Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਜਾਤ-ਪਾਤ ਦਾ ਸ਼ਰਾਪ: ਪੱਗ ਬੰਨਣ ਕਾਰਨ ਮੱਧ ਪ੍ਰਦੇਸ਼ ਵਿੱਚ ਦਲਿਤ ਆਗੂ ਦੇ ਸਿਰ ਦਾ ਚੰਮ ਲਾਹਿਆ

ਜਾਤ-ਪਾਤ ਦਾ ਸ਼ਰਾਪ: ਪੱਗ ਬੰਨਣ ਕਾਰਨ ਮੱਧ ਪ੍ਰਦੇਸ਼ ਵਿੱਚ ਦਲਿਤ ਆਗੂ ਦੇ ਸਿਰ ਦਾ ਚੰਮ ਲਾਹਿਆ

ਮੱਧ ਪ੍ਰਦੇਸ਼: ਭਾਰਤੀ ਉਪਮਹਾਂਦੀਪ ਵਿੱਚ ਦਲਿਤ ਭਾਈਚਾਰੇ ਵਿਰੁਧ ਹਿੰਸਾ ਵਿੱਚ ਵਾਧਾ ਹੋ ਰਿਹਾ ਹੈ। ਇਸ ਤਹਿਤ ਮੱਧ ਪ੍ਰਦੇਸ਼ ਵਿਖੇ ਇਕ ਦਲਿਤ ਆਗੂ ਦੇ ਸਿਰ ਦਾ ਚੰਮ ਲਾਹ ਦਿੱਤੇ ਜਾਣ ਦੀ ਘਿਨਾਉਣੀ ਘਟਨਾ ਵਾਪਰਨ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਅਖਬਾਰਾਂ ਵਿੱਚ ਨਸ਼ਰ ਹੋਈ ਜਾਣਕਾਰੀ ਮੁਤਾਬਕ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜਿਲ੍ਹੇ ਦੇ ਮਹੋਬਾ ਪਿੰਡ ਵਿੱਚ ਤਿੰਨ ਬੰਦਿਆਂ ਨੇ ਬਹੁਜਨ ਸਮਾਜ ਪਾਰਟੀ ਨਾਲ ਸੰਬੰਧਤ ਆਗੂ ਸਿਰਦਾਰ ਸਿੰਘ ਜਾਟਵ ਦੇ ਸਿਰ ਦਾ ਚੰਮ ਇਸ ਕਰਕੇ ਚਾਕੂ ਨਾਲ ਲਾਹ ਦਿੱਤਾ ਕਿ ਉਹ ਸਿਰ ਉੱਤੇ ਪੱਗ ਬੰਨਦਾ ਸੀ।

ਜਾਣਕਾਰੀ ਮੁਤਾਬਕ ਦੋਸ਼ੀਆਂ ਨੇ ਸਿਰਦਾਰ ਸਿੰਘ ਜਾਟਵ ਨੂੰ ਸੁਰਿੰਦਰ ਗੁਰਜਰ ਦੇ ਘਰ ਬੁਲਾ ਕੇ ਜ਼ਬਰੀ ਉਸ ਦੇ ਸਿਰ ਦਾ ਚੰਮ ਲਾਹ ਦਿੱਤਾ। ਪੀੜਤ ਇਸ ਵੇਲੇ ਇਕ ਹਸਪਤਾਲ ਵਿੱਚ ਜ਼ੇਰੇ ਇਲਾਜ਼ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਪਰਚਾ ਤਾਂ ਦਰਜ਼ ਕਰ ਲਿਆ ਹੈ ਪਰ ਹਾਲੀ ਇਸ ਮਾਮਲੇ ਵਿੱਚ ਕਿਸੇ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਭਾਲ ਜਾਰੀ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.), ਜੋ ਕਿ ਭਾਰਤੀ ਉਪਮਹਾਂਦੀਪ 'ਚ ਆਪਣੀ ਹਿੰਦੂਵਾਦੀ ਵਿਚਾਰਧਾਰਾ ਲਈ ਜਾਣਿਆ ਜਾਂਦਾ ਹੈ। ਆਰ.ਐਸ.ਐਸ. ਨੇ ਪੰਜਾਬ ਦੇ ਵੋਟਰਾਂ ਵਿਚ ਖਾਸ ਕਰਕੇ ਦਲਿਤ ਵੋਟਰਾਂ ਵਿਚ ਆਪਣੇ ਆਧਾਰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: