Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੂਹਲੇ ਪਾਪੀ ਨੂੰ ਸਾੜਨ ਵਾਲਾ ਯੋਧਾ ਹਰਚੰਦ ਸਿੰਘ ਰਿਹਾਅ ਹੋਇਆ

ਪੂਹਲੇ ਪਾਪੀ ਨੂੰ ਸਾੜਨ ਵਾਲਾ ਯੋਧਾ ਹਰਚੰਦ ਸਿੰਘ ਰਿਹਾਅ ਹੋਇਆ

ਬਠਿੰਡਾ: ਸਿੱਖ ਸੰਘਰਸ਼ ਦੇ ਦੌਰਾਨ ਸਰਕਾਰੀ ਸ਼ਹਿ ਉੱਤੇ ਜੁਲਮ ਦੀ ਅੱਤ ਕਰਨ ਵਾਲੇ ਭਿਆਨਕ ਦਰਿੰਦੇ ਝੂਠੇ ਨਿਹੰਗ ਹਰਚੰਦ ਸਿੰਘ ਪੂਹਲੇ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜੇਲ੍ਹ ਅੰਦਰ ਸੋਧਾ ਲਾਉਣ ਵਾਲੇ ਭਾਈ ਹਰਚੰਦ ਸਿੰਘ ਬੀਤੇ ਕਲ੍ਹ ਰਿਹਾਅ ਹੋਏ।

ਇਸ ਮੌਕੇ ਦਲ ਖਾਲਸਾ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ, ਨੌਜਵਾਨ ਕਾਰਕੁੰਨ ਲੱਖਾ ਸਿਧਾਣਾ ਅਤੇ ਇਸ ਕਾਰਜ ਵਿਚ ਭਾਈ ਹਰਚੰਦ ਸਿੰਘ ਦੇ ਸਾਥੀ ਰਹੇ ਨਵਤੇਜ ਸਿੰਘ ਗੱਗੂ ਨੇ ਪਹੁੰਚ ਕੇ ਭਾਈ ਹਰਚੰਦ ਸਿੰਘ ਦਾ ਭਰਵਾਂ ਸਵਾਗਤ ਕੀਤਾ।

ਪਾਪੀ ਅਜੀਤ ਪੂਹਲੇ ਦੀ ਤਸਵੀਰ।

ਭਾਈ ਹਰਚੰਦ ਸਿੰਘ ਅਤੇ ਨਵਤੇਜ ਸਿੰਘ ਨੇ ਅੰਮ੍ਰਿਤਸਰ ਜੇਲ੍ਹ ਵਿਚ ਪਾਪੀ ਅਜੀਤ ਪੂਹਲੇ ਉੱਤੇ ਤੇਲ ਪਾ ਕੇ ਉਸ ਨੂੰ ਅੱਗ ਲਗਾ ਦਿੱਤੀ ਸੀ ਇਸ ਮਗਰੋਂ ਕਈ ਦਿਨ ਹਸਪਤਾਲ ਭਰਤੀ ਰਹਿਣ ਮਗਰੋਂ ਪੂਹਲਾ ਮਰ ਗਿਆ।

ਜਿਕਰਯੋਗ ਹੈ ਕਿ ਝੂਠੇ ਨਿਹੰਗ ਪਾਪੀ ਪੂਹਲੇ ਨੇ ਪੰਜਾਬ ਵਿਚ ਜੁਝਾਰੂ ਦੌਰ ਦੇ ਦੌਰਾਨ ਸਮੇਧ ਸੈਣੀ ਅਤੇ ਹੋਰਨਾਂ ਸਰਕਾਰੀ ਅਫਸਰਾਂ ਦੀ ਸ਼ਹਿ ਉੱਤੇ ਕਈਂ ਅਣਮਨੁੱਖੀ ਜੁਲਮ ਦੀਆਂ ਵਾਰਦਾਤਾਂ ਕੀਤੀਆਂ ਜਿਹਨਾਂ ਵਿਚ ਇੱਕ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਦੇ  ਪਰਿਵਾਰ ਨੂੰ ਕੋਹ-ਕੋਹ ਕੇ ਸ਼ਹੀਦ ਕਰਨ ਦੀ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: