Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਰਵਾਂਡਾ ਕਤਲੇਆਮ ਦੇ ਦੋਸ਼ੀ ਨੂੰ 24 ਸਾਲ ਬਾਅਦ ਡੈਨਮਾਰਕ ਤੋਂ ਵਾਪਿਸ ਰਵਾਂਡਾ ਭੇਜਣ ਦੇ ਹੁਕਮ ਹੋਏ

ਰਵਾਂਡਾ ਕਤਲੇਆਮ ਦੇ ਦੋਸ਼ੀ ਨੂੰ 24 ਸਾਲ ਬਾਅਦ ਡੈਨਮਾਰਕ ਤੋਂ ਵਾਪਿਸ ਰਵਾਂਡਾ ਭੇਜਣ ਦੇ ਹੁਕਮ ਹੋਏ

ਡੈਨਮਾਰਕ: ਡੈਨਮਾਰਕ ਦੀ ਉੱਚ ਅਦਾਲਤ ਨੇ 21 ਸਤੰਬਰ ਨੂੰ ਰਵਾਂਡਾ ਕਤਲੇਆਮ ਸਬੰਧੀ ਇਕ ਅਹਿਮ ਫੈਂਸਲਾ ਸੁਣਾਉਂਦਿਆਂ ਕਤਲੇਆਮ ਦੇ ਦੋਸ਼ੀ ਇਕ ਰਵਾਂਡਾ ਮੂਲ ਦੇ ਡੈਨਿਸ਼ ਨਾਗਰਿਕ ਨੂੰ ਉਸਦੇ ਗੁਨਾਹਾਂ ਦੀ ਸਜ਼ਾ ਦੇਣ ਲਈ ਰਵਾਂਡਾ ਵਾਪਿਸ ਭੇਜਣ ਦੇ ਹੁਕਮ ਕੀਤੇ ਹਨ। ਇਹ ਬੰਦਾ 1994 ਵਿਚ ਰਵਾਂਡਾ ‘ਚ ਹੋਏ ਕਤਲੇਆਮ ਲਈ ਦੋਸ਼ੀ ਹੈ।

ਸਥਾਨਕ ਅਖਬਾਰਾਂ ਵਿਚ ਛਪੀ ਜਾਣਕਾਰੀ ਮੁਤਾਬਿਕ ਉੱਚ ਅਦਾਲਤ ਨੇ ਜ਼ਿਲ੍ਹਾ ਅਦਾਲਤ ਦੇ ਫੈਂਸਲੇ ਨੂੰ ਬਹਾਲ ਰੱਖਦਿਆਂ ਇਹ ਹੁਕਮ ਦਿੱਤੇ ਹਨ।

ਕਤਲੇਆਮ ਦੇ ਸ਼ਿਕਾਰ ਹੋਏ ਲੋਕਾਂ ਦੀਆਂ ਦੱਬੀਆਂ ਲਾਸ਼ਾਂ ਵਿਚਕਾਰ ਖੜ੍ਹਾ ਇਕ ਬੱਚਾ

ਰਵਾਂਡਾ ਸਰਕਾਰ ਨੇ ਇਸ ਬੰਦੇ ਉੱਤੇ 2000 ਤੋਂ ਵੱਧ ਲੋਕਾਂ ਦੇ ਕਤਲੇਆਮ ਵਿਚ ਸ਼ਾਮਿਲ ਹੋਣ ਦਾ ਦੋਸ਼ ਲਾਇਆ ਸੀ। ਸਥਾਨਕ ਅਖਬਾਰਾਂ ਮੁਤਾਬਕ ਦੋਸ਼ੀ ਨੇ ਖੁਦ ਨੂੰ ਬੇਕਸੂਰ ਦਸਦਿਆਂ ਕਿਹਾ ਸੀ ਕਿ ਰਵਾਂਡਾ ਸਰਕਾਰ ਨੂੰ ਉਸਦੀ ਪਛਾਣ ਸਬੰਧੀ ਗਲਤਫਹਿਮੀ ਹੈ।

ਹਾਸਿਲ ਜਾਣਕਾਰੀ ਮੁਤਾਬਿਕ ਇਹ ਵਿਅਕਤੀ 1997 ਵਿਚ ਰਵਾਂਡਾ ਨੂੰ ਛੱਡਣ ਤੋਂ ਬਾਅਦ 2001 ਵਿਚ ਡੈਨਮਾਰਕ ਪਹੁੰਚਦਾ ਹੈ ਜਿੱਥੇ 2002 ਵਿਚ ਇਸ ਨੂੰ ਰਿਹਾਇਸ਼ੀ ਦਾ ਦਰਜਾ ਮਿਲਣ ਤੋਂ ਬਾਅਦ 2014 ਵਿਚ ਇਸ ਨੂੰ ਨਾਗਰਿਕਤਾ ਮਿਲੀ ਸੀ।

ਇਸ ਮਾਮਲੇ ਦੀ ਜਾਂਚ ਤੋਂ ਬਾਅਦ ਮਈ 2017 ਵਿਚ ਡੈਨਮਾਰਕ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਸੀ।

1994 ਵਿਚ ਰਵਾਂਡਾ ‘ਚ ਹੋਏ ਕਤਲੇਆਮ ਵਿਚ 8 ਲੱਖ ਤੋਂ ਵੱਧ ਲੋਕ ਮਾਰੇ ਗਏ ਸਨ ਜਿਹਨਾਂ ਵਿਚ ਖਾਸ ਤੌਰ ‘ਤੇ ਰਵਾਂਡਾ ਦੀ ਫੌਜ ਅਤੇ ਹੁਤੂ ਹਥਿਆਰਬੰਦਾਂ ਵਲੋਂ ਘੱਟਗਿਣਤੀ ਤੁਟਸੀਸ ਦਾ ਕਤਲੇਆਮ ਕੀਤਾ ਗਿਆ ਸੀ।

ਇਸ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਮਤੇ ਅਧੀਨ 8 ਨਵੰਬਰ 1994 ਨੂੰ ਅੰਤਰਰਾਸ਼ਟਰੀ ਕ੍ਰਿਮਿਨਲ ਟ੍ਰਿਬਿਊਨਲ ਫਾਰ ਰਵਾਂਡਾ ਬਣਾਇਆ ਗਿਆ ਸੀ। ਇਸ ਕਤਲੇਆਮ ਵਿਚ ਦੋਸ਼ਾਂ ਲਈ ਹੁਣ ਤਕ 62 ਲੋਕਾਂ ਨੂੰ ਸਜ਼ਾ ਦਿੱਤੀ ਜਾ ਚੁੱਕੀ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: