Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਚੱਲ ਰਹੇ ਲੰਗਰ ਤੋਂ ਪ੍ਰਭਾਵਿਤ ਹੋਕੇ ਅਮਰੀਕੀ ਵਿਦਿਆਰਥਅੀ ਲਾਉਣਗੇ ਯੂਨੀਵਰਸਿਟੀ ਵਿੱਚ ਲੰਗਰ

ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਚੱਲ ਰਹੇ ਲੰਗਰ ਤੋਂ ਪ੍ਰਭਾਵਿਤ ਹੋਕੇ ਅਮਰੀਕੀ ਵਿਦਿਆਰਥਅੀ ਲਾਉਣਗੇ ਯੂਨੀਵਰਸਿਟੀ ਵਿੱਚ ਲੰਗਰ

langarਵਾਸ਼ਿੰਗਟਨ (18 ਸਤੰਬਰ, 2014): ਅਮਰੀਕਾ ਤੋਂ ਹਰਿਮੰਦਰ ਸਾਹਿਬ ਯਾਤਰਾ ਕਰਨ ਆਏ ਵਿਦਿਆਰਥੀਆਂ ਨੇ ਜਦ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਦਾਸ ਲੰਗਰ ਹਾਲ ਵੱਡੀ ਗਿਣਤੀ ਵਿੱਚ ਲੰਗਰ ਛਕਦੇ ਵੇਖਿਆਂ ਤਾਂ ਉਹ ਸਿੱਖ ਧਰਮ ਵੱਲੋਂ ਚਲਾਈ ਜਾ ਰਹੀ ਲੰਗਰ ਦੀ ਪ੍ਰਥਾ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਐਨ ਅਰਬਰ ਵਿਚ ਮਿਸ਼ੀਗਨ ਯੂਨੀਵਰਸਿਟੀ ਵਿਖੇ ਇਕ ਦਿਨ ਲਈ ਲੰਗਰ ਦਾ ਪ੍ਰਬੰਧ ਕੀਤਾ ਹੈ।

ਇਹ ਅਮਰੀਕੀ ਵਿਦਿਆਰਥੀ ਇਸ ਸਾਲ ਦੇ ਸ਼ੁਰੂ ਵਿਚ ਇੱਥੇ ਯਾਤਰਾ ‘ਤੇ ਆਏ ਸਨ।

ਮਿਸ਼ੀਗਨ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਗਰਮੀਆਂ ਵਿਚ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਯਾਤਰਾ ਕੀਤੀ ਸੀ ਜਿਥੇ ਉਨ੍ਹਾਂ ਹਰ ਰੋਜ਼ ਲਗਭਗ 60000 ਸੰਗਤ ਨੂੰ ਲੰਗਰ ਛਕਦੇ ਦੇਖਿਆ।

ਇਕ ਮੀਡੀਆ ਰਿਲੀਜ਼ ਵਿਚ ਦੱਸਿਆ ਗਿਆ ਕਿ ਭੋਜਨ ਨੂੰ ਡੱਬਾ ਬੰਦ ਕਰਕੇ 19 ਸਤੰਬਰ ਨੂੰ ਸਾਰਾ ਦਿਨ ਵੰਡਿਆ ਜਾਵੇਗਾ।
ਵਿਦਿਆਰਥੀਆਂ ਨੂੰ ਆਸ ਹੈ ਕਿ ਉਹ ਲਗਭਗ 10 ਹਜ਼ਾਰ ਵਿਅਕਤੀਆਂ ਨੂੰ ਮੁਫਤ ਭੋਜਨ ਛੁਕਾਉਣਗੇ। ਬਚਿਆ ਭੋਜਨ ਕਿਸੇ ਪਨਾਹਗਾਹ ਨੂੰ ਦਾਨ ਕਰ ਦਿੱਤਾ ਜਾਵੇਗਾ।

ਇਲੈਕਟ੍ਰੀਕਲ ਇੰਜਨੀਅਰਿੰਗ ਅਤੇ ਕੰਪਿਊਟਰ ਸਾਇੰਸ ਦੇ ਪ੍ਰੋਫੈਸਰ ਜਸਪ੍ਰੀਤ ਸਿੰਘ ਜਿਨ੍ਹਾਂ ਭਾਰਤ ਦੌਰੇ ‘ਤੇ ਆਏ ਅਮਰੀਕੀ ਵਿਦਿਆਰਥੀਆਂ ਦੀ ਅਗਵਾਈ ਕੀਤੀ ਸੀ ਨੇ ਕਿਹਾ ਕਿ ਅਮਰੀਕੀ ਸਮਾਜ ਨੂੰ ਥਾਵਾਂ ਦੀ ਲੋੜ ਹੈ ਜਿਥੇ ਅਮੀਰ ਤੇ ਗਰੀਬ, ਸਾਰੀਆਂ ਨਸਲਾਂ ਅਤੇ ਧਰਮਾਂ ਦੇ ਲੋਕ ਇਕੱਠੇ ਹੋ ਸਕਣ।

ਇਸ ਯੂਨੀਵਰਸਿਟੀ ਦਾ ਲੰਗਰ ਮਾਧਿਅਮ ਮੁਹਾਈਆ ਕਰ ਸਕਦਾ ਹੈ। ਜੂਨ ਮਹੀਨੇ ਦਰਬਾਰ ਸਾਹਿਬ ਆਏ 13 ਅਮਰੀਕੀ ਵਿਦਿਆਰਥੀ ਹਰ ਰੋਜ਼ ਤੜਕੇ ਉਠ ਕੇ ਕਾਰ ਸੇਵਾ ਕਰਦੇ ਸਨ। ਵਿਦਿਆਰਥੀਆਂ ਦੀ ਭਾਰਤੀ ਯਾਤਰਾ ਮਿਸ਼ੀਗਨ ਯੂਨੀਵਰਸਿਟੀ ਦੀ ਅੰਡਰ ਗਰੈਜੂਏਟ ਪ੍ਰੋਗਰਾਮ ਲਈ ਵਿਸ਼ਵ ਅੰਤਰ ਸਭਿਆਚਾਰਕ ਤਜਰਬੇ ਦਾ ਹਿੱਸਾ ਸੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਕਿੰਨੇ ਦਿਨ ਹੋ ਗਏ, ਮੈਂ ਹਰਿਮੰਦਰ ਦੀ ਯਾਤਰਾ ਨਹੀਂ ਗਿਆ; ਬਾਬੇ ਦੇ ਦਰਸ਼ਨ ਨਹੀਂ ਕੀਤੇ। ਲੋਕਾਂ ਦੇ ਭਾਣੇ ਮੈਂ ਕਾਫ਼ਰ ਹੋਇਆ, ਪਰ ਮੇਰੇ ਭਾਗ ਨਹੀਂ ਜਾਗੇ। ਮੈਂ ਕੀ ਕਰਾਂ! ਮੇਰੇ
ਕਿੰਨੇ ਦਿਨ ਹੋ ਗਏ, ਮੈਂ ਹਰਿਮੰਦਰ ਦੀ ਯਾਤਰਾ ਨਹੀਂ ਗਿਆ; ਬਾਬੇ ਦੇ ਦਰਸ਼ਨ ਨਹੀਂ ਕੀਤੇ। ਲੋਕਾਂ ਦੇ ਭਾਣੇ ਮੈਂ ਕਾਫ਼ਰ ਹੋਇਆ, ਪਰ ਮੇਰੇ ਭਾਗ ਨਹੀਂ ਜਾਗੇ। ਮੈਂ ਕੀ ਕਰਾਂ! ਮੇਰੇ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਸ਼ੋ੍ਰਮਣੀ ਕਮੇਟੀ ਅਤੇ ਵੀਡੀਓਕਾਨ ਕੰਪਨੀ ਵੱਲੋਂ ਮੁਫ਼ਤ ਵਾਈ-ਫਾਈ ਦੀ ਸਹੂਲਤ ਦਿੱਤੀ ਜਾ ਰਹੀ ਹੈ ਜਿਸ ਦਾ ਅੱਧੇ
ਗੁਰਬਾਣੀ ਦੇ ਰਸੀਆਂ ਦੀ ਸਹੁਲ਼ਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਵੈੱਬਸਾਈਟ ’ਤੇ ਹੁਣ ਸ੍ਰੀ ਹਰਿਮੰਦਰ ਸਾਹਿਬ ਵਿੱਚ ਚੱਲਦੇ ਕੀਰਤਨ ਦੇ ਸਿੱਧੇ ਪ੍ਰਸਾਰਨ ਦੇ ਨਾਲ-ਨਾਲ ਗਾਇਨ ਕੀਤੇ ਜਾ ਰਹੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: