Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਦਲਿਤ ਪਤੀ-ਪਤਨੀ ਦੀ ਮੰਦਿਰ ਵਿੱਚ ਦੇਵੀ ਦੀ ਮੂਰਤੀ ਦੀ ਪੂਜਾ ਕਰਨ ‘ਤੇ ਕੀਤੀ ਕੁੱਟਮਾਰ

ਦਲਿਤ ਪਤੀ-ਪਤਨੀ ਦੀ ਮੰਦਿਰ ਵਿੱਚ ਦੇਵੀ ਦੀ ਮੂਰਤੀ ਦੀ ਪੂਜਾ ਕਰਨ ‘ਤੇ ਕੀਤੀ ਕੁੱਟਮਾਰ

ਚਿੱਤਰਕੁਟ ( 12 ਦਸੰਬਰ, 2015): ਉੱਤਰ ਪ੍ਰਦੇਸ਼ ਜਿਲੇ ਦੇ ਪਿੰਡ ਚਿੱਤਰਕੂਟ ਦੇ ਜਾਲਪਾ ਦੇਵੀ ਮੰਦਿਰ ਵਿੱਚ ਦੇਵੀ ਦੀ ਮੂਰਤੀ ਨੂੰ ਹੱਥ ਲਾਉਣ ਅਤੇ ਪੂਜਾ ਕਰਨ ਕਰਕੇ ਦਲਿਤ ਪਤੀ ਪਤਨੀ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਬੁੱਧਵਾਰ ਨੂੰ ਉਸ ਸਮੇਂ ਵਾਪਰੀ ਜਦੋਂ ਕੁਝ ਲੋਕਾਂ ਨੇ ਦੇਵੀ ਦੀ ਮੁਤਰੀ ਦੀ ਪੂਜਾ ਕਰ ਰਹੇ ਪਤੀ ਪਤਨੀ ਦੀ ਕੁੱਟਮਾਰ ਕੀਤੀ ਤੇ ਫਿਰ ਦੋਵਾਂ ਨੂੰ ਘਸੀਟ ਕੇ ਮੰਦਿਰ ਤੋਂ ਬਾਹਰ ਸੁੱਟ ਦਿੱਤਾ।

ਮੰਦਿਰ ਜਿੱਥੇ ਪਤੀ ਪਤਨੀ ਦੀ ਕੁੱਟਮਾਰ ਕੀਤੀ ਗਈ
ਮੰਦਿਰ ਜਿੱਥੇ ਪਤੀ ਪਤਨੀ ਦੀ ਕੁੱਟਮਾਰ ਕੀਤੀ ਗਈ

ਪੁਲਿਸ ਨੇ ਇਸ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਦੋਂ ਕਿ ਮੁੱਖ ਦੋਸ਼ੀ ਅਜੇ ਤੱਕ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ।

ਬੁਦੇਲਖੰਡ ਬਾਲਮੀਕ ਵਿਕਾਸ ਪ੍ਰੀਸ਼ਦ ਨੇ ਉਕਤ ਮਾਮਲੇ ਦੀ ਨਿੰਦਿਆ ਕਰਦਿਆਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਪੀੜਤ ਪਤੀ ਮਿਊਂਸਪਲ ਬੋਰਡ ਵਿੱਚ ਸਫਾਈ ਕਰਮਚਾਰੀ ਹੈ ਜਦੋਂ ਕਿ ਉਸਦੀ ਪਤਨੀ ਕੌਸ਼ਬੀ ਤੋਂ ਬੀਡੀਸੀ ਚੁਣੀ ਗਈ ਹੈ।

ਦੱਸਣਯੋਗ ਹੈ ਕਿ ਕਈ ਮੰਦਿਰਾਂ ਵਿੱਚ ਔਰਤਾਂ ਅਤੇ ਦਲਿਤਾਂ ਦੇ ਦਾਖਲੇ ਦੀ ਮਨਾਹੀ ਹੈ। ਔਰਤਾਂ ਅਤੇ ਦਲਿਤ ਇਨ੍ਹਾਂ ਮੰਦਿਰਾਂ ਵਿੱਚ ਪੂਜਾ ਅਰਚਨਾ ਵੀ ਨਹੀਂ ਕਰ ਸਕਦੇ।

ਪਿਛਲੇ ਦਿਨੀ ਮਹਾਰਾਸ਼ਟਰਾ ਦੇ ਅਹਿਮਦਨਗਰ ਜਿਲ੍ਹੇ ਦੇ ਸ਼ਿੰਗਨਾਪੁਰ ਕਸਬੇ ਵਿੱਚ ਸਥਿਤ ਸ਼ਨੀਦੇਵ ਮੰਦਿਰ ਵਿੱਚ ਸਥਾਪਿਤ ਇੱਕ ਮੂਰਤੀ ਨੂੰ ਇੱਕ ਔਰਤ ਵੱਲੋਂ ਪੂਜਣ ਤੋਂ ਬਾਅਦ ਉਸ ਮੂਰਤੀ ਨੂੰ ਮੰਦਿਰ ਦੇ ਪੂਜਾਰੀਆਂ ਵੱਲੋਂ ਦੁੱਧ ਨਾਲ ਧੋਤਾ ਗਿਆ। ਪੂਜਾਰੀਆਂ ਅਨੁਸਾਰ ਔਰਤ ਵੱਲੋਂ ਮੂਰਤੀ ਦੇ ਨਜਦੀਕ ਜਾ ਕੇ ਪ੍ਰਾਰਥਨਾ ਕਰਨ ਨਾਲ ਮੂਰਤੀ ਅਪਵਿੱਤਰ ਹੋ ਗਈ ਸੀ ਜਿਸ ਨੂੰ ਪਵਿੱਤਰ ਕਰਨ ਲਈ ਦੁੱਧ ਨਾਲ ਧੋਤਾ ਗਿਆ ਸੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਭਾਰਤ ਵਿਚ ਜਦੋਂ ਤੋਂ ਹਿੰਦੂਵਾਦੀ ਭਾਜਪਾ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਗਾਂ ਦੀ ਰੱਖਿਆ ਨੂੰ ਲੈ ਕੇ ਕਾਫੀ ਰਾਜਨੀਤੀ ਹੋਈ ਅਤੇ 'ਗਊ ਰੱਖਿਅਕਾਂ' ਵਲੋਂ ਖੁੱਲ੍ਹੀ ਹਿੰਸਾ ਵੀ ਕੀਤੀ
ਵਾਰਾਣਸੀ ਦੇ ਜ਼ਿਲ੍ਹਾ ਮੈਜਿਸਟਰੇਟ ਯੋਗੇਸ਼ਵਰ ਰਾਮ ਮਿਸ਼ਰਾ ਅਤੇ ਸੀਨੀਅਰ ਪੁਲਿਸ ਕਪਤਾਨ ਨਿਤਿਨ ਤਿਵਾਰੀ ਨੇ ਇਸ ਮਾਮਲੇ 'ਚ ਇਕ ਸਾਂਝਾ ਹੁਕਮ ਜਾਰੀ ਕੀਤਾ ਹੈ।
ਦਲਿਤ ਭਾਈਚਾਰੇ ਵਿਰੁੱਧ ਹੋ ਰਹੇ ਜ਼ੁਲਮਾਂ ਦਾ ਸਿਲਸਿਲਾ ਬੇਰੋਕ ਜਾਰੀ ਹੈ। ਬੀਤੇ ਦਿਨ ਉੱਤਰ ਪ੍ਰਦੇਸ਼ ਦੇ ਮੇਨਪੁਰੀ ਵਿਚ ਇਕ ਦੁਕਾਨਦਾਰ ਨੇ 15 ਰੁਪੱਈਆਂ ਪਿੱਛੇ ਇਕ ਦਲਿਤ ਜੋੜੇ ਦਾ ਕਤਲ ਕਰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: