Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਰੋਸ ਪ੍ਰਦਰਸ਼ਨਾਂ ‘ਚ ਹੁਣ ਪੈਲੇਟ ਗੰਨ ਦੀ ਥਾਂ ਮਿਰਚਾਂ ਵਾਲੇ ‘ਪਾਵਾ ਗੋਲੇ’ ਦਾ ਸਾਹਮਣਾ ਕਰਨਾ ਪਵੇਗਾ

ਰੋਸ ਪ੍ਰਦਰਸ਼ਨਾਂ ‘ਚ ਹੁਣ ਪੈਲੇਟ ਗੰਨ ਦੀ ਥਾਂ ਮਿਰਚਾਂ ਵਾਲੇ ‘ਪਾਵਾ ਗੋਲੇ’ ਦਾ ਸਾਹਮਣਾ ਕਰਨਾ ਪਵੇਗਾ

ਨਵੀਂ ਦਿੱਲੀ: ਭਾਰਤ ਦੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਕਸ਼ਮੀਰ ‘ਚ ਪੈਲੇਟ ਗੰਨ ਦੇ ਇਸਤੇਮਾਲ ‘ਤੇ ਕੌਮਾਂਤੀ ਪੱਧਰ ‘ਤੇ ਹੋਈ ਆਲੋਚਨਾ ਤੋਂ ਬਾਅਦ ਮਾਹਿਰਾਂ ਦੀ ਕਮੇਟੀ ਵੱਲੋਂ ਮਿਰਚਾਂ ਵਾਲੇ ‘ਪਾਵਾ ਗੋਲੇ’ ਨੂੰ ਪੈਲੇਟ ਗੰਨ ਦੇ ਬਦਲ ਵਜੋਂ ਦੇਖਿਆ ਜਾ ਰਿਹਾ ਹੈ। ਮਿਰਚ ਆਧਾਰਿਤ ‘ਪਾਵਾ’ ਦਾ ਪੂਰਾ ਨਾਂਅ ‘ਪੇਲਆਰਗੇਨਿਕ ਐਸਿਡ ਵੈਨਲਿਲ ਏਮਿਦੇ’ ਹੈ ਅਤੇ ਇਸ ਨੂੰ ਨੋਨਿਵਾਮਿਦੇ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਕਮੇਟੀ ਨੇ ਇਸ ਹਫ਼ਤੇ ਦੇ ਸ਼ੁਰੂ ‘ਚ ਹੀ ਇਨ੍ਹਾਂ ‘ਪਾਵਾ ਗੋਲੇ’ ਦਾ ਦਿੱਲੀ ‘ਚ ਪ੍ਰਦਰਸ਼ਨ ਦੇਖਿਆ।

ਪੈਲੇਟ ਗੰਨ, ਅਤੇ ਗੰਨ ਦਾ ਸ਼ਿਕਾਰ (ਫਾਈਲ ਫੋਟੋ)
ਪੈਲੇਟ ਗੰਨ, ਅਤੇ ਗੰਨ ਦਾ ਸ਼ਿਕਾਰ (ਫਾਈਲ ਫੋਟੋ)

ਜਿਸ ਤੋਂ ਬਾਅਦ ਕਮੇਟੀ ਨੇ ਜੰਮੂ-ਕਸ਼ਮੀਰ ‘ਚ ਭਾਰਤੀ ਫੌਜੀ ਅਤੇ ਨੀਮ ਫੌਜੀ ਦਸਤਿਆਂ ਵੱਲੋਂ ਰੋਸ ਪ੍ਰਦਰਸ਼ਨਾਂ ਦੀ ਸਥਿਤੀ ‘ਚ ਭੀੜ ‘ਤੇ ਕਾਬੂ ਪਾਉਣ ਲਈ ਵਰਤੀਆਂ ਜਾਂਦੀਆਂ ਪੈਲੇਟ ਗੰਨ ਦੀ ਥਾਂ ‘ਤੇ ‘ਪਾਵਾ ਗੋਲੇ’ ਦੀ ਵਰਤੋਂ ਸਬੰਧੀ ਹਾਮੀ ਭਰ ਦਿੱਤੀ ਕਿਉਂਕਿ ਪੈਲੇਟ ਗੰਨ ਦੀ ਵਰਤੋ ਨਾਲ ਕਈ ਲੋਕਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਜਾਣ ਅਤੇ ਕਈਆਂ ਦੇ ਜ਼ਖ਼ਮੀ ਹੋ ਜਾਣ ਕਾਰਨ ਪੈਲੇਟ ਗੰਨ ਦੀ ਵਰਤੋਂ ਸਬੰਧੀ ਚੁਫੇਰਿਓਂ ਆਲੋਚਨਾ ਕੀਤੀ ਜਾ ਰਹੀ ਹੈ। ਕਮੇਟੀ ਦੇ ਸੂਤਰਾਂ ਅਨੁਸਾਰ ਕਮੇਟੀ ਮੈਂਬਰ ਪੈਲੇਟ ਗੰਨ ਦੇ ਬਦਲ ਵਜੋਂ ‘ਪਾਵਾ ਗੋਲੇ’ ਦੇ ਹੱਕ ‘ਚ ਹਨ। ਕਮੇਟੀ ਅਨੁਸਾਰ ‘ਪਾਵਾ ਗੋਲੇ’ ਨੂੰ ਘੱਟ ਘਾਤਕ ਹਥਿਆਰ ਦੀ ਸ਼੍ਰੇਣੀ ‘ਚ ਰੱਖਿਆ ਜਾ ਸਕਦਾ ਹੈ। ਦਾਗੇ ਜਾਣ ਪਿੱਛੋਂ ਜਦੋਂ ਗੋਲਾ ਫਟਦਾ ਹੈ ਅਤੇ ਨਿਸ਼ਾਨੇ (ਪ੍ਰਦਰਸ਼ਨਕਾਰੀਆਂ) ਨੂੰ ਅਸਥਾਈ ਰੂਪ ਨਾਲ ਸੁੰਨ ਅਤੇ ਲਕਵਾਗ੍ਰਸਤ ਬਣਾ ਦਿੰਦਾ ਹੈ। ਅੱਥਰੂ ਗੈਸ ਅਤੇ ਮਿਰਚ ਵਾਲੀ ਸਪਰੇਅ ਦੇ ਮੁਕਾਬਲੇ ਇਸ ਦਾ ਪ੍ਰਭਾਵ ਤੇਜ਼ੀ ਨਾਲ ਘੱਟ ਹੁੰਦਾ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਅਮਰੀਕਾ ਦੇ ਰਾਸ਼ਟਰਪਤੀ ਦੀ ਭਾਰਤ ਫੇਰੀ ਤੋਂ 72 ਘੰਟੇ ਪਹਿਲਾਂ ਦਲ ਖਾਲਸਾ ਨੇ ਡੋਨਾਲਡ ਟਰੰਪ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤੀ ਹਕੂਮਤ ਦੇ ਇਸ ਤਰਕ ਕਿ ਦੇਸ਼ ਅੰਦਰ ਵਸਦੀਆਂ
• ਰਾਜਸਥਾਨ ਨੇ ਨਾ.ਸੋ.ਕਾ., ਨਾਗਰਿਕਤਾ ਰਜਿਸਟਰ ਅਤੇ ਜਨਸੰਖਿਆ ਰਜਿਸਟਰ ਖਿਲਾਫ ਮਤਾ ਕੀਤਾ ਪਾਸ। • ਨਾ.ਸੋ.ਕਾ. ਵਿੱਚ ਸੋਧਾਂ ਨੂੰ ਵਾਪਸ ਲੈਣ ਲਈ ਕਿਹਾ। • ਜਨਸੰਖਿਆ ਰਜਿਸਟਰ ਦੇ ਖਦਸ਼ਿਆਂ ਨੂੰ ਦੂਰ ਕਰਨ
ਭਾਰਤ ਅਤੇ ਪਾਕਿਸਤਾਨ ਦਰਮਿਆਨ ਚੱਲ ਰਹੇ ਤਣਾਅ ਦੌਰਾਨ ਅੱਜ ਦੋਵਾਂ ਪਾਸਿਆਂ ਦੀ ਫੌਜ ਨੇ ਮੁੜ ਇਕ ਦੂਜੇ ਉੱਤੇ ਗੋਲੀਆਂ ਦਾਗੀਆਂ। ਕਸ਼ਮੀਰ ਦੇ ਤੰਗਧਾਰ ਅਤੇ ਕੰਜ਼ਾਬਤਾਂ ਖੇਤਰਾਂ ਵਿੱਚ ਲੰਘੇ ਸ਼ੁੱਕਰਵਾਰ ਤੋਂ
ਭਾਵੇਂ ਕਿ ਭਾਰਤੀ ਉਪਮਹਾਂਦੀਪ ਦੀ ਸੱਤਾ ਉੱਤੇ ਕਾਬਜ਼ ਭਾਰਤੀ ਜਨਤਾ ਪਾਰਟੀ ਕੋਲ ਮੁਕਾਮੀ ਪੱਧਰ ਉੱਤੇ ਇੰਨੀ ਸਿਆਸੀ ਤਾਕਤ ਹੈ ਕਿ ਇਹ ਆਪਣੇ ਚਿਰਾਂ ਤੋਂ ਐਲਾਨੇ ਕਾਰਜਾਂ ਨੂੰ ਸਾਰੇ ਵਿਰੋਧਾਂ ਨੂੰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: