Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਨਾ.ਸੋ.ਕਾ. ਮਾਮਲੇ ‘ਤੇ ਕੌਮਾਂਤਰੀ ਪੱਧਰ ‘ਤੇ ਬਿਪਰਵਾਦੀਆਂ ਨੂੰ ਵੱਡੀ ਸ਼ਿਕਸਤ; ਸਾਰਾ ਜੋਰ ਲਾ ਕੇ ਵੀ ਸਿਆਟਲ ਮਤਾ ਨਾ ਰੁਕਵਾ ਸਕੀ ਰ.ਸ.ਸ.

ਨਾ.ਸੋ.ਕਾ. ਮਾਮਲੇ ‘ਤੇ ਕੌਮਾਂਤਰੀ ਪੱਧਰ ‘ਤੇ ਬਿਪਰਵਾਦੀਆਂ ਨੂੰ ਵੱਡੀ ਸ਼ਿਕਸਤ; ਸਾਰਾ ਜੋਰ ਲਾ ਕੇ ਵੀ ਸਿਆਟਲ ਮਤਾ ਨਾ ਰੁਕਵਾ ਸਕੀ ਰ.ਸ.ਸ.

ਅੱਜ ਦੀ ਖਬਰਸਾਰ | 5 ਫਰਵਰੀ 2020 (ਦਿਨ ਬੁੱਧਵਾਰ)
ਕੌਮਾਂਤਰੀ ਖਬਰਾਂ:


ਨਾ.ਸੋ.ਕਾ. ਮਾਮਲੇ ‘ਤੇ ਪਹਿਲੀ ਵਿਦੇਸ਼ੀ ਕਾਨੂੰਨ ਘੜਨੀ ਸਭਾ ਨੇ ਮਤਾ ਕੀਤਾ:

  • ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਅਤੇ ਤਜਵੀਜਸ਼ੁਦਾ ਨਾਗਰਿਕਤਾ ਰਜਿਸਟਰ (ਨਾ.ਰਜਿ.) ਦਾ ਮਾਮਲਾ ਹੁਣ ਦਿੱਲੀ ਸਲਤਨਤ ਤੱਕ ਸੀਮਤ ਨਹੀਂ ਰਹਿ ਗਿਆ, ਕਿਉਂਕਿ
  • ਨਾ.ਸੋ.ਕਾ. ਅਤੇ ਨਾ.ਰਜਿ. ਵਿਰੁਧ ਹੁਣ ਕੌਮਾਂਤਰੀ ਕਾਨੂੰਨ ਘੜਨੀਆਂ ਸਭਾਵਾਂ (ਲੈਜਿਸਲੇਚਰਸ) ਵਲੋਂ ਮਤੇ ਕੀਤੇ ਜਾਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ
  • ਅਮਰੀਕਾ ਦੇ ਸਿਆਟਲ ਸ਼ਹਿਰ ਦੀ ਕੌਸਲ ਦੀ ਕਾਨੂੰਨ ਘੜਨੀ ਸਭਾ ਨੇ ਅਜਿਹਾ ਪਹਿਲਾ ਮਤਾ ਪ੍ਰਵਾਣ ਕੀਤਾ ਹੈ।
  • ਇਹ ਮਤਾ 3 ਫਰਵਰੀ 2020 ਨੂੰ ਪ੍ਰਵਾਣ ਕੀਤਾ ਗਿਆ।
  • ਇਹ ਮਤਾ ਕੌਂਸਲਜੀਅ (ਕੌਂਸਲ-ਮੈਂਬਰ) ਬੀਬੀ ਕਸ਼ਾਮਾ ਸਾਵੰਤ ਨੇ ਪੇਸ਼ ਕੀਤਾ ਸੀ।

ਬੀਬੀ ਕਸ਼ਾਮਾ ਸਾਵੰਤ ਦੀ ਨਾ.ਸੋ.ਕਾ. ਬਾਰੇ ਤਕਰੀਰ:

  • ਸਿਆਟਲ ਸਿਟੀ ਕੌਂਸਲ ਦੇ ਇਜਲਾਸ ਦੌਰਾਨ ਬੀਬੀ ਕਸ਼ਾਮਾ ਸਾਵੰਤ ਨੇ ਨਾ.ਸੋ.ਕਾ. ਅਤੇ ਨਾ.ਰਜਿ. ਬਾਰੇ ਪ੍ਰਭਾਵਸ਼ਾਲੀ ਲਿਖਤੀ ਤਕਰੀਰ ਪੜ੍ਹੀ।
  • ਤਕਰੀਰ ਵਿਚ ਉਸ ਨੇ ਦੱਸਿਆ ਕਿ ਨਾ.ਸੋ.ਕਾ. ਅਤੇ ਨਾ.ਰਜਿ. ਦਾ ਵਿਰੋਧ ਕਰਨਾ ਕਿਉਂ ਜਰੂਰੀ ਹੈ।
    ਇਤਿਹਾਸ ਦੇ ਹਵਾਲੇ ਨਾਲ ਬੀਬੀ ਸਾਵੰਤ ਨੇ ਕਿਹਾ ਕਿ ਨਾ.ਸੋ.ਕਾ. ਅਤੇ ਨਾ.ਰਜਿ. 1930ਵਿਆਂ ਵਿਚ ਨਾਜ਼ੀਆਂ ਵਲੋਂ ਜਰਮਨੀ ਵਿਚ ਬਣਾਏ ਕਾਨੂੰਨਾਂ ਨਾਲ ਇੰਨ-ਬਿੰਨ ਮੇਲ ਖਾਂਦੇ ਹਨ
    ਉਸਨੇ ਕਿਹਾ ਕਿ ਨਾ.ਸੋ.ਕਾ. ਅਤੇ ਤਜਵੀਜਸ਼ੁਦਾ ਨਾ.ਰਜਿ. ਮੁਸਲਮਾਨਾਂ ਅਤੇ ਗਰੀਬਾਂ ਤੇ ਦੱਬੇ-ਕੁਚਲੇ ਤਬਕਿਆਂ ਨਾ ਭਾਰੀ ਵਿਤਕਰਾ ਕਰਦੇ ਹਨ ਅਤੇ ਉਨ੍ਹਾਂ ਦੇ ਮੁੱਢਲੇ ਹੱਕ ਖੋਹੰਦੇ ਹਨ।
  • ਮਤਾ ਲਿਆਉਣ ਦੇ ਕਾਰਨਾਂ ਬਾਰੇ ਬੀਬੀ ਸਾਵੰਤ ਨੇ ਕਿਹਾ ਕਿ ਇਸ ਨਾਲ ਭਾਰਤੀ ਉਪਮਹਾਂਦੀਪ ਵਿਚ ਹੋ ਰਹੇ ਨਾ.ਸੋ.ਕਾ. ਅਤੇ ਨਾ.ਰਜਿ. ਦੇ ਵਿਰੋਧ ਨੂੰ ਹੁੰਗਾਰਾ ਮਿਲੇਗਾ, ਅਤੇ
  • ਇਹ ਮਤਾ ਨਵੀਂ ਲੀਹ ਪਾ ਕੇ ਹੋਰਨਾਂ ਕਾਰਕੁੰਨਾਂ ਨੂੰ ਵੀ ਉਤਸ਼ਾਹਤ ਕਰੇਗਾ ਅਤੇ ਉਹ ਆਪਣੀਆਂ ਸਰਕਾਰ ਨੂੰ ਨਾ.ਸੋ.ਕਾ. ਅਤੇ ਨਾ.ਰਜਿ. ਵਿਰੁਧ ਖੜ੍ਹਨ ਲਈ ਕਹਿਣਗੇ
ਕਸ਼ਾਮਾ ਸਾਵੰਤ

ਰ.ਸ.ਸ. ਮਤਾ ਰੋਕਣ ਵਿਚ ਨਕਾਮ ਹੋਈ:

  • ਸਿਆਟਲ ਦੀ ਸਿਟੀ ਕੌਂਸਲ ਵੱਲੋਂ ਨਾ.ਸੋ.ਕਾ. ਵਿਰੁਧ ਕੀਤੇ ਮਤੇ ਨੂੰ ਰੋਕਣ ਲਈ ਬਿਪਰਵਾਦੀ ਜਥੇਬੰਦੀ ਰਾਸ਼ਟਰੀ ਸਵੈਸੇਵਕ ਸੰਘ ਨੇ ਪੂਰਾ ਜੋਰ ਲਾਇਆ ਸੀ।
  • ਰ.ਸ.ਸ. ਅਤੇ ਭਾਜਪਾ ਦੇ ਹਿਮਾਇਤੀਆਂ ਨੇ ਕੌਂਸਲ ਦੇ ਇਜਲਾਸ ਦੌਰਾਨ ਇਸ ਮਤੇ ਦੇ ਵਿਰੋਧ ਵਿਚ ਲਿਖਤੀ ਬਿਆਨ ਵੀ ਪੜ੍ਹੇ ਸਨ।
  • ਪਰ ਅਜਿਹਾ ਕਰਕੇ ਵੀ ਉਹ ਮਤੇ ਨੂੰ ਪ੍ਰਵਾਣ ਹੋਣ ਤੋਂ ਨਾ ਰੁਕਵਾ ਸਕੇ

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਅਤੇ ਓਂਟਾਰੀਓ ਗੁਰਦੁਆਰਾ ਕਮੇਟੀ ਵੱਲੋਂ ਇਕ ਸ੍ਰੀ ਅਕਾਲ ਤਖਤ ਸਾਹਿਬ ਦੀ ਸੁਤੰਤਰਤਾ ਦੀ ਮੁੜ-ਬਹਾਲੀ ਅਤੇ ਪੰਥਕ ਸੰਸਥਾਵਾਂ ਦੀ ਨਵ-ਉਸਾਰੀ ਬਾਰੇ ਇਕ ਮਹੱਤਵਪੂਰਨ ਲਿਖਤੀ ਬਿਆਨ ਜਾਰੀ ਕੀਤਾ
ਜੂਨ ਦਾ ਮਹੀਨਾ ਸਿੱਖ ਕੌਮ ਦੇ ਦਿਲਾਂ ਅਤੇ ਦਿਮਾਗਾਂ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ ਅਤੇ ਇਸ ਸਾਲ ਵੀ ਦੁਨੀਆ ਭਰ ਦੇ ਸਿੱਖ ਜੂਨ 1984 ਵਿੱਚ ਦਰਬਾਰ ਸਾਹਿਬ ਵਿੱਚ ਸ਼ਹੀਦ ਹੋਏ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: