Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੰਜਾਬੀ ਗਾਇਕ ਪਰਮੀਸ਼ ਵਰਮਾ ਦੇ ਮਾਰੀਆਂ ਗੋਲੀਆਂ

ਪੰਜਾਬੀ ਗਾਇਕ ਪਰਮੀਸ਼ ਵਰਮਾ ਦੇ ਮਾਰੀਆਂ ਗੋਲੀਆਂ

ਚੰਡੀਗੜ੍ਹ: ਬੀਤੀ ਰਾਤ ਮੋਹਾਲੀ ਦੇ ਫੇਜ਼ 8 ਵਿਚ ਪੰਜਾਬੀ ਗਾਇਕ ਪਰਮੀਸ਼ ਵਰਮਾ ਅਤੇ ਉਸ ਨਾਲ ਮੌਕੇ ‘ਤੇ ਮੋਜੂਦ ਇਕ ਮਿੱਤਰ ਨੂੰ ਗੋਲੀ ਮਾਰ ਦਿੱਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਰਮੀਸ਼ ਵਰਮਾ ਅਤੇ ਉਸਦਾ ਮਿੱਤਰ ਖਤਰੇ ਤੋਂ ਬਾਹਰ ਹਨ ਤੇ ਫੋਰਟਿਸ ਹਸਪਤਾਲ ਵਿਚ ਦਾਖਲ ਹਨ। ਪੁਲਿਸ ਸੂਤਰਾਂ ਅਨੁਸਾਰ ਵਰਮਾ ਦੇ ਗੋਡੇ ‘ਤੇ ਗੋਲੀ ਲੱਗੀ ਹੈ।

ਪਰਮੀਸ਼ ਵਰਮਾ

ਮੀਡੀਆ ਰਿਪੋਰਟਾਂ ਅਨੁਸਾਰ ਪਰਮੀਸ਼ ਵਰਮਾ ‘ਤੇ ਚੱਲੀ ਇਸ ਗੋਲੀ ਦੀ ਜਿੰਮੇਵਾਰੀ ਦਿੱਲੀਪ੍ਰੀਤ ਸਿੰਘ ਢਾਹਾਂ ਨੇ ਲਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਦਿਲਪ੍ਰੀਤ ਸਿੰਘ ਢਾਹਾਂ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਇਸ ਗੋਲੀ ਕਾਂਢ ਦੀ ਜਿੰਮੇਵਾਰੀ ਲਈ ਹੈ। ਦਿਲਪ੍ਰੀਤ ਨੇ ਲਿਖਿਆ ਕਿ, “ਮੈਂ ਦਿਲਪ੍ਰੀਤ ਸਿੰਘ ਢਾਹਾਂ ਸਾਰਿਆਂ ਨੂੰ ਦਸਣਾ ਚਾਹੁੰਦਾ ਕੇ ਅੱਜ ਪਰਮੀਸ਼ ਵਰਮਾ ਦੇ ਗੋਲੀਆਂ ਬੱਜੀਆਂ ਆਪਾਂ ਮਾਰੀਆਂ।”

ਜਿਕਰਯੋਗ ਹੈ ਕਿ ਪਰਮੀਸ਼ ਵਰਮਾ ਨੇ ਆਪਣਾ ਕੈਰੀਅਰ ਵੀਡੀਓ ਨਿਰਦੇਸ਼ਕ ਤੋਂ ਸ਼ੁਰੂ ਕੀਤਾ ਸੀ ਪਰ ਹੁਣ ਉਸਨੇ ਆਪਣੀ ਅਵਾਜ਼ ਵਿਚ ਗੀਤ ਰਿਕਾਰਡ ਵੀ ਕਰਵਾਏ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: