Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਬਾਦਲ ਪਿੰਡ ਘਿਰਾਓ ਕਰਨ ਜਾ ਰਹੇ ਸਿੱਖਿਆ ਕਰਮੀਆਂ ਨੂੰ ਨਾਕਾ ਲਾ ਕੇ ਰੋਕਿਆ

ਬਾਦਲ ਪਿੰਡ ਘਿਰਾਓ ਕਰਨ ਜਾ ਰਹੇ ਸਿੱਖਿਆ ਕਰਮੀਆਂ ਨੂੰ ਨਾਕਾ ਲਾ ਕੇ ਰੋਕਿਆ

Mansa Sikhya Karmiਮਾਨਸਾ/ਜੋਗਾ (12 ਮਾਰਚ, 2011 – ਕੁਲਵਿੰਦਰ): ਸਿੱਖਿਆ ਕਰਮੀ ਅਧਿਆਪਕ ਯੂਨੀਅਨ ਪੰਜਾਬ ਦੇ ਸੱਦੇ ‘ਤੇ ਬਾਦਲ ਪਿੰਡ ਦਾ ਘਿਰਾਓ ਕਰਨ ਲਈ ਜਾ ਰਹੇ ਅਧਿਆਪਕਾਂ ਨੂੰ ਭਾਰੀ ਸੁਰੱਖਿਆ ਫੌਰਸ ਨੇ ਜ਼ਿਲ੍ਹੇ ਦੇ ਪਿੰਡ ਭਾਈਦੇਸਾ ਕੋਲ ਨਾਕਾ ਲਗਾਕੇ ਰੋਕ ਲਿਆ। ਜਿਸ ਦੇ ਵਿਰੋਧ ‘ਚ ਸਿੱਖਿਆ ਕਰਮੀ ਅਧਿਆਪਕਾਂ ਵਲੋਂ ਮਾਨਸਾ-ਬਠਿੰਡਾ ਰੋਡ ਉੱਪਰ ਹੀ ਧਰਨਾ ਲਗਾਕੇ ਰੋਡ ਨੂੰ ਜਾਮ ਕਰ ਦਿੱਤਾ। ਇਸ ਮੌਕੇ ਬੋਲਦਿਆਂ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਡੇਲੂਆਣਾ ਨੇ ਕਿਹਾ ਕਿ ਸਿੱਖਿਆ ਕਰਮੀ ਅਧਿਆਪਕ ਯੂਨੀਅਨ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਮੰਨਵਾਉਣ ਲਈ ਸੰਘਰਸ਼ ਕਰ ਰਹੇ ਹਨ। ਪਰ ਸਮੇਂ ਦੀ ਸਰਕਾਰ ਸ਼ਾਂਤਮਈ ਰੋਸ ਪ੍ਰਗਟ ਕਰਨ ‘ਤੇ ਵੀ ਉਨਾਂ ਉੱਪਰ ਲਾਠੀਆਂ ਵਰਾਉਂਦੀਆਂ ਹੈ ਤੇ ਮਹਿਲਾ ਅਧਿਆਪਕਾਂ ਨੂੰ ਗੁੱਤਾਂ ਤੋਂ ਫੜ੍ਹਕੇ ਘੜੀਸਿਆਂ ਜਾਂਦਾ ਹੈ ਜੋ ਕਿ ਸ਼ਰ੍ਹੇਆਮ ਮਨੁੱਖੀ ਅਧਿਕਾਰਾਂ ਦੀ ਘੌਰ ਉਲੰਘਣਾ ਹੈ। ਆਗੂ ਨੇ ਕਿਹਾ ਕਿ ਯੂਨੀਅਨ ਪਿਛਲੇ ਸਮੇਂ ਤੋਂ ਮੰਗ ਕਰਦੀ ਆ ਰਹੀ ਹੈ ਕਿ ਮੱਧ ਪ੍ਰਦੇਸ਼ ਸਰਕਾਰ ਦੀ ਤਰਜ਼ ‘ਤੇ ਸਿੱਖਿਆ ਕਰਮੀਆਂ ਨੂੰ ਰੈਗੂਲਰ ਕਰਨ ਦਾ ਤੁਰੰਤ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ,ਉਨਾਂ ਦੀ ਤਨਖ਼ਾਹਾਂ ਵਿਚ ਵਾਧਾ ਕੀਤਾ ਜਾਵੇ।

ਆਗੂ ਨੇ ਇਹ ਵੀ ਦੱਸਿਆ ਕਿ ਬਾਦਲ ਪਿੰਡ ਦੇ ਘਿਰਾਓ ਦੇ ਪ੍ਰੋਗਰਾਮ ਕਾਰਨ ਬੁਖਲਾਹਟ ‘ਚ ਆਏ ਪ੍ਰਸ਼ਾਸ਼ਨ ਥਾਂ-ਥਾਂ ਨਾਕਿਆਂ ਉੱਪਰ ਸਿੱਖਿਆ ਕਰਮੀਆਂ ਨੂੰ ਰੋਕੀ ਰੱਖਿਆ। ਇਸ ਮੌਕੇ ਬੋਲਦਿਆ ਭੁਪਿੰਦਰ ਸਿੰਘ ਪਟਿਆਲਾ,ਸ਼ਮਸ਼ੇਰ ਸਿੰਘ ਮੋਹਾਲੀ,ਸੁਖਬੀਰ ਸਿੰਘ ਫਤਿਹਗੜ੍ਹ ਸਾਹਿਬ,ਹਰਪ੍ਰੀਤ ਸਿੰਘ ਲੀਲੋਵਾਲ,ਗੁਰਪ੍ਰੀਤ ਸਿੰਘ ਮਾਨਸਾ,ਗੁਰਮੀਤ ਸਿੰਘ ਮਾਨਸਾ ਨੇ ਕਿਹਾ ਕਿ ਸਰਕਾਰ ਸਿੱਖਿਆ ਕਰਮੀਆਂ ਦੇ ਸੰਘਰਸ਼ ਨੂੰ ਦਬਾ ਨਹੀਂ ਸਕਦੀ। ਯੂਨੀਅਨ ਆਉਣ ਵਾਲੇ ਸਮੇਂ ‘ਚ ਆਪਣੀਆਂ ਮੰਗਾਂ ਮੰਨਵਾਉਣ ਲਈ ਤਿੱਖਾ ਸੰਘਰਸ਼ ਉਲੀਕੇਗੀ। ਇਸ ਮੌਕੇ ਫ਼ੀਲਡ ਵਰਕਰਜ਼ ਯੂਨੀਅਨ ਅਤੇ ਮਜ਼ਦੂਰ ਮੁਕਤੀ ਮੋਰਚਾ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ। ਲਗਭਗ 2 ਘੰਟੇ ਦੇ ਜਾਮ ਤੋਂ ਬਾਅਦ ਜਦੋਂ ਸਿੱਖਿਆ ਕਰਮੀ ਵਾਪਿਸ ਮਾਨਸਾ ਕੈਂਚੀਆਂ ਵੱਲ ਪਹੁੰਚੇ ਤਾਂ ਉੱਥੇ ਪੁਲਿਸ ਫੌਰਸ ਨੇ ਉਨਾਂ ਨੂੰ ਹਿਰਾਸਤ ਵਿਚ ਲੈ ਲਿਆ। ਦੇਰ ਸ਼ਾਮ ਤੱਕ ਸਾਰੇ ਸਿੱਖਿਆ ਕਰਮੀਆਂ ਨੂੰ ਛੱਡ ਦਿੱਤਾ ਗਿਆ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਕਿਸਾਨ-ਮਜ਼ਦੂਰ ਖ਼ੁਦਕੁਸ਼ੀਆਂ ਬਾਰੇ ਅੰਕੜੇ ਇਕੱਠੇ ਕਰਨ ਲਈ ਬਣਾਈ ਪੰਜਾਬ ਵਿਧਾਨ ਸਭਾ ਕਮੇਟੀ ਨੇ ਅੱਜ ਜ਼ਿਲ੍ਹਾ ਬਰਨਾਲਾ ਦੇ ਤਿੰਨ ਵਿਧਾਨ ਸਭਾ ਹਲਕਿਆਂ ਦਾ ਦੌਰਾ ਕਰਨ ਦੌਰਾਨ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਨਾਲ ਗੱਲਬਾਤ
ਸੋਨੇ ਦੇ ਇੱਕ ਵਾਪਾਰੀ ਤੋਂ ਇੱਕ ਕਿਲੋ ਸੌਨਾ ਖੋਹਣ ਦੇ ਮਾਮਲੇ ਵਿੱਚ ਮਾਨਸਾ ਪੁਲਿਸ ਨੇ ੳਾਪਣੇ ਹੀ ਇੱਕ ਥਾਣੇਦਾਰ ਨੂੰ ਗ੍ਰਿਫਤਾਰ ਕਰਕੇ ਪਰਚਾ ਦਰਜ਼ ਕੀਤਾ ਹੈ।
ਕੋਟਧਰਮੂੰ, ਮਾਨਸਾ (20 ਫਰਵਰੀ, 2012 - ਸਿੱਖ ਸਿਆਸਤ) ਸੌਦਾ ਸਾਧ ਤੇ ਨੀਲੋਖੇੜੀ (ਕਰਨਾਲ) ਵਿਖੇ ਹਮਲਾ ਕਰਨ ਦੇ ਕੇਸ ਵਿਚ ਕਰਨਾਲ ਜੇਲ ਵਿਚ ਨਜ਼ਰਬੰਦ ਭਾਈ ਸਵਰਣ ਸਿੰਘ ਕੋਟਧਰਮੂੰ ਦੇ ਪਿਤਾ ਬਾਪੂ
ਮਾਨਸਾ/ਜੋਗਾ (12 ਮਾਰਚ, 2011 - ਕੁਲਵਿੰਦਰ): ਸਿੱਖਿਆ ਕਰਮੀ ਅਧਿਆਪਕ ਯੂਨੀਅਨ ਪੰਜਾਬ ਦੇ ਸੱਦੇ ‘ਤੇ ਬਾਦਲ ਪਿੰਡ ਦਾ ਘਿਰਾਓ ਕਰਨ ਲਈ ਜਾ ਰਹੇ ਅਧਿਆਪਕਾਂ ਨੂੰ ਭਾਰੀ ਸੁਰੱਖਿਆ ਫੌਰਸ ਨੇ ਜ਼ਿਲ੍ਹੇ ਦੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: