Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਮੋਗਾ ਗੋਲੀ ਕਾਂਡ (26 ਅਪ੍ਰੈਲ 1984) ਦਿਹਾੜੇ ‘ਤੇ ਵਿਸ਼ੇਸ਼

ਮੋਗਾ ਗੋਲੀ ਕਾਂਡ (26 ਅਪ੍ਰੈਲ 1984) ਦਿਹਾੜੇ ‘ਤੇ ਵਿਸ਼ੇਸ਼

ਦਰਬਾਰ ਸਾਹਿਬ ਸਾਕੇ ਤੋਂ 40 ਦਿਨ ਪਹਿਲਾ ਭਾਰਤ ਦੀ ਹਕੂਮਤ ਨੇ ਸਿੱਖਾਂ ਦੇ ਪਵਿੱਤਰ ਗੁਰਦੁਆਰਾ ਸਾਹਿਬਾਨ ਤੇ ਹਮਲਾ ਕਰਨ ਦੀ ਰਿਹਰਸਲ ਵੀ ਕੀਤੀ ਸੀ, ਸਿੱਖਾਂ ਦਾ ਟੈਸਟ ਵੀ ਲਿਆ ਸੀ ਅਤੇ ਸਿੱਖਾਂ ਨੂੰ ਚਿਤਾਵਨੀ ਵੀ ਦਿੱਤੀ ਸੀ ਕਿ ਉਹ ਇਸ ਭੁਲੇਖੇ ’ਚ ਨਾ ਰਹਿਣ ਕਿ ਦੇਸ਼ ਦੀ ਸਰਕਾਰ ਉਨਾਂ ਦੇ ਪਵਿੱਤਰ ਅਸਥਾਨਾਂ ਤੇ ਗੋਲੀ ਨਹੀਂ ਚਲਾ ਸਕਦੀ।

ਪ੍ਰੰਤੂ ਸਮੇਂ ਦੀ ਹਕੂਮਤ, ਦੇਸ਼ ਦਾ ਹਿੰਦੂਵਾਦੀ ਮੀਡੀਆ ਅਤੇ ਹਿੰਦੂਵਾਦੀ ਇਤਿਹਾਸਕਾਰ ਜਿਹੜੇ ਸਾਕਾ ਦਰਬਾਰ ਸਾਹਿਬ ਨੂੰ ਇਸ ਬਹਾਨੇ ਸਹੀ ਠਹਿਰਾਈ ਜਾਂਦੇ ਹਨ ਕਿ ਉਥੇ ਸੰਤ ਭਿੰਡਰਾਂਵਾਲਿਆਂ ਨੇ ਹਥਿਆਰ ਜਮਾ ਕੀਤੇ ਹੋਏ ਸਨ ਅਤੇ ਉਥੋਂ ਹਿੰਸਕ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਸਨ।

ਮੋਗਾ ਗੋਲੀ ਕਾਂਡ ਵਿੱਚ ਸ਼ਹੀਦ ਹੋਏ ਸਿੰਘ
ਮੋਗਾ ਗੋਲੀ ਕਾਂਡ ਵਿੱਚ ਸ਼ਹੀਦ ਹੋਏ ਸਿੰਘ

ਫਿਰ ਉਹ ਲੋਕ ਇਸ ਸੁਆਲ ਦਾ ਜਵਾਬ ਕਿਉਂ ਨਹੀਂ ਦਿੰਦੇ ਕਿ ਸਾਕਾ ਦਰਬਾਰ ਸਾਹਿਬ ਤੋਂ ਲਗਭਗ 40 ਦਿਨ ਪਹਿਲਾ 26 ਅਪ੍ਰੈਲ 1984 ਨੂੰ ਮੋਗੇ ਦੇ ਬੀਬੀ ਕਾਹਨ ਕੌਰ ਗੁਰਦੁਆਰਾ ਸਾਹਿਬ ਵਿਖੇ ਪੁਲਿਸ ਵੱਲੋਂ ਚੁੱਤੇ ਸੰਤ ਭਿੰਡਰਾਂਵਾਲਿਆਂ ਦੇ ਭਰਾ ਜਗਜੀਤ ਸਿੰਘ ਅਤੇ ਹੋਰ ਸਿੰਘਾਂ ਦੀ ਰਿਹਾਈ ਲਈ ਇਕੱਠੇ ਹੋਏ ਸਿੱਖਾਂ ਤੇ ਅੰਨੇਵਾਹ ਗੋਲੀ ਚਲਾ ਕੇ 8 ਸਿੰਘਾਂ ਨੂੰ ਸ਼ਹੀਦ ਕਿਉਂ ਕਰ ਦਿੱਤਾ ਗਿਆ ਸੀ? ਕੀ ਇਹ ਦਰਬਾਰ ਸਾਹਿਬ ਤੇ ਹਮਲੇ ਦੀ ਰਿਹਰਸਲ ਕੀਤੀ ਗਈ ਸੀ?

ਗੁਰੂ ਘਰਾਂ ਤੇ ਹਮਲੇ ਕਾਰਣ ਭੜਕਣ ਵਾਲੇ ਸਿੱਖ ਜਜ਼ਬਾਤਾਂ ਦਾ ਟੈਸਟ ਲਿਆ ਗਿਆ ਸੀ? ਜਾਂ ਫਿਰ ਸਿੱਖਾਂ ਨੂੰ ਚਿਤਾਵਨੀ ਦਿੱਤੀ ਗਈ ਸੀ ਕਿ ਸਮੇਂ ਦੀ ਜ਼ਾਲਮ ਸਰਕਾਰ ਸਿੱਖਾਂ ਦੇ ਧਾਰਮਿਕ ਅਸਥਾਨਾਂ ਤੇ ਹਮਲੇ ਦੀ ਪ੍ਰਵਾਹ ਨਹੀਂ ਕਰਦੀ? 26 ਅਪ੍ਰੈਲ 1984 ਨੂੰ ਮੋਗਾ ਦੇ ਗੁਰਦੁਆਰਾ ਬੀਬੀ ਕਾਹਨ ਕੌਰ ਤੇ ਹਮਲਾ ਅਤੇ ਸਾਕਾ ਦਰਬਾਰ ਸਾਹਿਬ ਦੇ ਨਾਲ-ਨਾਲ 37 ਹੋਰ ਗੁਰਦੁਰਆਰਿਆਂ ਤੇ ਕੀਤੇ ਹਮਲੇ, ਅੱਜ ਤੱਕ ਇਸ ਸੁਆਲ ਦਾ ਜਵਾਬ ਮੰਗ ਰਹੇ ਹਨ ਕਿ ਆਖ਼ਰ ਇਹ ਹਮਲੇ ਕਿਉਂ ਕੀਤੇ ਗਏ? ਪ੍ਰੰਤੂ ਜਵਾਬ ਕਿਸੇ ਪਾਸੇ ਤੋਂ ਵੀ ਨਹੀਂ ਆਇਆ।

ਧਰਮ ਯੁੱਧ ਮੋਰਚੇ ’ਚ ਜਥੇ ਜਾਮ ਤੋਂ ਰੋਕਣ ਲਈ ਉਸ ਸਮੇਂ ਪੂਰੇ ਪੰਜਾਬ ’ਚ ਧੜਾ-ਧੜ ਗਿ੍ਰਫ਼ਤਾਰੀਆਂ ਕੀਤੀਆਂ ਜਾ ਰਹੀਆਂ ਸਨ। ਇਨ੍ਾਂ ਗਿ੍ਰਫਤਾਰੀਆਂ ਦੇ ਵਿਰੋਧ ’ਚ ਮੋਗੇ ’ਚ ਸਿੱਖ ਸੰਗਤਾਂ ਦਾ ਭਾਰੀ ਇਕੱਠ ਹੋਇਆ। ਸਰਕਾਰ ਨੇ ਕਰਫਿੳੂ ਲਾ ਦਿੱਤਾ ਅਤੇ ਫਿਰ ਗੋਲੀ ਚਲਾ ਕੇ 8 ਸਿੰਘਾਂ ਨੂੰ ਜਿਨਾਂ ’ਚ ਅਜੀਤਵਾਲ ਪਿੰਡ ਦੇ ਸਰਪੰਚ ਗੁਰਮੇਲ ਸਿਘ, ਇਸੇ ਪਿੰਡ ਦੇ ਹੀ ਭਾਈ ਬਲਜੀਤ ਸਿੰਘ, ਢੁੱਡੀਕੇ ਪਿੰਡ ਦੇ ਭਾਈ ਮਲਕੀਤ ਸਿੰਘ ਭਲਵਾਨ, ਮਹੇਸ਼ਰੀ ਪਿੰਡ ਦੇ ਭਾਈ ਗੁਰਮੇਲ ਸਿੰਘ ਅਤੇ ਬਲਬੀਰ ਸਿੰਘ, ਰਾਏਕੇ ਕੋਟਲੇ ਦੇ ਭਾਈ ਕੁਲਦੀਪ ਸਿੰਘ ਅਤੇ ਧਰਮਕੋਟ ਦੇ ਭਾਈ ਬਲਜਿੰਦਰ ਸਿੰਘ ਸ਼ਾਮਲ ਸਨ, ਜਿਨਾਂ ਨੂੰ ਸ਼ਹੀਦ ਕੀਤਾ ਗਿਆ। ਜਦੋਂਕਿ ਜਖ਼ਮੀਆਂ ਦੀ ਗਿਣਤੀ ਸੈਂਕੜੇ ਤੋਂ ਵੱਧ ਸੀ।

ਸਰਕਾਰੀ ਤਸ਼ੱਦਦ ਦਾ ਸਿਖ਼ਰ ਇਹ ਵੀ ਰਿਹਾ ਕਿ ਸ਼ਹੀਦ ਸਿੰਘ ਦੀਆਂ ਮਿ੍ਰਤਕ ਦੇਹਾਂ, ਸੰਸਕਾਰ ਲਈ ਉਨਾਂ ਦੇ ਪਰਿਵਾਰਾਂ ਨੂੰ ਨਹੀਂ ਦਿੱਤੀਆਂ ਗਈਆਂ। ਚੋਰੀ-ਛਿਪੇ ਹੀ ਸੰਸਕਾਰ ਕਰ ਦਿੱਤਾ ਗਿਆ। ਜਦੋਂ ਕੌਮ ’ਚ ਗੁੱਸਾ ਤੇ ਰੋਹ ਸਿਖ਼ਰਾਂ ਤੇ ਪੁੱਜਿਆ ਥਾਂ ਆਖ਼ਰ ਸ਼ਹੀਦ ਸਿੰਘਾਂ ਦੀਆਂ ਅਸਥੀਆਂ ਦਿੱਤੀਆਂ ਗਈਆਂ।

ਜਿਨਾਂ ਨੂੰ ਸਮੁੱਚੇ ਪੰਥ ਨੇ ਜਾ ਕੇ ਕੀਰਤਨਪੁਰ ਸਾਹਿਬ ਵਿਖੇ ਜਲ ਪ੍ਰਵਾਹ ਕੀਤਾ। ਮੋਗਾ ਗੋਲੀ ਕਾਂਡ ਜਿਹੜਾ ਸਾਕਾ ਦਰਬਾਰ ਦੀ ਰਿਹਰਸਲ ਸੀ, ਉਸ ਕਾਂਡ ਬਾਰੇ ਕੌਮ ਲਗਭਗ ਭੁੱਲ ਚੁੱਕੀ ਹੈ। ਪਹਿਰੇਦਾਰ ਦੀ ਟੀਮ ਨੂੰ ਕਾਂਡ ਦੇ ਸ਼ਹੀਦ ਸਿੰਘਾਂ ਦੀ ਸਹੀ-ਸਹੀ ਗਿਣਤੀ ਅਤੇ ਹੋਰ ਵੇਰਵੇ ਇਕੱਠੇ ਕਰਨ ਲਈ ਖ਼ਾਸੀ ਜੱਦੋ-ਜਹਿਦ ਕਰਨੀ ਪਈ।

ਜੇ ਕੌਮ ਤਿੰਨ ਦਹਾਕੇ ਪਹਿਲੇ ਵਾਪਰੇ ਸ਼ਹੀਦੀ ਕਾਂਡ ਅਤੇ ਖ਼ਾਸ ਕਰਕੇ ਉਹ ਕਾਂਡ, ਜਿਨਾਂ ਨੇ ਸਾਕਾ ਦਰਬਾਰ ਸਾਹਿਬ ਦਾ ਮੁੱਢ ਬੰਨਿਆ, ਉਨਾਂ ਨੂੰ ਭੁੱਲ ਵਿਸਰ ਰਹੀ ਹੈ, ਫ਼ਿਰ ਸਮੇਂ ਦੀਆਂ ਸਰਕਾਰਾਂ ਤੇ ਜ਼ੋਰ-ਜਬਰ, ਧੱਕੇਸ਼ਾਹੀਆਂ ਤੇ ਬੇਇਨਸਾਫ਼ੀਆਂ ਨੂੰ ਦੁਨੀਆ ਸਾਹਮਣੇ ਕਿਵੇਂ ਰੱਖ ਸਕਾਂਗੇ।

ਧੰਨਵਾਦ ਸਾਹਿਤ ਰੋਜ਼ਾਨਾ ਪਹਿਰੇਦਾਰ

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਤਾਜ਼ਾ ਲੰਘੀਆਂ ਲੋਕ ਸਭਾ ਚੋਣਾਂ ਸਮੇਂ ਪਏ ਦਲਬਦਲੀ ਦੇ ਗਾਹ ਵਿਚ ਅੰਗਰੇਜ਼ੀ ਅਖ਼ਬਾਰ ਹਿੰਦੋਸਤਾਨ ਟਾਈਮਜ਼ ਨੇ ਲਿਖਿਆ (ਗਿੱਲ ਜੂਨ ੮੪ ਨੂੰ ਭੁੱਲਿਆ)। ਸੁਣਿਐ ਇਹ ਪਹਿਲਾਂ ਹਰ ਸਾਲ ਇਹ ਦਿਹਾੜਾ ਮਨਾਇਆ
ਕੁਝ ਘਟਨਾਵਾਂ ਇਹੋ ਜਿਹੀਆਂ ਹੁੰਦੀਆਂ ਹਨ, ਜੋ ਤੁਹਾਡੇ ਤਨ ਵਿਚ ਵੀ, ਮਨ ਵਿਚ ਵੀ ਅਤੇ ਆਤਮਾ ਵਿਚ ਵੀ ਡੂੰਘੇ ਜ਼ਖ਼ਮ ਕਰ ਦਿੰਦੀਆਂ ਹਨ। ਕੁਝ ਸਾਕੇ ਅਜਿਹੇ ਹੁੰਦੇ ਹਨ, ਜੋ ਨਾ
ਸਿੱਖ ਪੰਥ ਦੇ ਭਵਿੱਖ ਨੂੰ ਤਹਿ ਕਰਦਿਆਂ ਜੂਨ 84 ਘੱਲ਼ੂਘਾਰਾ ਇਕ ਅਹਿਮ ਕੇਂਦਰੀ ਬਿੰਦੂ ਹੈ। ਇਸਦੀ ਗੱਲ ਕੀਤੇ ਤੋਂ ਬਿਨਾਂ ਪੰਥ ਦਾ ਭਵਿੱਖ ਤਹਿ ਕਰਨ ਦੀਆਂ ਸੋਚਣ ਵਾਲੇ ਪੰਥ ਦੋਖੀ
ਜੂਨ ਦੇ ਪਹਿਲੇ ਹਫ਼ਤੇ 1984 ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉਤੇ ਹੋਏ ਫ਼ੌਜੀ ਹਮਲੇ ਦੀ ਬਰਬਰਤਾ ਅਤੇ ਨਾਜ਼ੀ-ਕਰੋਪੀ ਜਿਸ ਕਾਰਨ ਹਜ਼ਾਰਾਂ ਬੇਗੁਨਾਹ ਲੋਕਾਂ ਦਾ ਘਾਣ ਹੋ ਗਿਆ ਸੀ, ਦੀ ਵਿਅਕਤੀਗਤ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: