Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੁਲਵਾਮਾ ‘ਚ ਹੋਏ ਆਤਮਘਾਤੀ ਹਮਲੇ ‘ਚ ਹਲਾਕ ਹੋਏ ਫੌਜੀਆਂ ਦੀ ਗਿਣਤੀ 40 ‘ਤੇ ਪਹੁੰਚੀ

ਪੁਲਵਾਮਾ ‘ਚ ਹੋਏ ਆਤਮਘਾਤੀ ਹਮਲੇ ‘ਚ ਹਲਾਕ ਹੋਏ ਫੌਜੀਆਂ ਦੀ ਗਿਣਤੀ 40 ‘ਤੇ ਪਹੁੰਚੀ

ਕਸ਼ਮੀਰ: ਬੀਤੀ ਦੁਪਹਿਰ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ‘ਚ ਵੀਰਵਾਰ ਨੂੰ ਸੀਆਰਪੀਐਫ ਦੇ ਕਾਫਲੇ ‘ਤੇ ਹੋਏ ਆਤਮਘਾਤੀ ਹਮਲੇ ‘ਚ ਮਾਰੇ ਜਾਣ ਵਾਲੇ ਫੌਜੀਆਂ ਦੀ ਗਿਣਤੀ 40 ‘ਤੇ ਪਹੁੰਚ ਗਈ ਹੈ ਅਤੇ ਚਾਰ ਜਣਿਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਧਮਾਕੇ ਵਾਲੀ ਥਾਂ ਸ੍ਰੀਨਗਰ ਤੋਂ 20 ਕਿਲੋਮੀਟਰ ਦੀ ਵਿੱਥ ‘ਤੇ ਪੈਂਦਾ ਨਗਰ ਅਵੰਤੀਪੋਰਾ ਹੈ।

ਇਹ ਹਮਲਾ ਭਾਰਤੀ ਕਬਜੇ ਹੇਠਲੇ ਕਸ਼ਮੀਰ ਸ਼ਾਹ ਰਾਹ ‘ਤੇ ਤਕਰੀਬਨ ਸਵਾ ਤਿੰਨ ਵਜੇ ਹੋਇਆ। ਇਸ ਭਾਰੀ ਫੌਜੀ ਚੌਕਸੀ ਵਾਲੇ ਰਾਹ ‘ਤੇ 2500 ਫੌਜੀ 70 ਵਾਹਨਾਂ ‘ਤੇ ਵਾਦੀ ਚੋਂ ਲੰਘ ਰਹੇ ਸਨ।

ਕਸ਼ਮੀਰ ‘ਚ ਭਾਰਤੀ ਫੌਜੀਆਂ ‘ਤੇ ਹੋਏ ਆਤਮਘਾਤੀ ਹਮਲੇ ਵਾਲੀ ਥਾਂ ਦੀ ਤਸਵੀਰ।

 

ਭਾਰਤੀ ਖਬਰੀ ਅਦਾਰਿਆਂ ਅਨੁਸਾਰ ਇਸ ਹਮਲੇ ਦੀ ਜਿੰਮੇਵਾਰੀ ਕਸ਼ਮੀਰੀ ਜਮਾਤ ਜੈਸ਼-ਏ-ਮੁਹੰਮਦ ਵਲੋਂ ਲਈ ਗਈ ਹੈ ਅਤੇ ਇਸ ਭਿਆਨਕ ਵਾਰਦਾਤ ਨੂੰ ਅੰਜਾਮ 21 ਵਰ੍ਹਿਆਂ ਦੇ ਕਸ਼ਮੀਰੀ ਆਦਿਲ ਡਾਰ ਨੇ ਦਿੱਤਾ ਹੈ।

ਸਿਆਸੀ ਮਾਹਿਰਾਂ ਅਨੁਸਾਰ ਇਹ ਘਟਨਾ 1989 ਤੋਂ ਬਾਅਦ ਵਾਪਰੀਆਂ ਸਭ ਤੋਂ ਭਿਆਨਕ ਅੱਤਵਾਦੀ ਘਟਨਾਵਾਂ ਵਿਚੋਂ ਇੱਕ ਹੈ।

ਭਾਰਤੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਸ ਘਟਨਾ ਲਈ ਪਾਕਿਸਤਾਨ ਨੂੰ ਜਿੰਮੇਵਾਰ ਆਖਦਿਆਂ ਕਿਹਾ ਕਿ ਇਸ ਦਾ ਬਦਲਾ ਲਿਆ ਜਾਵੇਗਾ।


ਕਸ਼ਮੀਰ ‘ਚ ਵਾਪਰੀ ਇਸ ਵੱਡੀ ਘਟਨਾ ਬਾਰੇ ਵੱਖ ਕਸ਼ਮੀਰੀ ਅਤੇ ਭਾਰਤੀ ਰਾਜਨੀਤਿਕ ਆਗੂਆਂ ਵਲੋਂ ਪ੍ਰਤੀਕਰਮ ਦਿੱਤੇ ਜਾ ਰਹੇ ਹਨ ਜੋ ਕਿ ਹੇਠਾਂ ਸਾਂਝੇ ਕੀਤੇ ਗਏ ਹਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

• ਉੱਤਰ ਪ੍ਰਦੇਸ਼ ਦੇ ਪੀਲੀਭੀਤ ਦੇ ਗੁਰਦੁਆਰਾ ਕੀਰਤਪੁਰ ਸਾਹਿਬ ਤੋਂ ਨਗਰ ਕੀਰਤਨ ਕੱਢਣ 'ਤੇ ਉੱਤਰ ਪ੍ਰਦੇਸ਼ ਪੁਲਿਸ ਨੇ 55 ਸਿੱਖਾਂ ਉਪਰ ਕੇਸ ਦਰਜ ਕੀਤਾ • ਠਾਣੇਦਾਰ ਸੰਜੀਵ ਕੁਮਾਰ ਉਪਾਧਿਆਏ ਨੇ
ਕਸ਼ਮੀਰ ਅੰਦਰ ਭਾਰਤ ਸਰਕਾਰ ਦੇ ਅੜੀਅਲ ਰਵੱਈਏ ਕਾਰਨ ਲਗਾਤਾਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ, ਫਾਸਾਵਾਦੀ ਹਕੂਮਤ ਵੱਲੋਂ ਰਾਜ ਨੂੰ ਮਿਲੇ ਵਿਸ਼ੇਸ਼ ਰੁਤਬੇ ਅਤੇ ਅਧਿਕਾਰਾਂ ਨੂੰ ਤਾਨਾਸ਼ਾਹੀ ਰਵੱਈਏ ਨਾਲ
ਅਮਰੀਕਾ ਦੇ ਸ਼ਹਿਰ ਸੈਨ ਫਰਾਂਸਿਸਕੋ ਵਿਚ ਸਿੱਖਾਂ, ਕਸ਼ਮੀਰੀਆਂ, ਗੋਰਿਆਂ ਅਤੇ ਅਫਰੀਕਣ-ਅਮੈਰੀਕਨਾਂ ਨੇ ਸਾਂਝੇ ਤੌਰ 'ਤੇ ਭਾਰਤੀ ਜ਼ੁਲਮਾਂ ਦਾ ਪਰਦਾਫਾਸ ਕਰਨ ਲਈ 15 ਅਗਸਤ ਨੂੰ ਇਕ ਮੁਜਾਹਿਰਾ ਕੀਤਾ।
ਭਾਰਤ ਦੇ ਕਬਜ਼ੇ ਹੇਠਲੇ ਕਸ਼ਮੀਰ ਦੇ ਹਾਲਾਤ ਬਾਰੇ ਭਾਵੇਂ ਭਾਰਤ ਸਰਕਾਰ ਅਤੇ ਭਾਰਤੀ ਖਬਰਖਾਨਾ "ਸਭ ਠੀਕ ਹੈ" ਦੇ ਦਾਅਵੇ ਹੀ ਦਹੁਰਾਅ ਰਿਹਾ ਹੈ ਪਰ ਜੋ ਜਾਣਕਾਰੀ ਵੀ ਭਾਰਤੀ ਰੋਕਾਂ ਦਾ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: