Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਚਿਲੀ ਦੇਸ਼ ਨੇ ਸਿੱਖ ਧਰਮ ਨੂੰ ਕਨੂੰਨੀ ਤੌਰ ਤੇ ਦਿੱਤੀ ਮਾਨਤਾ

ਚਿਲੀ ਦੇਸ਼ ਨੇ ਸਿੱਖ ਧਰਮ ਨੂੰ ਕਨੂੰਨੀ ਤੌਰ ਤੇ ਦਿੱਤੀ ਮਾਨਤਾ

ਇਸਪਾਨੋਲਾ: ਚਿਲੀ ਦੇਸ਼ ਵਿੱਚ 200 ਤੋਂ ਵੱਧ ਕਨੂੰਨੀ ਮਾਨਤਾ ਪ੍ਰਾਪਤ ਧਾਰਮਿਕ ਪੰਥ ਹਨ ਪਰ 25 ਜਨਵਰੀ, 2016 ਤੱਕ ਇਨ੍ਹਾਂ ਵਿੱਚ ਸਿੱਖ ਧਰਮ ਸ਼ਾਮਿਲ ਨਹੀਂ ਸੀ।

ਚਿਲੀ ਦੇਸ਼ ਨੇ ਸਿੱਖ ਧਰਮ ਨੂੰ ਕਨੂੰਨੀ ਤੌਰ ਤੇ ਦਿੱਤੀ ਮਾਨਤਾ
ਚਿਲੀ ਦੇਸ਼ ਨੇ ਸਿੱਖ ਧਰਮ ਨੂੰ ਕਨੂੰਨੀ ਤੌਰ ਤੇ ਦਿੱਤੀ ਮਾਨਤਾ

4 ਸਾਲਾਂ ਤੱਕ ਲਗਾਤਾਰ ਯਤਨ ਕਰਨ ਤੋਂ ਬਾਅਦ ਆਖਿਰਕਾਰ ਚਿੱਲੀ ਦੇ ਸਿੱਖਾਂ ਨੇ ਸਿੱਖ ਧਰਮ ਨੂੰ ਕਨੂੰਨੀ ਮਾਨਤਾ ਦਵਾਉਣ ਵਿੱਚ ਕਾਮਯਾਬੀ ਹਾਸਿਲ ਕਰ ਲਈ ਹੈ। ਬੀਤੀ ਜਨਵਰੀ ਵਿੱਚ ਚਿਲੀ ਸਰਕਾਰ ਵੱਲੋਂ ਸਿੱਖ ਧਰਮ ਨੂੰ ਕਨੂੰਨੀ ਮਾਨਤਾ ਦੇ ਦਿੱਤੀ ਗਈ ਹੈ।

ਇਸ ਸਬੰਧੀ ਚਿੱਲੀ ਦੀ ਨਾਗਰਿਕ ਸਿੱਖ ਬੀਬੀ ਰੁਪਿੰਦਰ ਕੌਰ ਖਾਲਸਾ ਨੇ ਕਿਹਾ ਕਿ ਇਸ ਕਾਨੂੰਨੀ ਮਾਨਤਾ ਨਾਲ ਚਿੱਲੀ ਵਿੱਚ ਰਹਿੰਦੇ ਸਿੱਖਾਂ ਦੇ ਕਾਰੋਬਾਰ, ਸਿਹਤ ਸਹੂਲਤਾਂ ਅਤੇ ਰਾਜਸੀ ਪ੍ਰਣਾਲੀ ਵਿੱਚ ਹੱਲ ਵੱਧ ਸੁਰੱਖਿਅਤ ਹੋਣਗੇ।ਉਨ੍ਹਾਂ ਇਸ ਨੂੰ ਸਿੱਖਾਂ ਲਈ ਇੱਕ ਬਹੁਤ ਚੰਗੀ ਖਬਰ ਦੱਸਦਿਆਂ ਕਿਹਾ ਕਿ ਇਸ ਨਾਲ ਸਿੱਖਾਂ ਨੂੰ ਇਹ ਵੀ ਹੱਕ ਮਿਲੇਗਾ ਕਿ ਚਿਲੀ ਵਿੱਚ ਉਹ ਇਕੱਠੇ ਹੋ ਕੇ ਕੋਈ ਸਮਾਗਮ ਕਰ ਸਕਣ।

ਅੰਗਰੇਜੀ ਵਿੱਚ ਪੜ੍ਹਨ ਲਈ ਵੇਖੋ: sikhism recognized as a legal religion in chile

ਉਨ੍ਹਾਂ ਦੱਸਿਆ ਕਿ ਇਸ ਕਾਨੂੰਨ ਨੂੰ ਪਾਸ ਕਰਵਾਉਣ ਲਈ 4 ਸਾਲ ਪਹਿਲਾਂ ਕਨੂੰਨੀ ਪ੍ਰਕੀਰਿਆ ਸ਼ੁਰੂ ਕੀਤੀ ਗਈ ਸੀ, ਜਿਸ ਵਿੱਚ ਸਿੱਖ ਪਛਾਣ ਅਤੇ ਸਿੱਖ ਸਿਧਾਂਤਾਂ ਬਾਰੇ ਇੱਕ ਕਨੂੰਨੀ ਦਸਤਾਵੇਜ ਬਣਾਇਆ ਗਿਆ ਸੀ। ਉਸ ਤੋਂ ਬਾਅਦ ਉਹ ਇਸ ਨੂੰ ਸਰਕਾਰ ਦੀ ਮਿਲਣ ਵਾਲੀ ਪ੍ਰਵਾਨਗੀ ਦੀ ਉਡੀਕ ਕਰ ਰਹੇ ਸਨ ਜੋ ਹੁਣ ਖਤਮ ਹੋਈ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: