Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਮੋਗਾ ਵਿਖੇ ਹੋਏ ‘ਆਪ’ ਕਾਰਜਕਰਤਾ ਦੇ ਕਤਲ ਦੇ ਦੋਸ਼ ‘ਚ ਅਕਾਲੀ ਆਗੂ ਸਮੇਤ 16 ਖ਼ਿਲਾਫ਼ ਕੇਸ ਦਰਜ

ਮੋਗਾ ਵਿਖੇ ਹੋਏ ‘ਆਪ’ ਕਾਰਜਕਰਤਾ ਦੇ ਕਤਲ ਦੇ ਦੋਸ਼ ‘ਚ ਅਕਾਲੀ ਆਗੂ ਸਮੇਤ 16 ਖ਼ਿਲਾਫ਼ ਕੇਸ ਦਰਜ

ਮੋਗਾ: ਥਾਣਾ ਧਰਮਕੋਟ ਪੁਲਿਸ ਨੇ ਪਿੰਡ ਭਿੰਡਰ ਕਲਾਂ ਵਿੱਚ ਜ਼ਮੀਨੀ ਵਿਵਾਦ ’ਚ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਦੇ ਕਤਲ ਦੇ ਦੋਸ਼ ਹੇਠ ਅਕਾਲੀ ਆਗੂ ਸਮੇਤ 16 ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ। ਥਾਣਾ ਧਰਮਕੋਟ ਪੁਲਿਸ ਨੇ ਮ੍ਰਿਤਕ ਜਗਰੂਪ ਸਿੰਘ ਵਾਸੀ ਪਿੰਡ ਭਿੰਡਰ ਕਲਾਂ ਦੇ ਭਰਾ ਰਣ ਸਿੰਘ ਦੇ ਬਿਆਨਾਂ ’ਤੇ ਅਕਾਲੀ ਆਗੂ ਜਗਸੀਰ ਸਿੰਘ ਉਰਫ਼ ਸੀਰਾ, ਸਤਵਿੰਦਰ ਸਿੰਘ ਉਰਫ਼ ਬਿੰਦਰ, ਰਾਜਦੀਪ ਸਿੰਘ ਉਰਫ਼ ਰਾਜੂ, ਮਹਿੰਦਰ ਸਿੰਘ ਪੁੱਤਰ ਬੰਤਾ ਸਿੰਘ, ਬੂਟਾ ਸਿੰਘ, ਸੁੱਖਾ ਸਿੰਘ, ਭਿੰਦਾ ਸਿੰਘ, ਮਹਿੰਦਰ ਸਿੰਘ ਉਰਫ਼ ਕੱਲੂ ਪੁੱਤਰ ਸਾਧੂ ਸਿੰਘ ਤੋਂ ਇਲਾਵਾ ਅੱਠ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕਤਲ, ਜਾਨਲੇਵਾ ਹਮਲਾ, ਆਰਮਜ਼ ਐਕਟ ਆਦਿ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਗੋਲੀਬਾਰੀ ’ਚ ਪੀੜਤ ਦਾ ਲੜਕਾ ਪ੍ਰਿਤਪਾਲ ਸਿੰਘ ਵੀ ਜ਼ਖ਼ਮੀ ਹੋਇਆ ਹੈ।

ਧਰਨੇ 'ਤੇ ਬੈਠੇ ਆਮ ਆਦਮੀ ਪਾਰਟੀ ਦੇ ਸਮਰਥਕ
ਧਰਨੇ ‘ਤੇ ਬੈਠੇ ਆਮ ਆਦਮੀ ਪਾਰਟੀ ਦੇ ਸਮਰਥਕ

ਥਾਣਾ ਧਰਮਕੋਟ ਦੇ ਮੁਖੀ ਇੰਸਪੈਕਟਰ ਸਤਵਿੰਦਰ ਸਿੰਘ ਨੇ ਦੱਸਿਆ ਕਿ ਜਗਰੂਪ ਸਿੰਘ ਦੀ ਲਾਸ਼ ਦਾ ਲੁਧਿਆਣਾ ਵਿੱਚ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਕਿਹਾ ਕਿ ਡੀਐਮਸੀ ਹਸਪਤਾਲ, ਲੁਧਿਆਣਾ ਵਿੱਚ ਦਾਖ਼ਲ ਮੁਲਜ਼ਮ ਜਗਸੀਰ ਸਿੰਘ ਉਰਫ਼ ਸੀਰਾ ਤੇ ਹੋਰਾਂ ’ਤੇ ਪੁਲੀਸ ਨੇ ਪਹਿਰਾ ਲਾ ਦਿੱਤਾ ਹੈ। ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਛਾਪੇ ਮਾਰ ਰਹੀ ਹੈ।

ਦੂਜੇ ਪਾਸੇ ਕੱਲ੍ਹ ਧਰਮਕੋਟ ਦਾ ਸ਼ਹੀਦ ਊਧਮ ਸਿੰਘ ਚੌਕ, ਜਿਥੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਸਮੇਤ ਕਾਂਗਰਸ ਅਤੇ ‘ਆਪ’ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਸਾਂਝਾ ਧਰਨਾ ਦਿੱਤਾ। ਇਸ ਮੌਕੇ ‘ਆਪ’ ਦੇ ਕਾਨੂੰਨੀ ਸੈੱਲ ਦੇ ਇੰਚਾਰਜ ਰਮੇਸ਼ ਗਰੋਵਰ ਨੇ ਦੱਸਿਆ ਕਿ ਪੁਲਿਸ ਨੇ ਪੀੜਤ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ, ਪੀੜਤ ਪਰਿਵਾਰ ਖ਼ਿਲਾਫ਼ ਕਰਾਸ ਕੇਸ ਦਰਜ ਨਾ ਕਰਨ ਅਤੇ ਮੁਲਜ਼ਮਾਂ ਦੀ ਜਲਦੀ ਗ੍ਰਿਫ਼ਤਾਰੀ ਆਦਿ ਮੰਗਾਂ ਮੰਨ ਲਈਆਂ ਹਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਲੋਕ ਸਭਾ ਚੋਣਾਂ 2024 ਵਿਚ ਜਿੱਥੇ ਇੰਡੀਆ ਪੱਧਰ ਉੱਤੇ ਕਾਂਗਰਸ ਤੇ ਹੋਰਨਾ ਪਾਰਟੀਆਂ ਨੇ ‘ਇੰਡੀਆ’ ਨਾਮੀ ਗਠਜੋੜ ਬਣਾਇਆ ਹੈ ਜਿਸ ਵਿਚ ਆਮ ਆਦਮੀ ਪਾਰਟੀ ਵੀ ਸ਼ਾਮਿਲ ਹੈ ਓਥੇ ਇਸ ਗਠਜੋੜ
ਲੋਕ ਸਭਾ ਚੋਣਾਂ 2024 ਵਿਚ ਜਿੱਥੇ ਇੰਡੀਆ ਪੱਧਰ ਉੱਤੇ ਕਾਂਗਰਸ ਤੇ ਹੋਰਨਾ ਪਾਰਟੀਆਂ ਨੇ ‘ਇੰਡੀਆ’ ਨਾਮੀ ਗਠਜੋੜ ਬਣਾਇਆ ਹੈ ਜਿਸ ਵਿਚ ਆਮ ਆਦਮੀ ਪਾਰਟੀ ਵੀ ਸ਼ਾਮਿਲ ਹੈ ਓਥੇ ਇਸ ਗਠਜੋੜ
ਆਮ ਆਦਮੀ ਪਾਰਟੀ ਵਿਚ ਕੇਂਦਰੀ ਲੀਡਰਸ਼ਿੱਪ ਦੇ ਦਬਦਬ ਕਾਰਨ ਲੱਗਦਾ ਹੈ ਕਿ ਪੰਜਾਬ ਦੇ ਚੁਣੇ ਹੋਏ ਵਿਧਾਇਕ ਸੂਬੇ ਤੋਂ ਬਾਹਰੀ ਆਗੂਆਂ ਨੂੰ ਪੰਜਾਬ ਦੇ ਨੁਮਾਇੰਦੇ ਵਜੋਂ ਰਾਜ ਸਭਾ ਵਿਚ ਭੇਜਣਗੇ।
ਕੇਜਰੀਵਾਲ ਸਰਕਾਰ ਦੇ ਫੈਸਲੇ ਨੇ ਪੰਜਾਬ ਦੇ ਆਪ ਆਗੂ ਕੁੜਿੱਕੀ ਵਿੱਚ ਫਸਾਏ। ਇੱਕ ਪਾਸੇ ਲੱਖਾਂ ਕਿਸਾਨ ਕੇਂਦਰ ਦੇ ਬਣਾਏ ਨਵੇਂ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੇ ਹੱਦਾਂ ਉੱਤੇ ਮੋਰਚਾ ਲਾ ਕੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: