Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਦਿੱਲੀ ਵਿੱਚ ਇੱਕ ਵਾਰ ਫੇਰ ਨਬਾਲਗ ਬੱਚੀ ਨਾਲ ਚਲਦੀ ਕਾਰ ਵਿੱਚ ਕੀਤਾ ਗਿਆ ਸਮੂਹਿਕ ਬਲਾਤਕਾਰ

ਦਿੱਲੀ ਵਿੱਚ ਇੱਕ ਵਾਰ ਫੇਰ ਨਬਾਲਗ ਬੱਚੀ ਨਾਲ ਚਲਦੀ ਕਾਰ ਵਿੱਚ ਕੀਤਾ ਗਿਆ ਸਮੂਹਿਕ ਬਲਾਤਕਾਰ

ਦਿੱਲੀ: ਅੱਜ ਦਿੱਲੀ ਵਿੱਚ ਇੱਕ ਵਾਰ ਫੇਰ ਵਹਿਸ਼ਿਆਨਾ ਕਾਰੇ ਨੂੰ ਅੰਜਾਮ ਦਿੰਦੇ ਹੋਏ 6 ਬੰਦਿਆਂ ਵੱਲੋਂ ਇੱਕ 14 ਸਾਲ ਦੀ ਨਬਾਲਗ ਬੱਚੀ ਦਾ ਚਲਦੀ ਕਾਰ ਵਿੱਚ ਬਲਾਤਕਾਰ ਕੀਤਾ ਗਿਆ।ਪੁਲਿਸ ਨੂੰ ਛੱਕ ਹੋਣ ਤੇ ਗੱਡੀ ਦਾ ਪਿੱਛਾ ਕੀਤਾ ਗਿਆ, ਜਿਸ ਤੋਂ ਬਾਅਦ ਇਸ ਵਹਿਸ਼ੀ ਕਾਰੇ ਦਾ ਸੱਚ ਸਾਹਮਣੇ ਆਇਆ। ਪੁਲਿਸ ਵੱਲੋਂ ਇਸ ਜੁਲਮ ਦਾ ਹਿੱਸਾ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

1166590__rapeeee14 ਸਾਲ ਦੀ ਇਹ ਬੱਚੀ 7ਵੀਂ ਕਲਾਸ ਦੀ ਵਿਦਿਆਰਥਣ ਹੈ।ਪੁਲਿਸ ਅਨੁਸਾਰ ਦੋਸ਼ੀਆਂ ਵਿੱਚੋਂ ਦੋ ਵਿਅਕਤੀਆਂ ਨੂੰ ਕੁੜੀ ਜਾਣਦੀ ਸੀ ਇਸ ਲਈ ਉਹ ਸਕੂਲ ਤੋਂ ਬਾਅਦ ਉਨ੍ਹਾਂ ਨਾਲ ਚਲੇ ਗਈ। ਬਾਅਦ ਵਿੱਚ ਕਾਰ ਵਿੱਚ ਹੋਰ ਵਿਅਕਤੀ ਵੀ ਆ ਗਏ ਤੇ ਉਨ੍ਹਾਂ ਇਸ ਵਹਿਸ਼ੀਆਨਾ ਕਾਰੇ ਨੂੰ ਅੰਜਾਮ ਦਿੱਤਾ।

ਸੂਤਰਾਂ ਅਨੁਸਾਰ ਜਿਸ ਕਾਰ ਵਿੱਚ ਬਲਾਤਕਾਰ ਹੋਇਆ ਉਹ ਕਿਸੇ ਕਾਲ ਸੈਂਟਰ ਨਾਲ ਸੰਬੰਧਿਤ ਹੈ ਜਿੱਥੇ ਇੱਕ ਦੋਸ਼ੀ ਨੌਕਰੀ ਕਰਦਾ ਹੈ।

ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਪੰਜ ਵਿਅਕਤੀਆਂ ਦੀ ਪਛਾਣ ਰਮੇਸ਼, ਨਰਿੰਦਰ, ਰਾਹੁਲ, ਸੰਦੀਪ ਅਤੇ ਸੂਰਜ ਵਜੋਂ ਹੋਈ ਹੈ।

ਜਿਕਰਯੋਗ ਹੈ ਕਿ ਪੱਛਮੀ ਦਿੱਲੀ ਦੇ ਰਨਹੋਲਾ ਇਲਾਕੇ ਵਿੱਚ ਜਿੱਥੇ ਇਹ ਘਟਨਾ ਘਟੀ, ਉੱਥੇ ਅਕਤੂਬਰ ਮਹੀਨੇ ਵਿੱਚ ਇੱਕ ਪਾਰਕ ਵਿੱਚ 2 ਸਾਲ ਦੀ ਬੱਚੀ ਨਾਲ ਹੋਏ ਸਮੂਹਿਕ ਬਲਾਤਕਾਰ ਦੀ ਘਟਨਾ ਵੀ ਸਾਹਮਣੇ ਆਈ ਸੀ। ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਹੋ ਰਹੀਆਂ ਇਹ ਘਟਨਾਵਾਂ ਭਾਰਤ ਅੰਦਰ ਔਰਤ ਦੀ ਅਸੁਰੱਖਿਆ ਸੰਬੰਧੀ ਵੱਡਾ ਸੰਕੇਤ ਹੈ ਜਿਸ ਤੇ ਸਮਾਜ ਨੂੰ ਵੀਚਾਰ ਕਰਨ ਦੀ ਲੋੜ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਜਿਕਰਯੋਗ ਹੈ ਕਿ 1783 ਈਸਵੀ ਵਿਚ ਜਦੋਂ ਬਾਬਾ ਬਘੇਲ ਸਿੰਘ ਅਤੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿੱਚ ਸਿੱਖ ਫੌਜਾਂ ਨੇ ਦਿੱਲੀ ਫਤਹਿ ਕੀਤੀ ਸੀ ਤਾਂ ਉਸ ਸਮੇਂ ਇੱਥੇ ਸਿੱਖਾਂ
ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਦਿੱਲੀ ਦੇ ਸਿਵਲ ਲਾਇਨ ਥਾਣੇ 'ਚ BNS ਦੀ ਧਾਰਾ 353(1) ਤੇ 192 ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ।
ਬੀਤੀ ਸ਼ਾਮ ਨੂੰ ਕੇਂਦਰ ਸਰਕਾਰ ਅਤੇ ਕਿਸਾਨ ਯੂਨੀਅਨਾਂ ਦਰਮਿਆਨ ਹੋਈ ਹੋਈ ਬੈਠਕ ਬੇਸਿੱਟਾ ਰਹੀ। ਕੇਂਦਰ ਸਰਕਾਰ ਦੇ ਨੁਮਾਇੰਦਿਆਂ ਅਤੇ ਕਿਸਾਨ ਯੂਨੀਅਨ ਵਿਚਕਾਰ ਫਸਲ ਦੀ ਘੱਟੋ ਘੱਟ ਮੁੱਲ ਉੱਤੇ ਖਰੀਦ ਦੀ
ਬੀਤੀ ਸ਼ਾਮ ਨੂੰ ਕੇਂਦਰ ਸਰਕਾਰ ਅਤੇ ਕਿਸਾਨ ਯੂਨੀਅਨਾਂ ਦਰਮਿਆਨ ਹੋਈ ਹੋਈ ਬੈਠਕ ਬੇਸਿੱਟਾ ਰਹੀ। ਕੇਂਦਰ ਸਰਕਾਰ ਦੇ ਨੁਮਾਇੰਦਿਆਂ ਅਤੇ ਕਿਸਾਨ ਯੂਨੀਅਨ ਵਿਚਕਾਰ ਫਸਲ ਦੀ ਘੱਟੋ ਘੱਟ ਮੁੱਲ ਉੱਤੇ ਖਰੀਦ ਦੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: