ਪਟਿਆਲਾ: ਸ਼ਿਵ ਸੈਨਾ (ਹਿੰਦੋਸਤਾਨ) ਯੂਥ ਵਿੰਗ ਦੇ ਸੂਬਾ ਪ੍ਰਧਾਨ ਰਾਜੇਸ਼ ਕੌਸ਼ਲ ਗੱਗੀ ਦੇ ਗੰਨਮੈਨ ਆਪਸ ’ਚ ਉਲਝ ਗਏ ਤੇ ਦੋਵਾਂ ਨੇ ਇੱਕ ਦੂਜੇ ’ਤੇ ਗੋਲੀਆਂ ਚਲਾ ਦਿੱਤੀਆਂ। ਦਿਨੇਸ਼ਪਾਲ ਦੇ ਦੋ ਗੋਲੀਆਂ ਲੱਗੀਆਂ ਹਨ, ਜਿਨ੍ਹਾਂ ’ਚੋਂ ਇੱਕ ਗੋਲੀ ਉਸ ਦੀ ਛਾਤੀ ਵਿੱਚ ਲੱਗੀ ਹੈ। ਇਨ੍ਹਾਂ ਵਿੱਚ ਇੱਕ ਨੇ ਸ਼ਰਾਬ ਪੀਤੀ ਹੋਈ ਸੀ। ਇਹ ਘਟਨਾ ਇੱਥੇ ਬਿਸ਼ਨ ਨਗਰ ਸਥਿਤ ਸ਼ਿਵ ਸੈਨਾ ਆਗੂ ਦੇ ਘਰ ਵਿੱਚ ਰਾਤ ਨੌਂ ਵਜੇ ਵਾਪਰੀ।
ਐਸਪੀ (ਸਿਟੀ) ਦਲਜੀਤ ਸਿੰਘ ਰਾਣਾ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਦੋਵੇਂ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ ਹੈ ਤੇ ਦਿਨੇਸ਼ਪਾਲ ਦੀ ਹਾਲਤ ਗੰਭੀਰ ਹੈ।