Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਭਾਰਤ ਦਾ ਭੁੱਖਮਰੀ ਵਿੱਚ ਪਹਿਲਾ ਨੰਬਰ

ਭਾਰਤ ਦਾ ਭੁੱਖਮਰੀ ਵਿੱਚ ਪਹਿਲਾ ਨੰਬਰ

ਰੋਮ, ਨਵੀਂ ਦਿੱਲੀ (28 ਮਈ, 2015): ਸੰਯੁਕਤ ਰਾਸ਼ਟਰ ਦੀ ਸਾਲਾਨਾ ਰਿਪੋਰਟ ਅਨੁਸਾਰ ਭਾਰਤ ਭੁੱਖਮਰੀ ਦਾ ਸ਼ਿਕਾਰ ਲੋਕਾਂ ਦਾ ਦੁਨੀਆ ‘ਚ ਸਭ ਤੋਂ ਵੱਡਾ ਘਰ ਹੈ। ਰਿਪੋਰਟ ਅਨੁਸਾਰ ਭਾਰਤ ‘ਚ 19.46 ਕਰੋੜ ਲੋਕ ਭੁੱਖੇ ਸੌਾਦੇ ਹਨ। ਇਹ ਗਿਣਤੀ ਚੀਨ ‘ਚ ਭੁੱਖਮਰੀ ਦਾ ਸ਼ਿਕਾਰ ਲੋਕਾਂ ਤੋਂ ਜ਼ਿਆਦਾ ਹੈ। ਇਸ ਮਾਮਲੇ ‘ਚ ਚੀਨ ਦੂਜੇ ਨੰਬਰ ‘ਤੇ ਹੈ।

ਭਾਰਤ ਦਾ ਭੁੱਖਮਰੀ ਵਿੱਚ ਪਹਿਲਾ ਨੰਬਰ
ਭਾਰਤ ਦਾ ਭੁੱਖਮਰੀ ਵਿੱਚ ਪਹਿਲਾ ਨੰਬਰ

ਪੰਜਾਬੀ ਅਖਬਾਰ ਅਜ਼ੀਤ ਵਿੱਚ ਛਪੀ ਰਿਪੋਰਟ ਅਨੁਸਾਰ ਸੰਯੁਕਤ ਰਾਸ਼ਟਰ ਦੀ ਖੁਰਾਕ ਤੇ ਖੇਤੀ ਸੰਗਠਨ (ਐਫ ਏ ਓ) ਨੇ ‘ਵਿਸ਼ਵ ਖੁਰਾਕ ਅਸੁਰੱਖਿਅਤ ਸਥਿਤੀ 2015’ ਸਿਰਲੇਖ ਵਾਲੀ ਰਿਪੋਰਟ ‘ਚ ਕਿਹਾ ਕਿ ਵਿਸ਼ਵ ਭਰ ‘ਚ ਭੁੱਖ ਤੋਂ ਪੀੜਤਾਂ ਦੀ ਗਿਣਤੀ 79.5 ਕਰੋੜ ਤੱਕ ਘੱਟ ਗਈ ਹੈ ਜੋ 1990 ਤੋਂ 1992 ਦੌਰਾਨ 100 ਕਰੋੜ ਦੇ ਕਰੀਬ ਸੀ।

ਇਸ ਸੂਚੀ ‘ਚ ਸਭ ਤੋਂ ਜ਼ਿਆਦਾ ਪ੍ਰਗਤੀ ਚੀਨ ਨੇ ਕੀਤੀ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਭਾਰਤ ‘ਚ ਵੀ 1990 ਦੇ ਮੁਕਾਬਲੇ 2015 ‘ਚ ਭੁੱਖਮਰੀ ਦਾ ਸ਼ਿਕਾਰ ਲੋਕਾਂ ਦੀ ਗਿਣਤੀ ‘ਚ ਕਮੀ ਦੇਖੀ ਗਈ ਹੈ।

ਭਾਰਤ ‘ਚ 1990-92 ‘ਚ ਭੁੱਖਮਰੀ ਦੇ ਸ਼ਿਕਾਰ ਲੋਕਾਂ ਦੀ ਗਿਣਤੀ 21 ਕਰੋੜ ਤੋਂ ਜ਼ਿਆਦਾ ਸੀ ਜਿਹੜੀ 2014-15 ‘ਚ ਘੱਟ ਕੇ 19.46 ਕਰੋੜ ‘ਤੇ ਆ ਗਈ। ਭਾਰਤ ਨੇ ਭੁੱਖਮਰੀ ਦੇ ਸ਼ਿਕਾਰ ਲੋਕਾਂ ਦਾ ਅਨੁਪਾਤ ਘੱਟ ਕਰਨ ਲਈ ਕਈ ਵੱਡੇ ਕਦਮ ਚੁੱਕੇ।

ਰਿਪੋਰਟ ‘ਚ ਕਿਹਾ ਗਿਆ ਹੈ ਕਿ ਆਸ ਪ੍ਰਗਟਾਈ ਜਾ ਰਹੀ ਹੈ ਕਿ ਭਾਰਤ ਦੇ ਵੱਡੀ ਗਿਣਤੀ ਸਮਾਜਿਕ ਪ੍ਰੋਗਰਾਮਾਂ ਜ਼ਰੀਏ ਭੁੱਖਮਰੀ ਤੇ ਗਰੀਬੀ ਨਾਲ ਲੜਾਈ ਨਿਰੰਤਰ ਜਾਰੀ ਰਹੇਗੀ। ਚੀਨ ‘ਚ 1990-92 ‘ਚ ਭੁੱਖਮਰੀ ਦਾ ਸ਼ਿਕਾਰ ਲੋਕਾਂ ਦੀ ਗਿਣਤੀ 28. 9 ਕਰੋੜ ਸੀ ਜੋ 2014-15 ‘ਚ ਘੱਟ ਕੇ 13.38 ਕਰੋੜ ‘ਤੇ ਆ ਗਈੇ।

ਰਿਪੋਰਟ ਅਨੁਸਾਰ 129 ਦੇਸ਼ਾਂ ‘ਚੋਂ 72 ਨੇ ਕੁਪੋਸ਼ਣ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਨੂੰ ਘੱਟ ਕਰਨ ਦੇ ਟੀਚੇ ਨੂੰ 2015 ਤੱਕ ਪੂਰਾ ਕੀਤਾ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਅਮਰੀਕਾ ਦੇ ਰੱਖਿਆ ਮਹਿਕਮੇ (ਪੈਂਟਾਗਨ) ਦੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਚੀਨ ਨੇ ਭਾਰਤ ਨਾਲ ਸਰਹੱਦੀ ਤਣਾਅ ਦਰਮਿਆਨ 2022 'ਚ "ਅਸਲ ਕਬਜਾ ਰੇਖਾ" (ਲਾਈਨ ਆਫ ਅਕਚੂਅਲ ਕੰਟਰੋਲ) ਨਾਲ
ਅਮਰੀਕਾ ਦੇ ਰੱਖਿਆ ਮਹਿਕਮੇ (ਪੈਂਟਾਗਨ) ਦੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਚੀਨ ਨੇ ਭਾਰਤ ਨਾਲ ਸਰਹੱਦੀ ਤਣਾਅ ਦਰਮਿਆਨ 2022 'ਚ "ਅਸਲ ਕਬਜਾ ਰੇਖਾ" (ਲਾਈਨ ਆਫ ਅਕਚੂਅਲ ਕੰਟਰੋਲ) ਨਾਲ
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਹੈ ਕਿ ਰਾਸ਼ਟਰੀ ਸੁਰੱਖਿਆ ਦੇ ਪੱਖ ਤੋਂ ਚੀਨ ਇਸ ਵੇਲੇ ਭਾਰੀ ਅਸਥਿਰਤਾ ਦਾ ਸਾਹਮਣਾ ਕਰ ਰਿਹਾ ਹੈ। ਉਸ ਨੇ ਚੀਨ ਦੀ ਫੌਜ ਨੂੰ
ਇੰਡੀਆ ਅਗਲੇ ਦਿਨਾਂ ਵਿਚ ਉਡੀਸਾ ਦੇ ਤਟ ਤੋਂ ਹਿੰਦ ਮਹਾਂਸਾਗਰ ਵਿਚ ਇਕ ਮਿਜ਼ਾਈਲ ਦੀ ਪਰਖ ਕਰਨ ਜਾ ਰਿਹਾ ਹੈ। ਇੰਡੀਆ ਨੇ ਇਕ ‘ਉਡਾਣ-ਰਹਿਤ’ ਖੇਤਰ (ਨੋ ਫਲਾਈ ਜ਼ੋਨ) ਦੀ ਸੂਚਨਾ ਜਾਰੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: