ਵਾਸ਼ਿੰਗਟਨ (21 ਸਤੰਬਰ, 2014): ਭਾਰਤ ਦਾ ਪ੍ਰਧਾਨ ਮੰਤਰੀ ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਦੇ ਸੱਦੇ ‘ਤੇ ਤਿੰਨ ਦਿਨਾਂ ਅਮਰੀਕੀ ਦੌਰੇ ‘ਤੇ ਜਾ ਰਿਹਾ ਹੈ।ਮੋਦੀ ਦੇ ਇਸ ਦੌਰੁੇ ਦੇ ਲਈ ਅਮਰੀਕੀ ਸਰਾਕਰ ਅਤੇ ਮੁੱਖਧਾਰੀ ਭਾਰਤੀਆਂ ਵੱਲੋਂ ਜਿੱਥੇ ਮੋਦੇ ਦੇ ਸਵਾਗਤ ਲਈ ਵਿਸ਼ੇਸ਼ ਤਿਆਰੀਆਂ ਅਤੇ ਰੈਲੀਆਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ, ਉਸ ਦੇ ਨਾਲ ਹੀ ਮੋਦੀ ਵੱਲੋਂ ਮਨੁੱਖੀ ਅਧਿਕਾਰਾਂ ਨਾਲ ਕੀਤੇ ਖਿਲਵਾੜ, ਘੱਟ ਗਿਣਤੀਆਂ ਪ੍ਰਤੀ ਉਸ ਵੱਲੋਂ ਅਪਨਾਈ ਪਹੂੰਚ ਅਤੇ ਗੁਜਰਾਤ ਦੇ ਮੁਸਲਿਮ ਕਤਲੇਆਮ ਲਈ ਉਸਦੇ ਖਿਲਾਫ ਰੋਸ ਰੈਲੀਆਂ ਅਤੇ ਰੋਸ ਪ੍ਰਦਾਸ਼ਨ ਕਰਨ ਦੀਆਂ ਤਿਆਰੀ ਵੀ ਜ਼ੋਰਾਂ ‘ਤੇ ਹਨ।
ਮੋਦੀ ਜਦੋਂ 27 ਸਤੰਬਰ ਨੂੰ ਸੰਯੁਕਤ ਰਾਸ਼ਟਰ ਦੇ ਆਮ ਇਜਲਾਸ ਨੂੰ ਸੰਬੋਧਨ ਕਰਨਗੇ ਤਾਂ ਉਨ੍ਹਾਂ ਦੇ ਸਵਾਗਤ ’ਚ ਨਿਊਯਾਰਕ ਵਿਖੇ ਸੰਯੁਕਤ ਰਾਸ਼ਟਰ ਦੇ ਸਦਰ ਮੁਕਾਮ ’ਤੇ ਰੈਲੀਆਂ ਕਰਨ ਦੀ ਯੋਜਨਾ ਹੈ। ਪ੍ਰਬੰਧਕਾਂ ਵੱਲੋਂ ਵੱਡੇ ਬੈਨਰ, ਪੋਸਟਰ ਅਤੇ ‘ਅਮੀਰਕਾ ਵੈਲਕਮਜ਼ ਮੋਦੀ’ ਲਿਖੀਆਂ ਟੀ-ਸ਼ਰਟਾਂ ਵੰਡਣ ਲਈ ਤਿਆਰੀਆਂ ਜ਼ੋਰਾਂ ’ਤੇ ਹਨ।
ਇਸੇ ਤਰ੍ਹਾਂ ਜਦੋਂ ਸ੍ਰੀ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ 30 ਸਤੰਬਰ ਨੂੰ ਵ੍ਹਾਈਟ ਹਾਊਸ ’ਚ ਮੁਲਾਕਾਤ ਹੋਏਗੀ ਤਾਂ ਭਾਰਤੀਆਂ ਵੱਲੋਂ ਬਾਹਰ ਰੈਲੀਆਂ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਰੈਲੀ ਦੀ ਤਿਆਰੀ ਯੂ.ਐਸ. ਇੰਡੀਆ ਡੈਮੋਕਰੇਸੀ ਫੋਰਮ ਵੱਲੋਂ ਕੀਤੀ ਜਾ ਰਹੀ ਹੈ। ਇਨ੍ਹਾਂ ਸਵਾਗਤੀ ਰੈਲੀਆਂ ਦੇ ਬਰਾਬਰ ਕੁਝ ਜਥੇਬੰਦੀਆਂ ਵੱਲੋਂ ਸ੍ਰੀ ਮੋਦੀ ਖਿਲਾਫ ਵਿਰੋਧ ਰੈਲੀਆਂ ਕਰਨ ਦਾ ਐਲਾਨ ਕੀਤਾ ਗਿਆ ਹੈ।
ਸੰਯੁਕਤ ਰਾਸ਼ਟਰ ਅਤੇ ਵ੍ਹਾਈਟ ਹਾਊਸ ਦੇ ਸਾਹਮਣੇ ‘ਸਿੱਖਸ ਫਾਰ ਜਸਟਿਸ’ ਵੱਲੋਂ ਪੰਜਾਬ ਅਤੇ ਗੁਜਰਾਤ ’ਚ ਮਨੁੱਖੀ ਹੱਕਾਂ ਦੇ ਘਾਣ ਦੇ ਵਿਰੋਧ ’ਚ ਰੈਲੀਆਂ ਕਰਨ ਦੀ ਯੋਜਨਾ ਹੈ। ਅਮਰੀਕੀ ਇੰਡੀਆ ਡੈਮੋਕਰੇਸੀ ਫੋਰਮ ਨੇ ਅਧਿਕਾਰੀਆਂ ਨੂੰ ਲਿਖੇ ਪੱਤਰ ’ਚ ਦੋਸ਼ ਲਾਇਆ ਹੈ ਕਿ ‘ਸਿੱਖਸ ਫਾਰ ਜਸਟਿਸ’ ਜਥੇਬੰਦੀ ਉਨ੍ਹਾਂ ਦੀ ਸਵਾਗਤੀ ਰੈਲੀ ਨੂੰ ਇਹ ਆਖ ਕੇ ਅਸਫਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮੋਦੀ ਵਿਰੋਧੀ ਰੈਲੀ ’ਚ 1300 ਲੋਕ ਜੁੜਨਗੇ ਜਦਕਿ ਮੋਦੀ ਦੇ ਸਵਾਗਤ ਘੱਟ ਲੋਕਾਂ ਦੇ ਜੁੜਨ ਦੀ ਸੰਭਾਵਨਾ ਹੈ।
ਲਫਾਯੇਟੀ ਸਕੁਏਅਰ ਪਾਰਕ ਦੀ ਸਮਰੱਥਾ ਘੱਟ ਹੈ ਅਤੇ ਜੇਕਰ 1300 ਲੋਕਾਂ ਦੀ ਰੈਲੀ ਨੂੰ ਮਨਜ਼ੂਰੀ ਮਿਲ ਗਈ ਤਾਂ ਹੋਰਨਾਂ ਗੁੱਟਾਂ ਨੂੰ ਕੋਈ ਰੈਲੀ ਕਰਨ ਦਾ ਅਧਿਕਾਰ ਨਹੀਂ ਹੋਏਗਾ।
ਇਸੇ ਤਰ੍ਹਾਂ ਕਸ਼ਮੀਰ ਅਮਰੀਕਨ ਕੌਂਸਲ ਨੇ 29 ਸਤੰਬਰ ਨੂੰ ਵ੍ਹਾਈਟ ਹਾੳਸੂ ਮੂਹਰੇ ਮੋਮਬੱਤੀ ਮਾਰਚ ਕਰਨ ਦਾ ਐਲਾਨ ਕੀਤਾ ਹੈ ਤਾਂ ਜੋ ਸ੍ਰੀ ਓਬਾਮਾ ਵੱਲੋਂ ਕਸ਼ਮੀਰ ਮਸਲੇ ਦੇ ਹੱਲ ਲਈ 2008 ’ਚ ਲਏ ਗਏ ਅਹਿਦ ਨੂੰ ਚੇਤੇ ਕਰਵਾਇਆ ਜਾ ਸਕੇ।
ਇਸ ਤਰਾਂ ਕਸਮੀਰੀਆਂ, ਸਿੱਖਾਂ ਅਤੇ ਹੋਰ ਮਨੁੱਖੀ ਅਧਿਕਾਰਾਂ ਨਾਲ ਸਬੰਧਿਤ ਸੰਗਠਨ ਮੋਦੀ ਵਿਰੁੱਧ ਰੋਸ ਮੁਜ਼ਾਹਰੇ ਕਰਨ ਦੀਆਂ ਤਿਆਰੀਆਂ ਬੜੇ ਜ਼ੋਰ ਸ਼ੋਰ ਨਾਲ ਕਰ ਰਹੀਆਂ ਹਨ।