ਨਿਊਯਾਰਕ: ਸੰਯੁਕਤ ਰਾਸ਼ਟਰ ਦੇ ਨਸ਼ਾ ਅਤੇ ਅਪਰਾਧ ਸ਼ਾਖਾ ਨੇ ਪੰਜਾਬੀ ਲੋਕ ਗਾਇਕ ਸਤਿੰਦਰ ਸਰਤਾਜ ਨੂੰ ‘ਬਲਿਊ ਹਾਰਟ ਮੁਹਿੰਮ‘ ਲਈ ਚੁਣਿਆ ਹੈ, ਜੋ ਮਨੁੱਖੀ ਤਸਕਰੀ ਵਿਰੁੱਧ ਜਾਗਰੂਕਤਾ ਪ੍ਰਾਜੈਕਟ ਹੈ। ਸੰਗੀਤਕਾਰ ਏ ਆਰ ਰਹਿਮਾਨ ਅਤੇ ਗਾਇਕ ਸੋਨੂੰ ਨਿਗਮ ਸਮੇਤ ਦੁਨੀਆ ਭਰ ‘ਚੋਂ 30 ਤੋਂ ਜ਼ਿਆਦਾ ਕਲਾਕਾਰ ਇਸ ਸਮਾਜਿਕ ਬੁਰਾਈ ਖਿਲਾਫ ਇਕੱਠੇ ਹੋਏ ਅਤੇ ਉਨ੍ਹਾਂ ਲੇਬਲ ਰਕਸ ਐਵੇਨਿਊ ਵਲੋਂ ਲਾਂਚ ਕੀਤੀ ਐਲਬਮ ‘ਮਿਊਜ਼ਿਕ ਟੂ ਐਨਸਪਾਇਰ’ ਜਾਰੀ ਕੀਤੀ।

ਉਜ਼ਾਰਕ ਹੈਨਰੀ, ਕਰਮਿਨ, ਜੋਸ ਸਟੋਨ, ਜੈਕ ਐਟਲਾਂਟਿਸ, ਟਿਸ਼ਾ ਕੈਂਪਬੈਲ, ਸਟੀਵ ਲੰਡਨ ਅਤੇ ਲੀ ਇੰਗਲੈਂਡ ਸਮੇਤ ਹੋਰ ਪ੍ਰਸਿੱਧ ਕਲਾਕਾਰ ਇਸ ਵਿਚ ਸ਼ਾਮਿਲ ਹਨ। ਇਹ ਐਲਬਮ ਨਿਊਯਾਰਕ ਵਿਖੇ ਸੰਯੁਕਤ ਰਾਸ਼ਟਰ ਦੇ ਦਫ਼ਤਰ ‘ਚ ਜਾਰੀ ਕੀਤੀ ਗਈ ਅਤੇ ਸ਼ੁੱਕਰਵਾਰ ਤੋਂ ਆਨਲਾਈਨ ਵਿਕਰੀ ਲਈ ਉਪਲੱਬਧ ਹੋਵੇਗੀ। ਸਰਤਾਜ ਪੰਜਾਬ ਦੇ ਆਖਰੀ ਰਾਜਾ ਮਹਾਰਾਜਾ ਦਲੀਪ ਸਿੰਘ ‘ਤੇ ਅਧਾਰਿਤ ਫਿਲਮ ਦਿ ਬਲੈਕ ਪ੍ਰਿੰਸ ਨਾਲ ਹਾਲੀਵੁੱਡ ‘ਚ ਸ਼ੁਰੂਆਤ ਕਰ ਰਿਹਾ ਹੈ। ‘ਬਲਿਊ ਹਾਰਟ ਕੰਪੇਨ’ ਦਾ ਉਦੇਸ਼ ਇਸ ਅਪਰਾਧ ਨੂੰ ਰੋਕਣ ਲਈ ਸ਼ਮੂਲੀਅਤ ਵਧਾਉਣਾ ਤੇ ਕਾਰਵਾਈ ਲਈ ਉਤਸ਼ਾਹਿਤ ਕਰਨਾ ਅਤੇ ਮਨੁੱਖੀ ਤਸਕਰੀ ਦੇ ਪੀੜਤਾਂ ਨਾਲ ਇਕਜੁਟਤਾ ਪ੍ਰਗਟਾਉਣ ਲਈ ਲੋਕਾਂ ਨੂੰ ਉਤਸ਼ਾਹਿਤ ਕਰਨਾ ਹੈ। ਇਹ ਮੁਹਿੰਮ ਮਨੁੱਖੀ ਤਸਕਰੀ ਵਿਰੁੱਧ ਲੜਨ ਲਈ ਜਾਗਰੂਕਤਾ ਵਧਾਉਣ ਦੀ ਇਕ ਪਹਿਲ ਹੈ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Music to Inspire: UNO picked up Satinder Sartaaj for its campaign against Human Trafficking …