Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਯੂ.ਕੇ. ਦੇ ਮੈਨਚੈਸਟਰ ‘ਚ ਹੋਇਆ ਬੰਬ ਧਮਾਕਾ; 22 ਮੌਤਾਂ; ਆਤਮਘਾਤੀ ਹਮਲੇ ਦੀ ਪੁਸ਼ਟੀ

ਯੂ.ਕੇ. ਦੇ ਮੈਨਚੈਸਟਰ ‘ਚ ਹੋਇਆ ਬੰਬ ਧਮਾਕਾ; 22 ਮੌਤਾਂ; ਆਤਮਘਾਤੀ ਹਮਲੇ ਦੀ ਪੁਸ਼ਟੀ

ਮੈਨਚੈਸਟਰ: ਮੈਨਚੈਸਟਰ ਪੁਲਿਸ ਨੇ ਕਿਹਾ ਕਿ ਸੋਮਵਾਰ ਦੀ ਰਾਤ ਨੂੰ ਬਰਤਾਨੀਆ ਦੇ ਮੈਨਚੈਸਟਰ ਸ਼ਹਿਰ ‘ਚ ਇਕ ਪੌਪ ਕੰਸਰਟ ਤੋਂ ਬਾਅਦ ਹੋਏ ਜ਼ਬਰਦਸਤ ਧਮਾਕੇ ‘ਚ ਮਾਰੇ ਗਏ ਲੋਕਾਂ ਦੀ ਗਿਣਤੀ 22 ਹੋ ਗਈ ਅਤੇ ਜ਼ਖਮੀਆਂ ਦੀ ਗਿਣਤੀ ਲਗਭਗ 50 ਹੈ।

ਪੁਲਿਸ ਨੇ ਦੱਸਿਆ ਕਿ ਇਹ ਆਤਮਘਾਤੀ ਹਮਲਾ ਸੀ ਅਤੇ ਇਕੱਲੇ ਹਮਲਾਵਰ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਮਾਰੇ ਗਏ ਲੋਕਾਂ ਵਿਚ ਬੱਚੇ ਵੀ ਸ਼ਾਮਲ ਹਨ।

manchester bomb blast 2
ਧਮਾਕੇ ਵਾਲੀ ਥਾਂ ‘ਤੇ ਐਂਬੂਲੈਂਸ ਅਤੇ ਬਰਤਾਨਵੀ ਸੁਰੱਖਿਆ ਦਸਤੇ

ਆਮ ਚੋਣਾਂ ਤੋਂ ਦੋ ਹਫਤੇ ਪਹਿਲਾਂ ਹੋਏ ਇਸ ਧਮਾਕੇ ਕਾਰਨ ਸਾਰੀਆਂ ਸਿਆਸੀ ਜਮਾਤਾਂ ਨੇ ਚੋਣ ਪ੍ਰਚਾਰ ਰੋਕ ਦਿੱਤਾ ਹੈ। ਬਰਤਾਨੀਆ ‘ਚ 8 ਜੂਨ ਨੂੰ ਆਮ ਚੋਣਾਂ ਹੋਣੀਆਂ ਸਨ, ਜਿਸ ਲਈ ਜ਼ੋਰ-ਸ਼ੋਰ ਨਾਲ ਪ੍ਰਚਾਰ ਚੱਲ ਰਿਹਾ ਸੀ।

ਧਮਾਕਾ ਮੈਨਚੈਸਟਰ ਅਰੀਨਾ ‘ਚ ਹੋਇਆ ਜੋ ਸ਼ਹਿਰ ਦਾ ਸਭ ਤੋਂ ਵੱਡਾ ਇਨਡੋਰ ਸਟੇਡੀਅਮ ਹੈ।

ਧਮਾਕਾ ਅਮਰੀਕੀ ਪੌਪ ਸਟਾਰ ਅਰੀਆਨਾ ਗ੍ਰਾਂਡੇ ਦੇ ਕੰਸਰਟ ਤੋਂ ਬਾਅਦ ਹੋਇਆ। ਧਮਾਕੇ ਵੇਲੇ ਬਰਤਾਨੀਆ ਦੇ ਸਮੇਂ ਮੁਤਾਬਕ ਰਾਤ ਦੇ ਸਾਢੇ 10 ਵੱਜੇ ਹੋਏ ਸੀ। ਅਰੀਆਨਾ ਨੇ ਕਿਹਾ, “ਦਿਲ ਤੋੜਨ ਵਾਲੀ ਘਟਨਾ, ਮੈਂ ਬਹੁਤ ਦੁਖੀ ਹਾਂ।” ਧਮਾਕਾ ਪ੍ਰੋਗਰਾਮ ਖਤਮ ਹੁੰਦਿਆਂ ਹੀ ਹੋਇਆ। ਧਮਾਕੇ ਦੇ ਸਟੀਕ ਕਾਰਨਾਂ ਦਾ ਪਤਾ ਨਹੀਂ ਚੱਲਿਆ ਪਰ ਬਰਤਾਨੀਆ ਦਾ ‘ਅੱਤਵਾਦ ਵਿਰੋਧੀ ਮਹਿਕਮਾ’ ਇਸਨੂੰ ਇੰਤਹਾਪਸੰਦਾਂ ਦਾ ਹਮਲਾ ਮੰਨ ਰਿਹਾ ਹੈ।

Manchester bomb blast
ਧਮਾਕੇ ਵਾਲੀ ਥਾਂ ‘ਤੇ ਐਂਬੂਲੈਂਸ

ਬਰਤਾਨੀਆ ‘ਚ ਜੁਲਾਈ 2007 ਤੋਂ ਬਾਅਦ ਇਹ ਸਭ ਤੋਂ ਵੱਡਾ ਹਮਲਾ ਹੈ ਜਦੋਂ ਲੰਦਰ ‘ਚ ਹੋਏ ਲੜੀਵਾਰ ਬੰਬ ਧਮਾਕਿਆਂ ‘ਚ 50 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ।

ਇਸ ਦੌਰਾਨ ਅਧਿਕਾਰੀਆਂ ਨੇ ਇਹ ਖ਼ਬਰ ਦਿੱਤੀ ਹੈ ਕਿ ਬਰਤਾਨੀਆ ਦੀ ਪ੍ਰਧਾਨ ਮੰਤਰੀ ਥੇਰਿਸਾ ਮੇਅ ਨੇ ਕਿਹਾ ਕਿ ਹਾਲੇ ਸਾਰੀ ਜਾਣਕਾਰੀ ਦੀ ਪੁਣ-ਛਾਣ ਕੀਤੀ ਜਾ ਰਹੀ ਹੈ ਅਤੇ ਪੁਲਿਸ ‘ਇਕ ਅੱਤਵਾਦੀ ਹਮਲਾ’ ਮੰਨ ਕੇ ਚੱਲ ਰਹੀ ਹੈ।

ਪ੍ਰਧਾਨ ਮੰਤਰੀ ਮੇਅ ਨੇ ਮੰਗਲਵਾਰ ਸਵੇਰੇ ਸੁਰੱਖਿਆ ਸਥਿਤੀ ‘ਤੇ ਵਿਚਾਰ ਕਰਨ ਲਈ ਕੋਬਰਾ ਕਮੇਟੀ ਦੀ ਇਕੱਤਰਤਾ ਸੱਦੀ ਹੈ ਜੋ ਕਿ ਬਰਤਾਨੀਆ ‘ਚ ਹੰਗਾਮੀ ਹਾਲਤ ‘ਚ ਸੱਦੀ ਜਾਂਦੀ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

'ਪਹਿਲਾਂ ਮੈਂ ਆਸ ਦੇ ਬੁੱਲਿਆਂ ਦੀ ਗੱਲ ਕੀਤੀ ਸੀ ਪਰ ਅੱਜ ਦੀ ਹਾਲਤ ਇਹ ਹੈ ਕਿ ਪੂਰੀ ਧਰਤੀ ਉੱਤੇ ਸਨਕੀਪੁਣੇ ਦੀ ਵਾਅ ਵਗ ਰਹੀ ਹੈ'।
ਬਰਤਾਨਵੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੇ ਮੁਲਕ ਵਿੱਚ ਆਮ ਚੋਣਾਂ ਛੇਤੀ (8 ਜੂਨ ਨੂੰ) ਕਰਾਉਣ ਦਾ ਸੱਦਾ ਦਿੱਤਾ ਹੈ। ਮੇਅ ਦੇ ਇਸ ਫ਼ੈਸਲੇ ਨੇ ਸਰਕਾਰ ਵਿੱਚ ਭਾਈਵਾਲਾਂ ਤੋਂ ਇਲਾਵਾ ਵਿਰੋਧੀ
ਇੰਗਲੈਂਡ ਤੋਂ ਚੀਨ ਤਕ ਪਹਿਲੀ ਰੇਲ ਗੱਡੀ 12000 ਕਿਲੋਮੀਟਰ ਦੇ ਸਫਰ 'ਤੇ ਏਸੈਕਸ ਤੋਂ ਅੱਜ ਸ਼ੁਰੂ ਹੋਣ ਜਾ ਰਹੀ ਹੈ। ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ਬੀਬੀਸੀ) ਮੁਤਾਬਕ ਸਮਾਨ ਢੋਣ ਵਾਲੀ ਇਸ ਰੇਲ
ਲੰਦਨ 'ਚ ਸੰਸਦ ਦੇ ਕੋਲ ਬੁੱਧਵਾਰ ਨੂੰ ਹੋਏ ਹਮਲੇ 'ਚ ਇਕ ਹਮਲਾਵਰ ਦੀ ਮੌਤ ਹੋ ਗਈ ਅਤੇ 40 ਹੋਰ ਜ਼ਖਮੀ ਹੋ ਗਈ ਹਨ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: