Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਦਿੱਲੀ ਕਮੇਟੀ ਸਟਾਫ਼ ਦੇ ਵਿਵਹਾਰ ਨੂੰ ਸੰਗਤ ਪੱਖੀ ਬਣਾਉਣ ਲਈ ਲਗਾਈ ਗਈ ਕਾਰਜਸ਼ਾਲਾ

ਦਿੱਲੀ ਕਮੇਟੀ ਸਟਾਫ਼ ਦੇ ਵਿਵਹਾਰ ਨੂੰ ਸੰਗਤ ਪੱਖੀ ਬਣਾਉਣ ਲਈ ਲਗਾਈ ਗਈ ਕਾਰਜਸ਼ਾਲਾ

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਟਾਫ਼ ਨੂੰ ਚੰਗੀ ਬੋਲ ਬਾਣੀ ਜਰੀਏ ਸੰਗਤਾਂ ਨਾਲ ਗੱਲਬਾਤ ਕਰਨ ਦੀ ਪ੍ਰੇਰਣਾ ਦੇਣ ਲਈ ਕਮੇਟੀ ਵੱਲੋਂ ਕਮੇਟੀ ਸਟਾਫ਼ ਦੀ ਵਿਸ਼ੇਸ਼ ਕਾਰਜਸ਼ਾਲਾ ਲਗਾਈ ਗਈ। ਜਿਸ ਵਿਚ ਪ੍ਰੋਫੈਸਰ ਕੁਲਵਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀ ਨੇ ਸਟਾਫ਼ ਨੂੰ ਸੰਗਤਾਂ ਨਾਲ ਮਿਠਬੋਲੜੀ ਭਾਸ਼ਾ ਵਿਚ ਗੱਲ ਕਰਨ ਦੇ ਸਟਾਫ਼ ਨਾਲ ਕਈ ਗੁਰ ਸਾਂਝੇ ਕੀਤੇ। ਬੁਲਾਰਿਆਂ ਨੇ ਸਟਾਫ਼ ਨੂੰ ਸੰਗਤਾਂ ਨਾਲ ਗੱਲਬਾਤ ਕਰਨ ਦੌਰਾਨ ਧੀਰਜ ਰੱਖਣ ਦੀ ਪ੍ਰੇਰਣਾ ਕਰਦੇ ਹੋਏ ਸਿੱਖ ਧਰਮ ਦੀ ਮਹਾਨ ਵਿਰਾਸਤ ਦਾ ਸਟਾਫ਼ ਨੂੰ ਪਹਿਰੇਦਾਰ ਵੀ ਦੱਸਿਆ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੇਵਾਦਾਰਾਂ ਲਈ ਲਾਈ ਗਈ ਕਾਰਜਸ਼ਾਲਾ ਵਿਚ ਬੈਠੇ ਸੇਵਾਦਾਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੇਵਾਦਾਰਾਂ ਲਈ ਲਾਈ ਗਈ ਕਾਰਜਸ਼ਾਲਾ ਵਿਚ ਬੈਠੇ ਸੇਵਾਦਾਰ

ਸਟਾਫ਼ ਨੂੰ ਬੁਲਾਰਿਆਂ ਨੇ ਬਾਹਰ ਤੋਂ ਆਉਣ ਵਾਲੇ ਸਿੱਖ ਅਤੇ ਗੈਰ ਸਿੱਖ ਯਾਤਰੀਆਂ ਨਾਲ ਗੱਲਬਾਤ ਕਰਨ ਦੇ ਤਰੀਕੇ ਨਾਟਕ ਅਤੇ ਸਿੱਖ ਇਤਿਹਾਸ ਤੋਂ ਹਵਾਲਿਆਂ ਨਾਲ ਦਿੱਤੇ। ਬੁਲਾਰਿਆਂ ਨੇ ਸਟਾਫ਼ ਨੂੰ ਸਮਝਾਇਆ ਕਿ ਤੁਸੀਂ ਇਤਿਹਾਸਿਕ ਗੁਰਧਾਮਾਂ ਵਿਚ ਆਪਣੇ ਆਪ ਨੂੰ ਪ੍ਰਬੰਧਕਾਂ ਦਾ ਨੌਕਰ ਸਮਝ ਕੇ ਵਿਵਹਾਰ ਕਰਨ ਦੀ ਥਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਪਣੇ ਆਪ ਨੂੰ ਚਾਕਰ ਸਮਝ ਕੇ ਗੁਰੂ ਘਰ ਆਏ ਸੰਗਤ ਦੀ ਸੇਵਾ ਵਿਚ ਹਾਜਰ ਰਹਿਣਾ ਹੈ। ਗੁਰੂ ਸਾਹਿਬ ਦਾ ਨਾਂ ਸੰਗਤਾਂ ਦੇ ਨਾਲ ਗੱਲਬਾਤ ਕਰਨ ਦੌਰਾਨ ਪੂਰੇ ਸਤਿਕਾਰ ਨਾਲ ਲੈਂਦੇ ਹੋਏ ਸੰਗਤਾਂ ਨੂੰ ਮਰਿਆਦਾ ਅਤੇ ਧਰਮ ਦੇ ਨਾਲ ਜੋੜਨਾ ਹੈ।

ਖਾਸ ਕਰਕੇ ਬਾਹਰ ਤੋਂ ਆਉਂਦੇ ਯਾਤਰੀਆਂ ਦੀ ਯਾਤਰੀ ਨਿਵਾਸ ਦੀ ਮੰਗ ਨੂੰ ਸੁੱਚਜੇ ਢੰਗ ਨਾਲ ਪੂਰਨ ਕਰਨ ਦੀ ਕੋਸ਼ਿਸ਼ ਤੇ ਵੀ ਜ਼ੋਰ ਦੇਣ ਦੀ ਬੁਲਾਰਿਆਂ ਨੂੰ ਸਟਾਫ਼ ਨੂੰ ਬੇਨਤੀ ਕੀਤੀ। ਨੰਗੇ ਸਿਰ ਗੁਰੂ ਘਰ ਵੱਲ ਕੂਚ ਕਰਨ ਵਾਲਿਆਂ ਨੂੰ ਪਿਆਰ ਨਾਲ ਰੋਕ ਕੇ ਸਿੱਖ ਮਰਿਆਦਾ ਦੀ ਜਾਣਕਾਰੀ ਚੰਗੇ ਸ਼ਬਦਾਂ ਵਿਚ ਦੇਣ ਦੀ ਵੀ ਸਟਾਫ਼ ਨੂੰ ਤਾਕੀਦ ਕੀਤੀ ਗਈ। ਸਟਾਫ਼ ਨੇ ਕਾਰਜਸ਼ਾਲਾ ਨੂੰ ਮਨੁੱਖੀ ਵਿਵਹਾਰ ਸਿੱਖਣ ਦੀ ਦਿਸ਼ਾ ਵਿਚ ਕਮੇਟੀ ਦਾ ਚੰਗਾ ਕਦਮ ਦੱਸਦੇ ਹੋਏ ਇਸ ਵਿਵਸਥਾ ਲਈ ਕਮੇਟੀ ਪ੍ਰਬੰਧਕਾਂ ਦਾ ਧੰਨਵਾਦ ਵੀ ਕੀਤਾ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (DSGMC) ਦੀਆਂ ਸਾਲ 2021 'ਚ ਹੋਣ ਵਾਲੀਆਂ ਆਮ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਦੇ ਹਾਲੀਆ ਬਿਆਨ ਦਾ ਵਿਦੇਸ਼ੀ ਸਿੱਖਾਂ ਵੱਲੋਂ ਤਿੱਖਾ ਪ੍ਰਤੀਕਰਮ ਆ ਰਿਹਾ ਹੈ।
ਸੱਜਣ ਕੁਮਾਰ ਦੀ ਸਿਹਤ ਬਾਰੇ ਏਮਜ਼ ਦੀ ਮੈਡੀਕਲ ਰਿਪੋਰਟ ਨੂੰ ਸਰਬੀਮਾਲਾ ਮਾਮਲੇ ਦੀ ਸੁਣਵਾਈ ਮੁਕੰਮਲ ਹੋਣ ਤੋਂ ਬਾਅਦ ਹੀ ਵੇਖਿਆ ਜਾਵੇਗਾ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦਾ 550ਵਾਂ ਪ੍ਰਕਾਸ਼ ਗੁਰਪੁਰਬ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: