ਨਵੀਂ ਦਿੱਲੀ / ਮਾਸਕੋ, 22 ਜੁਲਾਈ ): ਬੀਤੇ ਕਈ ਮਹੀਨਿਆਂ ਤੋਂ ਮਲੇਸ਼ੀਆਈ ਲਾਪਤਾ ਜਹਾਜ਼ ਐਮਐਚ 17 ਜਿਸਨੂੰ ਯੂਕਰੇਨ ਵਿੱਚ ਬਕ ਮਿਸਾਈਲ ਸਿਸਟਮ ਦੇ ਜਰੀਏ ਡੇਗ ਦਿੱਤ ਗਿਆ ਸੀ, ਦੇ ਦੋ ਬਲੈਕ ਬਾਕਸ ਰੂਸ ਦੇ ਸਮਰਥਕ ਵਿਦਰੋਹੀਆਂ ਨੇ ਮਲੇਸ਼ੀਆਈ ਜਾਂਚਕਰਤਾਵਾਂ ਨੂੰ ਸੌਂਪ ਦਿੱਤੇ ਹਨ।
ਸਹਿਮਤੀ ਦੇ ਤਹਿਤ ਯੂਕਰੇਨ ਦੇ ਸਮੇਂ ਦੇ ਅਨੁਸਾਰ ਰਾਤ ਨੌਂ ਵਜੇ ਦੋਨੇਤਸਕ ‘ਚ ਬਲੈਕ ਬਾਕਸ ਮਲੇਸ਼ੀਆਈ ਦਲ ਦੇ ਸਪੁਰਦ ਕੀਤਾ ਗਿਆ। ਇਸਤੋਂ ਪਹਿਲਾਂ ਰੂਸ ਸਮਰਥਕ ਵਿਦਰੋਹੀਆਂ ਦੇ ਨੇਤਾ ਨੇ ਯੂਕਰੇਨ ‘ਚ ਮੌਜੂਦ ਮਲੇਸ਼ੀਆ ਦੇ ਜਾਂਚਕਰਤਾਵਾਂ ਨੂੰ ਐਮਐਚ – 17 ਦੇ ਦੋਵੇਂ ਬਲੈਕ ਬਾਕਸ ਸੌਂਪਣ ‘ਤੇ ਸਹਿਮਤੀ ਜਤਾਈ ਸੀ।ਇਹ ਜਾਣਕਾਰੀ ਮਲੇਸ਼ੀਆਂ ਦੇ ਪ੍ਰਧਾਨ ਮੰਤਰੀ ਵੱਲੋਂ ਦਿੱਤੀ ਗਈ।
ਪ੍ਰਧਾਨ ਮੰਤਰੀ ਨਜੀਬ ਰਜਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਬਾਗੀ ਨੇਤਾ ਅਲੈਕਸੇਂਡਰ ਬੋਰੋਦਈ ਨਾਲ ਫੋਨ ਗੱਲਬਾਤ ਦੌਰਾਨ ਇਸ ਗੱਲ ‘ਤੇ ਸਹਿਮਤੀ ਬਣੀ ਕਿ ਆਜ਼ਾਦ ਅੰਤਰਰਾਸ਼ਟਰੀ ਜਾਂਚਕਰਤਾਵਾਂ ਨੂੰ ਉਸ ਜਗ੍ਹਾ ਜਾਣ ਦਿੱਤਾ ਜਾਵੇਗਾ ਜਿੱਥੇ ਮਲੇਸ਼ੀਆ ਏਅਰਲਾਇੰਸ ਦਾ ਜਹਾਜ਼ ਡਿਗਿਆ ਹੈ।
ਇਸ ਦੌਰਾਨ, ਸੰਯੁਕਤ ਰਾਸ਼ਟਰ ਸੁਰੱਖਿਆ ਕਮੇਟੀ ਨੇ ਜਹਾਜ਼ ਹਾਦਸੇ ਦੀ ਅੰਤਰਰਾਸ਼ਟਰੀ ਜਾਂਚ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਪ੍ਰਸਤਾਵ ਨੂੰ ਆਸਟਰੇਲੀਆ ਨੇ ਪੇਸ਼ ਕੀਤਾ ਸੀ। ਇਸ ਪ੍ਰਸਤਾਵ ‘ਤੇ ਰੂਸ ਨੇ ਵੀ ਸਹਿਮਤੀ ਦੇ ਦਿੱਤੀ ਹੈ।