Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੰਜਾਬ ਚੋਣਾਂ: ਸੀ.ਆਰ.ਪੀ., ਬੀ.ਐਸ.ਐਫ. ਸਣੇ ਦੂਜੇ ਰਾਜਾਂ ਤੋਂ 50 ਹਜ਼ਾਰ ਦੀ ਗਿਣਤੀ ‘ਚ ਨੀਮ ਫੌਜੀ ਦਸਤੇ ਪੁੱਜੇ

ਪੰਜਾਬ ਚੋਣਾਂ: ਸੀ.ਆਰ.ਪੀ., ਬੀ.ਐਸ.ਐਫ. ਸਣੇ ਦੂਜੇ ਰਾਜਾਂ ਤੋਂ 50 ਹਜ਼ਾਰ ਦੀ ਗਿਣਤੀ ‘ਚ ਨੀਮ ਫੌਜੀ ਦਸਤੇ ਪੁੱਜੇ

ਚੰਡੀਗੜ੍ਹ: 4 ਫਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਕੇਂਦਰ ਦੀਆਂ 6 ਸੁਰੱਖਿਆ ਏਜੰਸੀਆਂ ਸੀ.ਆਰ.ਪੀ.ਐਫ., ਬੀ.ਐਸ.ਐਫ., ਸੀ.ਆਈ.ਐਸ.ਐਫ., ਆਈ.ਟੀ.ਬੀ.ਪੀ., ਰੇਲਵੇ ਪ੍ਰੋਟੈਕਸ਼ਨ ਫੋਰਸ ਤੇ ਐਸ.ਐਸ.ਬੀ. (ਸੀਮਾ ਸੁਰਕਸ਼ਾ ਬਲ) ਤੋਂ ਇਲਾਵਾ 13 ਰਾਜਾਂ ਦੀ ਪੁਲਿਸ ਫੋਰਸ ਦੀਆਂ 500 ਕੰਪਨੀਆਂ ਪੰਜਾਬ ਵਿਚ ਤਾਇਨਾਤ ਕਰ ਦਿੱਤੀਆਂ ਗਈਆਂ ਹਨ, ਜਿਸ ਦੀ ਨਫ਼ਰੀ ਕੋਈ 50 ਹਜ਼ਾਰ ਤੋਂ ਵੱਧ ਦੱਸੀ ਜਾ ਰਹੀ ਹੈ। ਜਦੋਂਕਿ ਪੰਜਾਬ ਪੁਲਿਸ ਦੀ ਕੋਈ 70 ਹਜ਼ਾਰ ਤੋਂ ਵੱਧ ਨਫ਼ਰੀ ਵੀ ਚੋਣਾਂ ਦੇ ਕੰਮ ਵਿਚ ਲੱਗੀ ਹੋਈ ਹੈ।

ਜ਼ਿਕਰਯੋਗ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਮੌਕੇ ਕੇਂਦਰੀ ਸੁਰੱਖਿਆ ਬਲਾਂ ਦੀਆਂ ਕੋਈ 220 ਕੰਪਨੀਆਂ ਪੰਜਾਬ ਵਿਚ ਤਾਇਨਾਤ ਕੀਤੀਆਂ ਗਈਆਂ ਸਨ, ਜਦੋਂਕਿ ਇਸ ਵਾਰ ਬਾਹਰੀ ਫੋਰਸ ਦੀ ਗਿਣਤੀ ਦੁੱਗਣੀ ਤੋਂ ਵੀ ਵੱਧ ਰੱਖੀ ਗਈ ਹੈ। ਚੋਣ ਕਮਿਸ਼ਨ ਦੇ ਹੁਕਮਾਂ ‘ਤੇ ਸਾਰੇ ਸਰਹੱਦੀ ਖੇਤਰਾਂ ਤਰਨਤਾਰਨ, ਪਠਾਨਕੋਟ, ਬਟਾਲਾ, ਗੁਰਦਾਸਪੁਰ, ਅੰਮ੍ਰਿਤਸਰ ਦਿਹਾਤੀ, ਫ਼ਿਰੋਜ਼ਪੁਰ ਅਤੇ ਫ਼ਾਜ਼ਿਲਕਾ ਵਿਖੇ ਬਾਰਡਰ ਸਕਿਉਰਿਟੀ ਫੋਰਸ ਤਾਇਨਾਤ ਕੀਤੀ ਗਈ ਹੈ। ਪਟਿਆਲਾ ਜ਼ਿਲ੍ਹਾ ਜਿੱਥੇ ਕਿ 8 ਵਿਧਾਨ ਸਭਾ ਹਲਕੇ ਹਨ ਅਤੇ ਸੰਗਰੂਰ ਜ਼ਿਲ੍ਹਾ ਜਿੱਥੇ 7 ਵਿਧਾਨ ਸਭਾ ਹਲਕੇ ਹਨ, ਵਿਖੇ 32 ਅਤੇ 24 ਕੇਂਦਰੀ ਸੁਰੱਖਿਆ ਬਲਾਂ ਦੀਆਂ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਪਟਿਆਲੇ ਨੂੰ ਇਸ ਵਿਚੋਂ 22 ਕੰਪਨੀਆਂ ਸੀ.ਆਰ.ਪੀ.ਐਫ. ਦੀਆਂ ਅਤੇ 10 ਆਰ.ਪੀ.ਐਫ. ਦੀਆਂ ਦਿੱਤੀਆਂ ਹੋਈਆਂ ਹਨ।

ਸੀ.ਆਰ.ਪੀ.ਐਫ. : ਪ੍ਰਤੀਕਾਤਮਕ ਤਸਵੀਰ
ਸੀ.ਆਰ.ਪੀ.ਐਫ. : ਪ੍ਰਤੀਕਾਤਮਕ ਤਸਵੀਰ

ਬਠਿੰਡਾ ਅਤੇ ਫ਼ਾਜ਼ਿਲਕਾ ਵਰਗੇ ਜ਼ਿਲ੍ਹੇ ਜਿੱਥੇ ਚੋਣ ਪ੍ਰਚਾਰ ਕਾਫ਼ੀ ਤਿੱਖਾ ਹੈ, ਨੂੰ 24 ਅਤੇ 21 ਕੇਂਦਰੀ ਸੁਰੱਖਿਆ ਬਲਾਂ ਦੀਆਂ ਕੰਪਨੀਆਂ ਦਿੱਤੀਆਂ ਗਈਆਂ ਹਨ। ਚੋਣ ਕਮਿਸ਼ਨ ਦੇ ਹੁਕਮਾਂ ‘ਤੇ ਪੰਜਾਬ ਨਾਲ ਲਗਦੀਆਂ ਜੰਮੂ-ਕਸ਼ਮੀਰ, ਰਾਜਸਥਾਨ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਨਾਲ ਲੱਗਦੀਆਂ ਸਰਹੱਦਾਂ ‘ਤੇ 109 ਨਾਕੇ ਲਾਏ ਗਏ ਹਨ, ਜਿਨ੍ਹਾਂ ਦਾ ਕੰਟਰੋਲ ਕੇਂਦਰੀ ਬਲਾਂ ਕੋਲ ਹੈ ਅਤੇ ਇਨ੍ਹਾਂ ‘ਤੇ ਨਜ਼ਰ ਰੱਖਣ ਲਈ ਕਮਿਸ਼ਨ ਨੇ ਸੀ.ਸੀ.ਟੀ.ਵੀ. ਕੈਮਰੇ ਵੀ ਲਾਏ ਹੋਏ ਹਨ। ਦੂਜੇ ਸਾਰੇ ਜ਼ਿਲ੍ਹਿਆਂ ਨੂੰ 15 ਤੋਂ ਲੈ ਕੇ 19 ਤੱਕ ਕੇਂਦਰੀ ਸੁਰੱਖਿਆ ਬਲਾਂ ਦੀਆਂ ਕੰਪਨੀਆਂ ਦਿੱਤੀਆਂ ਗਈਆਂ ਹਨ ਅਤੇ ਜ਼ਿਲ੍ਹਿਆਂ ਅੰਦਰ ਨਾਕੇ ਲਾਉਣ ਦਾ ਕੰਮ ਜ਼ਿਲ੍ਹਾ ਅਧਿਕਾਰੀਆਂ ‘ਤੇ ਛੱਡਿਆ ਗਿਆ ਹੈ, ਜਿਨ੍ਹਾਂ ਵੱਲੋਂ ਰੋਜ਼ਾਨਾ ਸਥਾਨ ਬਦਲ ਕੇ ਨਾਕੇ ਲਾਏ ਜਾ ਰਹੇ ਹਨ।

ਇੱਕ ਦਰਜਨ ਤੋਂ ਵੱਧ ਸੂਬਿਆਂ ਵੱਲੋਂ ਵੀ ਪੁਲਿਸ ਫੋਰਸ ਪੰਜਾਬ ਵਿਚ ਭੇਜੀ ਗਈ ਹੈ ਜਿਨ੍ਹਾਂ ਰਾਜਾਂ ਦੀ ਹਥਿਆਰਬੰਦ ਪੁਲਿਸ ਪੰਜਾਬ ਪੁੱਜੀ ਹੈ, ਉਸ ਵਿਚ ਨਾਗਾਲੈਂਡ, ਮਿਜ਼ੋਰਮ, ਤੇਲੰਗਾਨਾ, ਤ੍ਰਿਪੁਰਾ, ਮੇਘਾਲਿਆ, ਸਿੱਕਮ, ਆਂਧਰਾ ਪ੍ਰਦੇਸ਼, ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਸ਼ਾਮਿਲ ਹਨ। ਚੋਣ ਕਮਿਸ਼ਨ ਵੱਲੋਂ ਰਾਜ ਦੀਆਂ ਜੇਲ੍ਹਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਦਿੱਤੇ ਗਏ ਹੁਕਮਾਂ ਤੋਂ ਬਾਅਦ ਕੁਝ ਅਹਿਮ ਜੇਲ੍ਹਾਂ ਦੀ ਸੁਰੱਖਿਆ ਲਈ ਕੇਂਦਰੀ ਸੁਰੱਖਿਆ ਬਲ ਵੀ ਦੂਜੀ ਫੋਰਸ ਨਾਲ ਤਾਇਨਾਤ ਕੀਤੇ ਗਏ ਹਨ। ਕਮਿਸ਼ਨ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਨੂੰ ਕੇਂਦਰੀ ਸੁਰੱਖਿਆ ਬਲਾਂ ਦੀ ਨਫ਼ਰੀ 5 ਜਨਵਰੀ ਤੋਂ ਮਿਲਣੀ ਸ਼ੁਰੂ ਹੋ ਗਈ ਸੀ ਤੇ 24 ਜਨਵਰੀ ਤੱਕ ਸਮੁੱਚੀਆਂ 500 ਕੰਪਨੀਆਂ ਪੰਜਾਬ ਪੁੱਜ ਗਈਆਂ ਸਨ।

ਇਹ ਬਾਹਰ ਦੀ ਫੋਰਸ ਨੂੰ ਮੁੱਖ ਤੌਰ ‘ਤੇ ਰੇਲਵੇ ਰਾਹੀਂ ਪੰਜਾਬ ਪਹੁੰਚਾਇਆ ਗਿਆ, ਜਦੋਂਕਿ ਚੋਣ ਕਮਿਸ਼ਨ ਵੱਲੋਂ ਬਾਹਰੋਂ ਆਏ ਨੀਮ ਫੌਜੀ ਦਸਤਿਆਂ ਨੂੰ ਗਸ਼ਤ ਆਦਿ ਲਈ ਗੱਡੀਆਂ ਮੁਹੱਈਆ ਕਰਨ ਹਿੱਤ ਹਜ਼ਾਰਾਂ ਦੀ ਗਿਣਤੀ ਵਿਚ ਨਿੱਜੀ ਗੱਡੀਆਂ ਕਿਰਾਏ ‘ਤੇ ਲਈਆਂ ਗਈਆਂ ਹਨ। ਬੁਲਾਰੇ ਨੇ ਇਹ ਵੀ ਦੱਸਿਆ ਕਿ ਪੰਜਾਬ ਵਿਚ ਪਹਿਲੀ ਵਾਰ ਇਸ ਪੱਧਰ ‘ਤੇ ਕੇਂਦਰੀ ਸੁਰੱਖਿਆ ਬਲਾਂ ਦੀ ਚੋਣਾਂ ਲਈ ਤਾਇਨਾਤੀ ਕੀਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਤੋਂ ਪਹਿਲਾਂ 1992 ‘ਚ ਹੋਈਆਂ ਚੋਣਾਂ ਦੌਰਾਨ ਇਸ ਪੱਧਰ ‘ਤੇ ਤਾਇਨਾਤੀ ਹੋਈ ਸੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਾਲ 1991 ਵਿੱਚ ਭਾਈ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਤੇ ਕਤਲ ਕਰਨ ਦੇ ਮਾਮਲੇ ਵਿੱਚ 29 ਸਾਲ ਬਾਅਦ ਕਾਨੂੰਨ ਦੀ ਦਾੜ੍ਹ ਹੇਠ ਆਏ ਪੰਜਾਬ ਦੇ ਸਾਬਕਾ ਡਾਇਰੈਕਟਰ ਜਨਰਲ ਪੁਲਿਸ ਸੁਮੇਧ
ਭਾਰਤ ਵਿਚ ਫੌਜ ਜਾਂ ਪੁਲੀਸ ਦੀ ਮਹਿਮਾ ਇਸ ਲਈ ਕੀਤੀ ਜਾਂਦੀ ਹੈ ਕਿ ਉਹ ਸਰਹੱਦਾਂ 'ਤੇ ਸਾਡੇ ਵਾਸਤੇ ਦਿਨ ਰਾਤ ਦੀ ਡਿਊਟੀਆਂ ਕਰਦੇ ਹਨ। ਇਹਨਾਂ ਸੁਰੱਖਿਆ ਕਰਮੀਆਂ ਦੀ ਬਦੌਲਤ ਜਨਤਾ
ਪਟਿਆਲਾ ਵਿਖੇ ਪੁਲਿਸ ਅਤੇ ਨਿਹੰਗ ਸਿੰਘਾਂ ਦਰਮਿਆਨ ਹੋਈ ਝੜਪ ਬਾਰੇ ‘ਸਰਕਾਰੀ ਪੱਖ ਤੋਂ ਵੱਖਰਾ ਪੱਖ’ ਰੱਖਣ ਵਾਲਿਆਂ ਵਿਰੁੱਧ ਪੁਲਿਸ ਵਲੋਂ ਕੀਤੀ ਜਾ ਰਹੀ ਕਾਰਵਾਈ ਦੀ ਕਈ ਹਿੱਸਿਆਂ ਵਲੋਂ ਕਰੜੀ ਨਿਖੇਧੀ
ਸੰਨ ਸੰਤਾਲੀ ਦੀ ਵੰਡ, ਜਿਸ ਨੂੰ ਦਿੱਲੀ ਦਰਬਾਰ ਅਤੇ ਪਾਕਿਸਤਾਨ ਵੱਲੋਂ ਆਜਾਦੀ ਦਾ ਨਾਂ ਦਿੱਤਾ ਗਿਆ, ਦੀ ਪੰਜਾਬ ਅਤੇ ਸਿੱਖਾਂ ਨੂੰ ਭਾਰੀ ਕੀਮਤ ਤਾਰਨੀ ਪਈ। ਪੰਜ ਦਰਿਆਵਾਂ ਦੀ ਧਰਤੀ ਦੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: