Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਡੇਰਾ ਸਿਰਸਾ ਖਿਲਾਫ਼ ਰਵਾਨਾ ਹੋਇਆ 39ਵਾਂ ਸ਼ਹੀਦੀ ਜਥਾ ਗ੍ਰਿਫ਼ਤਾਰ

ਡੇਰਾ ਸਿਰਸਾ ਖਿਲਾਫ਼ ਰਵਾਨਾ ਹੋਇਆ 39ਵਾਂ ਸ਼ਹੀਦੀ ਜਥਾ ਗ੍ਰਿਫ਼ਤਾਰ

ਤਲਵੰਡੀ ਸਾਬੋ (13 ਦਸੰਬਰ, 2009): ਆਪਣੇ ਆਪ ਨੂੰ ਪੰਥਕ ਕਹਾਉਂਦੀ ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿੱਖਾਂ ’ਤੇ ਕੀਤੇ ਜਾ ਰਹੇ ਜ਼ੁਲਮਾਂ ਦੀ ਮਾਰ ਹੁਣ ਸਿੱਖ ਜਗਤ ਹੋਰ ਨਹੀਂ ਸਹਿਣ ਕਰੇਗਾ ਸਗੋਂ ਇਕਮੁੱਠ ਹੋ ਕੇ ਸਰਕਾਰ ਦੇ ਕਥਿਤ ਪੰਥਕ ਮਾਰੂ ਮਨਸੂਬਿਆਂ ਖਿਲਾਫ਼ ਆਵਾਜ਼ ਬੁਲੰਦ ਕਰੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡੇਰਾ ਸਿਰਸਾ ਖਿਲਾਫ਼ ਸ਼ੁਰੂ ਕੀਤੇ ਗਏ ਸੰਘਰਸ਼ ਦਾ 39ਵਾਂ ਸ਼ਹੀਦੀ ਜਥਾ ਰਵਾਨਾ ਕਰਨ ਤੋਂ ਪਹਿਲਾਂ ਲਗਾਏ ਗਏ ਦੀਵਾਨ ਨੂੰ ਜਥੇਬੰਦੀਆ ਦੇ ਆਗੂਆਂ ਵਲੋਂ ਸੰਬੋਧਨ ਕਰਦਿਆਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਲੁਧਿਆਣਾ ਗੋਲੀ ਕਾਂਡ ਦੇ ਖਿਲਾਫ਼ ਸਿੱਖ ਜਥੇਬੰਦੀਆਂ ਵਲੋਂ ਪ੍ਰੋਗਰਾਮ ਉਲੀਕ ਗਏ ਹਨ ਤੇ ਪੂਰਨ ਇਨਸਾਫ਼ ਪ੍ਰਾਪਤ ਕਰਨ ਤੱਕ ਸੰਘਰਸ਼ ਚਲਦੇ ਰਹਿਣਗੇ।

39ਵੇਂ ਜਥੇ ਦੀ ਰਵਾਨਗੀ ਸਮੇਂ ਦਾ ਦ੍ਰਿਸ਼
39ਵੇਂ ਜਥੇ ਦੀ ਰਵਾਨਗੀ ਸਮੇਂ ਦਾ ਦ੍ਰਿਸ਼

ਅੱਜ ਦੀ ਇਕਤਰਤਾ ਨੂੰ ਹਰਿਆਣਾ ਦੇ ਪ੍ਰਧਾਨ ਸ: ਜਗਦੀਸ਼ ਸਿੰਘ ਝੀਂਡਾ ਨੇ ਵੀ ਸੰਬੋਧਨ ਕੀਤਾ ਤੇ ਸ: ਬਾਦਲਾਂ ਤੇ ਪੰਜਾਬ ਸਰਕਾਰ ਦੀ ਜ਼ੋਰਦਾਰ ਆਲੋਚਨਾ ਕੀਤੀ।

ਪੰਚ ਪ੍ਰਧਾਨੀ ਦੇ ਸਮਰਥਕ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਵੰਡਦੇ ਹੋਏ
ਪੰਚ ਪ੍ਰਧਾਨੀ ਦੇ ਸਮਰਥਕ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਵੰਡਦੇ ਹੋਏ

ਪੰਚ ਪ੍ਰਧਾਨੀ ਦੇ ਆਗੂ ਭਾਈ ਹਰਪਾਲ ਸਿੰਘ ਚੀਮਾ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 14 ਦਸੰਬਰ 2009 ਨੂੰ ਪੰਜਾਬ ਭਰ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀਆਂ ਇੱਕ ਲੱਖ ਤਸਵੀਰਾਂ ਵੰਡੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਇਸ ਦਿਨ ਪੰਜਾਬ ਵਿੱਚ ਸ਼ਿਵਸੈਨਾ ਨੇ ਸੰਤ ਜਰਨੈਲ ਸਿੰਘ ਜੀ ਦੀਆਂ ਤਸਵੀਰਾਂ ਦੀ ਵਧ ਰਹੀ ਗਿਣਤੀ ਦੇ ਵਿਰੋਧ ਵਿੱਚ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ।

ਇਸ ਮੌਕੇ ਹਾਜ਼ਰ ਆਗੂਆਂ ’ਚ ਪੰਚ ਪ੍ਰਧਾਨੀ ਦੇ ਜਨਰਲ ਸਕੱਤਰ ਹਰਪਾਲ ਸਿੰਘ ਚੀਮਾ, ਬਲਜਿੰਦਰ ਸਿੰਘ, ਹਰਨੇਕ ਸਿੰਘ ਗਿਆਨਾ, ਰਾਮ ਸਿੰਘ ਢਿਪਾਲੀ (ਪੰਚ ਪ੍ਰਧਾਨੀ), ਜਗਦੇਵ ਸਿੰਘ ਮਲਕਾਣਾ, ਅਵਤਾਰ ਸਿੰਘ ਚਕੂ ਮੈਂਬਰ ਗੁਰਦੁਆਰਾ ਕਮੇਟੀ ਹਰਿਆਣਾ, ਜੋਗਾ ਸਿੰਘ, ਕੰਵਲਜੀਤ ਸਿੰਘ ਪ੍ਰਧਾਨ ਯੂਥ ਦਲ ਹਰਿਆਣਾ, ਗੁਰਮੀਤ ਸਿੰਘ ਮੰਡੀਕਲਾਂ, ਮਾਤਾ ਮਲਕੀਤ ਕੌਰ ਅਤੇ ਗੁਰਬਖਸ਼ ਸਿੰਘ ਜਗਾ ਮੌਜੂਦ ਸਨ ਜਦਕਿ ਸ਼ਹੀਦੀ ਜਥਾ ਜੋ ਪਿੰਡ ਲੇਹਲ ਕਲਾਂ ਸੰਗਰੂਰ ਦਾ ਸੀ ਦੀ ਅਗਵਾਈ ਭਾਈ ਜਗਸੀਰ ਸਿੰਘ ਨੇ ਕੀਤੀ, ਵਿਚ ਗੁਰਪਿਆਰ ਸਿੰਘ, ਲਾਭ ਸਿੰਘ, ਹਰਦਿਆਲ ਸਿੰਘ, ਜੁਗਰਾਜ ਸਿੰਘ, ਮਹਿੰਦਰ ਸਿੰਘ, ਰਾਜਵੀਰ ਸਿੰਘ, ਜਗਦੇਵ ਸਿੰਘ, ਲਾਭ ਸਿੰਘ, ਜੱਗਾ ਸਿੰਘ, ਸੁਰਜੀਤ ਸਿੰਘ ਤੇ ਕਾਲਾ ਸਿੰਘ ਮੌਜੂਦ ਸਨ। ਜਥੇ ਨੂੰ ਜਸਵਿੰਦਰਪਾਲ ਐਸ. ਐਚ. ਓ. ਠਾਣਾ ਤਲਵੰਡੀ ਸਾਬੋ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਰੋਕ ਕੇ ਗ੍ਰਿਫ਼ਤਾਰ ਕਰ ਲਿਆ। ਭਾਈ ਗੁਰਮੀਤ ਸਿੰਘ ਮੰਡੀ ਕਲਾਂ ਦੇ ਢਾਡੀ ਜਥੇ ਨੇ ਢਾਡੀ ਵਾਰਾਂ ਗਾਈਆਂ। ਅੱਜ ਇਸ ਮੌਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਫੋਟੋ ਸਟਿੱਕਰ ਵੀ ਵੰਡੇ ਗਏ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਦੇ ਭਰਾ ਹਿੰਮਤ ਸਿੰਘ ਨੇ ਅੱਜ (12 ਦਸੰਬਰ, 2017) ਪੰਜਾਬ ਵਿੱਚ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਰਮ ਗ੍ਰੰਥਾਂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਇਸੇ ਸਾਲ 2017 'ਚ ਵਿਧਾਨ ਸਭਾ ਚੋਣਾਂ ਮੌਕੇ ਡੇਰਾ ਸਿਰਸਾ ਤੋਂ ਮਦਦ ਲੈਣ ਲਈ ਅਤੇ ਅਕਾਲ ਤਖ਼ਤ ਸਾਹਿਬ
ਵਧੀਕ ਸੈਸ਼ਨ ਜੱਜ ਸੰਜੀਵ ਜੋਸ਼ੀ ਦੀ ਅਦਾਲਤ ਨੇ ਡੇਰਾ ਸਿਰਸਾ ਨਾਲ ਸਬੰਧਿਤ ਸੁਨਾਮ ਸਥਿਤ ਸ਼ਾਖਾ 'ਤੇ ਹਮਲਾ ਕਰਕੇ ਭੰਨ੍ਹ-ਤੋੜ ਕਰਨ ਅਤੇ ਦੋ ਡੇਰਾ ਪ੍ਰੇਮੀਆਂ 'ਤੇ ਕਾਤਲਾਨਾ ਹਮਲਾ ਕਰਨ ਦੇ ਦੋਸ਼ਾਂ
ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰੀਕ ਸਿੰਘ ਸ਼ਾਹਪੁਰ ਨੇ ਕਮੇਟੀ ਪ੍ਰਧਾਨ ਪ੍ਰੋਫੈਸਰ ਕ੍ਰਿਪਾਲ ਸਿੰਘ ਬਡੂੰਗਰ ਨੂੰ ਲਿਖੇ ਇੱਕ ਪਤਰ ਵਿੱਚ ਮੰਗ ਕੀਤੀ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਸਤੰਬਰ 2015 ਵਿੱਚ ਵਿਸ਼ੇਸ਼

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: