Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਨਸ਼ਾ ਛੁਡਾਊ ਕੇਂਦਰ ’ਚੋਂ ਭੱਜੇ ਨਸ਼ੇੜੀ, ਪਟਿਆਲਾ ’ਚ ਬੱਸ ਕੀਤੀ ਹਾਈਜੈਕ

ਨਸ਼ਾ ਛੁਡਾਊ ਕੇਂਦਰ ’ਚੋਂ ਭੱਜੇ ਨਸ਼ੇੜੀ, ਪਟਿਆਲਾ ’ਚ ਬੱਸ ਕੀਤੀ ਹਾਈਜੈਕ

ਪਟਿਆਲਾ: ਮੀਡੀਆ ਰਿਪੋਰਟ ਮੁਤਾਬਕ ਤਿੰਨ ਨਸ਼ੇੜੀ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿਚੋਂ ਭੱਜ ਗਏ, ਉਹ ਜ਼ਬਰਦਸਤੀ ਮਿਨੀ ਬਸ ਨੂੰ ਹਾਈਜੈਕ ਕਰਕੇ ਉਲਟ ਦਿਸ਼ਾ ’ਚ 10 ਕਿਲੋਮੀਟਰ ਤਕ ਲੈ ਗਏ ਫਿਰ ਬਸ ’ਚੋਂ ਛਾਲ ਮਾਰ ਦਿੱਤੀ।

ਇਹ ਡਰਾਮਾ ਐਤਵਾਰ ਦੀ ਸਵੇਰੇ 15 ਮਿੰਟ ਤਕ ਚੱਲਿਆ।

ਹਿੰਦੁਸਤਾਨ ਟਾਈਮਜ਼ ਮੁਤਾਬਕ ਉਨ੍ਹਾਂ ਤਿੰਨਾਂ ਵਿਚ ਕੁਲਵਿੰਦਰ ਸਿੰਘ ਨਾਭਾ, ਗੁਰਮੀਤ ਸਿੰਘ ਧਨੌਰੀ ਅਤੇ ਹਰਦੀਪ ਸਿੰਘ ਘਨੌਰ ਸਨ, ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਮਿਲੀ ਜਾਣਕਾਰੀ ਮੁਤਾਬਕ ਬਸ ਪੰਜਾਬੀ ਯੂਨੀਵਰਸਿਟੀ ਤੋਂ ਪ੍ਰਤਾਪ ਨਗਰ ਜਾ ਰਹੀ ਸੀ। ਬਸ ਡਰਾਈਵਰ ਸੰਤੋਖ ਸਿੰਘ ਨੇ ਦੱਸਿਆ ਕਿ ਜਦੋਂ ਬਸ ਬਡੂੰਗਰ ਪਹੁੰਚੀ ਤਾਂ ਤਿੰਨੋਂ ਬਸ ਵਿਚ ਦਾਖਲ ਹੋ ਗਏ। ਉਨ੍ਹਾਂ ’ਚੋਂ ਇਕ ਨੇ ਡਰਾਈਵਰ ਦੀ ਗਰਦਨ ’ਤੇ ਚਾਕੂ ਰੱਖ ਦਿੱਤਾ, ਬਾਕੀ ਦੋਹਾਂ ਕੋਲ ਲਕੜੀ ਦੇ ਡੰਡੇ ਸਨ। ਡਰਾਈਵਰ ਨੇ ਦੱਸਿਆ, “ਉਨ੍ਹਾਂ ਮੈਨੂੰ ਮਜਬੂਰ ਕੀਤਾ ਕਿ ਬਸ ਤੇਜ ਰਫਤਾਰ ਨਾਲ ਸ਼ਹਿਰ ਤੋਂ ਬਾਹਰ ਨਾਭਾ ਵੱਲ ਲੈ ਚੱਲ। ਜਦੋਂ ਬਸ ਪਿੰਡ ਕਲਿਆਣ ਪਹੁੰਚੀ ਤਾਂ ਉਨ੍ਹਾਂ ਮੈਨੂੰ ਬਸ ਹੌਲੀ ਕਰਨ ਲਈ ਕਿਹਾ ਤਿੰਨੋ ਛਾਲਾਂ ਮਾਰ ਕੇ ਭੱਜ ਗਏ”।

ਉਸਨੇ ਦੱਸਿਆ ਕਿ ਉਨ੍ਹਾਂ ਨੇ ਸਵਾਰੀਆਂ ਨੂੰ ਪੁਲਿਸ ਨੂੰ ਫੋਨ ਨਹੀਂ ਕਰਨ ਦਿੱਤਾ, ਪਰ ਜਦੋਂ ਇਕ ਸਵਾਰੀ ਨੇ ਪੁਲਿਸ ਨੂੰ ਫੋਨ ਕਰਨ ਵਿਚ ਕਾਮਯਾਬੀ ਹਾਸਲ ਕਰ ਲਈ ਤਾਂ ਉਹ ਭੱਜ ਗਏ। ਸਹਾਇਕ ਸਬ ਇੰਸਪੈਕਟਰ ਗੁਰਨਾਮ ਸਿੰਘ ਨੇ ਕਿਹਾ ਕਿ ਪੁਲਿਸ ਨੇ ਪਰਚਾ ਦਰਜ ਕਰ ਲਿਆ ਅਤੇ ਉਨ੍ਹਾਂ ਦੀ ਭਾਲ ਜਾਰੀ ਹੈ। ਗੁਰਨਾਮ ਸਿੰਘ ਨੇ ਕਿਹਾ ਤਿੰਨੋਂ ਸਮੈਕ ਪੀਣ ਦੇ ਆਦੀ ਹਨ, ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਤਿੰਨਾਂ ਨੂੰ 4 ਮਈ ਨੂੰ ਨਸ਼ਾ ਛੁਡਾਉਣ ਲਈ ਹਸਪਤਾਲ ਦਾਖਲ ਕਰਵਾਇਆ ਸੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਇਨ੍ਹਾਂ ਪ੍ਰੋਜੈਕਟਾਂ ਦਾ ਪੰਜਾਬੀ, ਖਾਸਕਰ ਬਹੁਤਾਤ ਸਿੱਖ ਵਿਰੋਧ ਕਰਦੇ ਰਹੇ ਹਨ ਕਿ ਇਹ ਜਿੱਥੇ ਪੰਜਾਬ ਦਾ ਪਾਣੀ ਲੁੱਟ ਕੇ ਹੋਰ ਪਾਸੇ ਲਿਜਾਣ ਦੀ ਚਾਲ ਹੈ ਤੇ ਉੱਥੇ ਕੁਦਰਤੀ ਤਵਾਜ਼ਨ ਵਿਗਾੜ
ਇਨ੍ਹਾਂ ਪ੍ਰੋਜੈਕਟਾਂ ਦਾ ਪੰਜਾਬੀ, ਖਾਸਕਰ ਬਹੁਤਾਤ ਸਿੱਖ ਵਿਰੋਧ ਕਰਦੇ ਰਹੇ ਹਨ ਕਿ ਇਹ ਜਿੱਥੇ ਪੰਜਾਬ ਦਾ ਪਾਣੀ ਲੁੱਟ ਕੇ ਹੋਰ ਪਾਸੇ ਲਿਜਾਣ ਦੀ ਚਾਲ ਹੈ ਤੇ ਉੱਥੇ ਕੁਦਰਤੀ ਤਵਾਜ਼ਨ ਵਿਗਾੜ
ਸਾਲ 2016 ਬਠਿੰਡਾ ਵਿਖੇ ਬਣੇ ਐਡਵਾਂਸਡ ਕੈਂਸਰ ਇੰਸਟੀਚਿਊਟ ਵਿਚ ਲੰਘੇ ਸਾਲ 2021 ਵਿਚ 82,000 ਤੋਂ ਵੱਧ ਇਲਾਜ ਵਾਸਤੇ ਆਏ।
30 ਕਿਸਾਨ-ਜਥੇਬੰਦੀਆਂ ਦੇ ਸੱਦੇ 'ਤੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਪੰਜਾਬ ਭਰ 'ਚ ਕਿਸਾਨ-ਮੋਰਚਿਆਂ ਅਤੇ ਪਿੰਡਾਂ 'ਚ ਮਸ਼ਾਲ-ਮਾਰਚ ਕੀਤੇ ਗਏ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: