Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਾਡੇ ਕੁੱਝ ਮਿੱਤਰਾਂ ਨੇ ਧੋਖਾ ਦਿਤਾ: ਕੇਜਰੀਵਾਲ

ਸਾਡੇ ਕੁੱਝ ਮਿੱਤਰਾਂ ਨੇ ਧੋਖਾ ਦਿਤਾ: ਕੇਜਰੀਵਾਲ

ਨਵੀਂ ਦਿੱਲੀ (29 ਮਾਰਚ, 2015): ਆਮ ਆਦਮੀ ਪਾਰਟੀ ਨੇ ਅੱਜ ਪਾਰਟੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਉਸ ਸੰਬੋਧਨ ਵਾਲਾ ਵੀਡੀਉ ਜਾਰੀ ਕੀਤਾ ਜੋ ਉਨ੍ਹਾਂ ਕਲ ਕੌਮੀ ਪਰਿਸ਼ਦ ‘ਚ ਦਿਤਾ ਸੀ। ਇਸ ਵੀਡੀਉ ਨੂੰ ਯੂ-ਟਿਊਬ ਅਤੇ ਆਪ ਦੇ ਟਵਿੱਟਰ ਹੈਂਡਲ ‘ਤੇ ਪੋਸਟ ਕੀਤਾ ਗਿਆ।

kejriwal 1
ਅਰਵਿੰਦ ਕੇਜਰੀਵਾਲ (ਫਾਇਲ ਫੋਟੋ)

ਕੇਜਰੀਵਾਲ ਨੇ ਭਾਵੁਕ ਸੰਬੋਧਨ ‘ਚ ਕਿਹਾ, ”ਜਦੋਂ ਪੂਰੀ ਦਿੱਲੀ ਸਾਡੇ ਨਾਲ ਖੜ੍ਹੀ ਸੀ ਤਾਂ ਸਾਡੇ ਕੁੱਝ ਮਿੱਤਰਾਂ ਨੇ ਧੋਖਾ ਦਿਤਾ। ਮੈਂ ਭਾਰੇ ਮਨ ਨਾਲ ਇਹ ਗੱਲ ਕਹਿ ਰਿਹਾ ਹਾਂ ਕਿ ਦਿੱਲੀ ‘ਚ ਸਾਡੀ ਹਾਰ ਯਕੀਨੀ ਕਰਨ ਲਈ ਸਾਜ਼ਸ਼ਾਂ ਰਚੀਆਂ ਗਈਆਂ। ‘ਅਵਾਮ’ ਦਾ ਗਠਨ ਕੀਤਾ ਗਿਆ ਅਤੇ ਇਸ ਦਾ ਸਹਿਯੋਗ ਕੀਤਾ ਗਿਆ। ਉਸ ਸਮੇਂ ਮੀਡੀਆ ‘ਚ ਇਹ ਆਇਆ ਕਿ ‘ਅਵਾਮ’ ਦੇ ਮੈਂਬਰ ਭਾਜਪਾ ਦੇ ਸਾਬਕਾ ਮੈਂਬਰ ਹਨ ਅਤੇ ਭਾਜਪਾ ਉਨ੍ਹਾਂ ਨੂੰ ਵਿਤੀ ਮਦਦ ਦੇ ਰਹੀ ਹੈ।”

ਕੇਜਰੀਵਾਲ ਨੇ ਅੱਗੇ ਕਿਹਾ, ”ਪ੍ਰਸ਼ਾਂਤ ਜੀ ਨੇ ਕਈ ਲੋਕਾਂ ਨੂੰ ਕਿਹਾ ਕਿ ਅਸੀਂ ਸੋਚਦੇ ਹਾਂ ਕਿ ਪਾਰਟੀ ਹਾਰੇਗੀ ਤਾਂ ਹੀ ਪਾਰਟੀ ਅਤੇ ਕੇਜਰੀਵਾਲ ਸਬਕ ਸਿੱਖਣਗੇ। ਜੇਕਰ ਆਪ ਅਜਿਹਾ ਨਹੀਂ ਕਰਦੀ ਹੈ ਤਾਂ ਅਸੀਂ ਪ੍ਰੈੱਸ ਸਾਹਮਣੇ ਜਾਵਾਂਗੇ ਅਤੇ ਪਾਰਟੀ ਨੂੰ ਬਰਬਾਦ ਕਰ ਦੇਵਾਂਗੇ।”

ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ, ”ਖ਼ਬਰਾਂ ਲਗਵਾਈਆਂ ਗਈਆਂ। ਦੋ ਵੱਡੇ ਟੀ.ਵੀ. ਚੈਨਲਾਂ ਦੇ ਸੀਨੀਅਰ ਸੰਪਾਦਕਾਂ ਨੇ ਮੈਨੂੰ ਦਸਿਆ ਕਿ ਯੋਗੇਂਦਰ ਯਾਦਵ ਮੇਰੇ ਵਿਰੁਧ ਖ਼ਬਰਾਂ ਫ਼ੈਲਾ ਰਹੇ ਸਨ। ਬਹੁਤ ਸਾਰੇ ਸਵੈਮਸੇਵੀ ਦਿੱਲੀ ਆਉਣਾ ਚਾਹੁੰਦੇ ਸਨ। ਉਨ੍ਹਾਂ ਨੂੰ ਰੋਕਿਆ ਗਿਆ। ਚੰਦਾ ਦੇਣ ਵਾਲੇ ਕਈ ਲੋਕਾਂ ਨੂੰ ਪ੍ਰਚਾਰ ਕਰਨ ਤੋਂ ਰੋਕਿਆ ਗਿਆ। ਹੱਦ ਉਦੋਂ ਹੋ ਗਈ ਜਦੋਂ ਪਾਰਟੀ ਦੇ ਸਾਡੇ ਸੀਨੀਅਰ ਆਗੂ (ਸ਼ਾਂਤੀ ਭੂਸ਼ਣ) ਨੇ ਕਿਹਾ ਕਿ ਕਿਰਨ ਬੇਦੀ ਉਨ੍ਹਾਂ ਦੀ ਪਹਿਲੀ ਪਸੰਦ ਹੈ, ਅਜੈ ਮਾਕਨ ਦੂਜੀ ਅਤੇ ਕੇਜਰੀਵਾਲ ਤੀਜੀ ਪਸੰਦ ਹਨ। ਮੈਂ ਜਾਣਨਾ ਚਾਹੁੰਦਾ ਹਾਂ ਕਿ ਤੁਸੀਂ ਫਿਰ ਪਾਰਟੀ ‘ਚ ਕਿਉਂ ਹੋ?”

ਆਪ ਦੇ ਕਨਵੀਨਰ ਨੇ ਕਿਹਾ, ”ਮੈਨੂੰ ਕਮਜ਼ੋਰ ਕਰਨ ਅਤੇ ਪਾਰਟੀ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ। ਜਦੋਂ ਮੈਂ ਬੇਂਗਲੁਰੂ ਤੋਂ ਆਇਆ ਤਾਂ ਮੈਂ ਅਪਣੀ ਟੀਮ ਦੇ ਮੈਂਬਰਾਂ ਨਾਲ ਗੱਲ ਕੀਤੀ ਅਤੇ ਉਸੇ ਰਾਤ ਉਨ੍ਹਾਂ ਨੂੰ ਯੋਗੇਂਦਰ ਦੇ ਘਰ ਗੱਲ ਕਰਨ ਲਈ ਭੇਜਿਆ। ਉਸ ਦਿਨ ਤੋਂ ਲੈ ਕੇ ਅਸੀਂ ਸਮੱਸਿਆ ਨੂੰ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਯਾਦਵ ਅਤੇ ਭੂਸ਼ਣ ਨੇ ਪਹਿਲਾਂ ਕਿਹਾ ਕਿ ਉਨ੍ਹਾਂ ਦੀਆਂ ਪੰਜ ਮੰਗਾਂ ਹਨ, ਜੇਕਰ ਇਹ ਮੰਨ ਲਈਆਂ ਜਾਂਦੀਆਂ ਹਨ ਤਾਂ ਉਹ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦੇਣਗੇ।

ਇਹ ਥੋੜਾ ਹੈਰਾਨ ਕਰਨ ਵਾਲਾ ਸੀ, ਆਮ ਤੌਰ ‘ਤੇ ਲੋਕ ਕਹਿੰਦੇ ਹਨ ਕਿ ਜਾਂ ਤਾਂ ਪਾਰਟੀ ਨੂੰ ਦਰੁਸਤ ਕਰੋ ਜਾਂ ਅਸੀਂ ਪਾਰਟੀ ਛੱਡ ਦੇਵਾਂਗੇ। ਇਹ ਸਾਰਾ ਕੁੱਝ ਢਕਵੰਜ ਸੀ। ਉਹ ਦੁਨੀਆ ਨੂੰ ਇਹ ਦਿਖਾ ਰਹੇ ਸਨ ਕਿ ਇਹ ਸਿਧਾਤਾਂ ਦੀ ਲੜਾਈ ਹੈ।” ਉਨ੍ਹਾਂ ਕਿਹਾ, ”ਇਸ ਪਾਰਟੀ ਨੂੰ ਲੈ ਲਵੋ, ਪਰ ਇਸ ਦਾ ਕਤਲ ਨਾ ਕਰੋ। ਮੈਂ ਇੱਥੇ ਇਨ੍ਹਾਂ ਲੋਕਾਂ ਨਾਲ ਲੜਾਈ ਕਰਨ ਨਹੀਂ ਆਇਆ ਹਾਂ। ਮੇਰੀ ਲੜਾਈ ਭ੍ਰਿਸ਼ਟਾਚਾਰ ਅਤੇ ਫ਼ਿਰਕਾਪ੍ਰਸਤ ਤਾਕਤਾਂ ਨਾਲ ਹੈ। ਮੈਂ ਇੱਥੇ ਪ੍ਰਸ਼ਾਂਤ ਜੀ ਅਤੇ ਯੋਗੇਂਦਰ ਜੀ ਨਾਲ ਲੜਨ ਨਹੀਂ ਆਇਆ ਹਾਂ। ਮੈਂ ਹਾਰ ਮੰਨਦਾ ਹਾਂ।

ਤੁਸੀਂ ਜਿੱਤ ਗਏ। ਮੈਂ ਇਸ ਲੜਾਈ ਨੂੰ ਖ਼ਤਮ ਕਰਨ ਆਇਆ ਹਾਂ। ਤੁਹਾਨੂੰ ਅੱਜ ਫ਼ੈਸਲਾ ਕਰਨਾ ਹੈ। ਬੀਤੇ ਇਕ ਸਾਲ ‘ਚ ਕੌਮੀ ਕਾਰਜਕਾਰਨੀ ਅਤੇ ਪੀ.ਏ.ਸੀ. ਦੀ ਹਰ ਬੈਠਕ ‘ਚ ਲੜਾਈ ਅਤੇ ਬਹਿਸ ਹੋਈ ਹੈ। ਤੁਹਾਨੂੰ ਫ਼ੈਸਲਾ ਕਰਨਾ ਹੈ ਕਿ ਤੁਸੀਂ ਕਿਸ ਨੂੰ ਚੁਣਨਾ ਚਾਹੁੰਦੇ ਹੋ? ਜਾਂ ਤਾਂ ਮੈਨੂੰ ਚੁਣੋ ਜਾਂ ਫਿਰ ਉਨ੍ਹਾਂ ਨੂੰ।”

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਲੁਧਿਆਣਾ (ਪੱਛਮੀ) ਵਿਧਾਨ ਸਭਾ ਹਲਕੇ ਤੋਂ ਹੋਈ ਉਪ ਚੋਣ ਦੇ ਅੱਜ ਐਲਾਨੇ ਗਏ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ
ਲੁਧਿਆਣਾ (ਪੱਛਮੀ) ਵਿਧਾਨ ਸਭਾ ਹਲਕੇ ਤੋਂ ਹੋਈ ਉਪ ਚੋਣ ਦੇ ਅੱਜ ਐਲਾਨੇ ਗਏ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ
ਲੋਕ ਸਭਾ ਚੋਣਾਂ 2024 ਵਿਚ ਜਿੱਥੇ ਇੰਡੀਆ ਪੱਧਰ ਉੱਤੇ ਕਾਂਗਰਸ ਤੇ ਹੋਰਨਾ ਪਾਰਟੀਆਂ ਨੇ ‘ਇੰਡੀਆ’ ਨਾਮੀ ਗਠਜੋੜ ਬਣਾਇਆ ਹੈ ਜਿਸ ਵਿਚ ਆਮ ਆਦਮੀ ਪਾਰਟੀ ਵੀ ਸ਼ਾਮਿਲ ਹੈ ਓਥੇ ਇਸ ਗਠਜੋੜ
ਲੋਕ ਸਭਾ ਚੋਣਾਂ 2024 ਵਿਚ ਜਿੱਥੇ ਇੰਡੀਆ ਪੱਧਰ ਉੱਤੇ ਕਾਂਗਰਸ ਤੇ ਹੋਰਨਾ ਪਾਰਟੀਆਂ ਨੇ ‘ਇੰਡੀਆ’ ਨਾਮੀ ਗਠਜੋੜ ਬਣਾਇਆ ਹੈ ਜਿਸ ਵਿਚ ਆਮ ਆਦਮੀ ਪਾਰਟੀ ਵੀ ਸ਼ਾਮਿਲ ਹੈ ਓਥੇ ਇਸ ਗਠਜੋੜ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: