Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਮਨਧੀਰ ਸਿੰਘ ਦੀ ਦੀ ਜਮਾਨਤ ਦੇ ਫੈਸਲੇ ਦਾ ਪੰਚ ਪ੍ਰਧਾਨੀ ਵੱਲੋਂ ਸਵਾਗਤ

ਮਨਧੀਰ ਸਿੰਘ ਦੀ ਦੀ ਜਮਾਨਤ ਦੇ ਫੈਸਲੇ ਦਾ ਪੰਚ ਪ੍ਰਧਾਨੀ ਵੱਲੋਂ ਸਵਾਗਤ

Mandhir Singhਲੁਧਿਆਣਾ (12 ਮਈ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਪੰਚ ਪ੍ਰਧਾਨੀ ਦੇ ਨੌਜਵਾਨ ਸੀਨੀਅਰ ਆਗੂ ਭਾਈ ਮਨਧੀਰ ਸਿੰਘ ਦੀ ਇਕ ਝੂਠੇ ਕੇਸ ਤੇ ਸਿਆਸੀ ਬਦਲਾ-ਖੋਰੀ ਅਧੀਨ ਹੋਈ ਗ੍ਰਿਫਤਾਰੀ ਦੇ ਮਾਮਲੇ ਵਿਚ ਮਾਨਸਾ ਦੀ ਅਦਾਲਤ ਵਲੋਂ ਜਮਾਨਤ ਮਨਜੂਰ ਕੀਤੇ ਜਾਣੇ ਦਾ ਸਵਾਗਤ ਕਰਦੇ ਹੋਏ ਕਿਹਾ ਹੈ ਕਿ ਇਹ ਇਨਸਾਫ ਵੱਲ ਪਹਿਲਾ ਮਹੱਤਵਪੂਰਣ ਕਦਮ ਹੈ।

ਪਾਰਟੀ ਦੇ ਪ੍ਰਬੰਧਕੀ ਦਫਤਰ ਲੁਧਿਆਣਾ ਤੋਂ ਜਾਰੀ ਇਕ ਪ੍ਰੈਸ ਬਿਆਨ ਵਿਚ ਪਾਰਟੀ ਦੇ ਕੌਮੀ ਪੰਚ ਕਮਿੱਕਰ ਸਿੰਘ ਮੁਕੰਦਪੁਰ, ਜਨਰਲ ਸਕੱਤਰ ਅਮਰੀਕ ਸਿੰਘ ਈਸੜੂ ਤੇ ਜਥੇਬੰਦਕ ਸਕੱਤਰ ਜਸਵੀਰ ਸਿੰਘ ਖਡੂੰਰ ਨੇ ਕਿਹਾ ਹੈ ਕਿ ਮਨਧੀਰ ਸਿੰਘ ਨੂੰ ਸਿਆਸੀ ਬਦਲਾਖੋਰੀ ਤਹਿਤ ਇਕ ਝੂਠੇ ਕੇਸ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਹ ਕੇਸ ਮਨਧੀਰ ਸਿੰਘ ਦੀ ਗ੍ਰਿਫਤਾਰੀ ਤੋਂ ਤਕਰੀਬਨ ਡੇਢ ਸਾਲ ਪੁਰਾਣਾ ਦੀ ਅਤੇ ਇਸ ਸਾਰੇ ਸਮੇਂ ਵਿਚ ਇਕ ਵਾਰ ਵੀ ਮਨਧੀਰ ਸਿੰਘ ਦਾ ਨਾਂ ਪੁਲੀਸ ਮਿਸਲ ਵਿਚ ਕਿਤੇ ਵੀ ਨਹੀਂ ਆਇਆ।

ਆਗੂਆਂ ਨੇ ਕਿਹਾ ਕਿ ਮਨਧੀਰ ਸਿੰਘ ਨੂੰ ਇਸ ਕੇਸ ਵਿਚ ਫਸਾਉਣ ਦਾ ਅਸਲ ਕਾਰਣ ਇਹ ਹੈ ਕਿ ਆਉਂਦੀਆਂ ਸ਼੍ਰੋਮਣੀ ਕਮੇਟੀ ਚੋਣਾਂ ਹਨ ਕਿਉਂਕਿ ਉਹ ਪੰਚ ਪ੍ਰਧਾਨੀ ਵੱਲੋਂ ਸਿਅਸੀ ਮੰਚ ਉੱਤੇ ਮਹੱਤਵਪੂਰਣ ਰੋਲ ਅਦਾ ਕਰਦੇ ਹਨ।

ਆਗੂਆਂ ਨੇ ਦਾਅਵਾ ਕੀਤਾ ਕਿ ਗ੍ਰਿਫਤਾਰੀ ਤੋਂ 3 ਮਹੀਨੇ ਬਾਅਦ ਵੀ ਸਰਕਾਰ ਅਦਾਲਤ ਵਿਚ ਚਲਾਣ ਪੇਸ਼ ਕਰਨ ਤੋਂ ਨਾਕਾਮ ਰਹੀ ਹੈ ਜੋ ਇਸ ਕੇਸ ਦੇ ਝੂਠੇ ਤੇ ਮਨਘੜ੍ਹਤ ਹੋਣ ਉੱਤੇ ਪੱਕੀ ਮੋਹਰ ਲਾਉਂਦਾ ਹੈ।

ਉਨ੍ਹਾਂ ਅਗੇ ਕਿਹਾ ਪਾਰਟੀ ਦੇ ਮੁਖੀ ਤੇ ਹੋਰ ਅਨੇਕ ਪਾਰਟੀ ਕਾਰਕੁੰਨਾਂ ਨੂੰ ਸਰਕਾਰ ਨੇ ਕਾਨੂੰਨ ਤੇ ਪੁਲਿਸ ਦੀ ਸਿਆਸੀ ਵਰਤੋਂ ਦਾ ਨਿਸ਼ਾਨਾਂ ਬਣਾ ਕੇ ਉਨ੍ਹਾਂ ਉੱਤੇ ਝੂਠੇ ਕੇਸ ਦਰਜ਼ ਕੀਤੇ ਹਨ ਜੋ ਅੱਜ ਤਕ ਝੂਠੇ ਕੇਸਾਂ ਕਾਰਣ ਜੇਲ੍ਹਾਂ ਵਿਚ ਨਜ਼ਰਬੰਦ ਹਨ। ਉਨ੍ਹਾਂ ਮੰਗ ਕੀਤੀ ਕਿ ਇਨਸਾਫ ਦਾ ਤਕਾਜਾ ਹੈ ਕਿ ਅਦਾਲਤਾਂ ਸੱਤਾ ਤੇ ਕਾਬਜ ਸਿਆਸੀ ਧਿਰਾਂ ਦੇ ਵਿਰੋਧੀਆਂ ਦੀ ਅਵਾਜ਼ ਬੰਦ ਕਰਨ ਦੇ ਇਸ ਵਰਤਾਰੇ ਦਾ ਨੋਟਿਸ ਲੈਣ ਅਤੇ ਨਜ਼ਰਬੰਦਾਂ ਦੇ ਕੇਸਾਂ ਦਾ ਫੌਰੀ ਨਿਪਟਾਰਾ ਕਰਕੇ ਉਨ੍ਹਾਂ ਬੇਕਸੂਰਿਆਂ ਦੀ ਰਿਹਾਈ ਦਾ ਰਾਹ ਪਧਰਾ ਕਰਨ। ਉਨ੍ਹਾਂ ਅਗੇ ਕਿਹਾ ਕਿ ਸਰਕਾਰ ਦੀ ਇਸ ਡਰਾਉਣ/ਧਮਕਾਉਣ ਦੀ ਨੀਤੀ ਦੇ ਬਾਵਜੂਦ ਪਾਰਟੀ ਭਾਈ ਦਲਜੀਤ ਸਿੰਘ ਦੀ ਅਗਵਾਈ ਵਿਚ ਪੰਥ ਤੇ ਪੰਜਾਬ ਦੇ ਮਸਲਿਆਂ ਨੂੰ ਪੂਰੀ ਇਮਾਨਦਾਰੀ ਤੇ ਤਾਕਤ ਨਾਲ ਉਠਾਉਂਦੇ ਹੋਏ ਉਨ੍ਹਾਂ ਦੇ ਹਲ ਤਕ ਆਪਣੀ ਜਦੋ-ਜਹਿਦ ਸ਼ਾਤਮਈ ਤੇ ਲੋਕਤੰਤਰਿਕ ਤਰੀਕੇ ਨਾਲ ਜਾਰੀ ਰਖੇਗੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਦਰਪੇਸ਼ ਕੌਮੀ ਮਸਲਿਆਂ ਤੇ ਬੇਅਦਬੀ ਮਾਮਲਿਆਂ ਤੇ ਵਿਚਾਰ ਕਰਕੇ ਕੋਈ ਸਾਂਝੀ ਰਾਏ ਉਭਾਰਨ ਲਈ ਵੱਖ-ਵੱਖ ਪੰਥਕ ਜਥੇਬੰਦੀਆਂ ਵਲੋਂ ਬੁਲਾਏ ਗਏ ਦੋ ਦਿਨਾ ‘ਪੰਥਕ ਅਸੈਂਬਲੀ’ ਨਾਮੀ ਇਕੱਠ ਦੇ ਪਹਿਲੇ ਦਿਨ ਇਹ
ਸ਼੍ਰੀ ਅੰਮ੍ਰਿਤਸਰ, ਪੰਜਾਬ (29 ਅਪ੍ਰੈਲ, 2012): 29 ਅਪ੍ਰੈਲ, 1986 ਨੂੰ ਕੀਤੇ ਗਏ ਸਿੱਖ ਰਾਜ ਖਾਲਸਤਾਨ ਦੇ ਐਲਾਨ ਦੀ ਵਰ੍ਹੇਗੰਢ ਮੌਕੇ ਅੱਜ ਅਕਾਲੀ ਦਲ ਪੰਚ ਪ੍ਰਧਾਨੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ
ਲੁਧਿਆਣਾ (29 ਮਾਰਚ, 2012 - ਸਿੱਖ ਸਿਆਸਤ): ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਉੱਤੇ ਰੋਕ ਪੰਥ ਦੇ ਏਕੇ ਅਤੇ ਸੰਗਤਾਂ ਦੀਆਂ ਅਰਦਾਸਾਂ ਕਾਰਨ ਹੀ ਸੰਭਵ ਹੋ ਸਕੀ ਹੈ ਪਰ ਇਹ
ਲ਼ੁਧਿਆਣਾ 9 ਫਰਵਰੀ, 2011 (ਸਿੱਖ ਸਿਆਸਤ): ਅਕਾਲੀ ਦਲ ਪੰਚ ਪਰਧਾਨੀ ਦੀ ਜਨਰਲ ਕੌਂਸਲ ਦੀ ਮੀਟਿੰਗ ਪਾਰਟੀ ਦੇ ਕੌਮੀ ਪੰਚ ਤੇ ਸ਼ਰੋਮਣੀ ਕਮੇਟੀ ਮੈਂਬਰ ਭਾਈ ਕੁਲਵੀਰ ਸਿੰਘ ਬੜਾ ਪਿੰਡ ਦੀ ਅਗਵਾਈ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: