Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੰਜਾਬ ਸਰਕਾਰ ਦੀ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਦਾ ਸੱਚ ਸਟਿੰਗ ਨਾਲ ਆਇਆ ਸਾਹਮਣੇ

ਪੰਜਾਬ ਸਰਕਾਰ ਦੀ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਦਾ ਸੱਚ ਸਟਿੰਗ ਨਾਲ ਆਇਆ ਸਾਹਮਣੇ

ਮਾਛੀਵਾੜਾ: ਪੰਜਾਬ ਸਰਕਾਰ ਵੱਲੋਂ ਭਾਵੇਂ ਨਸ਼ਿਆਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਨੂੰ ਹਰ ਹੀਲੇ-ਵਸੀਲੇ ਸਫ਼ਲ ਬਿਆਨਿਆ ਜਾ ਰਿਹਾ ਹੋਵੇ, ਪਰ ਇਸ ਦੀ ‘ਸਫ਼ਲਤਾ’ ਪਿਛਲੇ ਕੁੱਝ ਤੱਥ ਕੋਈ ਹੋਰ ਹੀ ਕਹਾਣੀ ਬਿਆਨ ਕਰ ਰਹੇ ਹਨ। ਇੱਥੋਂ ਨੇਡ਼ਲੇ ਪਿੰਡ ਤੱਖਰਾਂ ਵਾਸੀ ਜਗਦੀਪ ਸਿੰਘ ਉਰਫ਼ ਹੈਪੀ ਨੇ ਪੁਲੀਸ ’ਤੇ ਉਸ ਖ਼ਿਲਾਫ਼ ਕਥਿਤ ਝੂਠਾ ਕੇਸ ਦਰਜ ਕਰਨ ਦਾ ਦੋਸ਼ ਲਾਇਆ ਹੈ। ਇਸ ਮਾਮਲੇ ਵਿੱਚ ਹੁਣ ਜਗਦੀਪ ਸਿੰਘ ਵਲੋਂ ਹਾਈ ਕੋਰਟ ਵਿਚ ਰਿੱਟ ਪਟੀਸ਼ਨ ਵੀ ਦਾਇਰ ਕੀਤੀ ਗਈ ਹੈ। ਇਸ ਵਿੱਚ ਪੰਜਾਬ ਦੇ ਗ੍ਰਹਿ ਸਕੱਤਰ, ਡੀ.ਜੀ.ਪੀ, ਐਸ.ਐਸ.ਪੀ ਖੰਨਾ, ਐਸ.ਐਚ.ਓ ਮਾਛੀਵਾੜਾ, ਏ.ਐਸ.ਆਈ ਕੀਮਤੀ ਲਾਲ ਅਤੇ ਏ.ਐਸ.ਆਈ ਦਰਸ਼ਨ ਲਾਲ ਨੂੰ ਧਿਰ ਬਣਾਇਆ ਗਿਆ ਹੈ। ਅਦਾਲਤ ਨੇ ਮਾਮਲੇ ਦੀ ਸੁਣਵਾਈ ਲਈ 14 ਮਈ ਦੀ ਤਰੀਕ ਤੈਅ ਕੀਤੀ ਹੈ।

ਸ਼ਿਕਾਇਤਕਰਤਾ ਜਗਦੀਪ ਸਿੰਘ

ਜਗਦੀਪ ਦਾ ਕਹਿਣਾ ਹੈ ਕਿ ਪਿੰਡ ’ਚ ਰੰਜਿਸ਼ ਕਾਰਨ ਕੁੱਝ ਵਿਅਕਤੀਆਂ ਨੇ ਪੁਲੀਸ ਨਾਲ ਕਥਿਤ ਮਿਲੀਭੁਗਤ ਕਰਕੇ ਉਸ ’ਤੇ ਝੂਠੇ ਕੇਸ ਦਰਜ ਕਰਾਏ ਹਨ। ਉਨ੍ਹਾਂ ਕਿਹਾ ਕਿ 1-4-2015 ਨੂੰ ਉਸ ਖ਼ਿਲਾਫ਼ ਪਹਿਲਾ ਕੇਸ 5 ਗ੍ਰਾਮ ਨਸ਼ੀਲੇ ਪਾਊਡਰ ਦਾ ਅਤੇ ਦੂਸਰਾ ਕੇਸ 12-4-2017 ਨੂੰ 60 ਗ੍ਰਾਮ ਨਸ਼ੀਲੇ ਪਾਊਡਰ ਦਾ ਦਰਜ ਕੀਤਾ ਗਿਆ ਸੀ। ਜਗਦੀਪ ਸਿੰਘ ਨੇ ਇਨ੍ਹਾਂ ਕੇਸਾਂ ਦੀ ਸਚਾਈ ਸਾਹਮਣੇ ਲਿਆਉਣ ਲਈ ਮਾਛੀਵਾੜਾ ਥਾਣਾ ਵਿਖੇ ਤਾਇਨਾਤ ਰਹੇ ਇੱਕ ਏਐੱਸਆਈ ਦਾ ਸਟਿੰਗ ਆਪਰੇਸ਼ਨ ਕੀਤਾ ਹੈ ਤੇ ਇਸ ਦੀ ਵੀਡੀਓ ਉਸ ਕੋਲ ਮੌਜੂਦ ਹੈ। ਵੀਡੀਓ ’ਚ ਅਧਿਕਾਰੀ ਇਹ ਕਹਿੰਦਾ ਦਿਖ ਰਿਹਾ ਹੈ ਕਿ ਪੁਲੀਸ ਪਾਊਡਰ ਪੀਸ ਕੇ ‘ਚਿੱਟਾ’ ਬਣਾਉਂਦੀ ਹੈ। ਵੀਡੀਓ ’ਚ ਏ.ਐੱਸ.ਆਈ ਖੰਨਾ ’ਚ ਕਿਸੇ ਦੁਕਾਨ ਤੋਂ ਅਣ ਅਧਿਕਾਰਤ ਦਵਾਈਆਂ ਫੜਨ ਬਾਰੇ ਗੱਲ ਕਰ ਰਿਹਾ ਹੈ ਤੇ ਕਹਿ ਰਿਹਾ ਹੈ ਕਿ ਉਸ ’ਚੋਂ ਕੁੱਝ ਦਵਾਈਆਂ ਅਲੱਗ ਰੱਖ ਲਈਆਂ ਗਈਆਂ, ਜਿਨ੍ਹਾਂ ਦਾ ਫਿਰ ਪਾਊਡਰ ਬਣਾਇਆ ਗਿਆ। ਇਸ ਦੀ ਵਰਤੋਂ ਕਰਕੇ ਕਈ ਕੇਸ ਪਾਏ ਗਏ। ਏਅੈਸਆਈ ਕਹਿ ਰਿਹਾ ਹੈ ਕਿ ਪਾਊਡਰ ਐਨੀ ਜ਼ਿਆਦਾ ਮਾਤਰਾ ਵਿੱਚ ਬਣਾ ਲਿਆ ਗਿਆ ਕਿ ਆਸ-ਪਾਸ ਦੇ ਪੁਲੀਸ ਥਾਣਿਆਂ ਵਿੱਚ ਵਗਾਰ ਦੇ ਤੌਰ ’ਤੇ ਵੀ ਭੇਜਿਆ ਗਿਆ।

ਏਅੈਸਆਈ ਇਹ ਵੀ ਖ਼ੁਲਾਸਾ ਕਰ ਰਿਹਾ ਹੈ ਕਿ ਜਾਇਜ਼ ਜਾਂ ਨਾਜਾਇਜ਼ ਪਰਚੇ ਕਰਨ ਸਬੰਧੀ ਆਲ੍ਹਾ ਅਧਿਕਾਰੀਆਂ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਹਨ। ਜਗਜੀਤ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ ਨੇ ਉਸਦਾ ਚਲਾਨ ਪੇਸ਼ ਕਰਨ ਲਈ ਪੈਸਿਆਂ ਦੀ ਮੰਗ ਕੀਤੀ ਸੀ ਤੇ ਉਸਨੇ ਏ.ਐਸ.ਆਈ ਨੂੰ 3 ਹਜ਼ਾਰ ਰੁਪਏ ਦਿੱਤੇ ਤੇ ਇਸੇ ਦੌਰਾਨ ਉਸ ਨੇ ਇਹ ਸਟਿੰਗ ਅਪ੍ਰੇਸ਼ਨ ਕੀਤਾ। ਸ਼ਿਕਾਇਤ ਕਰਤਾ ਮੁਤਾਬਕ 2015 ’ਚ ਜੋ ਉਸ ਉੱਪਰ 5 ਗ੍ਰਾਮ ਨਸ਼ੀਲੇ ਪਾਊਡਰ ਦਾ ਮਾਮਲਾ ਦਰਜ ਹੋਇਆ ਸੀ, ਪਹਿਲਾਂ ਉਸ ਕੇਸ ਵਿੱਚ ਉਸ ’ਤੇ ਵੱਧ ਮਾਤਰਾ ’ਚ ਨਸ਼ੀਲੇ ਪਦਾਰਥਾਂ ਦਾ ਕੇਸ ਪਾਇਆ ਜਾ ਰਿਹਾ ਸੀ ਪਰ 2 ਲੱਖ ਰੁਪਏ ਦੇਣ ਤੋਂ ਬਾਅਦ 5 ਗ੍ਰਾਮ ਪਾਊਡਰ ਦਾ ਕੇਸ ਹੀ ਪਾਇਆ ਗਿਆ। ਸ਼ਿਕਾਇਤ ਕਰਤਾ ਮੁਤਾਬਕ ਉਹ ਕੇਸਾਂ ਦਾ ਸਾਹਮਣਾ ਕਰਦਿਆਂ ਕਰਜ਼ਈ ਹੋ ਗਿਆ ਹੈ।

ਮਾਮਲੇ ਦੀ ਜਾਂਚ ਮਗਰੋਂ ਹੋਵੇਗੀ ਬਣਦੀ ਕਾਰਵਾਈ: ਆਈਜੀ
ਇਸ ਸਬੰਧੀ ਆਈਜੀ ਅਰਪਿਤ ਸ਼ੁਕਲਾ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰਵਾਉਣਗੇ ਤੇ ਵੀਡਿਓ ਦੀ ਸਚਾਈ ਜਾਣਨ ਤੋਂ ਬਾਅਦ ਹੀ ਮਾਮਲੇ ਵਿੱਚ ਸ਼ਾਮਲ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸੁਖਬੀਰ ਬਾਦਲ ਹਮਲਾ ਕੇਸ ਵਿੱਚ ਭਾਈ ਨਰਾਇਣ ਸਿੰਘ ਚੌੜਾ ਅੰਮ੍ਰਿਤਸਰ ਅਦਾਲਤ ਵਿੱਚ ਪੇਸ਼ ਹੋਏ। ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਮਾਮਲਾ ਗਵਾਹੀਆਂ ਦੇ ਪੜਾਅ ’ਤੇ ਹੈ ਅਤੇ ਅਗਲੀ ਤਰੀਕ
ਜੱਗੀ ਜੌਹਲ ਨੂੰ ਬਾਕੀ ਰਹਿੰਦੇ ਸਾਰੇ ਸੱਤ ਮਾਮਲਿਆਂ ਵਿੱਚ ਜ਼ਮਾਨਤ ਮਿਲ ਗਈ ਹੈ। ਵਕੀਲ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ ਨੂੰ ਦੱਸਿਆ ਕਿ ਲੋੜੀਂਦੀ ਅਦਾਲਤੀ ਕਾਰਵਾਈ ਪੂਰੀ ਹੋਣ ਮਗਰੋਂ
ਸਿੱਖ ਜਥਾ ਮਾਲਵਾ ਨੇ 2008 ਅਤੇ 2026 ਦੇ ਸਤਿਕਾਰ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਹੈ ਕਿ ਸੋਧਾਂ ਵਾਲੀ ਪਹੁੰਚ ਗੈਰ-ਸਿਧਾਂਤਕ ਹੈ। ਜਥੇ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ
ਪੀਪਲਜ਼ ਡਾਕੂਮੈਂਟੇਸ਼ਨ ਐਂਡ ਐਡਵੋਕੇਸੀ ਪ੍ਰੋਜੈਕਟ (ਪੀਡੈਪ) ਨੇ ਭਾਈ ਜਸਵੰਤ ਸਿੰਘ ਖਾਲੜਾ ਦੇ ਕਾਰਜ ਨੂੰ ਅੱਗੇ ਵਧਾਉਣ ਲਈ ਪਿਛਲੇ ਦੋ ਦਹਾਕਿਆਂ ਦੌਰਾਨ ਕੀਤੇ ਯਤਨਾਂ ਦਾ ਵੇਰਵਾ ਸਾਂਝਾ ਕੀਤਾ ਅਤੇ ਅਕਾਲ ਤਖ਼ਤ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: