Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਛੋਟੀ ਫਿਲਮ “ਪੀ ਕੇ ਬਨਾਮ ਸਿੰਘ” ਦਾ ਇਸ਼ਤਿਹਾਰ ਜਾਰੀ ਕੀਤਾ ਗਿਆ

ਛੋਟੀ ਫਿਲਮ “ਪੀ ਕੇ ਬਨਾਮ ਸਿੰਘ” ਦਾ ਇਸ਼ਤਿਹਾਰ ਜਾਰੀ ਕੀਤਾ ਗਿਆ

ਚੰਡੀਗੜ੍ਹ (7 ਅਗਸਤ, 2015): ਪਿਛਲੇ ਸਮੇਂ ਤੋਂ ਸਿੱਖ ਸੱਭਿਆਚਾਰ ਅਤੇ ਸਿੱਖੀ ਸਿਧਾਂਤਾਂ ਨਾਲ ਸਬੰਧਿਤ ਵਿਸ਼ਿਆਂ’ਤੇ ਅਧਾਰਿਤ ਬਣ ਰਹੀਆਂ ਪੰਜਾਬੀ ਛੋਟੀਆਂ ਫਿਲਮਾਂ ਦੀ ਲੜੀ ਨੂੰ ਅੱਗੇ ਤੋਰਦਿਆਂ “ਪੰਜ ਤੀਰ ਰਿਕਾਰਡਜ਼” ਵੱਲੋਂ “ਪੀ ਕੇ ਬਨਾਮ ਸਿੰਘ” (Pk versus Singh) ਇੱਕ ਨਵੀਂ ਫਿਲਮ ਬਣਾਈ ਗਈ ਹੈ।ਇਸ ਫਿਲਮ ਦਾ ਇਸ਼ਤਿਹਾਰ ਫੇਸ ਬੁੱਕ ‘ਤੇ ਜਾਰੀ ਕੀਤਾ ਗਿਆ ਹੈ। ਇਹ ਫਿਲਮ ਇਸੇ ਸਾਲ ਸਤੰਬਰ ਮਹੀਨੇ ਵਿੱਚ ਜਾਰੀ ਕੀਤੀ ਜਾਵੇਗੀ।

11825112_962161420501362_3570787026135114620_n
ਛੋਟੀ ਫਿਲਮ “ਪੀ ਕੇ ਬਨਾਮ ਸਿੰਘ” ਦਾ ਇਸ਼ਤਿਹਾਰ ਜਾਰੀ ਕੀਤਾ ਗਿਆ

ਇਸ ਫਿਲਮ ਦੇ ਲੇਖਕ ਅਤੇ ਮੁੱਖ ਅਦਾਕਾਰ ਸ੍ਰ. ਪ੍ਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਮਕਸਦ ਸਿੱਖੀ ਸਰੂਪ ਵਿੱਚ ਪ੍ਰਪੱਕ ਨਾਇਕ ਨੂੰ ਫਿਲਮਾਂ ਵਿੱਚ ਪੇਸ਼ ਕਰਕੇ ਸਮਾਜ ਵਿੱਚ ਫੈਲੀਆਂ ਭੈੜੀਆਂ ਅਲਾਮਤਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਕੇ ਸਿੱਖ ਸੱਭਿਆਚਾਰ ਅਤੇ ਕਦਰਾਂ ਕੀਮਤਾਂ ਦਾ ਪ੍ਰਸਾਰ ਕਰਨਾ ਹੈ।

ਉਨ੍ਹਾਂ ਦੱਸਿਆ ਕਿ ਇਸਤੋਂ ਪਹਿਲਾਂ ਉਹ ਕਈ ਛੋਟੀਆਂ ਫਿਲਮਾਂ ਬਣਾ ਚੁੱਕੇ ਹਨ,ਜਿੰਨ੍ਹਾਂ ਵਿੱਚ ਪੰਜਾਬ ਵਿੱਚ ਰਾਜਸੀ ਲੋਕਾਂ ਵੱਲੋ ਵਛਾਏ ਨਸ਼ੇ ਦੇ ਜਾਲ ਕਾਰਣ ਬਰਬਾਦ ਹੋ ਰਹੀ ਪੰਜਾਬ ਦੀ ਨੌਜੁਆਨੀ ‘ਤੇ ਅਧਾਰਿਤ ਛੋਟੀ ਫਿਲਮ “ਡੋਲਦਾ ਪੰਜਾਬ, ਅੰਮ੍ਰਿਤਧਾਰੀ ਸਿੱਖ ਬੀਬੀ ਦੇ ਕਿਰਦਾਰ ਨੂੰ ਵਿਖਾਉਦੀਆਂ ਫਿਲਮਾਂ “ਕੌਰ: ਵਿਲੱਖਣ ਬਹਾਦਰੀ ਦੀ ਕਾਹਣੀ ” (Uncommon Courage Of Kaur) ਅਤੇ ਕੋਰ: ਸਿੱਖ ਲ਼ੜਕੀ ਦੀ ਸਹੀ ਪਹਿਚਾਣ (Kaur: A True Identity) ਸ਼ਾਮਲ ਹਨ।

ਉਨ੍ਹਾਂ ਦੱਸਆਿ ਕਿ ਉਨ੍ਹਾਂ ਵੱਲੋਂ ਬਣਾਈ ਛੋਟੀ ਫਿਲਮ “ਕੌਰ: ਵਿਲੱਖਣ ਬਹਾਦਰੀ ਦੀ ਕਾਹਣੀ ” (Uncommon Courage Of Kaur) ਅਮਰੀਕਾ ਵਿੱਚ ਸਿੱਖ ਨੈੱਟ ਵੱਲੋਂ ਕਰਵਾਏ ਸਿੱਖ ਯੂਥ ਫਿਲਮ ਫੈਸਟੀਵਲ  2014 ਵਿੱਚ ਪਹਿਲੇ ਨੰਬਰ ‘ਤੇ ਰਹੀ, ਜਦਕਿ ਉਨ੍ਹਾਂ ਦੀ ਹੀ ਫਿਲਮ “ਕੋਰ: ਸਿੱਖ ਲ਼ੜਕੀ ਦੀ ਸਹੀ ਪਹਿਚਾਣ” (Kaur: A True Identity) ਸਿੱਖ ਯੂਥ ਫਿਲਮ ਫੈਸਟੀਵਲ 2014 ਵਿੱਚ ਦੂਜੇ ਨੰਬਰ ‘ਤੇ ਆਈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਦਿਲਜੀਤ ਦੁਸਾਂਝ ਦੀ ਨਵੀਂ ਆਈ ਪੰਜਾਬੀ ਫਿਲਮ ‘ਸੁਪਰ ਸਿੰਘ’ ਦਰਬਾਰ ਸਾਹਿਬ, ਅੰਮ੍ਰਿਤਸਰ ਬਾਰੇ ਫਿਲਮਾਏ ਕੁਝ ਦ੍ਰਿਸ਼ਾਂ ਕਾਰਨ ਵਿਵਾਦਾਂ ਵਿੱਚ ਘਿਰ ਗਈ ਹੈ। ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਇਸ ਫਿਲਮ ਵਿੱਚ ਦਰਬਾਰ
ਪੰਜਾਬੀ ਫਿਲਮ "ਤੂਫਾਨ ਸਿੰਘ" ਦੇ ਨਿਰਮਾਤਾਵਾਂ ਵਲੋਂ ਜਾਰੀ ਪ੍ਰੈਸ ਬਿਆਨ ਵਿਚ ਦੱਸਿਆ ਗਿਆ ਕਿ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (CBFC), ਨੇ ਫਿਲਮ ਨੂੰ ਪ੍ਰਵਾਨਗੀ ਸਰਟੀਫਿਕੇਟ ਦੇਣ ਤੋਂ ਇਨਕਾਰ ਕਰ ਦਿੱਤਾ
ਪੰਜ ਤੀਰ ਰਿਕਾਰਡਜ਼ ਅਤੇ ਪ੍ਰਦੀਪ ਸਿੰਘ ਪਿਛਲ਼ੇ ਕਾਫੀ ਸਮੇਂ ਤੋਂ ਸਿੱਖੀ ਸਿਧਾਂਤ ਅਤੇ ਵਿਚਾਰਧਾਰਾ ਛੋਟੀਆਂ ਫਿਲਮਾਂ ਬਣਾੳੇਣ ਦਾ ਉਪਰਾਲਾ ਕਰ ਰਹੇ ਹਨ। ਇਨ੍ਹਾਂ ਫਿਲਮਾਂ ਰਾਹੀ ਜਿੱਥੇ ਸਿੱਖੀ ਸਿਧਾਂਤ ਪ੍ਰਤੀ ਜਾਗਰੂਕਤਾ
ਸ਼ਮਸ਼ੀਰ ਪ੍ਰੋਡਕਸ਼ਨ ਦੇ ਬੈਨਰ ਹੇਠ ਤਿਆਰ ਹੋਈ ਸੰਤ ਭਿੰਡਰਾਂਵਾਲਿਆਂ ਨੂੰ ਸਮਰਪਿਤ ਪੰਜਾਬੀ ਫ਼ਿਲਮ 2ਬੋਲ ਜੋ ਕਨੇਡਾ ਦੇ ਸਿਨੇਮਾ ਘਰਾਂ ਵਿਚ 4 ਮਾਰਚ ਨੂੰ ਰਲੀਜ਼ ਹੋਣੀ ਸੀ ਉਹ ਨਹੀਂ ਹੋ ਸਕੀ,

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: