Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਭਾਰਤ ਵਿੱਚ ਪ੍ਰੈਸ ਅਜ਼ਾਦ ਨਹੀਂ: ਕੌਮਾਂਤਰੀ ਰਿਪੋਰਟ

ਭਾਰਤ ਵਿੱਚ ਪ੍ਰੈਸ ਅਜ਼ਾਦ ਨਹੀਂ: ਕੌਮਾਂਤਰੀ ਰਿਪੋਰਟ

ਵਾਸ਼ਿੰਗਟਨ: ਪ੍ਰੈਸ ਦੀ ਆਜ਼ਾਦੀ ਦੇ ਮਾਮਲੇ ‘ਚ ਭਾਰਤ ਦੂਸਰੇ ਦੇਸ਼ਾਂ ਦੇ ਮੁਕਾਬਲੇ ਬਹੁਤ ਪੱਛੜ ਗਿਆ ਹੈ । ਪ੍ਰੈਸ ਦੀ ਆਜ਼ਾਦੀ ਸਬੰਧੀ ਤਾਜ਼ਾ ਜਾਰੀ ਕੀਤੀ 180 ਦੇਸ਼ਾਂ ਦੀ ਸਾਲਾਨਾ ਸੂਚੀ ‘ਚ ਭਾਰਤ ਨੂੰ 133ਵਾਂ ਸਥਾਨ ਮਿਲਿਆ ਹੈ । ਜਿਸ ‘ਚ ਕਿਹਾ ਗਿਆ ਹੈ ਕਿ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੱਤਰਕਾਰਾਂ ਨੂੰ ਮਿਲ ਰਹੀਆਂ ਧਮਕੀਆਂ ਵੱਲ ਕੋਈ ਧਿਆਨ ਨਹੀਂ ਦਿੰਦੇ ਅਤੇ ਉਹ ਇਸ ਮਾਮਲੇ ਸਬੰਧੀ ਉਦਾਸੀਨ ਹਨ ।ਭਾਰਤ ਵਿੱਚ ਪ੍ਰੈਸ ਅਜ਼ਾਦ ਨਹੀਂ।

ਭਾਰਤ ਵਿੱਚ ਪ੍ਰੈਸ ਅਜ਼ਾਦ ਨਹੀਂ
ਭਾਰਤ ਵਿੱਚ ਪ੍ਰੈਸ ਅਜ਼ਾਦ ਨਹੀਂ

ਫਿਨਲੈਂਡ ਦੀ ਅਗਵਾਈ ਹੇਠ ‘ਰਿਪੋਰਟਰਸ ਵਿਦਾਊਟ ਬਾਰਡਰਸ’ ਵੱਲੋਂ 2016 ਦੇ ਜਾਰੀ ਕੀਤੇ ‘ਵਿਸ਼ਵ ਪ੍ਰੈਸ ਆਜ਼ਾਦੀ ਸੂਚਕਅੰਕ’ ਵਿਚ ਫਿਨਲੈਂਡ ਲਗਾਤਾਰ ਛੇਵੇਂ ਸਾਲ ਪਹਿਲੇ ਸਥਾਨ ‘ਤੇ ਰਿਹਾ ਹੈ, ਜਦੋਂਕਿ ਨੀਦਰਲੈਂਡ ਅਤੇ ਨਾਰਵੇ ਦੂਸਰੇ ਤੇ ਤੀਸਰੇ ਸਥਾਨ ‘ਤੇ ਹਨ । 2015 ਦੀ ਸੂਚੀ ‘ਚ ਭਾਰਤ 136ਵੇਂ ਸਥਾਨ ‘ਤੇ ਸੀ ।

ਰਿਪੋਰਟ ‘ਚ ਕਿਹਾ ਗਿਆ ਹੈ ਕਿ ਪੱਤਰਕਾਰਾਂ ਅਤੇ ਬਲਾਗਰਾਂ ‘ਤੇ ਵੱਖ-ਵੱਖ ਧਾਰਮਿਕ ਸਮੂਹਾਂ ਵੱਲੋਂ ਹਮਲੇ ਕੀਤੇ ਜਾਂਦੇ ਹਨ । ਰਿਪੋਰਟ ‘ਚ ਇਹ ਵੀ ਕਿਹਾ ਗਿਆ ਹੈ ਕਿ ਕਸ਼ਮੀਰ ਵਰਗੇ ਖੇਤਰਾਂ ‘ਚ ਵੀ ਪੱਤਰਕਾਰਾਂ ਲਈ ਕਵਰੇਜ ਕਰਨਾ ਬਹੁਤ ਔਖਾ ਹੁੰਦਾ ਹੈ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਜੰਮੂ ਕਸ਼ਮੀਰ ਪੁਲਿਸ ਨੇ ਪੈਲੇਟ ਗੰਨ ਪੀੜਤਾਂ 'ਤੇ ਦਸਤਾਵੇਜ਼ੀ ਬਣਾਉਣ ਦੇ 'ਦੋਸ਼' 'ਚ ਇਕ ਫਰਾਂਸੀਸੀ ਪੱਤਰਕਾਰ ਨੂੰ ਹਿਰਾਸਤ 'ਚ ਲਿਆ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ, ਕੋਮਿਟੀ ਪਾਲ ਐਡਵਰਡ
ਸ਼ਾਹਕੋਟ (8 ਅਕਤੂਬਰ, 2011 - ਸਚਦੇਵਾ): ਸਿਟੀ ਪ੍ਰੈਸ ਕਲੱਬ ਸ਼ਾਹਕੋਟ ਦੀ ਇੱਕ ਮੀਟਿੰਗ ਕਲੱਬ ਦੇ ਪ੍ਰਧਾਨ ਸੋਨੂੰ ਮਿੱਤਲ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਦੌਰਾਨ ਵੱਖ-ਵੱਖ ਅਖਬਾਰਾਂ ਦੇ ਪੱਤਰਕਾਰ ਨੇ
ਸ਼ਾਹਕੋਟ (8 ਅਕਤੂਬਰ, 2011 - ਸਚਦੇਵਾ): ਸਿਟੀ ਪ੍ਰੈਸ ਕਲੱਬ ਸ਼ਾਹਕੋਟ ਦੀ ਇੱਕ ਮੀਟਿੰਗ ਕਲੱਬ ਦੇ ਪ੍ਰਧਾਨ ਸੋਨੂੰ ਮਿੱਤਲ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਦੌਰਾਨ ਵੱਖ-ਵੱਖ ਅਖਬਾਰਾਂ ਦੇ ਪੱਤਰਕਾਰ ਨੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: