Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਲੇਖਾਂ ਬਾਰੇ ਬਹਿਸ ਹੋ ਸਕਦੀ ਹੈ ਨਾਵਲਾਂ ਬਾਰੇ ਨਹੀਂ: ਅਰੁੰਧਤੀ

ਲੇਖਾਂ ਬਾਰੇ ਬਹਿਸ ਹੋ ਸਕਦੀ ਹੈ ਨਾਵਲਾਂ ਬਾਰੇ ਨਹੀਂ: ਅਰੁੰਧਤੀ

ਚੰਡੀਗੜ੍ਹ: ਇਨ੍ਹੀ ਦਿਨੀਂ ਅਰੁੰਧਤੀ ਰਾਏ ਦੇ ਦੂਜੇ ਨਾਵਲ ‘ਦਿ ਮਿਨੀਸਟਰੀ ਆਫ ਅਟਮੋਸਟ ਹੈੱਪੀਨੈੱਸ’ ਦਾ ਹਿੰਦੀ ਤੇ ਉਰਦੂ ‘ਚ ਅਨੁਵਾਦ ਦਾ ਕੰਮ ਚੱਲ ਰਿਹਾ ਹੈ। ਇਹ ਜਾਣਕਾਰੀ ਨਾਵਲ ਦੇ ਪ੍ਰਕਾਸ਼ਕ ਨੇ ਰਾਜਕਮਲ ਪ੍ਰਕਾਸ਼ਨ ਸਮੂਹ ਦੇ 69ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਸਮਾਗਮ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਇਹ ਨਾਵਲ ਪਹਿਲਾਂ ਦੁਨੀਆਂ ਦੀਆਂ 40 ਭਾਸ਼ਾਵਾਂ ‘ਚ ਅਨੁਵਾਦ ਹੋ ਚੁੱਕਾ ਹੈ ਤੇ ਇਸ ਦਾ ਹਿੰਦੀ ਤੇ ਉਰਦੂ ਤਰਜਮਾ 20 ਅਪਰੈਲ ਤੋਂ ਮਿਲਣਾ ਸ਼ੁਰੂ ਹੋਵੇਗਾ।

ਅਰੁੰਧਤੀ ਰਾਏ ਦੀ ਤਸਵੀਰ

ਅਰੁੰਧਤੀ ਰਾਏ ਨੇ ਇਸ ਨਾਵਲ ਦੇ ਹਿੰਦੀ ਤੇ ਉਰਦੂ ‘ਚ ਤਰਜਮੇ ਲਈ ਸ਼ਲਾਘਾ ਕੀਤੀ ਤੇ ਆਪਣੇ ਕਸ਼ਮੀਰੀ ਮਿੱਤਰ ਨਾਲ ਹੋਈ ਗੱਲਬਾਤ ਬਾਰੇ ਦੱਸਿਆ ਜਿਸ ਨੇ ਕਿਹਾ ਸੀ ਕਿ ਇਹ ਨਾਵਲ ਅੰਗਰੇਜ਼ੀ ਨਾਲੋਂ ਉਰਦੂ ਦੇ ਵੱਧ ਨੇੜੇ ਹੈ। ਇਹ ਪਹਿਲੀ ਵਾਰ ਹੈ ਜਦੋਂ ਇਸ ਲੇਖਕ ਨੇ ਕਿਤਾਬ ਦੇ ਅਨੁਵਾਦ ਦੇ ਕੰਮ ‘ਚ ਸਰਗਰਮੀ ਨਾਲ ਭਾਗ ਲਿਆ ਹੈ। ਅਰੁੰਧਤੀ ਰਾਏ ਜੂਨ ਮਹੀਨੇ ਬਰਤਾਨੀਆ ‘ਚ ਸਾਹਿਤਕ ਅਨੁਵਾਦ ਬਾਰੇ ਲੈਕਚਰ ਵੀ ਦੇਵੇਗੀ। ‘ਵਕਤ ਕੀ ਆਹਟ’ ਨਾਂ ਹੇਠ ਕਰਾਏ ਗਏ ਸਮਾਗਮ ‘ਚ ਰਾਏ ਨੇ ਕਿਹਾ ਕਿ ਉਹ ਆਪਣੇ ਲੇਖਾਂ ਬਾਰੇ ਬਹਿਸ ਕਰ ਸਕਦੀ ਹੈ, ਪਰ ਨਾਵਲਾਂ ਬਾਰੇ ਨਹੀਂ ਕਿਉਂਕਿ ਨਾਵਲ ਵਿੱਚ ਸੱਚ ਦਾ ਦਾਅਵਾ ਲੇਖਕ ਵੱਲੋਂ ਨਹੀਂ ਕੀਤਾ ਜਾਂਦਾ ਬਲਕਿ ਇਹ ਪਾਠਕ ਵੱਲੋਂ ਮਹਿਸੂਸ ਕੀਤਾ ਜਾਂਦਾ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੀ.ਟੀ.ਸੀ. ਮਾਮਲੇ ਦੀ ਜਾਂਚ ਕਰਨ ਲਈ ਬਣਾਈ ਗਈ 6 ਮੈਂਬਰੀ ਜਾਂਚ ਕਮੇਟੀ ਦੀ ਇਕੱਤਰਤਾ ਹੋਈ ਕਮੇਟੀ ਪਿਛਲੇ ਦੋ ਦਹਾਕਿਆਂ ਦੌਰਾਨ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਤੋਂ ਹੋਏ ਗੁਰਬਾਣੀ ਪ੍ਰਸਾਰਣ ਬਾਰੇ
ਪ੍ਰਸਿੱਧ ਲੇਖਿਕਾ ਅਰੁੰਧਤੀ ਰਾਏ ਨੇ ਕਿਹਾ ਹੈ ਕਿ ਮੋਦੀ ਸਰਕਾਰ ਵੱਲੋਂ ਲਏ ਜਾ ਰਹੇ ਵਿਵਾਦਤ ਫੈਸਲਿਆਂ ਬਾਰੇ ਭਾਰਤੀ ਸੁਪਰੀਮ ਕੋਰਟ ਕੋਲੋਂ ਉਸ ਨੂੰ ਬਹੁਤੀ ਉਮੀਦ ਨਹੀਂ ਹੈ। ਉਸਨੇ ਇਹ ਗੱਲ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਭੇਜੀ ਇਕ ਟੈਲੀਗਰਾਮ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਕਿਹਾ ਸੀ, ‘ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਹੰਗਾਮੀ ਹਾਲਤ ਵਿਚ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: