Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਫਿਲਮ ‘ਉੜਤਾ ਪੰਜਾਬ’ ਉੱਤੇ ਕੈਂਚੀ ਚੱਲਣ ਦੇ ਆਸਾਰ; ਮਾਮਲਾ ਭਖਿਆ

ਫਿਲਮ ‘ਉੜਤਾ ਪੰਜਾਬ’ ਉੱਤੇ ਕੈਂਚੀ ਚੱਲਣ ਦੇ ਆਸਾਰ; ਮਾਮਲਾ ਭਖਿਆ

ਮੁੰਬਈ: ਫਿਲਮ ‘ਉੜਤਾ ਪੰਜਾਬ’ ਉਤੇ ਕੈਂਚੀ ਚੱਲਣ ਦੇ ਆਸਾਰ ਤੋਂ ਖਿਝੇ ਫਿਲਮਸਾਜ਼ ਕਰਨ ਜੌਹਰ, ਮਹੇਸ਼ ਭੱਟ, ਰਾਮ ਗੋਪਾਲ ਵਰਮਾ ਸਮੇਤ ਹੋਰਾਂ ਨੇ ਅੱਜ ਸੈਂਸਰ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀਬੀਐਫਸੀ) ਨੂੰ ਕਰੜੇ ਹੱਥੀਂ ਲਿਆ ਹੈ। ਇਸ ਫਿਲਮ ਵਿੱਚ ਸੂਬੇ ਦੇ ਉੱਤਰੀ ਹਿੱਸੇ ਵਿੱਚ ਨਸ਼ਿਆਂ ਦੇ ਨੌਜਵਾਨ ਪੀੜ੍ਹੀ ’ਤੇ ਪੈ ਰਹੇ ਪ੍ਰਭਾਵ ਨੂੰ ਦਿਖਾਇਆ ਗਿਆ ਹੈ।

ਪੰਜਾਬ ਵਿਚ ਨਸ਼ੇ ਦੀ ਸਮੱਸਿਆ 'ਤੇ ਆਧਾਰਿਤ ਹੈ ਫਿਲਮ ‘ਉੜਤਾ ਪੰਜਾਬ’
ਪੰਜਾਬ ਵਿਚ ਨਸ਼ੇ ਦੀ ਸਮੱਸਿਆ ‘ਤੇ ਆਧਾਰਿਤ ਹੈ ਫਿਲਮ ‘ਉੜਤਾ ਪੰਜਾਬ’

ਕਰਨ ਜੌਹਰ ਨੇ ਟਵੀਟ ਕੀਤਾ, ‘ਉੜਤਾ ਪੰਜਾਬ ’ਚ ਸਾਡੇ ਸਮੇਂ ਦੇ ਸੱਚ ਨੂੰ ਬਿਆਨ ਕੀਤਾ ਗਿਆ ਹੈ। ਸੱਚ ’ਤੇ ਕੈਂਚੀ ਚਲਾਉਣ ਦਾ ਮਤਲਬ ਇਸ ਦਾ ਪ੍ਰਭਾਵ ਘਟਾਉਣਾ ਹੈ। ਜੋ ਸਹੀ ਹੈ ਫਿਲਮ ਭਾਈਚਾਰੇ ਨੂੰ ਉਸ ਲਈ ਖੜ੍ਹਨਾ ਚਾਹੀਦਾ ਹੈ।’ ਸੈਂਸਰ ਬੋਰਡ ਵੱਲੋਂ ਫਿਲਮ ਵਿੱਚ ਪੰਜਾਬ ਦੇ ਜ਼ਿਕਰ ਬਾਰੇ ਇਤਰਾਜ਼ ਉਠਾਏ ਜਾਣ ਬਾਅਦ ਫਿਲਮ ਇੰਡਸਟਰੀ ਨੇ ਸਖ਼ਤ ਪ੍ਰਤੀਕਿਰਿਆ ਕੀਤੀ ਹੈ।

ਸ਼ਾਹਿਦ ਕਪੂਰ ਤੇ ਕਰੀਨਾ ਕਪੂਰ ਖਾਨ ਦੀਆਂ ਮੁੱਖ ਭੂਮਿਕਾਵਾਂ ਵਾਲੀ ਇਸ ਫਿਲਮ ਵਿੱਚ ਕੁਝ ਤਬਦੀਲੀਆਂ ਹੋ ਸਕਦੀਆਂ ਹਨ। ਸੁਧੀਰ ਮਿਸ਼ਰਾ ਨੇ ਟਵੀਟ ਕੀਤਾ, ‘ਕੋਈ ਫਿਲਮ ਸੈਂਸਰ ਨਹੀਂ ਹੋਣੀ ਚਾਹੀਦੀ। ਕੇਵਲ ਸਰਟੀਫਿਕੇਟ ਦਿੱਤਾ ਜਾਵੇ ਕਿਉਂਕਿ ਫਿਲਮ ਨਿਰਮਾਣ ’ਤੇ ਬਹੁਤ ਖੂਨ-ਪਸੀਨਾ ਵਹਾਉਣਾ ਪੈਂਦਾ ਹੈ।’ ਇਸ ਫਿਲਮ ਵਿੱਚ ਅਹਿਮ ਭੂਮਿਕਾ ਨਿਭਾਅ ਰਹੀ ਆਲੀਆ ਭੱਟ ਦੇ ਫਿਲਮਸਾਜ਼ ਪਿਤਾ ਮਹੇਸ਼ ਭੱਟ ਨੇ ਕਿਹਾ, ‘ਸੈਂਸਰਸ਼ਿਪ ਡਰ ਦਾ ਬੱਚਾ ਹੈ ਅਤੇ ਅਗਿਆਨਤਾ ਦਾ ਪਿਤਾ ਹੈ। ਕੀ ਪਹਿਲਾਜ ਨਹਿਲਾਨੀ ਸੁਣ ਰਿਹਾ ਹੈ?’

ਫਿਲਮਸਾਜ਼ ਹੰਸਲ ਮਹਿਤਾ, ਜਿਸ ਨੂੰ ਆਪਣੀ ਫਿਲਮ ‘ਅਲੀਗੜ੍ਹ’ ਲਈ ਬੋਰਡ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ, ਨੇ ਕਿਹਾ, ‘ਅਗਿਆਨਤਾ ਦੇ ਪਸਾਰ ਲਈ ਮੈਂ ਆਪਣੇ ਆਪ ਨੂੰ ਸੈਂਸਰ ਕਿਉਂ ਕਰਾਂ। ਉੜਤਾ ਪੰਜਾਬ ਬਾਰੇ ਮੈਂ ਇਹ ਕੀ ਸੁਣ ਰਿਹਾ ਹਾਂ? ਇਸ ਨੇ ਮੈਨੂੰ ਬਹੁਤ ਜ਼ਿਆਦਾ ਗੁੱਸਾ ਦਿਵਾਇਆ ਹੈ। ਕੀ ਸੱਚ ਸੂਬੇ ਦੇ ਮੱਥੇ ’ਤੇ ਕਲੰਕ ਲਾਉਂਦਾ ਹੈ?’

ਅਦਾਕਾਰ ਰਣਵੀਰ ਸ਼ੌਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ ਵਿੱਚ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਟਵੀਟ ਕੀਤਾ, ‘ਸ੍ਰੀਮਾਨ ਮੋਦੀ, ਕ੍ਰਿਪਾ ਕਰਕੇ ਫਿਲਮ ਭਾਈਚਾਰੇ ਦੀ ਸੀਬੀਐਫਸੀ ਹੱਥੋਂ ਬਲੈਕਮੇਲਿੰਗ ਤੁਰੰਤ ਬੰਦ ਕੀਤੀ ਜਾਵੇ। ਫਿਲਮਾਂ ਭਾਰਤ ਦੀਆਂ ਸਮੱਸਿਆਵਾਂ ਦਾ ਕਾਰਨ ਨਹੀਂ ਹਨ।’

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜ ਤੀਰ ਰਿਕਾਰਡਸ ਵਲੋਂ ਹੈਰੀਟੇਜ ਪ੍ਰੋਡਰਕਸ਼ਨਸ ਦੇ ਸਹਿਯੋਗ ਨਾਲ ਬਣੀ ਆਉਣ ਵਾਲੀ ਛੋਟੀ ਫਿਲਮ 'ਵਾਏ! ਉੜਤਾ ਪੰਜਾਬ' ਦਾ ਟ੍ਰੇਲਰ ਜਾਰੀ ਕਰ ਦਿੱਤਾ ਹੈ। 'ਵਾਏ! ਉੜਤਾ ਪੰਜਾਬ' ਛੋਟੀਆਂ ਫਿਲਮਾਂ ਦੇ ਕੌਮਾਂਤਰੀ
ਸੁਪਰੀਮ ਕੋਰਟ ਨੇ ਫਿਲਮ 'ਉੜਤਾ ਪੰਜਾਬ' ਨੂੰ ਰਿਲੀਜ਼ ਹੋਣ ਤੋਂ ਰੋਕਣ ਸਬੰਧੀ ਗੈਰ-ਸਰਕਾਰੀ ਸੰਗਠਨ ਦੀ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ਮਾਮਲੇ 'ਚ ਪੰਜਾਬ ਤੇ ਹਰਿਆਣਾ
ਪੰਜਾਬ ਵਿਚ ਨਸ਼ਿਆਂ ਦੀ ਸਮੱਸਿਆ ਦੇ ਮੁੱਦੇ 'ਤੇ ਬਣੀ ਫਿਲਮ 'ਉੜਤਾ ਪੰਜਾਬ' ਦੀ ਰਿਲੀਜ਼ 'ਤੇ ਸਟੇਅ ਲਗਾਉਣ ਤੋਂ ਸੁਪਰੀਮ ਕੋਰਟ ਨੇ ਇਨਕਾਰ ਕਰ ਦਿੱਤਾ ਹੈ। ਪਰ ਪਟੀਸ਼ਨਕਰਤਾ ਐਨ.ਜੀ.ਓ. ਨੂੰ ਪੰਜਾਬ
'ਉੜਤਾ ਪੰਜਾਬ' ਫ਼ਿਲਮ ਨੂੰ ਲੈ ਕੇ ਜਾਰੀ ਵਿਵਾਦ ਦਰਮਿਆਨ ਬੰਬੇ ਹਾਈ ਕੋਰਟ ਨੇ ਇਕ ਸੀਨ ਦੇ ਕੱਟ ਨਾਲ ਫ਼ਿਲਮ ਨੂੰ ਰਿਲੀਜ਼ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਦੇ ਨਾਲ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: