Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਲਾਲ ਸ਼੍ਰੇਣੀ ਦੇ ਕਾਰਖਾਨੇ ਅਤੇ ਪੰਜਾਬ ਦੀ ਜ਼ਮੀਨ

ਲਾਲ ਸ਼੍ਰੇਣੀ ਦੇ ਕਾਰਖਾਨੇ ਅਤੇ ਪੰਜਾਬ ਦੀ ਜ਼ਮੀਨ

ਪਾਣੀ ਜ਼ਿੰਦਗੀ ਦਾ ਅਨਮੋਲ ਸਰਮਾਇਆ ਹੈ । ਸਾਨੂੰ ਜਿੱਥੇ ਇਕ ਪਾਸੇ ਪਾਣੀ ਦੇ ਖਤਮ ਹੋਣ ਦਾ ਖਦਸ਼ਾ ਹੈ ਉਸਦੇ ਨਾਲ ਨਾਲ ਹੀ ਪਾਣੀ ਦੇ ਪਲੀਤ ਹੋਣ ਦਾ ਮਸਲਾ ਵੀ ਸਾਡੇ ਸਾਹਮਣੇ ਖੜ੍ਹਾ ਹੈ। ਪਾਣੀ ਪਲੀਤ ਕਰਨ ਵਾਲਿਆਂ ਵਿਚ ਮੁੱਖ ਕਾਰਕ ਕਾਰਖਾਨੇ ਮੰਨੇ ਜਾਂਦੇ ਹਨ। ਵਾਤਾਵਰਣ ਅਤੇ ਪਾਣੀ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਪ੍ਰਦੂਸ਼ਣ ਕਾਬੂਕਰ ਬੋਰਡ ਦੁਆਰਾ ਕਾਰਖਾਨਿਆਂ ਨੂੰ ਕੁਝ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ ਤਾਂ ਜੋ ਇਹ ਅੰਦਾਜ਼ਾ ਲਾਇਆ ਜਾ ਸਕੇ ਕਿ ਕਿਹੜੇ ਕਾਰਖ਼ਾਨੇ ਕਿਸ ਖਿੱਤੇ ਦੇ ਵਿੱਚ ਲਗਾਏ ਜਾ ਸਕਦੇ ਹਨ

1. ਲਾਲ ਸ਼੍ਰੇਣੀ ( Red Category): ਇਸ ਸ਼੍ਰੇਣੀ ਵਿੱਚ 85 ਤਰ੍ਹਾਂ ਦੇ ਕਾਰਖਾਨੇ ਆਉਂਦੇ ਹਨ, ਜਿਵੇਂ ਕਿ ਖੰਡ, ਕੱਪੜਾ ਰੰਗਣ, ਥਰਮਲ ਪਲਾਂਟ, ਸਟੀਲ ਆਦਿ।

No photo description available.
2. ਸੰਤਰੀ ਸ਼੍ਰੇਣੀ (Orange Category): ਇਸ ਸ਼੍ਰੇਣੀ ਵਿੱਚ 73 ਤਰ੍ਹਾਂ ਦੇ ਕਾਰਖਾਨੇ ਆਉਂਦੇ ਹਨ, ਜਿਵੇਂ ਕਿ ਫਲਾਂ ਸਬਜ਼ੀਆਂ ਨਾਲ ਸਬੰਧਤ ਕਾਰਖਾਨੇ, ਚਾਹ ਅਤੇ ਕਾਫੀ ਬਣਾਉਣ ਦੇ ਕਾਰਖ਼ਾਨੇ।
No photo description available.
3. ਹਰੀ ਸ਼੍ਰੇਣੀ (Green Category): ਇਸ ਸ਼੍ਰੇਣੀ ਵਿੱਚ 86 ਤਰ੍ਹਾਂ ਦੇ ਕਾਰਖਾਨੇ ਆਉਂਦੇ ਹਨ ਜਿਵੇਂ ਕਿ ਆਟਾ, ਚੌਲ, ਦਾਲਾਂ, ਜੁੱਤੀਆਂ ਆਦਿ ਬਣਾਉਣ ਦੇ ਕਾਰਖ਼ਾਨੇ।
No photo description available.
4. ਚਿੱਟੀ ਸ਼੍ਰੇਣੀ (White Category): ਇਸ ਸ਼੍ਰੇਣੀ ਵਿੱਚ 36 ਤਰ੍ਹਾਂ ਦੇ ਕਾਰਖਾਨੇ ਆਉਂਦੇ ਹਨ ਜਿਵੇਂ ਕੇ ਬੇਕਰੀ ਨਾਲ ਸੰਬੰਧਤ ਸਮਾਨ ਆਦਿ ਉਹ ਕਾਰਖ਼ਾਨੇ ਜਿਨ੍ਹਾਂ ਵਿੱਚੋਂ ਪ੍ਰਦੂਸ਼ਣ ਨਾ ਮਾਤਰ ਹੀ ਹੁੰਦਾ ਹੈ।
ਪ੍ਰਦੂਸ਼ਨ ਸੂਚਕ ਅੰਕ (Pollution Index) ਦੇ ਅਧਾਰ ਤੇ ਕਾਰਖਾਨਿਆਂ ਦੀ ਸ਼੍ਰੇਣੀ ਵੰਡ ਹੁੰਦੀ ਹੈ। ਪਾਣੀ, ਹਵਾ ਪ੍ਰਦੂਸ਼ਣ ਦੇ ਅਧਾਰ ਤੇ ਹਰ ਇੱਕ ਕਾਰਖਾਨੇ ਨੂੰ ਪ੍ਰਦੂਸ਼ਣ ਅੰਕ ਦਿੱਤੇ ਜਾਂਦੇ ਹਨ।
1. 60 ਜਾਂ ਇਸ ਤੋਂ ਉਪਰ : ਲਾਲ ਸ਼੍ਰੇਣੀ
2. 41 – 59 : ਸੰਤਰੀ ਸ਼੍ਰੇਣੀ
3. 21 – 39: ਹਰੀ ਸ਼੍ਰੇਣੀ

4. 20 ਤੋਂ ਘੱਟ ਚਿੱਟੀ ਸ਼੍ਰੇਣੀ

ਕਾਰਖਾਨਿਆਂ ਨੂੰ ਸ਼੍ਰੇਣੀਆਂ ਵਿਚ ਵੰਡਣ ਦਾ ਮੁੱਖ ਮਕਸਦ ਬਿਨਾਂ ਕਿਸੇ ਕੁਦਰਤੀ ਨੁਕਸਾਨ ਤੋਂ ਵਿਕਾਸ ਦਾ ਰਾਹ ਖੋਲ੍ਹਣਾ ਹੈ।
ਇਥੇ ਇਹ ਗੱਲ ਧਿਆਨ ਯੋਗ ਹੈ ਕਿ ਲਾਲ ਸ਼੍ਰੇਣੀ ਵਿੱਚ ਆਉਣ ਵਾਲਾ ਕੋਈ ਵੀ ਕਾਰਖਾਨਾ ਉਸ ਖੇਤਰ ਵਿਚ ਨਹੀਂ ਲੱਗ ਸਕਦਾ ਜਿਥੇ ਕੁਦਰਤ ਨੂੰ ਅਤੇ ਪੌਣ ਪਾਣੀ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਪਹੁੰਚਦਾ ਹੋਵੇ।

ਗੱਲ ਹੈ ਫਤਿਹਗੜ੍ਹ ਸਾਹਿਬ ਵਿਖੇ ਲੱਗਣ ਵਾਲੇ ਟੈਕਸਟਾਈਲ ਪਾਰਕ ਦੀ, ਲਾਲ ਸ਼੍ਰੇਣੀ ਵਿਚ ਆਉਣ ਵਾਲਾ ਇਹ ਕਾਰਖ਼ਾਨਾ ਫਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਲੱਗਣਾ ਕਿੰਨਾ ਕੁ ਵਾਜਬ ਹੈ ਜਦੋਂ ਕਿ ਇਹ ਗੱਲ ਸਭ ਨੂੰ ਪਤਾ ਹੈ ਕਿ ਐਸੇ ਕਾਰਖਾਨੇ ਉਸ ਖੇਤਰ ਦਾ ਪਾਣੀ, ਹਵਾ, ਵਾਤਾਵਰਣ ਦੂਸ਼ਿਤ ਕਰ ਦਿੰਦੇ ਹਨ। ਜਿਸ ਦਾ ਪ੍ਰਤੱਖ ਰੂਪ ਇਸ ਸਮੇਂ ਜੀਰੇ ਵਾਪਰ ਰਿਹਾ ਹੈ।

ਹੁਣ ਸਵਾਲ ਇਹ ਹੈ ਕਿ ਜਦੋਂ ਕੁਝ ਰਾਜਾਂ ਵਿਚ ਜ਼ਮੀਨਾਂ ਅਬਾਦੀਹੀਣ ਪਈਆਂ ਹਨ ਤਾਂ ਸਰਕਾਰਾਂ ਬਹੁਗਿਣਤੀ ਆਬਾਦੀ ਵਾਲੇ ਰਾਜਾਂ ਵਿੱਚ ਹੀ ਲਾਲ ਸ਼੍ਰੇਣੀ ਦੇ ਕਾਰਖਾਨੇ ਲਾਉਣ ਲਈ ਬਜਿੱਦ ਕਿਉਂ ਹਨ?

ਦੂਜਾ, ਇਕ ਪਾਸੇ ਤਾਂ ਸਰਕਾਰ ਬਿਮਾਰੀਆਂ ਤੋਂ ਲੋਕਾਂ ਨੂੰ ਬਚਾਉਣ ਲਈ ਨਵੇਂ ਹਸਪਤਾਲ ਖੋਲਣ ਦੇ ਦਾਅਵੇ ਅਤੇ ਪਰਚਾਰ ਕਰ ਰਹੀਆਂ ਹਨ ਅਤੇ ਦੂਜੇ ਪਾਸੇ ਬਿਮਾਰੀਆਂ ਫੈਲਾਉਣ ਵਾਲੇ ਕਾਰਖਾਨੇ ਲਾਈ ਜਾ ਰਹੀਆਂ ਹਨ। ਇੱਥੇ ਸੋਚਣਾ ਬਣਦਾ ਹੈ ਕਿ ਸਰਕਾਰਾਂ ਵਿਕਾਸ ਕਰ ਰਹੀਆਂ ਹਨ ਜਾਂ ਹਸਪਤਾਲਾਂ ਲਈ ਗਾਹਕ ਤਿਆਰ ਕਰ ਰਹੀਆਂ ਹਨ?

ਤੀਜਾ, ਰੁਜ਼ਗਾਰ ਦੇ ਨਾਂ ਤੇ ਸਰਕਾਰਾਂ ਦੀ ਪਹਿਲੀ ਪਸੰਦ ਲਾਲ ਸ਼੍ਰੇਣੀ ਵਾਲੇ ਕਾਰਖਾਨੇ ਹੀ ਕਿਉਂ ਹਨ?

ਚੌਥਾ, ਲੋਕਤੰਤਰੀ ਸਰਕਾਰਾਂ ਨੂੰ ਲੋਕਾਂ ਦੀ ਮੰਗ ਅਨੁਸਾਰ ਵਿਕਾਸ ਕੰਮ ਕਰਨੇ ਚਾਹੀਦੇ ਹਨ। ਲੋਕਾਂ ਦੁਆਰਾ ਚੁਣੀਆਂ ਹੋਈਆਂ ਸਰਕਾਰਾਂ ਲੋਕਾਂ ਦੇ ਵਿਰੋਧ ਕਰਨ ਦੇ ਬਾਵਜੂਦ ਵੀ ਉਹ ਹੀ ਕਾਰਖਾਨੇ ਲਗਾਉਣ ਲਈ ਹੀ ਕਿਉਂ ਬਜਿੱਦ ਹਨ ਜਿਨ੍ਹਾਂ ਨੂੰ ਰੋਕਣ ਦੇ ਲੋਕ ਜੱਦੋ-ਜਹਿਦ ਕਰ ਰਹੇ ਹਨ, ਮੋਰਚੇ ਲਗਾ ਰਹੇ ਹਨ?

ਕੀ ਇਹ ਸਰਕਾਰਾਂ ਲੋਕਾਂ ਦੀਆਂ ਹਨ ਜਾਂ ਲੋਕਾਂ ਦੇ ਭੁਲੇਖੇ ਕਿਸੇ ਹੋਰ ਬਸਤੀਕਾਰ ਲਈ ਕੰਮ ਕਰ ਰਹੀਆਂ ਹਨ?

ਹਾਲ ਦੀ ਘੜੀ ਇਹ ਜ਼ਰੂਰਤ ਬਣ ਗਈ ਹੈ ਕਿ ਲੋਕ ਇਕੱਠੇ ਹੋਣ, ਜਾਗਰੂਕ ਹੋਣ, ਜਥੇਬੰਦ ਹੋਣ ਤੇ ਆਪਣੇ ਵਾਤਾਵਰਣ ਨੂੰ ਬਚਾਉਣ ਲਈ ਹੰਭਲਾ ਮਾਰਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬ ‘ਚ ਹੜ੍ਹਾਂ ਵਰਗੇ ਹਾਲਾਤ ਹਮੇਸ਼ਾ ਬਣਦੇ ਰਹੇ ਹਨ। ਸਿਰਫ ਸਾਲ ਬਦਲਦੇ ਰਹੇ ਹਨ ਕਦੇ 1988, 1993, 2019, 2023 ਅਤੇ ਹੁਣ 2025। ਹੁਣ ਪਠਾਨਕੋਟ, ਅੰਮ੍ਰਿਤਸਰ, ਹੁਸ਼ਿਆਰਪੁਰ, ਗੁਰਦਾਸਪੁਰ,ਤਰਨਤਾਰਨ ਅਤੇ ਫਿਰੋਜ਼ਪੁਰ ਆਦਿ
ਪੰਜਾਬ ਦੁਨੀਆਂ ਦੀਆਂ ਪਹਿਲੀਆਂ ਪੰਜ ਉਪਜਾਊ ਧਰਤੀਆਂ ਚੋਂ ਲਗਭਗ ਦੂਜੇ ਸਥਾਨ 'ਤੇ ਹੈ ਪ੍ਰੰਤੂ ਪਿਛਲੇ ਦੋ ਤਿੰਨ ਦਹਾਕਿਆਂ ਤੋਂ ਪੰਜਾਬ ਵਿੱਚੋਂ ਜਮੀਨ ਦਾ ਵਾਹੀ ਯੋਗ ਰਕਬਾ ਸੜਕਾਂ, ਉੱਚੇ ਪੁਲਾਂ ਤੇ
ਪੰਜਾਬ ਦੁਨੀਆਂ ਦੀਆਂ ਪਹਿਲੀਆਂ ਪੰਜ ਉਪਜਾਊ ਧਰਤੀਆਂ ਚੋਂ ਲਗਭਗ ਦੂਜੇ ਸਥਾਨ 'ਤੇ ਹੈ ਪ੍ਰੰਤੂ ਪਿਛਲੇ ਦੋ ਤਿੰਨ ਦਹਾਕਿਆਂ ਤੋਂ ਪੰਜਾਬ ਵਿੱਚੋਂ ਜਮੀਨ ਦਾ ਵਾਹੀ ਯੋਗ ਰਕਬਾ ਸੜਕਾਂ, ਉੱਚੇ ਪੁਲਾਂ ਤੇ
ਨਵੀਆਂ ਬਣੀਆਂ ਅਤੇ ਬਣ ਰਹੀਆਂ ਇਹਨਾਂ ਸੜਕਾਂ ਨਾਲ ਜੁੜਦੇ ਪੁਲ ਭਵਿੱਖ ਚ ਵੱਡੀ ਸਮੱਸਿਆ ਦਾ ਕਾਰਨ ਬਣ ਸਕਦੇ ਹਨ । ਸ਼ਹਿਰਾਂ ਤੋਂ ਬਾਹਰਵਾਰ (ਬਾਈਪਾਸ) ਸੜਕ ਕੱਢਦਿਆਂ, ਰੇਲ ਲੀਹਾਂ, ਜੋੜਨੀਆਂ (ਲਿੰਕ)

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: