Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਭੋਜਨ ਦੀ ਦਿੱਖ ਅਤੇ ਭੋਜਨ ਦੀ ਬਰਬਾਦੀ

ਭੋਜਨ ਦੀ ਦਿੱਖ ਅਤੇ ਭੋਜਨ ਦੀ ਬਰਬਾਦੀ

ਇਸ ਸਮੇਂ ਭੋਜਨ ਸੁਰੱਖਿਆ ਦੇ ਮਾਮਲੇ ਵਿਚ ਪੂਰੇ ਸੰਸਾਰ ਦਾ ਬੇੜਾ ਡਗਮਗਾਉਂਦਾ ਨਜ਼ਰ ਆ ਰਿਹਾ ਹੈ। ਇਸ ਸੰਕਟਮਈ ਹਾਲਤ ਵਿੱਚ ਇੱਕ ਪਾਸੇ ਭੋਜਨ ਪੂਰਤੀ ਦੀ ਸਮੱਸਿਆ ਖੜ੍ਹੀ ਹੈ ਅਤੇ ਦੂਜੇ ਪਾਸੇ ਭੋਜਨ ਦੀ ਬਰਬਾਦੀ ਵੀ ਵਿਚਾਰ ਦਾ ਵਿਸ਼ਾ ਬਣ ਰਹੀ ਹੈ। ਭੋਜਨ ਦੀ ਬਰਬਾਦੀ ਦਾ ਜ਼ਿਕਰ ਆਉਂਦਿਆਂ ਅਕਸਰ ਹੀ ਸਾਡੇ ਮਨ ਵਿਚ ਥਾਲੀ ਵਿੱਚ ਬਚਿਆ ਹੋਇਆ ਭੋਜਨ ਜਾਂ ਫਰਿੱਜ ਵਿੱਚ ਤਰੀਕ ਲੰਘੀ ਕਾਰਨ ਖਰਾਬ ਹੋੲੇ ਭੋਜਨ ਦਾ ਹੀ ਖਿਆਲ ਆਉਂਦਾ ਹੈ। ਭੋਜਨ ਦੀ ਬਰਬਾਦੀ ਵਿੱਚ ਜੋ ਵੱਡੇ ਬਾਜ਼ਾਰ ਹਿੱਸਾ ਪਾ ਰਹੇ ਹਨ ਉਹ ਵੀ ਵਿਚਾਰਨਾ ਬਣਦਾ ਹੈ।

ਦੁਨੀਆਂ ਦਾ ਇੱਕ ਤਿਹਾਈ ਤੋਂ ਵੱਧ ਭੋਜਨ ਜੋ ਹਰ ਸਾਲ ਪੈਦਾ ਹੁੰਦਾ ਹੈ ਬਰਬਾਦ ਹੋ ਜਾਂਦਾ ਹੈ ਜਦੋਂਕਿ ਦੁਨੀਆ ਭਰ ਵਿੱਚ 82 ਕਰੋੜ ਤੋਂ ਵੱਧ ਲੋਕ ਭੁੱਖਮਰੀ ਤੋਂ ਪ੍ਰਭਾਵਿਤ ਹਨ।

ਅਮਰੀਕਾ ਦੇ ਖੇਤੀਬਾੜੀ ਵਿਭਾਗ ਅਨੁਸਾਰ ਇਕੱਲੇ ਸੰਯੁਕਤ ਰਾਜ ਵਿੱਚ, ਭੋਜਨ ਦੀ ਸਪਲਾਈ ਦਾ 30-40 ਪ੍ਰਤੀਸ਼ਤ ਬਰਬਾਦ ਹੁੰਦਾ ਹੈ। ਅਮਰੀਕਾ ਵਿੱਚ ਅੱਧੀ ਪੈਦਾਵਾਰ ਸੁੱਟ ਦਿੱਤੀ ਜਾਂਦੀ ਹੈ ਕਿਉਂਕਿ ਦੇਖਣ ਪੱਖੋਂ ਇਹ ਖਾਣ ਲਈ ਬਹੁਤ ‘ਬਦਸੂਰਤ’ ਹੈ। ਇਹ 60 ਮਿਲੀਅਨ ਟਨ ਫਲ ਅਤੇ ਸਬਜ਼ੀਆਂ ਦੇ ਬਰਾਬਰ ਹੈ। ਯੂਰਪ ਵਿੱਚ, ਫੜੀਆਂ ਗਈਆਂ 40-60% ਮੱਛੀਆਂ ਨੂੰ ਇਸ ਲਈ ਬਰਬਾਦ ਹਨ ਕਿਉਂਕਿ ਉਹ ਸੁਪਰਮਾਰਕੀਟ ਗੁਣਵੱਤਾ ਦੇ ਮਿਆਰਾਂ ਨੂੰ ਪੂਰਾ ਨਹੀਂ ਕਰਦੀਆਂ ਹਨ। ਭਾਰਤ ਖੇਤੀਬਾੜੀ ਮਹਿਕਮੇ ਮੁਤਾਬਕ 50 ਹਜ਼ਾਰ ਕਰੋੜ ਰੁਪਏ ਦਾ ਭੋਜਨ ਹਰ ਸਾਲ ਬਰਬਾਦ ਹੁੰਦਾ ਹੈ। ਸਾਲ 2018-19 ਵਿੱਚ ਪੰਜਾਬ ਵਿੱਚ ਲਗਭਗ 318 ਟਨ ਅਨਾਜ ਸਰਕਾਰ ਵੱਲੋਂ ਸੰਭਾਲਣ ਦੀ ਕਮੀ ਕਰਕੇ ਬਰਬਾਦ ਹੋਇਆ ਹੈ । ਜੇਕਰ ਭੋਜਨ ਦੀ ਬਰਬਾਦੀ ਬੰਦ ਹੋ ਜਾਏ ਤਾਂ ਮਨੁੱਖ ਦੁਆਰਾ ਪੈਦਾ ਹੋਣ ਵਾਲੀਆਂ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਦੇ ਲਗਭਗ 6% -8% ਹਿੱਸੇ ਨੂੰ ਘਟਾਇਆ ਜਾ ਸਕਦਾ ਹੈ।

ਭੋਜਨ ਦੀ ਬਰਬਾਦੀ ਨੂੰ ਰੋਕਣ ਲਈ ਕਈ ਵੱਖੋ ਵੱਖ ਤਰੀਕੇ ਅਪਣਾਏ ਜਾ ਰਹੇ ਹਨ। ਜਿਵੇਂ ਫਰਾਂਸ ਨੇ 2016 ਵਿੱਚ ਪ੍ਰਚੂਨ ਵਿਕਰੇਤਾਵਾਂ ਲਈ ਭੋਜਨ ਸੁੱਟਣਾ ਗੈਰ-ਕਾਨੂੰਨੀ ਬਣਾ ਦਿੱਤਾ, ਅਤੇ ਲੋੜਵੰਦਾਂ ਨੂੰ ਭੋਜਨ ਦੇਣ ਲਈ ਉਹਨਾਂ ਨੂੰ ਗੈਰ ਸਰਕਾਰੀ ਸੰਗਠਨਾਂ ਨਾਲ ਭਾਈਵਾਲੀ ਕਰਨ ਲਈ ਕਿਹਾ । 2016 ਵਿੱਚ, ਇਟਲੀ ਨੇ ਵੀ ਇੱਕ ਕਾਨੂੰਨ ਬਣਾਇਆ ਹੈ ਜੋ ਕਾਰੋਬਾਰਾਂ ਨੂੰ ਵੇਚਣ ਦੀ ਮਿਤੀ ਤੋਂ ਪਹਿਲਾਂ ਭੋਜਨ ਦਾਨ ਕਰਨ ਲਈ ਪਾਬੰਦੀਆਂ ਤੋਂ ਬਚਣ ਦੀ ਇਜਾਜ਼ਤ ਦਿੰਦਾ ਹੈ, ਨਾਲ ਹੀ, ਦਾਨ ਕੀਤੇ ਭੋਜਨ ਲਈ ਟੈਕਸ ਪ੍ਰੋਤਸਾਹਨ ਦੀ ਆਗਿਆ ਦਿੰਦਾ ਹੈ। ਦੱਖਣੀ ਕੋਰੀਆ ਰਹਿੰਦ-ਖੂੰਹਦ ਨੂੰ ਘਟਾਉਣ ਵਿੱਚ ਵੀ ਸਭ ਤੋਂ ਅੱਗੇ ਹੈ।

ਭਾਵੇਂ ਕਿ ਇਹੋ ਜਿਹੀਆਂ ਨੀਤੀਆਂ ਬਹੁਤ ਸਲਾਹੁਣਯੋਗ ਹਨ ਪਰ ਇਥੇ ਜ਼ਰੂਰੀ ਬਣ ਜਾਂਦਾ ਹੈ ਕਿ ਸਿਰਫ ਭੋਜਨ ਦੀ ਦਿੱਖ ਵਜੋਂ ਉਸ ਨੂੰ ਬਦਸੂਰਤ ਐਲਾਨ ਕੇ ਬਜ਼ਾਰਾਂ ਅਤੇ ਕੰਪਨੀਆਂ ਵੱਲੋਂ ਉਨ੍ਹਾਂ ਦੀ ਬਰਬਾਦੀ ਉਤੇ ਸਖਤੀ ਨਾਲ ਰੋਕ ਲੱਗਣੀ ਚਾਹੀਦੀ ਹੈ। ਭਵਿੱਖ ਵਿੱਚ ਆ ਰਹੀ ਭੋਜਨ ਪੂਰਤੀ ਦੀ ਸਮੱਸਿਆਵਾਂ ਨੂੰ ਨਜਿੱਠਣ ਲਈ ਸਰਕਾਰਾਂ ਨੂੰ ਸੰਜੀਦਗੀ ਨਾਲ ਸੋਚਣਾ ਚਾਹੀਦਾ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬ ‘ਚ ਹੜ੍ਹਾਂ ਵਰਗੇ ਹਾਲਾਤ ਹਮੇਸ਼ਾ ਬਣਦੇ ਰਹੇ ਹਨ। ਸਿਰਫ ਸਾਲ ਬਦਲਦੇ ਰਹੇ ਹਨ ਕਦੇ 1988, 1993, 2019, 2023 ਅਤੇ ਹੁਣ 2025। ਹੁਣ ਪਠਾਨਕੋਟ, ਅੰਮ੍ਰਿਤਸਰ, ਹੁਸ਼ਿਆਰਪੁਰ, ਗੁਰਦਾਸਪੁਰ,ਤਰਨਤਾਰਨ ਅਤੇ ਫਿਰੋਜ਼ਪੁਰ ਆਦਿ
ਨਵੀਆਂ ਬਣੀਆਂ ਅਤੇ ਬਣ ਰਹੀਆਂ ਇਹਨਾਂ ਸੜਕਾਂ ਨਾਲ ਜੁੜਦੇ ਪੁਲ ਭਵਿੱਖ ਚ ਵੱਡੀ ਸਮੱਸਿਆ ਦਾ ਕਾਰਨ ਬਣ ਸਕਦੇ ਹਨ । ਸ਼ਹਿਰਾਂ ਤੋਂ ਬਾਹਰਵਾਰ (ਬਾਈਪਾਸ) ਸੜਕ ਕੱਢਦਿਆਂ, ਰੇਲ ਲੀਹਾਂ, ਜੋੜਨੀਆਂ (ਲਿੰਕ)
ਨਵੀਆਂ ਬਣੀਆਂ ਅਤੇ ਬਣ ਰਹੀਆਂ ਇਹਨਾਂ ਸੜਕਾਂ ਨਾਲ ਜੁੜਦੇ ਪੁਲ ਭਵਿੱਖ ਚ ਵੱਡੀ ਸਮੱਸਿਆ ਦਾ ਕਾਰਨ ਬਣ ਸਕਦੇ ਹਨ । ਸ਼ਹਿਰਾਂ ਤੋਂ ਬਾਹਰਵਾਰ (ਬਾਈਪਾਸ) ਸੜਕ ਕੱਢਦਿਆਂ, ਰੇਲ ਲੀਹਾਂ, ਜੋੜਨੀਆਂ (ਲਿੰਕ)
ਬੰਦੇ ਦੇ ਸੁਭਾਅ ਤੇ ਵਿਹਾਰ ਉਪਰ ਉਸ ਦੇ ਕਿੱਤੇ ਦਾ ਖਾਸ ਅਸਰ ਹੁੰਦਾ ਹੈ। ਕਿੱਤਾ ਬੰਦੇ ਦੀ ਰੋਜੀ-ਰੋਟੀ ਦਾ ਵਸੀਲਾ ਤੇ ਵਿਹਾਰ ਉਸ ਦਾ ਜਿਓਣ ਢੰਗ ਮੰਨਿਆ ਜਾ ਸਕਦਾ ਹੈ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: