Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਦਿੱਲੀ ਕਮੇਟੀ ਦੇ ਮਨਜਿੰਦਰ ਸਿੰਘ ਸਿਰਸਾ ਨੇ ਨਾਮਧਾਰੀ ਮੁਖੀ ਨੂੰ ਸਤਿਗੁਰੂ ਸ਼ਬਦ ਨਾਲ ਕੀਤਾ ਸੰਬੋਧਨ

ਦਿੱਲੀ ਕਮੇਟੀ ਦੇ ਮਨਜਿੰਦਰ ਸਿੰਘ ਸਿਰਸਾ ਨੇ ਨਾਮਧਾਰੀ ਮੁਖੀ ਨੂੰ ਸਤਿਗੁਰੂ ਸ਼ਬਦ ਨਾਲ ਕੀਤਾ ਸੰਬੋਧਨ

ਅੰਮ੍ਰਿਤਸਰ (22 ਮਾਰਚ, 2915): ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋ ਮਨਾਏ ਗਏ ਫਤਹਿ ਦਿਵਸ ਸਮਾਗਮ ਵਿੱਚ ਸਾਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਅਤੇ ਸਿੱਖ ਰਹਿਤ ਮਰਿਆਦਾ ਉਸ ਸਮੇਂ ਭਾਰੀ ਠੇਸ ਲੱਗੀ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਦੀ ਹਜ਼ੂਰੀ ਦੇ ਵਿੱਚ ਨਾਮਧਾਰੀ ਮੁਖੀ ਨੂੰ ਸਟੇਜ ਸਕੱਤਰ ਦੀ ਸੇਵਾ ‌ਨਿਭਾ ਰਹੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸਤਿਗੁਰੂ ਸ਼ਬਦ ਨਾਲ ਸੰਬੌਧਨ ਕਰ ਦਿੱਤਾ।ਜਿਸਤੇ ਤਖਤਾਂ ਦੇ ਜਥੇਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਇੱਕ ਸੰਪਰਦਾ ਦੇ ਮੁੱਖੀ ਨੂੰ ਸਤਿਗੁਰੂ ਕਹਿਣ ਤੋਂ ਖੱਫਾ ਹੋ ਕੇ ਸਟੇਜ ਤੋ ਉੱਠ ਕੇ ਚਲੇ ਗਏ ਜਿਹੜੇ ਕਾਫੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਸਮਾਗਮ ਵਿੱਚ ਵਾਪਸ ਨਾ ਆਏ।

Delhi Fteh
ਦਿੱਲੀ ਫਤਹਿ ਦਿਵਸ

ਦਿੱਲੀ ਕਮੇਟੀ ਵੱਲੋ ਕਲ ਫਤਹਿ ਦਿਵਸ ਦੇ ਸਬੰਧ ਵਿੱਚ ਪਹਿਲੇ ਦਿਨ ਕਰਵਾਏ ਗਏ ਸਮਾਗਮਾਂ ਦਾ ਰੰਗ ਉਸ ਵੇਲੇ ਫਿੱਕਾ ਪੈ ਗਿਆ ਜਦੋ ਨਾਮਧਾਰੀ ਸੰਪਰਦਾ ਨਾਲ ਸਬੰਧਿਤ ਦਿੱਲੀ ਕਮੇਟੀ ਵਿੱਚ ਦੋ ਮੈਬਰ ਸੱਤਪਾਲ ਸਿੰਘ ਮੀਤ ਪ੍ਰਧਾਨ ਦਿੱਲੀ ਕਮੇਟੀ ਤੇ ਤਨਵੰਤ ਸਿੰਘ ਸਾਬਕਾ ਮੀਤ ਪ੍ਰਧਾਨ ਨਾਮਧਾਰੀ ਸੰਪਰਦਾ ਦੇ ਦੋ ਧੜਿਆ ਨੂੰ ਵਾਰੀ ਵਾਰੀ ਸਮਾਗਮ ਵਿੱਚ ਲੈ ਕੇ ਆਏ। ਜਿਉ ਤਨਵੰਤ ਸਿੰਘ ਨਾਮਧਾਰੀ ਬਾਬਾ ਦਲੀਪ ਸਿੰਘ ਧੜੇ ਦੇ ਮੁੱਖੀ ਬਾਬਾ ਦਲੀਪ ਸਿੰਘ ਨੂੰ ਲੈ ਕੇ ਆਇਆ ਤਾਂ ਸਟੇਜ ਸਕੱਤਰ ਦੀ ਭੂਮਿਕਾ ਨਿਭਾ ਰਹੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਉਹਨਾਂ ਦਾ ਸੁਆਗਤ ਕਰਦਿਆ ਕਿਹਾ ਕਿ ਠਾਕੁਰ ਦਲੀਪ ਸਿੰਘ ਵੀ ਸਮਾਗਮ ਵਿੱਚ ਪੁੱਜ ਗਏ ਹਨ ਅਤੇ ਉਹਨਾਂ ਨੂੰ ਸਤਿਗੁਰੂ ਨਾ ਕਹਿਣ ਦੇ ਰੋਸ ਵਜੋ ਉਹ ਸਟੇਜ ਤੇ ਬੈਠਣ ਦੀ ਬਜਾਏ ਥੱਲੇ ਸੰਗਤਾਂ ਵਿੱਚ ਹੀ ਬੈਠ ਗਏ।

ਉਸਤੋਂ ਬਾਅਦ ਨਾਮਧਾਰੀ ਸੰਪਰਦਾ ਦੇ ਦੂਸਰੇ ਮੁੱਖੀ ਬਾਬਾ ਉਦੈ ਸਿੰਘ ਦੇ ਚੇਲੇ ਜਦੋ ਸਮਾਗਮ ਵਿੱਚ ਪੁੱਜੇ ਤਾਂ ਮਨਜਿੰਦਰ ਸਿੰਘ ਸਿਰਸਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਉਹਨਾਂ ਨੂੰ ਸਤਿਗੁਰੂ ਉਦੈ ਸਿੰਘ ਕਹਿ ਕੇ ਜਦੋਂ ਵਡਿਆਈ ਕੀਤੀ ਤਾਂ ਸਟੇਜ ਤੇ ਬੈਠੇ ਤਖਤਾਂ ਦੇ ਜਥੇ ਮਦਾਰ ਮਰਿਆਦਾ ਦੀ ਉਲੰਘਣਾ ਕਰਨ ਨੂੰ ਲੈ ਕੇ ਉਥੋ ਖਿਸਕਣੇ ਸ਼ੁਰੂ ਹੋ ਗਏ।

ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਤੇ ਤਖਤ ਸ੍ਰੀ ਦਮਾਦਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਸਭ ਤੋ ਪਹਿਲਾਂ ਇਹ ਕਹਿ ਕੇ ਉੱਠ ਕੇ ਚੱਲਦੇ ਬਣੇ ਕਿ ਸਿੱਖ ਪੰਥ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਤੋ ਹੋਰ ਕੋਈ ਸਰਵ ਉੱਚ ਨਹੀ ਹੋ ਸਕਦਾ ਤੇ ਕਿਸੇ ਵਿਅਕਤੀ ਨੂੰ ਗੁਰੂ ਸਾਹਿਬ ਦੀ ਹਜੂਰੀ ਵਿੱਚ ਸਤਿਗੁਰੂ ਕਹਿਣ ਨੂੰ ਉਹ ਬਰਦਾਸ਼ਤ ਨਹੀ ਕਰ ਸਕਦੇ।

ਉਹਨਾਂ ਦੇ ਪਿੱਛੇ ਪਿੱਛੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਤੇ ਸ੍ਰੀ ਹਜੂਰ ਸਾਹਿਬ ਦੇ ਮੀਤ ਜਥੇਦਾਰ ਗਿਆਨੀ ਜੋਤਇੰਦਰ ਸਿੰਘ ਵੀ ਉੱਠ ਕੇ ਚੱਲੇ ਗਏ। ਇਹਨਾਂ ਜਥੇਦਾਰਾਂ ਨੂੰ ਮਨਾਉਣ ਲਈ ਸ੍ਰ ਮਨਜਿੰਦਰ ਸਿੰਘ ਸਿਰਸਾ ਨੰਗੇ ਪੈਰੀ ਉਹਨਾਂ ਦੇ ਪਿੱਛੇ ਦੌੜ ਕੇ ਗਏ ਪਰ ਇੱਕ ਘੰਟੇ ਦੀ ਕੜੀ ਮਿਹਨਤ ਤੋ ਬਾਅਦ ਵੀ ਕੋਈ ਜਥੇਦਾਰ ਵਾਪਸ ਨਹੀ ਆਇਆ।

ਫਤਹਿ ਦਿਵਸ ਦੇ ਸਮਾਗਮਾਂ ਵਿੱਚ ਸਭਿਆਚਾਰਕ ਪ੍ਰੋਗਾਰਮ ਨੂੰ ਵੀ ਸ਼ਾਮਲ ਕੀਤਾ ਗਿਆ ਜਿਸ ਵਿੱਚ ਖਾਲਸਾ ਕਾਲਜ ਦੀਆ ਲੜਕੀਆ ਵੱਲੋ ਗਿੱਧਾ ਤੇ ਮੁੰਡਿਆ ਵੱਲੋ ਭੰਗੜਾ ਵੀ ਪੇਸ਼ ਕੀਤਾ ਜਾਣਾ ਸੀ। ਰਾਤ ਸਮੇਂ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਨੇ ਆਪਣਾ ਕੀਰਤਨ ਕਰਨ ਤੋ ਪਹਿਲਾਂ ਸਮਾਗਮ ਦੌਰਾਨ ਹੋ ਰਹੀ ਅਵੱਗਿਆ ਸਬੰਧੀ ਪ੍ਰਬੰਧਕਾਂ ਨੂੰ ਜਾਣੂ ਕਰਵਾਇਆ ।

ਉਹਨਾਂ ਸਿੱਖ ਪੰਥ ਵਿੱਚ ਧਰਮ ਤੇ ਸਿਆਸਤ ਨੂੰ ਇਕੱਠਾ ਦੱਸਦਿਆ ਕਿਹਾ ਕਿ ਛੇਵੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੀਆ ਦੋ ਕਿਰਪਾਨਾਂ ਪਹਿਨ ਕੇ ਪੰਥ ਦੇ ਵਿਰਸੇ ਨਾਲ ਧਰਮ ਤੇ ਸਿਆਸਤ ਨੂੰ ਜੋੜ ਗਏ ਹਨ ਅਤੇ ਦੋਹਾਂ ਨੂੰ ਕਦੇ ਵੀ ਅਲੱਗ ਨਹੀ ਕੀਤਾ ਜਾ ਸਕਦਾ। ਉਹਨਾਂ ਸਪੱਸ਼ਟ ਕੀਤਾ ਕਿ ਧਰਮ ਸਾਡੀ ਦਸਤਾਰ ਤੇ ਸਿਆਸਤ ਸਾਡੀ ਜੁੱਤੀ ਹੈ ਜਿਹਨਾਂ ਨੂੰ ਆਪਣੀ ਆਪਣੀ ਜਗ•ਾ ਤੇ ਹੀ ਰੱਖਿਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਧਾਰਮਿਕ ਸਮਾਗਮਾਂ ਵਿੱਚ ਚਾਪਲੂਸੀ ਤੇ ਨਿੱਜਵਾਦ ਵਾਲੀ ਸਿਆਸਤ ਨਹੀ ਕੀਤੀ ਜਾਣੀ ਚਾਹੀਦੀ ਪਰ ਉਹਨਾਂ ਨੂੰ ਅਫਸੋਸ ਹੈ ਕਿ ਇਸ ਸਟੇਜ ਤੋ ਅਜਿਹਾ ਕੁਝ ਹੋ ਰਿਹਾ ਹੈ ਜੋ ਮਰਿਆਦਾ ਦੀ ਉਲੰਘਣਾ ਦੀ ਬੱਜਰ ਗਲਤੀ ਹੈ।

ਦਿੱਲੀ ਕਮੇਟੀ ਦੇ ਪ੍ਰਧਾਨ ਸ੍ਰ ਮਨਜੀਤ ਸਿੰਘ ਜੀ ਕੇ ਨੇ ਭਾਈ ਵਡਾਲਾ ਵੱਲੋ ਉਠਾਏ ਗਏ ਸਵਾਲਾਂ ਨੂੰ ਲੈ ਕੇ ਹੋਈ ਮਰਿਆਦਾ ਦੀ ਉਲੰਘਣਾ ਦੀ ਸੰਗਤਾਂ ਕੋਲੋ ਮੁਆਫੀ ਮੰਗਦਿਆ ਇਹ ਵੀ ਐਲਾਨ ਕਰ ਦਿੱਤਾ ਕਿ ਕਿਸੇ ਵੀ ਕਿਸਮ ਦਾ ਸਭਿਆਚਾਰਕ ਪ੍ਰੋਗਾਰਮ ਪੇਸ਼ ਨਹੀ ਕੀਤਾ ਜਾਵੇਗਾ ਤੇ ਪੰਥਕ ਮਰਿਆਦਾ ਅਨੁਸਾਰ ਬਾਕੀ ਦੇ ਪ੍ਰੋਗਰਾਮ ਜਾਰੀ ਰਹਿਣਗੇ। ਉਹਨਾਂ ਨੇ ਵਡਾਲੀ ਭਰਾਵਾਂ ਦੀ ਸ਼ਮੂਲੀਅਤ ਤੇ ਵੀ ਰੋਕ ਲਗਾ ਦਿੱਤੀ।ਇਸੇ ਤਰ•ਾ ਸਿਰਸਾ ਨੇ ਵੀ ਆਪਣੀ ਗਲਤੀ ਨੂੰ ਤਸਲੀਮ ਕਰਦਿਆ ਸੰਗਤਾਂ ਕੋਲੋ ਮੁਆਫੀ ਮੰਗਦਿਆ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਉਹਨਾਂ ਨੇ ਇੱਕ ਵਿਅਕਤੀ ਨੂੰ ਸਤਿਗੂਰੂ ਕਹਿ ਕੇ ਗਲਤੀ ਕੀਤੀ ਹੈ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਵਿਵਾਦਤ ਫ਼ਿਲਮ 'ਨਾਨਕ ਸ਼ਾਹ ਫ਼ਕੀਰ' ਜਾਰੀ ਹੋਣ ਦੇ ਰੋਸ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਦਫ਼ਤਰ ਅਤੇ ਇਸ ਨਾਲ ਸਬੰਧਤ ਸਮੂਹ ਵਿਿਦਅਕ ਅਦਾਰੇ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਕਮੇਟੀ ਮੈਂਬਰ ਆਪਣਿਆਂ ਹਲਕਿਆਂ ’ਚ ਫਿਲਮ ਦੇ ਪ੍ਰਦਰਸ਼ਨ ਨੂੰ ਰੋਕਣ ਵਾਸਤੇ ਸਥਾਨਿਕ ਸੰਗਤ ਦੇ ਨਾਲ ਸਿਨੇਮਾ ਹਾਲਾਂ ਦੇ ਬਾਹਰ ਮੋਰਚੇ ਲਗਾਉਣਗੇ। ਇਸ ਗੱਲ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: