Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

“ਤੀਜੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ” ਸਿੱਖ ਚਿੰਤਕ ਤੇ ਇਤਿਹਾਸਕਾਰ ਸ: ਅਜਮੇਰ ਸਿੰਘ ਦੀ ਚੌਥੀ ਪੁਸਤਕ ਜਾਰੀ

“ਤੀਜੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ” ਸਿੱਖ ਚਿੰਤਕ ਤੇ ਇਤਿਹਾਸਕਾਰ ਸ: ਅਜਮੇਰ ਸਿੰਘ ਦੀ ਚੌਥੀ ਪੁਸਤਕ ਜਾਰੀ

 

ਬਠਿੰਡਾ(21 ਜੂਨ, 2015): ਬਠਿੰਡਾ ਦੇ ਟੀਚਰਜ਼ ਹੋਮ ਵਿਚ ਅੱਜ ਪਾਠਕਾਂ ਦੇ ਇਕ ਭਰਵੇਂ ਇਕੱਠ ‘ਚ ਜਾਰੀ ਕੀਤੀ ਗਈ। ਸਿੰਘ ਬ੍ਰਦਰਜ਼ ਵਲੋਂ ਪ੍ਰਕਾਸ਼ਤ ਕੀਤੀ ਗਈ ਇਹ ਪੁਸਤਕ ਸ: ਅਜਮੇਰ ਸਿੰਘ ਵਲੋਂ ਸਿੱਖ ਸੰਘਰਸ਼ ਬਾਰੇ ਲਿਖੀ ਜਾ ਰਹੀ ਪੁਸਤਕ ਲੜੀ “ਵੀਹਵੀਂ ਸਦੀ ਦੀ ਸਿੱਖ ਰਾਜਨੀਤੀ” ਪੁਸਤਕ ਲੜੀ ਦੀ ਚੌਥੀ ਕਿਤਾਬ ਹੈ।

ਅੱਜ ਦੇ ਸਮਾਗਮ ਦੀ ਸ਼ੁਰੂਆਤ ਬੀਬੀ ਸਿਮਰਜੀਤ ਕੌਰ ਵਲੋਂ “ਕਲਗੀਵਾਲਿਆਂ ਭੇਜ ਦੇ, ਇਕ ਤੀਰਾਂ ਵਾਲਾ ਹੋਰ …” ਗੀਤ ਨਾਲ ਕੀਤੀ ਗਈ। ਇਸ ਤੋਂ ਬਾਅਦ ਸ: ਅਜਮੇਰ ਸਿੰਘ ਦੇ ਪਿਤਾ ਭਾਈ ਬੀਰ ਸਿੰਘ ਨਿਰਵੈਰ ਦਾ ਸੁਨੇਹਾਂ ਸਾਂਝਾ ਕੀਤਾ ਗਿਆ।ਇਸ ਤੋਂ ਬਾਅਦ ਸਾਬਕਾ ਪੱਤਰਕਾਰ ਸ੍ਰ. ਜਸਪਾਲ ਸਿੰਘ ਸਿੱਧੂ ਵੱਲੋਂ ਕਿਤਾਬ ਨੂੰ ਜਾਰੀ ਕੀਤਾ ਗਿਆ।

ਕਿਤਾਬ ਜਾਰੀ ਕਰਨ ਸਮੇਂ ਸ੍ਰ. ਜਸਪਾਲ ਸਿੰਘ ਸਿੱਧੂ ਅਤੇ ਸ੍ਰ. ਅਜਮੇਰ ਸਿੰਘ
ਕਿਤਾਬ ਜਾਰੀ ਕਰਨ ਸਮੇਂ ਸ੍ਰ. ਜਸਪਾਲ ਸਿੰਘ ਸਿੱਧੂ ਅਤੇ ਸ੍ਰ. ਅਜਮੇਰ ਸਿੰਘ

ਅੱਜ ਦੇ ਸਮਾਗਮ ਦੌਰਾਨ ਆਪਣੇ ਵਿਚਾਰ ਸਾਂਝੇ ਕਰਦਿਆਂ ਸ: ਜਸਪਾਲ ਸਿੰਘ ਸਿੱਧੂ ਸੀਨੀਅਰ ਪੱਤਰਕਾਰ (ਯੂ. ਐਨ. ਆਈ. ਰਿਟਾ:) ਨੇ ਸ: ਅਜਮੇਰ ਸਿੰਘ ਦੀ ਮੌਜੂਦਾ ਕਿਤਾਬ ਦੀ ਰੌਸ਼ਨੀ ਵਿਚ ਆਪਣਾ ਪੱਤਰਕਾਰੀ ਖੇਤਰ ਦਾ ਤਜ਼ਰਬਾ ਸਾਂਝਾ ਕਰਦਿਆਂ ਕਿਹਾ ਕਿ ਭਾਰਤ ਵਿਚ ਮੀਡੀਆ ਨੇ “ਨੇਸ਼ਨ ਸਟੇਟ” ਦੀ ਉਸਾਰੀ ਦੇ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਨ ਲਈ ਸਭਿਆਚਾਰਕ, ਧਾਰਮਕ ਤੇ ਭਾਸ਼ਾਈ ਵੰਨਸੁਵੰਨਤਾ ਨੂੰ ਦਰੜਨ ਦੀ ਸਟੇਟ ਨੀਤੀ ਨੂੰ ਲਾਗੂ ਕਰਨ ਲਈ ਮੁੱਖ ਭੁਮਿਕਾ ਨਿਭਾਈ। ਅਜਿਹਾ ਕਰਨ ਲਈ ਸਭਿਆਚਾਰਕ ਜਾਂ ਧਾਰਮਕ ਪਛਾਣਾ ਵਲੋਂ ਕੀਤੇ ਜਾਣ ਵਾਲੇ ਸੰਘਰਸ਼ਾਂ ਵਿਰੁਧ ਮੀਡੀਆਂ ਵਲੋਂ ਖਾਸ ਤਰ੍ਹਾਂ ਦਾ ਮਾਹੌਲ ਉਸਾਰ ਕੇ ਸਟੇਟ ਦੀ ਜ਼ਬਰ ਨੀਤੀ ਨੂੰ ਲਾਗੂ ਕਰਨ ਲਈ ਰਾਹ ਪੱਧਰਾ ਕੀਤਾ ਜਾਂਦਾ ਰਿਹਾ ਹੈ।

ਸ੍ਰ. ਅਜਮੇਰ ਸਿੰਘ ਹਾਜ਼ਰ ਸਰੋਤਿਆਂ ਨਾਲ ਵੀਚਾਰ ਸਾਂਝੇ ਕਰਦੇ ਹੋਏ
ਸ੍ਰ. ਅਜਮੇਰ ਸਿੰਘ ਹਾਜ਼ਰ ਸਰੋਤਿਆਂ ਨਾਲ ਵੀਚਾਰ ਸਾਂਝੇ ਕਰਦੇ ਹੋਏ

ਅੱਜ ਜਾਰੀ ਹੋਈ ਕਿਤਾਬ ਬਾਰੇ ਗੱਲਬਾਤ ਕਰਦਿਆਂ ਲੇਖਕ ਸ: ਅਜਮੇਰ ਸਿੰਘ ਨੇ ਕਿਹਾ ਕਿ ਇਸ ਪੁਸਤਕ ਲੜੀ ਦੀਆਂ ਪਹਿਲੀਆਂ ਕਿਤਾਬਾਂ ਵਿਚ ਜਿਥੇ ਸਿੱਖਾਂ ਵਿਰੁਧ ਸਥੂਲ ਪੱਧਰ ਉੱਤੇ ਹੋਰ ਹਮਲਿਆਂ ਅਤੇ ਜਿਸਮਾਨੀ ਜ਼ਬਰ ਦੀ ਵਿਆਖਿਆ ਪੇਸ਼ ਕੀਤੀ ਗਈ ਹੈ, ਓਥੇ ਇਸ ਪੁਸਤਕ ਦੀ ਪਹਿਲੀਆਂ ਕਿਤਾਬਾਂ ਨਾਲੋਂ ਵੱਖਰਤਾ ਤੇ ਵਿਲੱਖਣਤਾ ਇਹ ਹੈ ਕਿ ਇਹ ਕਿਤਾਬ ਤੀਜੇ ਘੱਲੂਘਾਰੇ ਤੋਂ ਬਾਅਦ ਸਿੱਖ ਕੌਮ ਉੱਤੇ ਹੋਏ ਸੂਖਮ ਤੇ ਬੌਧਿਕ ਹਮਲੇ ਦੀ ਨਿਸ਼ਾਨਦੇਹੀ ਕਰਦਿਆਂ ਇਸ ਵਰਤਾਰੇ ਦੀ ਵਿਆਖਿਆ ਪੇਸ਼ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ’ਤੇ ਭਾਰਤੀ ਫ਼ੌਜ ਦਾ ਹਮਲਾ ਸਿੱਖ ਇਤਿਹਾਸ ਦਾ ਤੀਜਾ ਘੱਲੂਘਾਰਾ ਹੈ, ਜਿਸ ਦੀ ਚੀਸ ਸਿੱਖ ਚੇਤਨਾ ਦਾ ਹਿੱਸਾ ਬਣ ਗਈ ਹੈ ਅਤੇ ਹਥਲੀ ਪੁਸਤਕ ਤੀਜੇ ਘੱਲੂਘਾਰੇ ਤੋਂ ਬਾਅਦ ਭਾਰਤੀ ਹਾਕਮਾਂ ਵੱਲੋਂ ਸਿੱਖ ਕੌਮ ਨੂੰ ਸਿਧਾਂਤਕ ਤੌਰ ’ਤੇ ਨਿਹੱਥਾ ਕਰਨ ਲਈ ਚਲਾਈ ਗਈ ਸਿਧਾਂਤਕ ਮੁਹਿੰਮ ਦੇ ਖ਼ਤਰਨਾਕ ਖ਼ਾਸੇ ਤੇ ਵਿਨਾਸ਼ਕਾਰੀ ਅਸਰਾਂ ਦੀ ਟੋਹ ਲਾਉਣ ਦਾ ਉਪਰਾਲਾ ਹੈ।

ਉਨ੍ਹਾਂ ਕਿਹਾ ਕਿ ਆਧੁਨਿਕ ਗਿਆਨ ਪ੍ਰਬੰਧ ਅੰਦਰ ਨੈਸ਼ਨਲਿਜ਼ਮ ਤੇ ਨੇਸ਼ਨ ਸਟੇਟ ਨੇ ਸ੍ਰੇਸ਼ਟ ਪਦ ਧਾਰਨ ਕਰ ਲਿਆ ਹੈ ਤੇ ਇਹ ਪੂਜਨੀਕ ਬਣ ਗਏ ਹਨ। ਇਸੇ ਦੀ ਆੜ ਹੇਠ ਦੁਨੀਆਂ ਵਿਚ ਭੈੜੇ ਤੋਂ ਭੈੜਾ ਅਨਾਚਾਰ ਕੀਤਾ ਜਾਂਦਾ ਹੈ ਤੇ ਇਸੇ ਦੇ ਮਾਪਦੰਡਾਂ ਅਨੁਸਾਰ ਇਨ੍ਹਾਂ ਅਨਾਚਾਰਾਂ ਨੂੰ ਉਚਿਤ ਠਹਿਰਾਇਆ ਜਾਂਦਾ ਹੈ। ਸ੍ਰੀ ਦਰਬਾਰ ਸਾਹਿਬ ਉਤੇ ਫ਼ੌਜੀ ਹਮਲਾ ਵੀ ਅਜਿਹੀ ਹੀ ਕਾਰਵਾਈ ਸੀ, ਜਿਸ ਵਿਚ ਸਿੱਖਾਂ ਦੇ ਜਿਸਮਾਨੀ ਕਤਲਾਂ ਦੇ ਨਾਲ ਉਨ੍ਹਾਂ ਦਾ ਗਿਆਨਾਤਮਿਕ ਕਤਲ ਵੀ ਕੀਤਾ ਗਿਆ। ਇਸ ਸਮੇਂ ਦੇ ਸਿੱਖ ਵਿਦਵਾਨਾਂ ਦੀ ਨਕਾਰਾਤਮਿਕ ਭੂਮਿਕਾ ਦੀ ਨਿਸ਼ਾਨਦੇਹੀ ਕਰਦਿਆਂ ਲੇਖਕ ਠੋਸ ਹਵਾਲਿਆਂ ਨਾਲ ਪ੍ਰਮਾਣਿਤ ਕਰਦਾ ਹੈ ਕਿ ਸਿੱਖ ਬੁੱਧੀਜੀਵੀਆਂ ਨੂੰ ਆਪਣੀ ਮਰਜ਼ੀ ਮੁਤਾਬਕ ਤੋਰਨ ਲਈ ਨੇਸ਼ਨ ਸਟੇਟ ਵੱਲੋਂ ਕਿੰਨੇ ਵਿਆਪਕ, ਵਿਤਬੱਧ ਤੇ ਜਥੇਬੰਦਕ ਯਤਨ ਕੀਤੇ ਗਏ। ਇਸ ਸਮੇਂ ਦੇਸ਼ ਦੀਆਂ ਖੱਬੇਪੱਖੀ ਤਾਕਤਾਂ ਦੇ ਰੋਲ ਦਾ ਵੀ ਸੰਤੁਲਿਤ ਮੁਲਾਂਕਣ ਕਰ ਕੇ ਲੇਖਕ ਨੇ ਹੈਰਤਅੰਗੇਜ਼ ਸਿੱਟੇ ਕੱਢਦਿਆਂ ਉਨ੍ਹਾਂ ਦੇ ‘ਲੋਕਪੱਖੀ’ ਸਟੈਂਡ ਨੂੰ ਨੰਗਿਆਂ ਕੀਤਾ ਹੈ ਤੇ ਉਨ੍ਹਾਂ ਨੂੰ ਵੀ ਕਟਹਿਰੇ ਵਿਚ ਲਿਆ ਖੜਾ ਕੀਤਾ ਹੈ।

ਇਸ ਮੌਕੇ ਮੰਚ ਸੰਚਾਲਨ ਕਰਦਿਆਂ ਸ: ਰਾਜਪਾਲ ਸਿੰਘ ਨੇ ਕਿਹਾ ਕਿ ਸ: ਅਜਮੇਰ ਸਿੰਘ ਦੀ ਅੱਜ ਜਾਰੀ ਕੀਤੀ ਗਈ  ਪੁਸਤਕ ਇਸ ਸਮੇਂ ਦੇ ਇਤਿਹਾਸ ਬਾਰੇ ਲਿਖੇ ਗਏ ਸਮੁੱਚੇ ਸਾਹਿਤ ਦਾ ਲੇਖਾਜੋਖਾ ਵੀ ਪੇਸ਼ ਕਰਦੀ ਹੈ ਤੇ ਇਸ ਪਿੱਛੇ ਕੰਮ ਰਹੀਆਂ ਤਾਕਤਾਂ ਦੀ ਨਿਸ਼ਾਨਦੇਹੀ ਵੀ ਕਰਦੀ ਹੈ। ਭਾਰਤੀ ਫ਼ੌਜ ਦੇ ਸ੍ਰੀ ਦਰਬਾਰ ਸਾਹਿਬ ਉਤੇ ਕੀਤੇ ਗਏ ਵਹਿਸ਼ੀ ਹਮਲੇ ਤੋਂ ਬਾਅਦ, ਸਿੱਖ ਕੌਮ ਦੀ ਆਨ ਤੇ ਸ਼ਾਨ ਦੀ ਰੱਖਿਆ ਕਰਨ ਲਈ ਭਾਰਤੀ ਰਾਜ ਦੇ ਖ਼ਿਲਾਫ਼ ਲਹੂਡੋਲ੍ਹਵਾਂ ਸੰਘਰਸ਼ ਕਰਨ ਵਾਲੇ ਜੁਝਾਰੂ ਵਰਗ ਨੂੰ ਕਿਸ ਤਰ੍ਹਾਂ ਦੇ ਵਿਰੋਧੀ ਤੇ ਸਾਜ਼ਿਸ਼ੀ ਮਾਹੌਲ ਵਿਚ ਵਿਚਰਨਾ ਪਿਆ, ਉਸ ਦਾ ਇਹ ਪੁਸਤਕ ਵਿਸਤ੍ਰਿਤ ਚਿੱਤਰ ਪੇਸ਼ ਕਰਦੀ ਹੈ। ਸਿੱਖ ਇਤਿਹਾਸ ਦੇ ਇਨ੍ਹਾਂ ਦੋਜ਼ਖ਼ ਭਰੇ ਦਿਨਾਂ ਦੇ ਲੁੱਕਵੇਂ ਤੇ ਅਣਗੌਲੇ ਪੱਖਾਂ ਦੇ ਬਖੀਏ ਉਧੇੜ ਕੇ ਲੇਖਕ ਇਸ ਕਾਲ ਦੀ ਇਤਿਹਾਸਕਾਰੀ ਲਈ ਨਵੀਂ ਦ੍ਰਿਸ਼ਟੀ ਪ੍ਰਦਾਨ ਕਰਦਾ ਹੈ।

ਇਸ ਮੌਕੇ ਬਾਬਾ ਹਰਦੀਪ ਸਿੰਘ ਮਹਿਰਾਜ, ਦਰਸ਼ਨ ਸਿੰਘ ਜਗ੍ਹਾ ਰਾਮ ਤੀਰਥ, ਫਿਲਮਕਾਰ ਅਮਰਦੀਪ ਸਿੰਘ ਗਿੱਲ, ਸ਼ਿਵਜੀਤ ਸਿੰਘ ਸੰਘਾ, ਸੁਖਦੇਵ ਸਿੰਘ ਡੋਡ, ਸ਼੍ਰੀ ਮੇਘਰਾਜ ਅਤੇ ਹੋਰ ਪਤਵੰਤੇ ਸੱਜਣ ਅਤੇ ਪ੍ਰਮੁੱਖ ਸ਼ਖਸ਼ੀਅਤਾਂ ਸ਼ਾਮਲ ਸਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਭਾਰਤ ਅੰਦਰ ਸਿੱਖ ਕੌਮ ਦੀ ਸਥਿਤੀ ਬਾਰੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸਮਝ (Perception) ਰਵਾਇਤੀ ਸਿੱਖ ਸੋਚਣੀ ਨਾਲੋਂ ਅਹਿਮ ਰੂਪ ਵਿਚ ਅਲੱਗ ਸੀ।
ਕਰਤਾਰ ਸਿੰਘ ਸਰਾਭਾ ਬਾਰੇ ਲਿਖੀਆਂ ਜ਼ਿਆਦਾਤਰ ਲਿਖਤਾਂ ਅੰਦਰ ਉਸ ਦੇ ਅਹਿਸਾਸਾਂ ਦੀ ਕੱਚੀ ਪੇਸ਼ਕਾਰੀ ਵੇਖਣ ਨੂੰ ਮਿਲਦੀ ਹੈ ਜਿਸ ਨਾਲ ਸ਼ਹੀਦ ਦਾ ਬਿੰਬ ਧੁੰਦਲਾ ਹੁੰਦਾ ਹੈ। ਜ਼ਿਆਦਾਤਰ ਲਿਖਤਾਂ ਰਾਸ਼ਟਰਵਾਦ ਦੇ
ਸੰਵਾਦ ਵੱਲੋਂ ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ “ਕਿਰਤ ਅਤੇ ਪਰਵਾਸ” ਵਿਸ਼ੇ ਉੱਤੇ ਮਿਤੀ 25 ਅਗਸਤ, 2019 (ਦਿਨ ਐਤਵਾਰ) ਨੂੰ ਖਾਸ ਵਖਿਆਨ ਕਰਵਾਏ ਜਾ ਰਹੇ
2 ਦਸੰਬਰ, 2018 ਨੂੰ ਡਾ. ਭੀਮ ਰਾਓ ਅੰਬੇਡਕਰ ਦੇ "ਮਹਾਂਪਰੀਨਿਵਾਰਨ ਦਿਹਾੜੇ" ਉੱਤੇ ਐਸ.ਸੀ/ਬੀ.ਸੀ ਅਧਿਆਪਕ ਸੰਘ ਪੰਜਾਬ (ਸੰਗਰੂਰ ਇਕਾਈ) ਅਤੇ ਬੀ.ਐਸ.ਐਨ.ਐਲ ਐਸ.ਸੀ/ਬੀ.ਸੀ ਮੁਲਾਜ਼ਮ ਭਲਾਈ ਜਥੇਬੰਦੀ (ਸੰਗਰੂਰ ਇਕਾਈ) ਵੱਲੋਂ "ਡਾ. ਭੀਮ ਰਾਓ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: