Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਬਾਦਲ ਪਰਿਵਾਰ ਦੇ ਜਿਹੜਾ ਜਿੰਨਾਂ ਜਿਆਦਾ ਕਰੀਬੀ, ਉੱਨੀ ਹੀ ਮਚਾ ਰਿਹਾ ਹੈ ਲੁੱਟ-ਆਪ

ਬਾਦਲ ਪਰਿਵਾਰ ਦੇ ਜਿਹੜਾ ਜਿੰਨਾਂ ਜਿਆਦਾ ਕਰੀਬੀ, ਉੱਨੀ ਹੀ ਮਚਾ ਰਿਹਾ ਹੈ ਲੁੱਟ-ਆਪ

ਚੰਡੀਗੜ: ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਪੰਜਾਬ ਵਿਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਲੁੱਟਤੰਤਰ ਦੀ ਸਰਕਾਰ ਬਣਕੇ ਰਹਿ ਗਈ ਹੈ। ਜਿਹੜੇ ਲੋਕ ਬਾਦਲ ਪਰਿਵਾਰ ਦਾ ਜਿੰਨਾ ਜਿਆਦਾ ਕਰੀਬੀ ਹਨ, ਲੁੱਟ ਦੀ ਵਹਿੰਦੀ ਗੰਗਾ ਵਿਚ ਉੱਨੇ ਹੀ ਜਿਆਦਾ ਹੱਥ ਧੋ ਰਹੇ ਹਨ। ਡੇਰਾਬਸੀ ਤੋਂ ਅਕਾਲੀ ਐਮ.ਐਲ.ਏ ਅਤੇ ਮੁੱਖ ਸੰਸਦੀ ਸਕੱਤਰ (ਸੀਪੀਐਸ) ਐਨ.ਕੇ. ਸ਼ਰਮਾ ਇਸਦੀ ਤਾਜਾ ਮਿਸਾਲ ਹੈ। ਜਿਸਨੇ ਬਿਜਲੀ ਦੇ ਬਿੱਲ ਨਹੀਂ ਭਰੇ ਅਤੇ ਉਸਦੀ ਕੰਪਨੀ ਲਗਭਗ 1 ਕਰੋੜ ਰੁਪਏ ਦੀ ਡਿਵਾਲਟਰ ਹੋ ਚੁੱਕੀ ਹੈ, ਫਿਰ ਵੀ ਸਰਕਾਰ ਉਸ ਉਪਰ ਮਿਹਰਬਾਨ ਹੈ।

ਆਮ ਆਦਮੀ ਪਾਰਟੀ ਦਾ ਬੁਲਾਰਾ ਸੁਖਪਾਲ ਸਿੰਘ ਖਹਿਰਾ (ਫਾਈਲ ਫੋਟੋ)
ਆਮ ਆਦਮੀ ਪਾਰਟੀ ਦਾ ਬੁਲਾਰਾ ਸੁਖਪਾਲ ਸਿੰਘ ਖਹਿਰਾ (ਫਾਈਲ ਫੋਟੋ)

ਸ਼ੁਕਰਵਾਰ ਨੂੰ ‘ਆਪ’ ਵਲੋਂ ਜਾਰੀ ਪ੍ਰੈਸ ਬਿਆਨ ਵਿਚ ਪਾਰਟੀ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਹੈ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਲਈ ਹਰ ਜਾਇਜ-ਨਜਾਇਜ ਕੰਮ ਕਰਨ ਵਾਲਾ ਐਨ.ਕੇ ਸ਼ਰਮਾ ਸਰਕਾਰੀ ਪੈਸੇ ਦਾ ਫਿਤਰਤੀ ਲੁਟੇਰਾ ਹੈ। ਜਿਸਨੇ ਹੁਣ ਬਿਜਲੀ ਦੇ ਬਿੱਲ ਨਾ ਭਰਕੇ ਸਰਕਾਰੀ ਖਜਾਨੇ ਨੂੰ ਲਗਭਗ ਨੂੰ ਕਰੋੜ ਰੁਪਏ ਦਾ ਚੂੰਨਾ ਲਗਾਇਆ ਹੈ। ਫਿਰ ਵੀ ਬਾਦਲ ਸਰਕਾਰ ਇਸ ਮਾਮਲੇ ਨੂੰ ਨਜਰਅੰਦਾਜ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਖਹਿਰਾ ਨੇ ਕਿਹਾ ਕਿ ਬਾਦਲ ਦੇ ਰਾਜ ਵਿਚ ਸ਼ਰਮਾ ਦੀ ਤਾਕਤ ਦੀ ਇਸ ਕਦਰ ਤੂਤੀ ਬੋਲਦੀ ਹੈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮੀਟੇਡ (ਪੀਐਸਪੀਸੀਐਲ) ਨੇ ਡਿਫਾਲਟਰ ਹੋਣ ਦੇ ਬਾਵਜੂਦ ਐਨ.ਕੇ. ਸ਼ਰਮਾ ਦੀਆਂ ਕੰਪਨੀਆਂ ਬਾਰੇ ਸੂਚਨਾ ਦੇ ਅਧਿਕਾਰ ਰਾਹੀਂ ਸੂਚਨਾ ਤੱਕ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ।

‘ਆਪ’ ਆਗੂ ਨੇ ਕਿਹਾ ਕਿ ਬਾਦਲ ਸਰਕਾਰ ਦੇ ਕਾਰਜਕਾਲ ਦੌਰਾਨ ਰਿਅਲ ਅਸਟੇਟ ਦੇ ਕਾਰੋਬਾਰ ਵਿਚ ਮੋਟੀਆਂ ਧਾਂਦਲੀਆਂ ਕਰਨ ਵਾਲੇ ਐਨ.ਕੇ. ਸ਼ਰਮਾ ਦੀ ਕੰਪਨੀ ਉੱਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਦੋ ਮਾਮਲੇ ਦਰਜ ਕੀਤਾ ਜਾ ਚੁੱਕੇ ਹਨ। ਇਸ ਤੋਂ ਇਲਾਵਾ ਐਨ.ਕੇ ਸ਼ਰਮਾ ਨੂੰ ਦਿੱਲੀ ਦੀਆਂ ਚੋਣਾਂ ਵਿਚ ਰੰਗੇ ਹੱਥੀ ਪੈਸੇ ਵੰਡਦੇ ਫੜਿਆ ਜਾ ਚੁੱਕਾ ਹੈ। ਸੁਖਪਾਲ ਖਹਿਰਾ ਨੇ ਕਿਹਾ ਕਿ 2017 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਪਿੱਛੋਂ ਐਨ.ਕੇ ਸ਼ਰਮਾ ਨਾਲ ਜੁੜੇ ਲੈਣ ਦੇਣ ਦੇ ਸਾਰੇ ਵਿਵਾਦ ਅਤੇ ਸ਼ੱਕੀ ਮਾਮਲੇ ਖੋਲੇ ਜਾਣਗੇ ਅਤੇ ਉਨ੍ਹਾਂ ਦੀ ਬਾਰੀਕੀ ਨਾਲ ਜਾਂਚ ਕਰਵਾਈ ਜਾਏਗੀ। ਖਹਿਰਾ ਨੇ ਕਿਹਾ ਕਿ ਸ਼ਰਮਾ ਝੂਠ ਬੋਲ ਰਹੇ ਹਨ ਕਿ ਉਸਦਾ ਭਾਈ ਹੀ ਸਾਰਾ ਕਾਰੋਬਾਰ ਦੇਖਦਾ ਹੈ। ਖਹਿਰਾ ਨੇ ਕਿਹਾ ਕਿ ਦਰਅਸਲ ਸ਼ਰਮਾ ਸੁਖਬੀਰ ਬਾਦਲ ਦਾ ‘ਖਾਸ ਬੰਦਾ ਹੈ’ ਜਿਸਨੂੰ ਅਕਾਲੀ ਕਹਿਣਾ ਵੀ ਠੀਕ ਨਹੀਂ ਹੋਵੇਗਾ। ਖਹਿਰਾ ਨੇ ਇਹ ਵੀ ਕਿਹਾ ਕਿ ਸ਼ਰਮਾ ਉਹ ਸ਼ਖਸ਼ ਹੈ ਜਿਸਨੇ ਆਪਣੇ ਰਾਜਨੀਤਿਕ ਗੁਰੂ ਅਤੇ ਘਾਗ ਅਕਾਲੀ ਲੀਡਰ ਕੈਪਟਨ ਕੰਵਲਜੀਤ ਸਿੰਘ ਦੀ ਪੀਠ ਵਿਚ ਛੁਰਾ ਮਾਰਿਆ ਸੀ।

ਸਰਕਾਰੀ ਪੈਸੇ ਦਾ ਆਦਤਨ ਲੁਟੇਰਾ ਹੈ ਐਨ.ਕੇ ਸ਼ਰਮਾ, ‘ਆਪ’ ਦੀ ਸਰਕਾਰ ਬਣਨ ‘ਤੇ ਲਵਾਂਗੇ ਹਿਸਾਬ- ਸੁਖਪਾਲ ਸਿੰਘ ਖਹਿਰਾ

ਖਹਿਰਾ ਨੇ ਅੱਗੇ ਕਿਹਾ ਕਿ ਮਲੋਟ ਦੇ ਜਿਸ ਅਕਾਲੀ ਕੌਂਸਲਰ ਸ਼ਾਮ ਲਾਲ ਗੁਪਤਾ (ਡੱਡੀ) ਵਲੋਂ ਸ਼ਰੇਆਮ ਬੋਲੀ ਲਗਾ ਕੇ ਸਰਕਾਰੀ ਨੌਕਰੀਆਂ ਵੇਚੀਆਂ ਗਈਆਂ, ਉਸ ਉਪਰ ਵੀ ਬਾਦਲ ਸਰਕਾਰ ਦੀ ਸਿੱਧੀ ਕ੍ਰਿਪਾ ਰਹੀ ਹੈ। ਇਸੇ ਤਰ੍ਹਾਂ ਫਰੀਦਕੋਟ ਦੇ ਸ਼ਰਾਬ ਦੇ ਵਪਾਰੀ ਅਤੇ ਅਕਾਲੀ ਐਮ.ਐਲ.ਏ ਦੀਪ ਮਲਹੋਤਰਾ ਦੇ ਪੁੱਤਰ ਉਪਰ ਨਜਾਇਜ ਸ਼ਰਾਬ ਰੱਖਣ ਦੇ ਦੋਸ਼ ਸਾਬਿਤ ਹੋਏ ਹਨ ਅਤੇ ਉਸਨੂੰ 1 ਲੱਖ ਰੁਪਏ ਦਾ ਜੁਰਮਾਨਾ ਲੱਗਿਆ ਹੈ। ਖਹਿਰਾ ਨੇ ਕਿਹਾ ਕਿ ਸਭ ਨੂੰ ਪਤਾ ਹੈ ਕਿ ਦੀਪ ਮਲਹੋਤਰਾ ਦੇ ਸਿਰ ਉੱਤੇ ਸਿੱਧਾ ਸੁਖਬੀਰ ਬਾਦਲ ਦਾ ਹੱਥ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬ ਵਿੱਚ 1 ਜੂਨ ਨੂੰ ਇੰਡੀਅਨ ਪਾਰਲੀਮੈਂਟ (ਲੋਕ ਸਭਾ) ਦੇ ਮੈਂਬਰਾਂ ਦੀ ਚੋਣ ਵਾਸਤੇ ਵੋਟਾਂ ਪੈਣ ਜਾ ਰਹੀਆਂ ਹਨ। ਇਸ ਦੌਰਾਨ ਸਿੱਖਾਂ ਅਤੇ ਪੰਜਾਬ ਦੀ ‘ਸਿੱਖ ਵੋਟ ਰਾਜਨੀਤੀ’ ਵਿੱਚ ਰੁਚੀ
ਪੰਜਾਬ ਵਿੱਚ 1 ਜੂਨ ਨੂੰ ਇੰਡੀਅਨ ਪਾਰਲੀਮੈਂਟ (ਲੋਕ ਸਭਾ) ਦੇ ਮੈਂਬਰਾਂ ਦੀ ਚੋਣ ਵਾਸਤੇ ਵੋਟਾਂ ਪੈਣ ਜਾ ਰਹੀਆਂ ਹਨ। ਇਸ ਦੌਰਾਨ ਸਿੱਖਾਂ ਅਤੇ ਪੰਜਾਬ ਦੀ ‘ਸਿੱਖ ਵੋਟ ਰਾਜਨੀਤੀ’ ਵਿੱਚ ਰੁਚੀ
ਲੋਕ ਸਭਾ ਚੋਣਾਂ 2024 ਵਿਚ ਜਿੱਥੇ ਇੰਡੀਆ ਪੱਧਰ ਉੱਤੇ ਕਾਂਗਰਸ ਤੇ ਹੋਰਨਾ ਪਾਰਟੀਆਂ ਨੇ ‘ਇੰਡੀਆ’ ਨਾਮੀ ਗਠਜੋੜ ਬਣਾਇਆ ਹੈ ਜਿਸ ਵਿਚ ਆਮ ਆਦਮੀ ਪਾਰਟੀ ਵੀ ਸ਼ਾਮਿਲ ਹੈ ਓਥੇ ਇਸ ਗਠਜੋੜ
ਲੋਕ ਸਭਾ ਚੋਣਾਂ 2024 ਵਿਚ ਜਿੱਥੇ ਇੰਡੀਆ ਪੱਧਰ ਉੱਤੇ ਕਾਂਗਰਸ ਤੇ ਹੋਰਨਾ ਪਾਰਟੀਆਂ ਨੇ ‘ਇੰਡੀਆ’ ਨਾਮੀ ਗਠਜੋੜ ਬਣਾਇਆ ਹੈ ਜਿਸ ਵਿਚ ਆਮ ਆਦਮੀ ਪਾਰਟੀ ਵੀ ਸ਼ਾਮਿਲ ਹੈ ਓਥੇ ਇਸ ਗਠਜੋੜ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: