰੀ ਦਰਬਾਰ ਸਾਹਿਬ ‘ਚ ਰਹਿ ਰਹੀ ਹੈ ਸਿਰੜ ਰੱਖਣ ਵਾਲੀ ਮਾਂ

ਸਾਰਾ ਪਰਿਵਾਰ ਗਵਾ ਕੇ 22 ਸਾਲਾਂ ਤੋਂ ਸ੍ਰੀ ਦਰਬਾਰ ਸਾਹਿਬ ‘ਚ ਰਹਿ ਰਹੀ ਹੈ ਸਿਰੜ ਰੱਖਣ ਵਾਲੀ ਮਾਂ

ਸਿੱਖਾਂ ਦਾ ਇਤਿਹਾਸ ਕੁਰਬਾਨੀਆਂ ਨਾਲ ਲਪਾਲਪ ਹੈ, ਜਿਸ ਦੇ ਪੈਗੰਬਰਾਂ ਤੋਂਲੈ ਕੇ ਬਾਲ ਅਨੁਆਈਆਂ ਤੱਕ ਨੇ ਕੌਮ ਖਾਤਰ ਸ਼ਹੀਦੀਆਂ ਦੇ ਕੇ ਜਿਥੇ ਇਸ ਨੂੰ ਲਾਮਿਸਾਲ ਬਣਾ ਦਿੱਤਾ, ਓਥੇ ਧਰਮਖਾਤਰ ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਗਲ ‘ਚ ਪਵਾਉਣ ਵਾਲੀਆਂ ਮਾਵਾਂ ਦੇ ਸਿਰੜ ਦਾ ਵੀ ਕੋਈ ਜੋੜ ਨਹੀਂ,ਪਰ ਮੌਜੂਦਾ ਸਮੇਂ ਜਦੋਂ ਧਰਮ ਲਈ ਜਾਨਾਂ ਦੇਣ ਵਾਲੇ ਘੱਟ ਤੇ ਸ਼ਹੀਦਾਂ ਦੇ ਮੁੱਲ ਵੱਟਣ ਵਾਲੇ ਵਧੇਰੇ ਸਰਗਰਮ ਹੋ ਗਏਹਨ, ਉਦੋਂ ਇਕ ਮਾਂ ਦੇ ਰੂਪ ‘ਚ ਅਨੋਖਾ ਚਿਹਰਾ ਸਾਹਮਣੇ ਆਇਆ ਹੈ ਜੋ ਪੰਥ ਖਾਤਰ ਆਪਣਾ ਸਾਰਾ ਪਰਿਵਾਰਵਾਰਨ ਮਗਰੋਂ ਵੀ ਉਸ ਪਰਮਾਤਮਾ ਦੀ ਰਜ਼ਾ ‘ਚ ਸਿਦਕ ਨਾਲ ਪਿਛਲੇ 26 ਸਾਲ ਤੋਂ ਸ੍ਰੀ ਹਰਿਮੰਦਰ ਸਾਹਿਬ ਪਰਿਕਰਮਾ ‘ਚ ਗੁੰਮਨਾਮ ਜ਼ਿੰਦਗੀ ਜੀਅ ਰਹੀ ਹੈ।

ਮਾਤਾ ਗੁਰਜੀਤ ਕੌਰ
ਮਾਤਾ ਗੁਰਜੀਤ ਕੌਰ

ਜੀਵਨ ਦੇ ਸੱਤ ਦਹਾਕੇ ਪਾਰ ਕਰ ਚੁੱਕੀ ਮਾਤਾ ਗੁਰਜੀਤ ਕੌਰ ਰੋਜ਼ਾਨਾ ਪਰਿਕਰਮਾ ‘ਚ ਸੇਵਾ ਕਰਦਿਆਂ ਗੁਰੂ ਦੀਮਰਜ਼ੀ ਨੂੰ ਭਾਣਾ ਕਹਿ ਕੇ ਖਿੜੇ-ਮੱਥੇ ਨਜ਼ਰ ਆਉਂਦੀ ਹੈ। ਉਸ ਦੇ ਸਿਦਕੀ ਮਸਤਕ ਅੰਦਰ ਲੁਕੀ ਲਹੂ ਭਿੱਜੀ ਪੀੜ ਬੇਸ਼ੱਕ ਸਾਹਮਣੇ ਨਹੀਂ ਦਿਸਦੀ ਪਰ ਫਰੋਲਣ ‘ਤੇ ਸੁਣਨ ਵਾਲੇ ਦੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ।

ਫਿਰੋਜ਼ਪੁਰ ਦੇ ਜ਼ੀਰਾ ਨਜ਼ਦੀਕ ਪਿੰਡ ਸੋਢੀ ਵਾਲਾ ‘ਚ 90ਵੇਂ ਦਹਾਕੇ ਦੇ ਸ਼ੁਰੂ ਤੱਕ ਇਸ ਮਾਤਾ ਦਾ ਚਾਰ ਪੁੱਤਾਂ ਅਤੇ ਇਕ ਧੀ ਸਮੇਤ ਹੱਸਦਾ-ਵੱਸਦਾ ਕਿਰਸਾਨੀ ਪਰਿਵਾਰ ਸੀ, ਜੋ ਵਾਹੀ ਜੋਤੀ ਤੋਂ ਬਿਨਾਂ ਦੁਕਾਨ ਵੀ ਕਰਦੇ ਸਨ। ਉਸ ਸਮੇਂ 1991 ਦੌਰਾਨ ਕੁਝ ਮਹੀਨਿਆਂ ਦੇ ਵਕਫੇ ‘ਚ ਹੀ ਮਾਤਾ ਗੁਰਜੀਤ ਕੌਰ ਦੇ ਕ੍ਰਮਵਾਰ 23, 22, 18, 14 ਸਾਲ ਦੇ ਚਾਰ ਜਵਾਨ ਪੁੱਤ ਅਤੇ 8 ਸਾਲਾਂ ਦੀ ਬਾਲੜੀ ਧੀ ਨੂੰ ਵੱਖ-ਵੱਖ ਸਮੇਂ ਅੱਤਵਾਦ ਦੇ ਨਾਂਅ ਹੇਠ ਮਾਰ ਦਿੱਤਾ ਗਿਆ,ਜਿਨ੍ਹਾਂ ‘ਚੋਂ ਉਹ ਇਕ ਪੁੱਤ ਅਤੇ ਧੀ ਦਾ ਹੀ ਹੱਥੀਂ ਸਸਕਾਰ ਕਰ ਸਕੀ।

ਧੁਰ ਕੀ ਬਾਣੀ ਦੇ ਰਸ ਭਿੰਨੇ ਕੀਰਤਨ ਦੌਰਾਨ ਪਰਿਕਰਮਾ ‘ਚ ਅਡੋਲ ਬੈਠੀ ਉਕਤ ਸਿਰੜੀ ਮਾਂ ਆਪਣੀ ਦਾਸਤਾਨ ‘ਚ ਦੱਸਦੀ ਹੈ ਕਿ ਉਸ ਦੇ ਪਤੀ ਨਾਲ ਵੱਡਾ ਪੁੱਤਰ ਤਰਲੋਕ ਸਿੰਘ ਛੋਟੀ ਉਮਰੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇਕੋਲ ਪ੍ਰਚਾਰ ਸੁਣਨ ਜਾਣ ਕਾਰਨ ਗੁਰਸਿੱਖੀ ਰਹਿਤ ਦਾ ਧਾਰਨੀ ਸੀ। ਪੁਲਿਸ ਵੱਲੋਂ ਉਸ ਦਾ ਨਾਂਅ ਖਾੜਕੂਆਂ ‘ਚ ਸ਼ਾਮਿਲ ਕਰਨ ਮਗਰੋਂ ਮਾਰਚ 91 ਨੂੰ ਘਰ ‘ਚ ਛਾਪਾ ਮਾਰਿਆ ਗਿਆ, ਜਿਥੇ ਉਸ ਦੇ ਪੁੱਤਰ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ, ਕੋਲ ਖੜ੍ਹੀ 8 ਸਾਲਾ ਮਾਸੂਮ ਭੈਣ ਸ਼ਰਨਜੀਤ ਕੌਰ ਦੀਆਂ ਚੀਕਾਂ ਨਿਕਲ ਗਈਆਂ ਅਤੇ ਉਹ ਇੱਟ ਫੜ ਕੇ ਗੋਲੀ ਮਾਰਨ ਵਾਲੇ ਪੁਲਿਸ ਅਧਿਕਾਰੀ ਵੱਲ ਵਧੀ ਤਾਂ ਅਗਲੇ ਪਲ ਹੀ ਉਹ ਵੀ ਢੇਰ ਹੋ ਗਈ। ਇਥੇ ਹੀ ਉਨ੍ਹਾਂ ਦੇ ਕਾਮੇ ਕੁਲਵੰਤ ਸਿੰਘ ਨੂੰ ਵੀ ਪੁਲਿਸ ਨੇ ਖ਼ਤਮ ਕਰ ਦਿੱਤਾ। ਮਾਤਾ ਗੁਰਜੀਤ ਕੌਰ ਦੱਸਦੀ ਹੈ ਕਿ ਉਸ ਦੇ ਬਚੇ ਤਿਨੋਂ ਪੁੱਤਰਾਂ ‘ਚ ਦਹਿਸ਼ਤ ਕਾਰਨ ਉਸ ਨੇ ਇਕੱਲੀ ਨੇ ਆਪਣੇ ਧੀ-ਪੁੱਤ ਦਾ ਸਸਕਾਰ ਕੀਤਾ।

ਪ੍ਰਕਰਮਾ ਵਿੱਚ ਸੇਵਾ ਕਰਦੇ ਹੋਏ ਮਾਤਾ ਗੁਰਜੀਤ ਕੌਰ
ਪ੍ਰਕਰਮਾ ਵਿੱਚ ਸੇਵਾ ਕਰਦੇ ਹੋਏ ਮਾਤਾ ਗੁਰਜੀਤ ਕੌਰ

ਉਸ ਨੇ ਸਬਰ ਦਾ ਪੱਲਾ ਫੜਿਆ ਤਾਂ ਸਿਰਫ ਚਾਰ ਮਹੀਨੇ ਬਾਅਦ ਉਸ ਦੇ ਦੂਸਰੇ 22 ਸਾਲਾ ਪੁੱਤਰ ਕਸ਼ਮੀਰ ਸਿੰਘਨੂੰ ਪੁਲਿਸ ਦੁਕਾਨ ਤੋਂ ਚੁੱਕ ਕੇ ਲੈ ਗਈ ਤੇ ਸ਼ਹੀਦ ਕਰਨ ਮਗਰੋਂ ਸੇਮ ਨਾਲੇ ‘ਚ ਲਾਸ਼ ਸੁੱਟ ਦਿੱਤੀ ਗਈ। ਇਸ ਮਗਰੋਂ ਖਾੜਕੂਆਂ ਨੂੰ ਪਨਾਹ ਦੇਣ ਦੇ ਦੋਸ਼ਾਂ ‘ਚ ਮਾਤਾ ਗੁਰਜੀਤ ਕੌਰ ਨੂੰ ਵੀ ਪੁਲਿਸ ਨੇ ਚੁੱਕ ਲਿਆ ਤੇ ਅੰਨ੍ਹਾ ਤਸ਼ੱਦਦ ਕੀਤਾ।ਥੋੜ੍ਹੇ ਚਿਰ ਬਾਅਦ ਛੋਟੇ ਦੋਵੇਂ ਪੁੱਤਰਾਂ ਜਸਪਾਲ ਸਿੰਘ ਉਮਰ 18 ਸਾਲ ਤੇ ਬਲਜਿੰਦਰ ਸਿੰਘ 14 ਸਾਲ ਨੂੰ ਵੀ ਕ੍ਰਮਵਾਰ ਸਤੰਬਰ, 91 ਤੇ ਦਸੰਬਰ, 91 ‘ਚ ਪੁਲਿਸ ਨੇ ਅੰਦਰਖਾਤੇ ਮਾਰ ਮੁਕਾਇਆ, ਜਿਸ ਦੀ ਸੂਚਨਾ ਮਾਤਾ ਨੂੰਕਈ ਚਿਰ ਬਾਅਦ ਮਿਲੀ।

ਪੁਲਿਸ ਗ੍ਰਿਫ਼ਤ ‘ਚ ਗੁਰਜੀਤ ਕੌਰ ‘ਤੇ ਕਈ ਕੇਸ ਪਾ ਦਿੱਤੇ ਗਏ ਤੇ ਪੈਰਾਂ-ਹੱਥਾਂ ਦੇ ਨਹੁੰ ਖਿੱਚਣ ਵਰਗੇ ਤਸੀਹੇ ਦਿੱਤੇ ਗਏ। ਫਿਰੋਜ਼ਪੁਰ ਸੈਂਟਰਲ ਜੇਲ੍ਹ ‘ਚੋਂ ਕਰੀਬ ਡੇਢ ਵਰ੍ਹੇ ਮਗਰੋਂ ਜਦੋਂ 1993 ‘ਚ ਉਹ ਬਾਹਰ ਆਈ ਤਾਂ ਸ਼ਰੀਕਾਂ ਨੇ ਪੈਲੀ, ਕਾਰੋਬਾਰ ਵੀ ਖੋਹ ਲਿਆ ਸੀ, ਜਿਸ ਕਾਰਨ ਉਹ ਘਰ ਨਾ ਪਰਤੀ ਤੇ ‘ਗੁਰੂ ਰਾਮਦਾਸ’ ਦੀ ਸ਼ਰਨ ‘ਚ ਆ ਗਈ।

ਉਪਰੋਕਤ ਵਰਤਾਰਾ ਭਾਵੇਂ ਪੰਜਾਬ ਦੀਆਂ ਹੋਰਨਾਂ ਮਾਵਾਂ ਨਾਲ ਵੀ ਕਾਲੀ ਰਾਤ ਦੌਰਾਨ ਵਾਪਰਿਆ ਪਰ ਮਾਤਾ ਗੁਰਜੀਤ ਕੌਰ ਦੀ ਵਿਸ਼ੇਸ਼ਤਾ ਇਹ ਹੈ ਕਿ ਉਸ ਨੇ ਆਪਣੇ ਦੁੱਖ ਨੂੰ ਕਿਸੇ ‘ਤੇ ਲੱਦਣ ਦੀ ਥਾਂ ਭਾਣਾ ਕਹਿ ਦਿੱਤਾ। 22 ਸਾਲ ਦਿਨੇ ਸੇਵਾ ਅਤੇ ਰਾਤ ਨੂੰ ਕਿਸੇ ਸਰਾਂ ‘ਚ ਸਮਾਂ ਲੰਘਾਉਣ ਵਾਲੀ ਗੁਰਜੀਤ ਕੌਰ ਨੇ ਆਪਣੀ ਵਿੱਥਿਆ ਹੁਣ ਤੱਕ ਕਿਸੇ ਨੂੰ ਦੁਖੀ ਲਹਿਜੇ ‘ਚ ਨਹੀਂ ਸੁਣਾਈ। ਪੁੱਤਰਾਂ ਨੂੰ ਵੀਰ ਤੇ ਧੀ ਨੂੰ ਭੈਣ ਦੱਸਦਿਆਂ ਉਹ ਤਸੱਲੀ ਪ੍ਰਗਟਾਉਂਦੀ ਹੈ ਕਿ ‘ਗੁਰੂ ਨੇ ਦਿੱਤੇ ਸਨ ਓਹੀ ਲੈ ਗਿਆ, ਫਿਰ ਰੋਸ ਕਾਹਦਾ’।

ਆਪਣੀ ਮੁਕੰਮਲ ਜਾਇਦਾਦ ਇਕ ਸੂਟ ਵਾਲੇ ਲਿਫਾਫੇ ‘ਚ ਲਪੇਟੀ ਮਾਤਾ ਗੁਰਜੀਤ ਕੌਰ ਦੇ ਮੂੰਹ ‘ਤੇ ਕਿਸੇ ਸਰਕਾਰ ਖ਼ਿਲਾਫ਼ ਮਿਹਣਾ ਜਾਂ ਕਿਸੇ ਮਦਦ ਦੀ ਮੰਗ ਕਦੀ ਨਹੀਂ ਆਏ। ਪੁਲਿਸ ਤਸ਼ੱਦਦ ਦੇ ਗਵਾਹ ਖਿੱਚੇ ਨਹੁੰਆਂ ‘ਤੇ ਹੱਥ ਫੇਰਦਿਆਂ ਉਹ ਦੱਸਦੀ ਹੈ ਕਿ ਮਨ ‘ਚ ਵਿਰਾਗ ਤਾਂ ਸੀ, ਜਿਸ ਕਾਰਨ ਉਸ ਨੇ 8 ਸਾਲ ਰੋਟੀ ਵੀ ਨਹੀਂ ਖਾਧੀ ਪਰ ਇਥੇ ਰਹਿੰਦਿਆਂ ਗੁਰੂ ਨੇ ਆਪੇ ਸਿਦਕ ਦੇ ਦਿੱਤਾ। ਕਿਸੇ ਪਛਤਾਵੇ ਜਾਂ ਆਸ ਨੂੰ ਨਕਾਰਦਿਆਂ ਉਹ ਕਹਿੰਦੀ ਹੈ ਕਿ ਸੇਵਾ ਕਰਦਿਆਂ ਉਸ ਤੋਂ ਕੋਈ ਕੁਤਾਹੀ ਨਾ ਹੋਵੇ ਅਤੇ ਉਸ ਦੇ ਸੁਆਸ ਵੀ ਪਰਿਕਰਮਾ ‘ਚ ਹੀ ਨਿਕਲਣ, ਬੱਸ ਇਹੀ ਇੱਕ ਇੱਛਾ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਨਸਲਕੁਸ਼ੀ 1984 ਦੌਰਾਨ ਹਰਿਆਣਾ ਦੇ ਹੋਦ ਚਿੱਲੜ ਕਤਲੇਆਮ ਬਾਰੇ ਜਾਂਚ ਲਈ ਬਣੇ ਜਸਟਿਸ ਟੀ.ਪੀ. ਗਰਗ ਕਮਿਸ਼ਨ ਨੇ 1984 ਵਿੱਚ ਹਰਿਆਣਾ ਦੇ ਦੋ ਸ਼ਹਿਰਾਂ ਗੁੜਗਾਓਂ ਤੇ ਪਟੌਦੀ ਵਿੱਚ 47 ਸਿੱਖਾਂ
ਦਿੱਲੀ ਵਿੱਚ ਭਾਰਤ ਦੀ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ 1 ਨਵੰਬਰ 1984 ਨੂੰ ਸ਼ੁਰੂ ਹੋਏ ਸਿੱਖ ਕਤਲੇਆਮ ਦੀ ਯਾਦ ਵਿੱਚ 1 ਨਵੰਬਰ ਨੂੰ ਸਰਕਾਰੀ ਤੌਰ 'ਤੇ
ਦਿੱਲੀ ਹਾਈ ਕੋਰਟ ਨੇ ਅੱਜ 1984 ਸਿੱਖ ਕਤਲੇਆਮ ’ਚ ਉਮਰਕੈਦ ਦੀ ਸਜ਼ਾ ਪ੍ਰਾਪਤ ਹੋਣ ਦੇ ਬਾਵਜੂਦ ਆਰਜੀ ਜਮਾਨਤ ਤੇ ਚਲ ਰਹੇ ਕੈਪਟਨ ਭਾਗਮਲ ਦੀ ਆਰਜੀ ਜਮਾਨਤ ਨੂੰ ਰੱਦ ਕਰਦੇ ਹੋਏ
ਭਾਰਤੀ ਪ੍ਰਧਾਨ ਮੰਤਰੀ ਇੰਦਰਾਂ ਗਾਂਧੀ ਦੇ ਕਤਲ ਤੋਂ ਬਾਅਦ ਹੋਏ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਮੁਆਵਜ਼ਾ ਰਾਹੀ ਫੌਰੀ ਤੌਰ 'ਤੇ ਦੇਣ ਦਾ ਝਾਰਖੰਡ ਸਰਕਰ ਨੇ ਰਾਜ ਸਰਕਰ ਨੂੰ ਹੁਕਮ ਦਿੱਤਾ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: