ਬਠਿੰਡਾ( 10 ਨਵੰਬਰ 2014): ਪਿੱਛਲੇ ਦਿਨੀ ਬਠਿੰਡਾ ਪੁਲਿਸ ਵੱਲੋਂ ਗ੍ਰਿਫਤਾਰ ਖਾਲਿਸਤਾਨ ਟਾਈਗਰ ਫੋਰਸ ਦੇ ਕਥਿਤ ਖਾੜਕੂ ਰਮਨਦੀਪ ਸਿੰਘ ਨੂੰ ਅੱਜ ਸੀ.ਜੀ.ਐਮ. ਕੋਰਟ ‘ਚ ਪੇਸ਼ ਕੀਤਾ ਗਿਆ, ਜਿਸ ਨੂੰ ਕੋਰਟ ਨੇ 13 ਨਵੰਬਰ ਤੱਕ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਹੈ।
ਪੁਲਸ ਅਨੁਸਾਰ ਰਮਨਦੀਪ ਸਿੰਘ ਕੋਲੋਂ 32 ਬੋਰ ਰਿਵਾਲਵਰ ਅਤੇ ਬੰਬ ਬਣਾਉਣ ਦਾ ਸਾਮਾਨ ਬਰਾਮਦ ਹੋਇਆ ਸੀ ਅਤੇ ਪੁਲਿਸ ਉਸ ਤੋਂ ਹੋਰ ਖੁਲਾਸੇ ਕਰਨਾ ਚਾਹੁੰਦੀ ਹੈ।
ਪੁਲਸ ਅਨੁਸਾਰ ਰਮਨਦੀਪ ਸਿੰਘ ਉਰਫ ਸੰਨੀ ਦੇ ਸਬੰਧ ਖਾਲੀਸਤਾਨ ਟਾਈਗਰ ਫੋਰਸ ਦੇ ਮੁੱਖੀ ਜਗਤਾਰ ਸਿੰਘ ਉਰਫ ਤਾਰਾ ਨਾਲ ਸਨ। ਉਧਰ ਰਮਨਦੀਪ ਨੇ ਕਿਹਾ ਕਿ ਮੈਂ ਵਿਦੇਸ਼ ਤਾਂ ਜ਼ਰੂਰ ਗਿਆ ਸੀ ਪਰ ਮੈਂ ਆਪਣੀ ਸਾਰੀ ਗੱਲ ਕੋਰਟ ‘ਚ ਜੱਜ ਸਾਬ੍ਹ ਨੂੰ ਹੀ ਦੱਸਾਂਗਾ।
ਸੀ.ਆਈ.ਏ. ਸਟਾਫ ਦੇ ਐਸ.ਐਚ.ਓ. ਦਾ ਕਹਿਣਾ ਹੈ ਕਿ ਅਸੀਂ ਅੱਜ ਰਮਨਦੀਪ ਨੂੰ ਬਠਿੰਡਾ ਦੀ ਕੋਰਟ ‘ਚ ਪੇਸ਼ ਕੀਤਾ ਜਿਥੇ ਇਸ ਦਾ ਰਿਮਾਂਡ ਲਿਆ ਗਿਆ ਹੈ। ਅਸੀਂ ਜਾਂਚ ਕਰ ਰਹੇ ਹਾਂ ਅਤੇ ਆਉਣ ਵਾਲੇ ਦਿਨਾਂ ‘ਚ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ।