Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੀ.ਯੂ. ਦੇ ਵਿਦਿਆਰਥੀਆਂ ਨੇ ਭਾਰਤ ਸਰਕਾਰ ਤੋਂ ਫਿਲਮ ‘ਨਾਨਕ ਸ਼ਾਹ ਫਕੀਰ’ ‘ਤੇ ਮੁਕੰਮਲ ਪਾਬੰਦੀ ਦੀ ਮੰਗ ਕੀਤੀ

ਪੀ.ਯੂ. ਦੇ ਵਿਦਿਆਰਥੀਆਂ ਨੇ ਭਾਰਤ ਸਰਕਾਰ ਤੋਂ ਫਿਲਮ ‘ਨਾਨਕ ਸ਼ਾਹ ਫਕੀਰ’ ‘ਤੇ ਮੁਕੰਮਲ ਪਾਬੰਦੀ ਦੀ ਮੰਗ ਕੀਤੀ

ਚੰਡੀਗੜ੍ਹ: ਵਿਵਾਦਿਤ ਫਿਲਮ ਨਾਨਕ ਸ਼ਾਹ ਫਕੀਰ ਖਿਲਾਫ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਵਿਦਿਆਰਥੀਆਂ ਵਲੋਂ ਰੋਸ ਪ੍ਰਦਰਸ਼ਨ ਕਰਕੇ ਭਾਰਤ ਸਰਕਾਰ ਤੋਂ ਇਸ ਫਿਲਮ ‘ਤੇ ਮੁਕੰਮਲ ਪਾਬੰਦੀ ਦੀ ਮੰਗ ਕੀਤੀ ਗਈ। ਵਿਦਿਆਰਥੀ ਵਿਚਾਰ ਚਰਚਾ ਗਰੁੱਪ ‘ਸੱਥ’ ਵਲੋਂ ਕੀਤੇ ਗਏ ਇਸ ਰੋਸ ਪ੍ਰਦਰਸ਼ਨ ਵਿਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।

ਵਿਦਿਆਰਥੀ ਕੇਂਦਰ ‘ਤੇ ਇਕੱਤਰ ਹੋਏ ਵਿਦਿਆਰਥੀਆਂ ਨੇ ਹੱਥਾਂ ਵਿਚ ਇਸ ਫਿਲਮ ਖਿਲਾਫ ਸੁਨੇਹਾ ਦਿੰਦੇ ਪੋਸਟਰ ਫੜੇ ਹੋਏ ਸਨ। ਇਹਨਾਂ ਪੋਸਟਰਾਂ ਉੱਤੇ ਸਿੱਕੇ ਨੂੰ ਪਾਪੀ ਦਸਦਿਆਂ ਉਸਨੂੰ ਫਿਲਮ ਵਾਪਿਸ ਲੈਣ ਲਈ ਕਿਹਾ ਗਿਆ, ਸ਼੍ਰੋਮਣੀ ਕਮੇਟੀ ਦੇ ਇਸ ਫਿਲਮ ਵਿਚ ਰਹੇ ਸ਼ੱਕੀ ਅਤੇ ਸਿਧਾਂਤਹੀਣ ਰਵੱਈਏ ਲਈ ਉਸਨੂੰ ਕੋਸਦਿਆਂ ਵਿਦਿਆਰਥੀਆਂ ਦੇ ਹੱਥਾਂ ਵਿਚ ਫੜੀਆਂ ਤਖਤੀਆਂ ‘ਤੇ ਲਿਖਿਆ ਸੀ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਗਲਤ ਹੱਥਾਂ ਵਿਚ ਹੈ। ਇਸ ਦੌਰਾਨ ਵਿਦਿਆਰਥੀਆਂ ਵਲੋਂ ਇਕ ਪਰਚਾ ਵੀ ਵੰਡਿਆ ਗਿਆ ਜਿਸ ਵਿਚ ਦੱਸਿਆ ਗਿਆ ਕਿ ਸਿੱਖ ਇਸ ਫਿਲਮ ਦਾ ਵਿਰੋਧ ਕਿਉਂ ਕਰ ਰਹੇ ਹਨ।

ਇਸ ਦੌਰਾਨ ਇਕੱਤਰ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸੱਥ ਦੇ ਨੁਮਾਂਇੰਦਿਆਂ ਨੇ ਕਿਹਾ ਕਿ ਸਿੱਖੀ ਦੇ ਪ੍ਰਚਾਰ ਦਾ ਮਾਧਿਅਮ ਗੁਰੂ ਸਾਹਿਬਾਨ ਨੇ ਸਾਖੀ ਪ੍ਰਥਾ ਨੂੰ ਨਿਯਤ ਕੀਤਾ ਹੈ ਪਰ ਸਿੱਖੀ ਵਿਰੋਧੀ ਤਾਕਤਾਂ ਸਿੱਖਾਂ ਨੂੰ ਝਾਕੀ ਪ੍ਰਥਾ ਵੱਲ ਤੋਰਨ ਲਈ ਇਹ ਫਿਲਮਾਂ ਦੀਆਂ ਸਾਜਿਸ਼ਾ ਰਚ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ, ਗੁਰੂ ਪਰਿਵਾਰਾਂ ਅਤੇ ਗੁਰੂ ਸਾਹਿਬ ਨਾਲ ਵਿਚਰੇ ਗੁਰਸਿੱਖਾਂ ਦਾ ਕਿਸੇ ਵੀ ਰੂਪ ਵਿਚ ਫਿਲਮਾਂਕਣ ਪੰਥ ਬਰਦਾਸ਼ਤ ਨਹੀਂ ਕਰੇਗਾ ਤੇ ਇਸ ਫਿਲਮ ਨੂੰ ਕਿਸੇ ਵੀ ਹਾਲਤ ਵਿਚ ਨਹੀਂ ਚੱਲਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫਿਲਮ ਨਿਰਮਾਤਾ ਨੂੰ ਅਕਲ ਨਾਲ ਕੰਮ ਲੈਂਦਿਆਂ ਸਿੱਖ ਭਾਵਨਾਵਾਂ ਨੂੰ ਦੇਖਦਿਆਂ ਇਸ ਫਿਲਮ ਨੂੰ ਵਾਪਿਸ ਲੈ ਕੇ ਹਮੇਸ਼ਾ ਲਈ ਇਸ ਦੀਆਂ ਫਿਲਮਾਂ ਨੂੰ ਖਤਮ ਕਰ ਦੇਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਸਿੱਖਾਂ ਲਈ ਗੁਰੂ ਦਰਸ਼ਨ ਦਾ ਸਰੂਪ ਸ਼ਬਦ ਹੈ ਅਤੇ ਗੁਰੂ ਨਾਨਕ ਦੇਵ ਪਾਤਸ਼ਾਹ ਸਮੇਤ ਦਸ ਗੁਰੂ ਸਾਹਿਬਾਨ ਦੀ ਇਲਾਹੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੁਭਾਇਮਾਨ ਹੈ। ਪਰ ਸਿੱਖਾਂ ਦੀ ਵਿਲੱਖਣਤਾ ਅਤੇ ਮੂਲ ਸਿਧਾਂਤਿਕ ਪ੍ਰੰਪਰਾਵਾਂ ਉੱਤੇ ਬਿਪਰਵਾਦੀ ਤਾਕਤਾਂ ਲਗਾਤਾਰ ਹਮਲੇ ਕਰ ਰਹੀਆਂ ਹਨ ਜਿਸ ਦਾ ਨਵਾਂ ਰੂਪ ਫਿਲਮਾਂ ਰਾਹੀਂ ਸਾਹਮਣੇ ਆ ਰਿਹਾ ਹੈ। ਜਿੱਥੇ ਸਿੱਖ ਜਗਤ ਗੁਰੂ ਸਾਹਿਬਾਨ, ਗੁਰੂ ਪਰਿਵਾਰਾਂ ਨੂੰ ਫਿਲਮਾਉਣ ਦੇ ਸਖਤ ਖਿਲਾਫ ਹੈ ਉੱਥੇ ਕੁਝ ਲੋਕ ਸਿੱਖ ਸਿਧਾਂਤਾਂ ਖਿਲਾਫ ਜਾ ਕੇ ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਲਈ ਵਾਰ-ਵਾਰ ਸਿੱਖ ਗੁਰੂ ਸਾਹਿਬਾਨ ਅਤੇ ਗੁਰੂ ਪਰਿਵਾਰਾਂ ਨੂੰ ਫਿਲਮਾਉਣ ਦਾ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਵਿਦਿਆਰਥੀ ਇਸ ਰੁਝਾਨ ਦਾ ਸਖਤ ਵਿਰੋਧ ਕਰਦੇ ਹਾਂ ਅਤੇ ਇਸ ਨੂੰ ਗੁਰੂ ਸਾਹਿਬਾਨ ਅਤੇ ਰੂਹਾਨੀ ਸਿੱਖ ਫਲਸਫੇ ਦੀ ਬੇਅਦਬੀ ਮੰਨਦੇ ਹਾਂ।

ਇਸ ਦੌਰਾਨ ਵਿਦਿਆਰਥੀਆਂ ਨੇ ਮੰਗ ਕੀਤੀ ਕਿ ਸਿੱਖਾਂ ਦੀ ਨੁਮਾਂਇੰਦਾ ਜਥੇਬੰਦੀ ਹੋਣ ਨਾਤੇ ਸ਼੍ਰੋਮਣੀ ਕਮੇਟੀ ਇਸ ਤਰ੍ਹਾਂ ਦੀਆਂ ਫਿਲਮਾਂ ਦੇ ਰੁਝਾਨ ਨੂੰ ਠੱਲ ਪਾਉਣ ਲਈ ਇਕ ਮਤਾ ਪਾਸ ਕਰੇ ਅਤੇ ਫਿਲਮਾਂ, ਗੁਰੂ ਸਾਹਿਬਾਨ ਦੀਆਂ ਮਨੋਕਲਪਿਤ ਫੋਟੋਆਂ ਨੂੰ ਪੂਰੀ ਤਰ੍ਹਾਂ ਰੱਦ ਕਰੇ। ਵਿਦਿਆਰਥੀਆਂ ਵਲੋਂ ਵਿਦਿਆਰਥੀ ਕੇਂਦਰ ਤੋਂ ਯੂਨੀਵਰਸਿਟੀ ਬਾਜ਼ਾਰ ਤਕ ਇਕ ਸ਼ਾਂਤਮਈ ਰੋਸ ਮਾਰਚ ਵੀ ਕੀਤਾ ਗਿਆ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸੱਥ ਵੱਲੋਂ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ ਲਈ ਦਰਸ਼ਪ੍ਰੀਤ ਸਿੰਘ ਨੂੰ ਪ੍ਰਧਾਨਗੀ ਦਾ ਉਮੀਦਵਾਰ ਐਲਾਨਿਆ ਗਿਆ ਹੈ। ਜਥੇਬੰਦੀ ਨੇ ਡੀ.ਏ.ਵੀ ਕਾਲਜ ਵਿੱਚ ਵੀ ਪਹਿਲੀ ਵਾਰ ਚੋਣ ਲੜਨ ਦਾ ਫੈਸਲਾ ਕੀਤਾ
ਪਿਛਲੇ ਕੁਝ ਅਰਸੇ ਦੌਰਾਨ ਸਿੱਖ ਇਤਿਹਾਸ ਬਾਰੇ ਬਣ ਰਹੀਆਂ ਕਾਰਟੂਨ ਅਤੇ ਆਮ ਫਿਲਮਾਂ ਸਿੱਖੀ ਉੱਪਰ ਬਹੁਤ ਸੂਖਮ ਅਤੇ ਮਾਰੂ ਹਮਲਾ ਹਨ ਜਿਸ ਨੂੰ ਆਮ ਸਿੱਖ ਅਜੇ ਸਮਝ ਨਹੀਂ ਰਹੇ। ਸੱਥ
ਪਿਛਲੇ ਕੁਝ ਅਰਸੇ ਦੌਰਾਨ ਸਿੱਖ ਇਤਿਹਾਸ ਬਾਰੇ ਬਣ ਰਹੀਆਂ ਕਾਰਟੂਨ ਅਤੇ ਆਮ ਫਿਲਮਾਂ ਸਿੱਖੀ ਉੱਪਰ ਬਹੁਤ ਸੂਖਮ ਅਤੇ ਮਾਰੂ ਹਮਲਾ ਹਨ ਜਿਸ ਨੂੰ ਆਮ ਸਿੱਖ ਅਜੇ ਸਮਝ ਨਹੀਂ ਰਹੇ। ਸੱਥ
ਇੰਡੀਆ ਦੀ ਨਵੀਂ ਕੇਂਦਰੀ ਸਿੱਖਿਆ ਨੀਤੀ ਦੇ ਲਾਗੂ ਹੋਣ ਨਾਲ ਪੰਜਾਬ ਅਤੇ ਪੰਜਾਬੀ ਨੂੰ ਦਰਪੇਸ਼ ਆਉਣ ਵਾਲੀਆਂ ਚੁਣੌਤੀਆਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: