Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਜੰਗ ਹੋਈ (ਕਵਿਤਾ)

[ਦਸ ਵਰ੍ਹੇ ਪਹਿਲਾਂ ਇਕ ਸਜਣ ਪਿਆਰੇ ਦੇ ਕਹਿਣ ਤੇ ਜੰਗ ਦੀ ਕਵਿਤਾ ਕਹਿਣ ਦਾ ਕਾਜ ਅਧੂਰਾ ਰਹਿ ਗਿਆ ਸੀ ਜੋ ਹਾਲੇ ਵੀ ਅਧੂਰਾ ਹੈ। ਇਹ ਲੰਮੀ ਕਵਿਤਾ ਦੇ ਕੁਝ ਬੰਦ ਅੱਜ ਮੁੜ ਚੇਤੇ ਆਏ – ਸੇਵਕ ਸਿੰਘ]

ਜੰਗ ਹੋਈ

ਦਿੱਲੀ ਦੇ ਦਿਲੀ ਅਰਮਾਨ ਲੈ ਕੇ
ਅੱਗ ਦੇ ਸ਼ਾਹੀ ਫੁਰਮਾਨ ਲੈ ਕੇ
ਟੈਂਕ ਤੋਪਾਂ ਤੇ ਜੰਗੀ ਸਮਾਨ ਲੈ ਕੇ
ਨਾਲੇ ਅਕਲਾਂ ਜੋਰਾਂ ਦਾ ਮਾਣ ਲੈ ਕੇ
ਲ਼ੱਥੀਆਂ ਰਾਤ ਜਿਉਂ ਆਣ ਫੌਜਾਂ
ਮੌਤ ਰਾਣੀ ਕਰੇਗੀ ਖੂਬ ਮੌਜਾਂ
ਚੱਪ ਚੱਪ ਜਾਂ ਧਰਤ ਇਥੇ ਰੰਗ ਲਹੂ ਦੇ ਰੰਗ ਹੋਈ।
ਜੰਗ ਹੋਈ ਵੇ ਲੋਕਾ ਇਕ ਜੰਗ ਹੋਈ।

….

ਮੱਲੀਆਂ ਸੜਕਾਂ ਰਾਹ ਤੇ ਡੰਡੀਆਂ ਨੇ
ਨਾਲੇ ਸੱਥਾਂ ਚੁਰਾਹੇ ਤੇ ਮੰਡੀਆਂ ਨੇ
ਲੱਗੀਆਂ ਆਣ ਸੰਗੀਨਾਂ ਨਾਲ ਘੰਡੀਆਂ ਨੇ
ਫੜਣੀ ਗਰਮੀ ਰੱਤਾਂ ਹੁਣ ਠੰਡੀਆਂ ਨੇ
ਗਏ ਪੰਜਾਬ ਦੇ ਸਾਹਾਂ ਤੇ ਬੈਠ ਪਹਿਰੇ
ਉਹ ਚਾਹੁੰਦੇ ਨੇ ਸਮੇਂ ਦੀ ਚਾਲ ਠਹਿਰੇ
ਕਹਿੰਦੇ ਮੇਟ ਕੇ ਇਤਿਹਾਸ ਬਣਾ ਦੇਣਾ, ਦੋਵਾਂ ਕੱਲ੍ਹਾਂ ਤੋਂ ਡਾਢੀ ਮੰਗ ਹੋਈ।

ਸੁਣ ਮੀਰੀ ਪੀਰੀ ਵਾਲ਼ਿਆ ਵੇ
ਤੂੰ ਬਿਰਦ ਸਦਾ ਹੀ ਪਾਲ਼ਿਆ ਵੇ
ਤੇਰਾ ਆਸਰਾ ਓਟ ਤਕਾ ਲਿਆ ਵੇ
ਠੂਠਾ ਜਿੰਦ ਦਾ ਦਰ ਆਣ ਟਿਕਾ ਲਿਆ ਵੇ
ਮਨਜੂਰ ਹੈ ਸਾਨੂੰ ਇਹਦਾ ਭੱਜਣਾ ਏ
ਬਸ ਤੂੰ ਪਰਦਾ ਸਾਡਾ ਕੱਜਣਾ ਵੇ
ਇਸ ਵਾਰੀ ਕਰਦੇ ਅਰਦਾਸ ਪੂਰੀ ਕਈ ਵਾਰ ਨਿਮਾਣਿਆ ਤੋਂ ਭੰਗ ਹੋਈ।

….

ਕਹਿੰਦੇ ਫੌਜਾਂ ਫਰਜ ਨਿਭਾ ਲਿਆ ਵੇ
ਬੇਬਸਾਂ ਨੂੰ ਕਤਾਰ ਬਣਾ ਲਿਆ ਵੇ
ਸਭ ਮਸ਼ਕਾਂ ਬੰਨ੍ਹ ਬੈਠਾ ਲਿਆ ਵੇ
ਫਿਰ ਮੌਤ ਦਾ ਮਜਮਾ ਲਾ ਲਿਆ ਵੇ
ਲਹੂ ਵਿਚ ਡੁੱਬੀਆਂ ਲਾਸ਼ਾਂ ਵੇ
ਤੇ ਹੋਈਆਂ ਚੁਪ ਅਰਦਾਸਾਂ ਵੇ
ਸ਼ਹੀਦਾਂ ਦਿਆ ਸਰਤਾਜਾ ਵੇ, ਤੇਰੀ ਯਾਦ ਸ਼ਹੀਦੀਏਂ ਰੰਗ ਹੋਈ।

….

ਸੱਚ ਆਇਆ ਪਾੜ ਕੇ ਬਾਹਰ ਪੜਦਾ
ਨਾ ਜੋਰ ਲੜੇ ਨਾ ਹਥਿਆਰ ਲੜਦਾ
ਜੰਗ ਤੇ ਸਦਾ ਕਿਰਦਾਰ ਲੜਦਾ
ਜੋ ਜਿੱਤਾਂ ਹਾਰ ਵਿਸਾਰ ਲੜਦਾ
ਜਦੋਂ ਮੌਤ ਦੇ ਕੇਸੀਂ ਓਹਨਾਂ ਫੁੱਲ ਗੁੰਦੇ
ਵੈਰੀਆਂ ਮੰਨ ਲੀਤਾ ਕੀ ਜਰਨੈਲ ਹੁੰਦੇ
ਸਭਰਾਵਾਂ ਪਿਛੋ ਇਕ ਹੋਰ ਦੀ ਵੇ ਅੱਜ ਮੇਚ ਮੌਤ ਨੂੰ ਵੰਗ ਹੋਈ।
ਜੰਗ ਹੋਈ ਵੇ ਲੋਕਾ ਇਕ ਜੰਗ ਹੋਈ।

– ਸੇਵਕ ਸਿੰਘ

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

'ਦਿ ਲਲਨਟੌਪ' ਨੂੰ ਦਿੱਤੀ ਇੱਕ ਇੰਟਰਵਿਊ ਵਿੱਚ, ਫੋਟੋਗ੍ਰਾਫਰ ਰਘੂ ਰਾਏ ਨੇ ਦਾਅਵਾ ਕੀਤਾ ਕਿ ਜੂਨ 1984 ਦੇ ਹਮਲੇ ਤੋਂ ਪਹਿਲਾਂ ਸੰਤ ਜਰਨੈਲ ਸਿੰਘ ਜੀ ਦੀ ਆਖਰੀ ਤਸਵੀਰ ਉਸੇ ਨੇ ਖਿੱਚੀ
ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਦੀ ਸ਼ਹੀਦੀ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ 6 ਸਤੰਬਰ 2026 ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ।
ਸਿੱਖੀ ਦੇ ਸਿਧਾਂਤਾਂ, ਗੁਰਮਤਿ ਵਿਚਾਰਧਾਰਾ ਅਤੇ ਆਧੁਨਿਕ ਸਮੇਂ ਵਿੱਚ ਸਿੱਖੀ ਸਿੱਖਿਆ ਦੀ ਮਹੱਤਤਾ ਨੂੰ ਧਿਆਨ 'ਚ ਰੱਖਦਿਆਂ 10 ਜੂਨ 2026, ਦਿਨ ਬੁੱਧਵਾਰ ਨੂੰ "ਸਿੱਖੀ ਸਿੱਖਿਆ ਅਤੇ ਗੁਰ-ਵਿਚਾਰ ਵਿਸ਼ੇ" ਤੇ ਵਿਸ਼ੇਸ਼
ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਅਤੇ 65 ਤੋਂ ਵੱਧ ਹੋਰ ਗੁਰਦੁਆਰਿਆਂ 'ਤੇ ਹੋਏ ਫੌਜੀ ਹਮਲਿਆਂ ਦੀ ਸੱਚਾਈ ਅਤੇ ਚਸ਼ਮਦੀਦ ਗਵਾਹਾਂ ਦੇ ਬਿਆਨਾਂ ਨੂੰ ਉਜਾਗਰ ਕਰਦੀ ਖੋਜ ਭਰਪੂਰ ਕਿਤਾਬ ਹੁਣ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: