ਨਵੀਂ ਦਿੱਲੀ: ਜਗਤ ਜੂਠ ਤੰਬਾਕੂ ‘ਤੇ ਦਿੱਲੀ ਸਰਕਾਰ ਨੇ ਅੱਜ ਤੋਂ ਗੁਟਖਾ, ਪਾਨ ਮਸਾਲਾ, ਖੈਨੀ, ਜਰਦਾ ਸਮੇਤ ਤੰਬਾਕੂ ਦੇ ਸਭ ਉਤਪਾਦਾਂ ਦੀ ਖ੍ਰੀਦ, ਵਿਕਰੀ ਤੇ ਸਟੋਰ ਕਰਨ ‘ਤੇ ਇਕ ਸਾਲ ਲਈ ਪਾਬੰਦੀ ਲਗਾ ਦਿੱਤੀ ਹੈ । ਖੁਰਾਕ ਸੁਰੱਖਿਆ ਵਿਭਾਗ ਵੱਲੋਂ ਬੀਤੇ ਦਿਨ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ ।
ਇਸ ਨੋਟੀਫਿਕੇਸ਼ਨ ਮੁਤਾਬਿਕ ਚਬਾਉਣ ਵਾਲੇ ਤੰਬਾਕੂ ਦੇ ਖੁੱਲੇ ਉਤਪਾਦਾਂ ਨੂੰ ਵੀ ਪਾਬੰਦੀ ਦੇ ਦਾਇਰੇ ‘ਚ ਰੱਖਿਆ ਗਿਆ ਹੈ । ਹੁਣ ਦਿੱਲੀ ‘ਚ ਅਗਲੀ 13 ਅਪ੍ਰੈਲ ਤੱਕ ਸਭ ਤਰ੍ਹਾਂ ਦੇ ਤੰਬਾਕੂ ਉਤਪਾਦਾਂ ‘ਤੇ ਪਾਬੰਦੀ ਰਹੇਗੀ ।
ਤੰਬਾਕੂ ਲੋਕਾਂ ਦੀ ਸਿਹਤ ‘ਤੇ ਮਾੜਾ ਅਸਰ ਪਾਉਂਦਾ ਹੈ ਤੇ ਆਉਣ ਵਾਲੀਆਂ ਪੀੜੀਆਂ ਦੀ ਜੈਵਿਕ ਸੰਰਚਨਾ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ, ਇਸੇ ਲਈ ਦਿੱਲੀ ਸਰਕਾਰ ਵੱਲੋਂ ਤੰਬਾਕੂ ਉਤਪਾਦਾਂ ‘ਤੇ ਪਾਬੰਦੀ ਲਗਾਈ ਗਈ ਹੈ ।