Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਤਿੰਨ ਸਾਲ ਬਾਅਦ ਦੋ ਸਾਲ ਦੀ ਸਜ਼ਾ ਨਾਲ ਭਾਈ ਕੁਲਬੀਰ ਸਿੰਘ ਹੀਰਾ ਰਿਹਾਅ

ਤਿੰਨ ਸਾਲ ਬਾਅਦ ਦੋ ਸਾਲ ਦੀ ਸਜ਼ਾ ਨਾਲ ਭਾਈ ਕੁਲਬੀਰ ਸਿੰਘ ਹੀਰਾ ਰਿਹਾਅ

ਲੁਧਿਆਣਾ, (5 ਅਗਸਤ 2013): ਲੁਧਿਆਣਾ ਤੋਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਵੱਲੋਂ ਸਿੱਖ ਸਿਆਸਤ ਨਿਊਜ਼ ਨੂੰ ਭੇਜੀ ਗਈ ਜਾਣਕਾਰੀ ਮੁਤਾਬਕ ਥਾਣਾ ਸਦਰ ਖੰਨਾ ਪੁਲਿਸ ਵਲੋਂ ਮੁਕੱਦਮਾ ਨੰਬਰ 167/2010 ਅਧੀਨ ਧਾਰਾ 25 ਅਸਲਾ ਐਕਟ, 17, 18, 20 ਯੂ.ਏ.ਪੀ ਐਕਟ ਅਧੀਨ 23 ਜੁਲਾਈ 2010 ਨੂੰ ਇਕ .315 ਦੇ ਦੇਸੀ ਪਿਸਤੌਲ ਦੀ ਬਰਾਮਦਗੀ ਦਿਖਾ ਕੇ ਬੀਜਾ ਮੋੜ ਤੋਂ ਗ੍ਰਿਫਤਾਰ ਕੀਤੇ ਭਾਈ ਕੁਲਬੀਰ ਸਿੰਘ ਹੀਰਾ ਨੂੰ ਅੱਜ ਸ੍ਰੀ ਕਮਲਜੀਤ ਲਾਂਬਾ, ਵਧੀਕ ਸੈਸ਼ਨ ਜੱਜ ਲੁਧਿਆਣਾ ਨੇ ਯੂ.ਏ.ਪੀ ਐਕਟ ਵਿਚੋਂ ਬਰੀ ਕਰਦਿਆਂ ਅਸਲਾ ਐਕਟ ਅਧੀਨ 2 ਸਾਲ ਤੇ ਦੋ ਹਜ਼ਾਰ ਜ਼ੁਰਮਾਨੇ ਦੀ ਸਜ਼ਾ ਕੀਤੀ।

ਜਿਕਰਯੋਗ ਹੈ ਕਿ ਅਮਨ ਨਗਰ, ਨੇੜੇ ਜਲੰਧਰ ਬਾਈਪਾਸ ਲੁਧਿਆਣਾ ਵਾਸੀ ਤੇ ਮੈਕਸਮੀਮਮ ਸਕਿਓਰਟੀ ਜੇਲ੍ਹ ਨਾਭਾ ਵਿਚ ਨਜ਼ਰਬੰਦ ਭਾਈ ਹੀਰਾ ਪਹਿਲਾਂ ਹੀ 3 ਸਾਲ ਤੋਂ ਵੱਧ ਸਮਾਂ ਹਵਾਲਾਤ ਕੱਟ ਚੁੱਕੇ ਹਨ ਅਤੇ ਅੱਜ 2 ਸਾਲ ਦੀ ਸਜ਼ਾ ਉਪਰੰਤ ਉਹਨਾਂ ਨੂੰ ਜੇਲ੍ਹ ਵਿਚੋਂ ਰਿਹਾਅ ਕਰ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਮੁਕਦਮੇਂ ਦੇ ਵੱਖ-ਵੱਖ ਪੜਾਵਾਂ ਦੌਰਾਨ ਸੈਸ਼ਨ ਕੋਰਟ (ਲੁਧਿਆਣਾ) ਅਤੇ ਪੰਜਾਬ ਅਤੇ ਹਰਿਆਣਾ ਹਾਈ ਕਰੋਟ ਵਿਚ ਪਾਈਆਂ ਗਈਆਂ ਜਮਾਨਤ ਦੀਆਂ ਅਰਜ਼ੀਆਂ ਖਾਰਜ ਕਰ ਦਿੱਤੀਆਂ ਜਾਂਦੀਆਂ ਰਹੀਆਂ ਜਿਸ ਕਾਰਨ ਕੁਲਬੀਰ ਸਿੰਘ ਹੀਰਾ ਨੂੰ ਕਾਨੂੰਨਨ ਸਜਾ ਤੋਂ ਵੀ ਇਕ ਸਾਲ ਵੱਧ ਕੈਦ ਭੁਗਤਣੀ ਪਈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਾਕਾ 1978 ਦੇ ਸ਼ਹੀਦਾਂ ਦੀਆਂ ਤਸਵੀਰਾਂ, ਸਿੱਖ ਸੰਘਰਸ਼ ਬਾਰੇ ਛਪੀਆਂ ਹੋਈਆਂ ਕਿਤਾਬਾਂ ਅਤੇ ਕੁਝ ਇਸ਼ਤਿਹਾਰਾਂ ਦੀ ਬਰਾਮਦਗੀ ਵਾਲੇ ਮਾਮਲੇ ਚ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੀ ਇਕ ਅਦਾਲਤ ਵਲੋਂ ਤਿੰਨ
ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਜਗਤਾਰ ਸਿੰਘ ਜੱਗੀ ਨੂੰ ਲੰਘੇ ਸਾਲ 4 ਨਵੰਬਰ ਨੂੰ ਜਲੰਧਰੋਂ ਗ੍ਰਿਫਤਾਰ ਕੀਤਾ ਸੀ। ਬਾਅਦ ਵਿੱਚ ਉਸ ਉੱਤੇ ਕਈ ਮਾਮਲੇ ਦਰਜ਼ ਕੀਤੇ ਗਏ ਤੇ ਇਹਨਾਂ
ਅੱਜ ਲੁਧਿਆਣੇ ਦੀ ਵਧੀਕ ਸੈਸ਼ਨ ਜੱਜ ਸ੍ਰੀਮਤੀ ਅੰਜਨਾ ਦੀ ਅਦਾਲਤ ਵਲੋਂ ਕੇਂਦਰੀ ਜੇਲ੍ਹ ਤਿਹਾੜ ਨੰ. 3, ਨਵੀਂ ਦਿੱਲੀ ਵਿਚ ਨਜਰਬੰਦ ਭਾਈ ਜਗਤਾਰ ਸਿੰਘ ਹਵਾਰਾ ਨੂੰ 1 ਦਸੰਬਰ, 2018 ਨੂੰ ਅਦਾਲਤ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: